ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 24
  • ਪਵਿੱਤਰ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਮੱਤੀ 24:1

ਇੰਡੈਕਸ

  • ਰਿਸਰਚ ਬਰੋਸ਼ਰ

    ਸਰਬ ਮਹਾਨ ਮਨੁੱਖ, ਅਧਿ. 110

ਮੱਤੀ 24:3

ਫੁਟਨੋਟ

  • *

    ਯੂਨਾਨੀ ਵਿਚ, “ਪਰੂਸੀਆ।” ਅਪੈਂਡਿਕਸ 5 ਦੇਖੋ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2023, ਸਫ਼ਾ 14

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 32

    ਨਵੀਂ ਦੁਨੀਆਂ ਅਨੁਵਾਦ, ਸਫ਼ੇ 2472-2474

    ਪਹਿਰਾਬੁਰਜ,

    2/15/2008, ਸਫ਼ੇ 21-22

    5/1/1999, ਸਫ਼ਾ 9

    4/1/1997, ਸਫ਼ੇ 5-6

    8/1/1996, ਸਫ਼ੇ 20-25

    ਗਿਆਨ, ਸਫ਼ੇ 98-99

    ਸਰਬ ਮਹਾਨ ਮਨੁੱਖ, ਅਧਿ. 111

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ੇ 148-149

ਮੱਤੀ 24:7

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 32

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 88-89

    ਜਾਗਰੂਕ ਬਣੋ!,

    4/8/2002, ਸਫ਼ਾ 9

    ਪਹਿਰਾਬੁਰਜ,

    9/15/2006, ਸਫ਼ੇ 4-5

    10/1/2005, ਸਫ਼ੇ 4-5

    4/1/1997, ਸਫ਼ੇ 6-7

    ਰੱਬ ਨੂੰ ਸਾਡਾ ਫ਼ਿਕਰ, ਸਫ਼ਾ 20

    ਯਸਾਯਾਹ ਦੀ ਭਵਿੱਖਬਾਣੀ 1, ਸਫ਼ੇ 201-202

    ਗਿਆਨ, ਸਫ਼ੇ 99-102

ਮੱਤੀ 24:8

ਫੁਟਨੋਟ

  • *

    ਜਿਵੇਂ ਬੱਚੇ ਨੂੰ ਜਨਮ ਦੇਣ ਵੇਲੇ ਔਰਤ ਨੂੰ ਪੀੜਾਂ ਲੱਗਦੀਆਂ ਹਨ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    1/15/2005, ਸਫ਼ਾ 17

    ਰੱਬ ਨੂੰ ਸਾਡਾ ਫ਼ਿਕਰ, ਸਫ਼ਾ 20

ਮੱਤੀ 24:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/1/2002, ਸਫ਼ਾ 14

    12/1/1998, ਸਫ਼ਾ 5

ਮੱਤੀ 24:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2023, ਸਫ਼ਾ 10

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 3/2018, ਸਫ਼ਾ 5

    ਪਹਿਰਾਬੁਰਜ (ਸਟੱਡੀ),

    5/2017, ਸਫ਼ੇ 17-18

ਮੱਤੀ 24:13

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 59

ਮੱਤੀ 24:14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    7/2022, ਸਫ਼ਾ 8

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 21

    ਪਹਿਰਾਬੁਰਜ (ਪਬਲਿਕ),

    ਨੰ. 2 2020 ਸਫ਼ਾ 9

    ਪਹਿਰਾਬੁਰਜ (ਸਟੱਡੀ),

    5/2016, ਸਫ਼ੇ 8-12

    ਪਹਿਰਾਬੁਰਜ,

    7/15/2015, ਸਫ਼ਾ 6

    7/1/2015, ਸਫ਼ੇ 3, 7

    4/15/2013, ਸਫ਼ੇ 22-26

    ਬਰੋਸ਼ਰ

    3/15/2009, ਸਫ਼ੇ 16-17

    5/15/2008, ਸਫ਼ੇ 12-13

    9/15/2006, ਸਫ਼ਾ 6

    5/1/2006, ਸਫ਼ਾ 27

    2/1/2006, ਸਫ਼ੇ 22-26

    7/1/2005, ਸਫ਼ਾ 24

    8/15/1999, ਸਫ਼ੇ 19-24

    4/1/1997, ਸਫ਼ਾ 8

    9/1/1995, ਸਫ਼ੇ 17-18

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 92-94

ਮੱਤੀ 24:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2013, ਸਫ਼ੇ 4-5

    4/15/2012, ਸਫ਼ੇ 25-26

    5/15/2009, ਸਫ਼ੇ 9, 13

    4/1/2007, ਸਫ਼ੇ 9-10

    8/15/1999, ਸਫ਼ਾ 29

    5/1/1999, ਸਫ਼ੇ 14-18

    8/1/1996, ਸਫ਼ੇ 27-28

    6/1/1996, ਸਫ਼ੇ 14-19

    ਸਰਬ ਮਹਾਨ ਮਨੁੱਖ, ਅਧਿ. 111

ਮੱਤੀ 24:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2015, ਸਫ਼ਾ 16

    4/15/2012, ਸਫ਼ੇ 25-26

    5/15/2009, ਸਫ਼ੇ 9, 13

    4/1/2007, ਸਫ਼ੇ 9-10

    5/1/1999, ਸਫ਼ੇ 18-20

    8/1/1996, ਸਫ਼ੇ 27-28

    6/1/1996, ਸਫ਼ੇ 14-19

ਮੱਤੀ 24:17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2012, ਸਫ਼ਾ 26

    12/15/2006, ਸਫ਼ੇ 17-18

    5/1/1999, ਸਫ਼ੇ 14, 19

    6/1/1996, ਸਫ਼ਾ 16

ਮੱਤੀ 24:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2012, ਸਫ਼ਾ 26

    12/15/2006, ਸਫ਼ੇ 17-18

    5/1/1999, ਸਫ਼ੇ 14, 19

    6/1/1996, ਸਫ਼ਾ 16

ਮੱਤੀ 24:19

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/1/1999, ਸਫ਼ੇ 14, 19-20

    6/1/1996, ਸਫ਼ਾ 16

ਮੱਤੀ 24:20

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/1/1999, ਸਫ਼ੇ 14, 19-20

    6/1/1996, ਸਫ਼ਾ 16

ਮੱਤੀ 24:21

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2009, ਸਫ਼ੇ 18-19

    5/15/2008, ਸਫ਼ੇ 15-16

    6/1/1996, ਸਫ਼ਾ 16

ਮੱਤੀ 24:22

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2015, ਸਫ਼ਾ 16

    7/15/2013, ਸਫ਼ਾ 5

    9/15/2010, ਸਫ਼ਾ 28

    5/1/1999, ਸਫ਼ਾ 10

    2/1/1997, ਸਫ਼ਾ 31

    8/1/1996, ਸਫ਼ੇ 26-31

ਮੱਤੀ 24:28

ਇੰਡੈਕਸ

  • ਰਿਸਰਚ ਬਰੋਸ਼ਰ

    ਸਰਬ ਮਹਾਨ ਮਨੁੱਖ, ਅਧਿ. 111

ਮੱਤੀ 24:29

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/1/1999, ਸਫ਼ੇ 12-13

    4/1/1997, ਸਫ਼ੇ 14-15

    10/1/1995, ਸਫ਼ੇ 24-25

    ਗਿਆਨ, ਸਫ਼ਾ 106

    ਸਰਬ ਮਹਾਨ ਮਨੁੱਖ, ਅਧਿ. 111

ਮੱਤੀ 24:30

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ,

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 11/2019, ਸਫ਼ਾ 5

    ਪਹਿਰਾਬੁਰਜ,

    5/1/1999, ਸਫ਼ੇ 12-13

    4/1/1997, ਸਫ਼ੇ 14-15

    10/1/1995, ਸਫ਼ੇ 22-25, 27

    ਸਰਬ ਮਹਾਨ ਮਨੁੱਖ, ਅਧਿ. 111

ਮੱਤੀ 24:31

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2019, ਸਫ਼ੇ 17-18

    ਪਹਿਰਾਬੁਰਜ (ਸਟੱਡੀ),

    1/2016, ਸਫ਼ਾ 26

    ਪਹਿਰਾਬੁਰਜ,

    7/15/2015, ਸਫ਼ੇ 18-19

    7/15/2013, ਸਫ਼ਾ 5

    10/1/1995, ਸਫ਼ਾ 25

ਮੱਤੀ 24:32

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/15/2003, ਸਫ਼ਾ 26

    ਸਰਬ ਮਹਾਨ ਮਨੁੱਖ, ਅਧਿ. 111

    ਸਾਡੀਆਂ ਸਮੱਸਿਆਵਾਂ, ਸਫ਼ੇ 15-16

ਮੱਤੀ 24:33

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/15/2003, ਸਫ਼ਾ 26

    ਸਰਬ ਮਹਾਨ ਮਨੁੱਖ, ਅਧਿ. 111

    ਸਾਡੀਆਂ ਸਮੱਸਿਆਵਾਂ, ਸਫ਼ੇ 15-16

ਮੱਤੀ 24:34

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    3/2018, ਸਫ਼ਾ 5

    ਪਹਿਰਾਬੁਰਜ,

    1/15/2014, ਸਫ਼ਾ 31

    6/15/2010, ਸਫ਼ਾ 5

    4/15/2010, ਸਫ਼ੇ 10-11

    5/1/1999, ਸਫ਼ੇ 11-12

    6/1/1997, ਸਫ਼ਾ 30

    1/1/1997, ਸਫ਼ਾ 8

    12/1/1995, ਸਫ਼ਾ 31

    11/1/1995, ਸਫ਼ੇ 8-13, 14-19, 30-31

    ਸਰਬ ਮਹਾਨ ਮਨੁੱਖ, ਅਧਿ. 111

    ਸਾਡੀਆਂ ਸਮੱਸਿਆਵਾਂ, ਸਫ਼ੇ 15-16

ਮੱਤੀ 24:35

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/1995, ਸਫ਼ੇ 12-13, 18-19

ਮੱਤੀ 24:36

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 195-198

    ਪਹਿਰਾਬੁਰਜ (ਸਟੱਡੀ),

    7/2016, ਸਫ਼ਾ 14

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ਾ 204

    ਪਹਿਰਾਬੁਰਜ,

    2/15/2012, ਸਫ਼ਾ 4

    11/1/1998, ਸਫ਼ੇ 25-26

    9/1/1998, ਸਫ਼ਾ 19

    3/1/1997, ਸਫ਼ੇ 10-11

    11/1/1995, ਸਫ਼ੇ 9, 18

ਮੱਤੀ 24:37

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/15/2006, ਸਫ਼ੇ 21-22

    12/15/2003, ਸਫ਼ੇ 14-18

    5/15/2003, ਸਫ਼ੇ 6-7

    11/15/1999, ਸਫ਼ਾ 19

    3/1/1997, ਸਫ਼ੇ 10-11

ਮੱਤੀ 24:38

ਫੁਟਨੋਟ

  • *

    ਮੰਨਿਆ ਜਾਂਦਾ ਹੈ ਕਿ ਨੂਹ ਦੀ ਕਿਸ਼ਤੀ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਹੇਠਲਾ ਪਾਸਾ ਚਪਟਾ ਸੀ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/1/2005, ਸਫ਼ੇ 18-19

    2/15/2000, ਸਫ਼ੇ 6-7

    11/15/1999, ਸਫ਼ਾ 19

    10/1/1999, ਸਫ਼ੇ 6-7

    3/1/1997, ਸਫ਼ੇ 10-11

ਮੱਤੀ 24:39

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/1/2005, ਸਫ਼ੇ 18-19

    2/15/2000, ਸਫ਼ੇ 6-7

    11/15/1999, ਸਫ਼ਾ 19

    10/1/1999, ਸਫ਼ੇ 6-7

    3/1/1997, ਸਫ਼ੇ 10-11

ਮੱਤੀ 24:40

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/2005, ਸਫ਼ਾ 22

    12/15/2003, ਸਫ਼ਾ 20

    3/1/1997, ਸਫ਼ਾ 12

ਮੱਤੀ 24:41

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/2005, ਸਫ਼ਾ 22

    12/15/2003, ਸਫ਼ਾ 20

    3/1/1997, ਸਫ਼ਾ 12

ਮੱਤੀ 24:42

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/2005, ਸਫ਼ੇ 21-23, 25

    12/15/2003, ਸਫ਼ਾ 14

    3/1/1997, ਸਫ਼ਾ 12

ਮੱਤੀ 24:44

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/15/2011, ਸਫ਼ਾ 5

    ਸਾਡੀ ਰਾਜ ਸੇਵਕਾਈ,

    11/2003, ਸਫ਼ਾ 1

ਮੱਤੀ 24:45

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    7/2022, ਸਫ਼ੇ 10-12

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 54

    ਪਹਿਰਾਬੁਰਜ (ਸਟੱਡੀ),

    1/2020, ਸਫ਼ਾ 31

    ਪਹਿਰਾਬੁਰਜ (ਸਟੱਡੀ),

    2/2017, ਸਫ਼ੇ 26-28

    ਪਹਿਰਾਬੁਰਜ,

    8/15/2014, ਸਫ਼ੇ 3-5

    7/15/2013, ਸਫ਼ੇ 20, 21-23

    6/15/2009, ਸਫ਼ੇ 20-24

    11/1/2007, ਸਫ਼ਾ 30

    4/1/2007, ਸਫ਼ਾ 22

    9/15/2005, ਸਫ਼ਾ 22

    3/1/2004, ਸਫ਼ੇ 8-12, 13-18

    12/1/2002, ਸਫ਼ਾ 17

    3/15/2002, ਸਫ਼ਾ 14

    3/1/2002, ਸਫ਼ਾ 15

    7/1/2001, ਸਫ਼ੇ 11-12

    5/1/2000, ਸਫ਼ੇ 15-16

    3/1/1998, ਸਫ਼ਾ 29

    1/1/1997, ਸਫ਼ੇ 8-9

    ਯਹੋਵਾਹ ਦੀ ਇੱਛਾ, ਪਾਠ 19

    ਗਿਆਨ, ਸਫ਼ੇ 160-161

ਮੱਤੀ 24:46

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2013, ਸਫ਼ੇ 7-8, 24

    4/1/2007, ਸਫ਼ਾ 22

    3/1/2004, ਸਫ਼ੇ 11-12

ਮੱਤੀ 24:47

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2013, ਸਫ਼ੇ 8, 24-25

    2/15/2009, ਸਫ਼ਾ 26

    1/15/2008, ਸਫ਼ੇ 24-25

    4/1/2007, ਸਫ਼ੇ 22-23

    3/1/2004, ਸਫ਼ਾ 12

ਮੱਤੀ 24:48

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2013, ਸਫ਼ਾ 24

    3/1/2004, ਸਫ਼ਾ 13

    7/15/1999, ਸਫ਼ਾ 17

ਮੱਤੀ 24:49

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/1/2004, ਸਫ਼ਾ 13

    7/15/1999, ਸਫ਼ਾ 17

ਮੱਤੀ 24:51

ਫੁਟਨੋਟ

  • *

    ਜਾਂ, “ਉਸ ਦੇ ਦੋ ਟੋਟੇ ਕਰ ਦੇਵੇਗਾ।”

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/1/2004, ਸਫ਼ਾ 13

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।
  • ਪਵਿੱਤਰ ਬਾਈਬਲ
  • ਨਵੀਂ ਦੁਨੀਆਂ ਅਨੁਵਾਦ (nwt) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
  • 47
  • 48
  • 49
  • 50
  • 51
ਪਵਿੱਤਰ ਬਾਈਬਲ
ਮੱਤੀ 24:1-51

ਮੱਤੀ

24 ਹੁਣ ਜਦੋਂ ਯਿਸੂ ਮੰਦਰ ਤੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਚੇਲੇ ਉਸ ਕੋਲ ਆਏ ਤਾਂਕਿ ਉਹ ਉਸ ਨੂੰ ਮੰਦਰ ਦੇ ਵੱਖੋ-ਵੱਖਰੇ ਹਿੱਸੇ ਦਿਖਾਉਣ। 2 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹ ਜਿਹੜੀਆਂ ਇਮਾਰਤਾਂ ਦੇਖਦੇ ਹੋ, ਮੈਂ ਸੱਚ ਕਹਿੰਦਾ ਹਾਂ ਕਿ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”

3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ* ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”

4 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਦੱਸਿਆ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ, 5 ਕਿਉਂਕਿ ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ,’ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 6 ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ, ਦੇਖਿਓ ਕਿਤੇ ਘਬਰਾ ਨਾ ਜਾਣਾ; ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ।

7 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। 8 ਇਹ ਸਭ ਕੁਝ ਪੀੜਾਂ* ਦੀ ਸ਼ੁਰੂਆਤ ਹੈ।

9 “ਫਿਰ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ ਅਤੇ ਤੁਹਾਨੂੰ ਮਾਰ ਦੇਣਗੇ। ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ। 10 ਨਾਲੇ, ਬਹੁਤ ਸਾਰੇ ਲੋਕ ਨਿਹਚਾ ਕਰਨੀ ਛੱਡ ਦੇਣਗੇ, ਇਕ-ਦੂਜੇ ਨਾਲ ਦਗ਼ਾ ਅਤੇ ਨਫ਼ਰਤ ਕਰਨਗੇ। 11 ਅਤੇ ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 12 ਅਤੇ ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ। 13 ਪਰ ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।

15 “ਇਸ ਲਈ, ਜਦ ਤੁਸੀਂ ਬਰਬਾਦ ਕਰਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ʼਤੇ ਖੜ੍ਹੀ ਦੇਖੋਗੇ, ਜਿਵੇਂ ਦਾਨੀਏਲ ਨਬੀ ਨੇ ਦੱਸਿਆ ਸੀ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), 16 ਤਾਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜ ਜਾਣ। 17 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਆ ਕੇ ਕੋਈ ਚੀਜ਼ ਲੈਣ ਅੰਦਰ ਨਾ ਜਾਵੇ; 18 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਆਪਣਾ ਚੋਗਾ ਲੈਣ ਘਰ ਵਾਪਸ ਨਾ ਜਾਵੇ। 19 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਲਈ ਬਹੁਤ ਔਖਾ ਹੋਵੇਗਾ! 20 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਨਾ ਸਿਆਲ਼ ਵਿਚ ਤੇ ਨਾ ਹੀ ਸਬਤ ਦੇ ਦਿਨ ਭੱਜਣਾ ਪਵੇ, 21 ਕਿਉਂਕਿ ਉਦੋਂ ­ਮਹਾਂਕਸ਼ਟ ਆਵੇਗਾ। ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ। 22 ਜੇ ਪਰਮੇਸ਼ੁਰ ਮਹਾਂਕਸ਼ਟ ਦੇ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ ਨਹੀਂ ਬਚੇਗਾ। ਪਰ ਉਹ ਆਪਣੇ ਚੁਣੇ ਹੋਏ ਲੋਕਾਂ ਦੀ ਖ਼ਾਤਰ ਇਹ ਦਿਨ ਘਟਾਵੇਗਾ।

23 “ਫਿਰ, ਜੇ ਕੋਈ ਤੁਹਾਨੂੰ ਕਹੇ, ‘ਦੇਖੋ! ਮਸੀਹ ਇੱਥੇ ਹੈ’ ਜਾਂ ‘ਉੱਥੇ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਯਕੀਨ ਨਾ ਕਰਿਓ। 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। 25 ਦੇਖੋ! ਮੈਂ ਤੁਹਾਨੂੰ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਹੈ। 26 ਇਸ ਲਈ, ਜੇ ਲੋਕ ਤੁਹਾਨੂੰ ਕਹਿਣ, ‘ਦੇਖੋ! ਉਹ ਉਜਾੜ ਵਿਚ ਹੈ,’ ਤਾਂ ਤੁਸੀਂ ਉੱਥੇ ਨਾ ਜਾਣਾ; ‘ਦੇਖੋ! ਉਹ ਅੰਦਰਲੇ ­ਕਮਰਿਆਂ ਵਿਚ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਇਤਬਾਰ ਨਾ ਕਰਨਾ। 27 ਜਿਸ ਤਰ੍ਹਾਂ ਪੂਰਬ ਤੋਂ ਲੈ ਕੇ ਪੱਛਮ ਤਕ ਪੂਰੇ ਆਕਾਸ਼ ਵਿਚ ਬਿਜਲੀ ਲਿਸ਼ਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਮੌਜੂਦਗੀ ਹੋਵੇਗੀ। 28 ਉਕਾਬ ਉੱਥੇ ਇਕੱਠੇ ਹੁੰਦੇ ਹਨ ਜਿੱਥੇ ਲਾਸ਼ ਪਈ ਹੁੰਦੀ ਹੈ।

29 “ਉਨ੍ਹਾਂ ਦਿਨਾਂ ਦੇ ਇਸ ਕਸ਼ਟ ਤੋਂ ਇਕਦਮ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ, ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 30 ਅਤੇ ਫਿਰ ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਆਕਾਸ਼ ਵਿਚ ਦਿਖਾਈ ਦੇਵੇਗੀ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਆਪਣੀ ਛਾਤੀ ਪਿੱਟਣਗੀਆਂ, ਅਤੇ ਉਹ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ ਦੇਖਣਗੀਆਂ। 31 ਅਤੇ ਉਹ ਤੁਰ੍ਹੀ ਦੀ ਉੱਚੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।

32 “ਅੰਜੀਰ ਦੇ ਦਰਖ਼ਤ ਦੀ ਮਿਸਾਲ ਤੋਂ ਸਿੱਖੋ: ਜਦ ਉਸ ਦੀ ਟਾਹਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ। 33 ਇਸੇ ਤਰ੍ਹਾਂ, ਜਦ ਤੁਸੀਂ ਇਹ ਸਭ ਕੁਝ ਹੁੰਦਾ ਦੇਖੋ, ਤਾਂ ਸਮਝ ਜਾਣਾ ਕਿ ਮਨੁੱਖ ਦਾ ਪੁੱਤਰ ਲਾਗੇ ਆ ਗਿਆ ਹੈ, ਸਗੋਂ ਉਹ ਦਰਵਾਜ਼ੇ ʼਤੇ ਹੈ। 34 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ। 35 ਆਸਮਾਨ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ!

36 “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ। 37 ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ­ਮੌਜੂਦਗੀ ਦੌਰਾਨ ਹੋਵੇਗਾ। 38 ਜਲ-ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿਚ ਲੋਕ ਖਾਂਦੇ-ਪੀਂਦੇ ਸਨ, ਆਦਮੀ ਵਿਆਹ ਕਰਾਉਂਦੇ ਸਨ ਤੇ ਤੀਵੀਆਂ ­ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ, 39 ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ। ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ। 40 ਦੋ ਆਦਮੀ ਖੇਤ ਵਿਚ ਹੋਣਗੇ: ਇਕ ਨੂੰ ਲੈ ਲਿਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ; 41 ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ: ਇਕ ਨੂੰ ਲੈ ਲਿਆ ਜਾਵੇਗਾ ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ। 42 ਇਸ ਲਈ, ਖ਼ਬਰਦਾਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।

43 “ਪਰ ਇਕ ਗੱਲ ਤਾਂ ਪੱਕੀ ਹੈ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਦੋਂ ਆਉਣਾ ਸੀ, ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ। 44 ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।

45 “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ? 46 ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਆਪਣਾ ਕੰਮ ਕਰਦਿਆਂ ਦੇਖੇ! 47 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ।

48 “ਪਰ ਜੇ ਨੌਕਰ ਬੁਰਾ ਹੋਵੇ ਅਤੇ ਆਪਣੇ ਦਿਲ ਵਿਚ ਕਹੇ, ‘ਮੇਰਾ ਮਾਲਕ ਤਾਂ ਦੇਰ ਲਾ ਰਿਹਾ ਹੈ,’ 49 ਅਤੇ ਦੂਸਰੇ ਨੌਕਰਾਂ ਨੂੰ ਕੁੱਟਣ ਲੱਗ ਪਵੇ ਅਤੇ ਪੱਕੇ ­ਸ਼ਰਾਬੀਆਂ ਨਾਲ ਖਾਵੇ-ਪੀਵੇ, 50 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਸਮੇਂ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ। 51 ਮਾਲਕ ਉਸ ਨੂੰ ਸਖ਼ਤ ਸਜ਼ਾ* ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਪਖੰਡੀਆਂ ਦਾ ਹੁੰਦਾ ਹੈ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਵੇ-ਪਿੱਟੇਗਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ