ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 23:40
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 40 ਤੁਸੀਂ ਪਹਿਲੇ ਦਿਨ ਸ਼ਾਨਦਾਰ ਦਰਖ਼ਤਾਂ ਦਾ ਫਲ, ਖਜੂਰ ਦੇ ਦਰਖ਼ਤ ਦੀਆਂ ਟਾਹਣੀਆਂ,+ ਹਰੇ-ਭਰੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਵਾਦੀ ਦੇ ਬੇਦ* ਦੇ ਦਰਖ਼ਤਾਂ ਦੀਆਂ ਟਾਹਣੀਆਂ ਲਿਆਓ। ਤੁਸੀਂ ਸੱਤ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਖ਼ੁਸ਼ੀਆਂ ਮਨਾਓ।+

  • ਬਿਵਸਥਾ ਸਾਰ 12:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ ਅਤੇ ਤੁਹਾਡੇ ਦਾਸ-ਦਾਸੀਆਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਵੀ ਤੁਹਾਡੇ ਨਾਲ ਖ਼ੁਸ਼ੀਆਂ ਮਨਾਉਣ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ।+

  • ਬਿਵਸਥਾ ਸਾਰ 12:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਉਸ ਜਗ੍ਹਾ ਖਾਣੀਆਂ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਇਹ ਸਭ ਕੁਝ ਖਾਣ। ਤੁਸੀਂ ਆਪਣੇ ਸਾਰੇ ਕੰਮਾਂ ਕਰਕੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਇਓ।

  • ਬਿਵਸਥਾ ਸਾਰ 14:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਤੁਹਾਡਾ ਪਰਮੇਸ਼ੁਰ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਤੁਸੀਂ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ ਅਤੇ ਗਾਂਵਾਂ-ਬਲਦਾਂ ਤੇ ਭੇਡਾਂ-ਬੱਕਰੀਆਂ ਦੇ ਜੇਠਿਆਂ ਦਾ ਮਾਸ ਖਾਇਓ+ ਤਾਂਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੋ।+

  • ਬਿਵਸਥਾ ਸਾਰ 14:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਉੱਥੇ ਤੁਸੀਂ ਉਸ ਪੈਸੇ ਨਾਲ ਜੋ ਚਾਹੋ ਖ਼ਰੀਦ ਸਕਦੇ ਹੋ: ਗਾਂਵਾਂ-ਬਲਦ, ਭੇਡਾਂ, ਬੱਕਰੀਆਂ, ਦਾਖਰਸ ਜਾਂ ਪੀਣ ਵਾਲੀਆਂ ਹੋਰ ਨਸ਼ੀਲੀਆਂ ਚੀਜ਼ਾਂ ਜਾਂ ਜੋ ਵੀ ਤੁਹਾਡਾ ਜੀਅ ਚਾਹੁੰਦਾ ਹੈ; ਤੁਸੀਂ ਤੇ ਤੁਹਾਡਾ ਘਰਾਣਾ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਭੋਜਨ ਖਾਇਓ ਅਤੇ ਖ਼ੁਸ਼ੀਆਂ ਮਨਾਇਓ।+

  • ਜ਼ਬੂਰ 32:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਹੇ ਧਰਮੀ ਲੋਕੋ, ਯਹੋਵਾਹ ਕਰਕੇ ਖ਼ੁਸ਼ ਹੋਵੋ ਅਤੇ ਜਸ਼ਨ ਮਨਾਓ;

      ਹੇ ਸਾਰੇ ਨੇਕਦਿਲ ਲੋਕੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ।

  • ਜ਼ਬੂਰ 100:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ।+

      ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।

  • ਫ਼ਿਲਿੱਪੀਆਂ 4:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪ੍ਰਭੂ ਕਰਕੇ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ