-
ਗਿਣਤੀ 14:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ! 3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+ 4 ਉਹ ਇਕ-ਦੂਜੇ ਨੂੰ ਇਹ ਵੀ ਕਹਿੰਦੇ ਰਹੇ: “ਆਓ ਆਪਾਂ ਇਕ ਆਗੂ ਨਿਯੁਕਤ ਕਰੀਏ ਤੇ ਮਿਸਰ ਵਾਪਸ ਮੁੜ ਜਾਈਏ!”+
-
-
1 ਕੁਰਿੰਥੀਆਂ 10:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਨਾ ਹੀ ਅਸੀਂ ਹਰਾਮਕਾਰੀ* ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ* ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।+ 9 ਨਾ ਹੀ ਅਸੀਂ ਯਹੋਵਾਹ* ਨੂੰ ਪਰਖੀਏ,+ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ।+ 10 ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ+ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ।+
-