-
2 ਇਤਿਹਾਸ 34:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਰਾਜੇ ਨੇ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ,+ ਮੀਕਾਹ ਦੇ ਪੁੱਤਰ ਅਬਦੋਨ, ਸਕੱਤਰ ਸ਼ਾਫਾਨ ਅਤੇ ਰਾਜੇ ਦੇ ਸੇਵਕ ਅਸਾਯਾਹ ਨੂੰ ਇਹ ਹੁਕਮ ਦਿੱਤਾ: 21 “ਜਾਓ, ਇਸ ਲੱਭੀ ਕਿਤਾਬ ਦੀਆਂ ਗੱਲਾਂ ਬਾਰੇ ਮੇਰੇ ਵੱਲੋਂ ਅਤੇ ਇਜ਼ਰਾਈਲ ਤੇ ਯਹੂਦਾਹ ਵਿਚ ਬਚੇ ਹੋਇਆਂ ਵੱਲੋਂ ਯਹੋਵਾਹ ਕੋਲੋਂ ਪੁੱਛੋ; ਯਹੋਵਾਹ ਦੇ ਕ੍ਰੋਧ ਦਾ ਪਿਆਲਾ ਜੋ ਸਾਡੇ ਉੱਤੇ ਡੋਲ੍ਹਿਆ ਜਾਵੇਗਾ, ਬਹੁਤ ਭਿਆਨਕ ਹੋਵੇਗਾ ਕਿਉਂਕਿ ਸਾਡੇ ਪਿਉ-ਦਾਦਿਆਂ ਨੇ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਯਹੋਵਾਹ ਦੇ ਬਚਨ ਨੂੰ ਨਹੀਂ ਮੰਨਿਆ।”+
-
-
ਯਿਰਮਿਯਾਹ 39:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਲਈ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ, ਨਬੂਸ਼ਾਜ਼ਬਾਨ ਜੋ ਰਬਸਾਰੀਸ* ਸੀ, ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਹੋਰ ਉੱਚ ਅਧਿਕਾਰੀਆਂ ਨੇ ਆਦਮੀ ਘੱਲ ਕੇ 14 ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚੋਂ ਆਜ਼ਾਦ ਕੀਤਾ+ ਅਤੇ ਉਸ ਨੂੰ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ+ ਦੇ ਹਵਾਲੇ ਕਰ ਦਿੱਤਾ ਤਾਂਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਲੋਕਾਂ ਵਿਚ ਰਹਿਣ ਲੱਗ ਪਿਆ।
-