-
2 ਰਾਜਿਆਂ 25:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ+ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ;+ ਨਾਲੇ ਉਸ ਨੇ ਹਰੇਕ ਮੰਨੇ-ਪ੍ਰਮੰਨੇ ਆਦਮੀ ਦੇ ਘਰ ਨੂੰ ਸਾੜ ਸੁੱਟਿਆ।+ 10 ਅਤੇ ਪਹਿਰੇਦਾਰਾਂ ਦੇ ਮੁਖੀ ਨਾਲ ਆਈ ਕਸਦੀਆਂ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੁਆਲੇ ਬਣੀਆਂ ਕੰਧਾਂ ਨੂੰ ਢਾਹ ਦਿੱਤਾ।+ 11 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ, ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਅਤੇ ਹੋਰ ਬਚੇ-ਖੁਚੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ।+
-
-
ਯਿਰਮਿਯਾਹ 52:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ।+ ਨਾਲੇ ਉਸ ਨੇ ਸਾਰੇ ਵੱਡੇ ਘਰਾਂ ਨੂੰ ਵੀ ਸਾੜ ਸੁੱਟਿਆ। 14 ਪਹਿਰੇਦਾਰਾਂ ਦੇ ਮੁਖੀ ਨਾਲ ਆਈ ਕਸਦੀਆਂ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੁਆਲੇ ਬਣੀਆਂ ਕੰਧਾਂ ਨੂੰ ਢਾਹ ਦਿੱਤਾ।+
15 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਕੁਝ ਗ਼ਰੀਬ ਲੋਕਾਂ ਨੂੰ ਅਤੇ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ। ਉਹ ਬਾਕੀ ਬਚੇ ਕਾਰੀਗਰਾਂ ਨੂੰ ਅਤੇ ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਵੀ ਬੰਦੀ ਬਣਾ ਕੇ ਲੈ ਗਿਆ।+
-