ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 36:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+

  • 2 ਇਤਿਹਾਸ 36:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਸੁੱਟਿਆ,+ ਯਰੂਸ਼ਲਮ ਦੀ ਕੰਧ ਢਾਹ ਦਿੱਤੀ,+ ਉਸ ਦੇ ਸਾਰੇ ਪੱਕੇ ਬੁਰਜਾਂ ਨੂੰ ਅੱਗ ਨਾਲ ਸਾੜ ਦਿੱਤਾ ਤੇ ਹਰ ਬਹੁਮੁੱਲੀ ਚੀਜ਼ ਤਬਾਹ ਕਰ ਦਿੱਤੀ।+

  • ਯਿਰਮਿਯਾਹ 17:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 “‘“ਪਰ ਜੇ ਤੁਸੀਂ ਮੇਰਾ ਕਹਿਣਾ ਮੰਨਣ ਦੀ ਬਜਾਇ ਸਬਤ ਦੇ ਦਿਨ ਭਾਰ ਚੁੱਕਦੇ ਹੋ ਅਤੇ ਇਹ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਲਿਆ ਕੇ ਇਸ ਦਿਨ ਨੂੰ ਪਵਿੱਤਰ ਨਹੀਂ ਰੱਖਦੇ, ਤਾਂ ਮੈਂ ਸ਼ਹਿਰ ਦੇ ਦਰਵਾਜ਼ਿਆਂ ਨੂੰ ਅੱਗ ਲਾ ਦਿਆਂਗਾ ਅਤੇ ਇਹ ਯਰੂਸ਼ਲਮ ਦੇ ਮਜ਼ਬੂਤ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ+ ਅਤੇ ਇਹ ਅੱਗ ਕਦੇ ਨਹੀਂ ਬੁਝੇਗੀ।”’”+

  • ਯਿਰਮਿਯਾਹ 34:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਾਹ ਅਤੇ ਯਹੂਦਾਹ ਦੇ ਰਾਜੇ ਸਿਦਕੀਯਾਹ+ ਨਾਲ ਗੱਲ ਕਰ ਅਤੇ ਉਸ ਨੂੰ ਦੱਸ: “ਯਹੋਵਾਹ ਕਹਿੰਦਾ ਹੈ, ‘ਮੈਂ ਇਹ ਸ਼ਹਿਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ।+

  • ਯਿਰਮਿਯਾਹ 37:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਭਾਵੇਂ ਤੁਸੀਂ ਕਸਦੀਆਂ ਦੀ ਸਾਰੀ ਫ਼ੌਜ ਨੂੰ ਹਰਾ ਹੀ ਕਿਉਂ ਨਾ ਦਿਓ ਜੋ ਤੁਹਾਡੇ ਨਾਲ ਲੜ ਰਹੀ ਹੈ ਅਤੇ ਭਾਵੇਂ ਉਨ੍ਹਾਂ ਦੇ ਬਚੇ ਹੋਏ ਫ਼ੌਜੀ ਜ਼ਖ਼ਮੀ ਹੀ ਕਿਉਂ ਨਾ ਹੋਣ, ਤਾਂ ਵੀ ਉਹ ਆਪਣੇ ਤੰਬੂਆਂ ਵਿੱਚੋਂ ਉੱਠ ਖੜ੍ਹੇ ਹੋਣਗੇ ਅਤੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਣਗੇ।”’”+

  • ਯਿਰਮਿਯਾਹ 39:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਕਸਦੀਆਂ ਨੇ ਰਾਜੇ ਦਾ ਮਹਿਲ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਦਿੱਤੇ+ ਅਤੇ ਯਰੂਸ਼ਲਮ ਦੀਆਂ ਕੰਧਾਂ ਢਾਹ ਦਿੱਤੀਆਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ