ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 22:16-18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+

      ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+

      ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+

      17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ।+

      ਉਹ ਮੈਨੂੰ ਅੱਖਾਂ ਦਿਖਾਉਂਦੇ ਹਨ ਅਤੇ ਮੈਨੂੰ ਘੂਰਦੇ ਹਨ।

      18 ਉਹ ਮੇਰੇ ਕੱਪੜੇ ਆਪਸ ਵਿਚ ਵੰਡ ਲੈਂਦੇ ਹਨ

      ਅਤੇ ਮੇਰੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ।+

  • ਯਸਾਯਾਹ 53:1-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 53 ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?+

      ਯਹੋਵਾਹ ਦੀ ਤਾਕਤ*+ ਕਿਨ੍ਹਾਂ ਨੂੰ ਦਿਖਾਈ ਗਈ ਹੈ?+

       2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+

      ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+

      ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*

       3 ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ,+

      ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦਰਦ ਕੀ ਹੁੰਦਾ ਅਤੇ ਬੀਮਾਰੀ ਕੀ ਹੁੰਦੀ ਹੈ।

      ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ।*

      ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।+

       4 ਸੱਚ-ਮੁੱਚ, ਉਸ ਨੇ ਸਾਡੀਆਂ ਬੀਮਾਰੀਆਂ ਚੁੱਕ ਲਈਆਂ+

      ਅਤੇ ਸਾਡੇ ਦੁੱਖ ਉਠਾ ਲਏ।+

      ਪਰ ਅਸੀਂ ਸਮਝਿਆ ਕਿ ਉਸ ʼਤੇ ਪਰਮੇਸ਼ੁਰ ਦੀ ਮਾਰ ਪਈ ਹੈ, ਉਹ ਉਸ ਵੱਲੋਂ ਮਾਰਿਆ-ਕੁੱਟਿਆ ਤੇ ਦੁਖੀ ਕੀਤਾ ਹੋਇਆ ਹੈ।

       5 ਪਰ ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ;+

      ਉਸ ਨੂੰ ਸਾਡੇ ਗੁਨਾਹਾਂ ਕਰਕੇ ਕੁਚਲਿਆ ਗਿਆ।+

      ਸਾਡੀ ਸ਼ਾਂਤੀ ਲਈ ਉਸ ਨੇ ਸਜ਼ਾ ਭੁਗਤੀ+

      ਅਤੇ ਉਸ ਦੇ ਜ਼ਖ਼ਮਾਂ ਕਰਕੇ ਅਸੀਂ ਚੰਗੇ ਕੀਤੇ ਗਏ।+

       6 ਅਸੀਂ ਸਾਰੇ ਭੇਡਾਂ ਵਾਂਗ ਭਟਕਦੇ ਫਿਰਦੇ ਸੀ,+

      ਹਰ ਕੋਈ ਆਪੋ-ਆਪਣੇ ਰਾਹ ਚੱਲ ਰਿਹਾ ਸੀ,

      ਯਹੋਵਾਹ ਨੇ ਸਾਡੇ ਸਾਰਿਆਂ ਦੇ ਗੁਨਾਹ ਉਸ ਉੱਤੇ ਲੱਦ ਦਿੱਤੇ।+

       7 ਉਸ ਨੂੰ ਸਤਾਇਆ ਗਿਆ+ ਤੇ ਉਹ ਦੁੱਖ ਨੂੰ ਸਹਿੰਦਾ ਰਿਹਾ,+

      ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।

      ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+

      ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,

      ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+

       8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;

      ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?

      ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦਿੱਤਾ ਗਿਆ;+

      ਮੇਰੇ ਲੋਕਾਂ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ।*+

       9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+

      ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+

      ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀ

      ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+

      10 ਪਰ ਇਹ ਯਹੋਵਾਹ ਦੀ ਮਰਜ਼ੀ ਸੀ* ਕਿ ਉਸ ਨੂੰ ਕੁਚਲੇ ਅਤੇ ਉਸ ਨੇ ਉਸ ਨੂੰ ਦੁੱਖ ਝੱਲਣ ਦਿੱਤਾ।

      ਜੇ ਤੂੰ ਉਸ ਦੀ ਜਾਨ ਦੋਸ਼-ਬਲ਼ੀ ਵਜੋਂ ਦੇਵੇਂ,+

      ਤਾਂ ਉਹ ਆਪਣੀ ਸੰਤਾਨ* ਨੂੰ ਦੇਖੇਗਾ, ਉਹ ਬਹੁਤ ਦਿਨਾਂ ਤਕ ਜੀਉਂਦਾ ਰਹੇਗਾ+

      ਅਤੇ ਉਸ ਦੇ ਜ਼ਰੀਏ ਯਹੋਵਾਹ ਦੀ ਮਰਜ਼ੀ ਪੂਰੀ ਹੋਵੇਗੀ।+

      11 ਉਸ ਨੇ ਜੋ ਦੁੱਖ ਸਹੇ, ਉਨ੍ਹਾਂ ਨੂੰ ਦੇਖ ਕੇ ਉਹ ਸੰਤੁਸ਼ਟ ਹੋਵੇਗਾ।

      ਮੇਰਾ ਧਰਮੀ ਸੇਵਕ+ ਆਪਣੇ ਗਿਆਨ ਦੇ ਜ਼ਰੀਏ

      ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਵੇਗਾ+

      ਅਤੇ ਉਨ੍ਹਾਂ ਦੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਵੇਗਾ।+

      12 ਇਸ ਲਈ ਮੈਂ ਉਸ ਨੂੰ ਬਹੁਤਿਆਂ ਨਾਲ ਹਿੱਸਾ ਦੇਵਾਂਗਾ,

      ਉਹ ਤਾਕਤਵਰਾਂ ਨਾਲ ਆਪਣੀ ਲੁੱਟ ਦਾ ਮਾਲ ਵੰਡੇਗਾ

      ਕਿਉਂਕਿ ਉਸ ਨੇ ਮੌਤ ਤਕ ਆਪਣੀ ਜਾਨ ਡੋਲ੍ਹ ਦਿੱਤੀ+

      ਅਤੇ ਅਪਰਾਧੀਆਂ ਵਿਚ ਗਿਣਿਆ ਗਿਆ;+

      ਉਹ ਬਹੁਤਿਆਂ ਦੇ ਪਾਪ ਚੁੱਕ ਕੇ ਲੈ ਗਿਆ+

      ਅਤੇ ਉਸ ਨੇ ਅਪਰਾਧੀਆਂ ਲਈ ਬੇਨਤੀ ਕੀਤੀ।+

  • ਦਾਨੀਏਲ 9:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “ਅਤੇ 62 ਹਫ਼ਤਿਆਂ ਤੋਂ ਬਾਅਦ ਮਸੀਹ ਨੂੰ ਮਾਰ ਦਿੱਤਾ ਜਾਵੇਗਾ+ ਤੇ ਉਸ ਕੋਲ ਕੁਝ ਨਹੀਂ ਬਚੇਗਾ।+

      “ਅਤੇ ਫ਼ੌਜਾਂ ਦਾ ਇਕ ਮੁਖੀ ਆ ਰਿਹਾ ਹੈ ਤੇ ਉਸ ਦੀਆਂ ਫ਼ੌਜਾਂ ਇਸ ਸ਼ਹਿਰ ਤੇ ਪਵਿੱਤਰ ਥਾਂ ਨੂੰ ਤਬਾਹ ਕਰ ਦੇਣਗੀਆਂ।+ ਨਾਲੇ ਇਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੜ੍ਹ ਨਾਲ ਹੁੰਦਾ ਹੈ। ਅੰਤ ਤਕ ਲੜਾਈ ਹੁੰਦੀ ਰਹੇਗੀ ਅਤੇ ਪਰਮੇਸ਼ੁਰ ਦੇ ਫ਼ੈਸਲੇ ਮੁਤਾਬਕ ਤਬਾਹੀ ਹੋਵੇਗੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ