ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 27
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਕਾਨੂੰਨ ਪੱਥਰਾਂ ʼਤੇ ਲਿਖਿਆ ਜਾਵੇ (1-10)

      • ਏਬਾਲ ਪਹਾੜ ਅਤੇ ਗਰਿੱਜ਼ੀਮ ਪਹਾੜ ਉੱਤੇ (11-14)

      • ਸਰਾਪ ਦੁਬਾਰਾ ਦੱਸੇ ਗਏ (15-26)

ਬਿਵਸਥਾ ਸਾਰ 27:2

ਫੁਟਨੋਟ

  • *

    ਜਾਂ, “ਕਲੀ ਫੇਰਿਓ।”

ਹੋਰ ਹਵਾਲੇ

  • +ਯਹੋ 8:30-32

ਬਿਵਸਥਾ ਸਾਰ 27:3

ਹੋਰ ਹਵਾਲੇ

  • +ਗਿਣ 13:26, 27

ਬਿਵਸਥਾ ਸਾਰ 27:4

ਫੁਟਨੋਟ

  • *

    ਜਾਂ, “ਕਲੀ ਫੇਰਿਓ।”

ਹੋਰ ਹਵਾਲੇ

  • +ਬਿਵ 11:29

ਬਿਵਸਥਾ ਸਾਰ 27:5

ਹੋਰ ਹਵਾਲੇ

  • +ਕੂਚ 20:25

ਬਿਵਸਥਾ ਸਾਰ 27:7

ਹੋਰ ਹਵਾਲੇ

  • +ਲੇਵੀ 3:1
  • +ਲੇਵੀ 7:15
  • +ਬਿਵ 12:7

ਬਿਵਸਥਾ ਸਾਰ 27:8

ਹੋਰ ਹਵਾਲੇ

  • +ਕੂਚ 24:12

ਬਿਵਸਥਾ ਸਾਰ 27:9

ਹੋਰ ਹਵਾਲੇ

  • +ਕੂਚ 19:5; ਬਿਵ 26:18

ਬਿਵਸਥਾ ਸਾਰ 27:10

ਹੋਰ ਹਵਾਲੇ

  • +1 ਰਾਜ 2:3; ਮੱਤੀ 19:17; 1 ਯੂਹੰ 5:3

ਬਿਵਸਥਾ ਸਾਰ 27:12

ਹੋਰ ਹਵਾਲੇ

  • +ਬਿਵ 11:29

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1996, ਸਫ਼ਾ 22

ਬਿਵਸਥਾ ਸਾਰ 27:13

ਹੋਰ ਹਵਾਲੇ

  • +ਯਹੋ 8:33

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1996, ਸਫ਼ਾ 22

ਬਿਵਸਥਾ ਸਾਰ 27:14

ਹੋਰ ਹਵਾਲੇ

  • +ਬਿਵ 33:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1996, ਸਫ਼ਾ 22

ਬਿਵਸਥਾ ਸਾਰ 27:15

ਫੁਟਨੋਟ

  • *

    ਜਾਂ, “ਢਾਲ਼ੀ ਹੋਈ ਮੂਰਤ।”

  • *

    ਜਾਂ, “ਲੱਕੜ ਅਤੇ ਧਾਤ ਦਾ ਕੰਮ ਕਰਨ ਵਾਲੇ।”

  • *

    ਜਾਂ, “ਇਸੇ ਤਰ੍ਹਾਂ ਹੋਵੇ!”

ਹੋਰ ਹਵਾਲੇ

  • +ਕੂਚ 20:4; ਬਿਵ 4:15, 16; ਯਸਾ 44:9
  • +ਕੂਚ 34:17; ਲੇਵੀ 19:4
  • +ਬਿਵ 7:25; 29:17

ਬਿਵਸਥਾ ਸਾਰ 27:16

ਹੋਰ ਹਵਾਲੇ

  • +ਕੂਚ 20:12; ਬਿਵ 21:18-21; ਕਹਾ 20:20; 30:17; ਮੱਤੀ 15:4

ਬਿਵਸਥਾ ਸਾਰ 27:17

ਹੋਰ ਹਵਾਲੇ

  • +ਬਿਵ 19:14; ਕਹਾ 23:10

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 9

ਬਿਵਸਥਾ ਸਾਰ 27:18

ਹੋਰ ਹਵਾਲੇ

  • +ਲੇਵੀ 19:14

ਬਿਵਸਥਾ ਸਾਰ 27:19

ਫੁਟਨੋਟ

  • *

    ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਹੋਰ ਹਵਾਲੇ

  • +ਕੂਚ 22:21, 22; ਬਿਵ 10:17, 18; 16:20; ਕਹਾ 17:23; ਮੀਕਾ 3:11; ਮਲਾ 3:5; ਯਾਕੂ 1:27

ਬਿਵਸਥਾ ਸਾਰ 27:20

ਹੋਰ ਹਵਾਲੇ

  • +ਲੇਵੀ 18:8; 1 ਕੁਰਿੰ 5:1

ਬਿਵਸਥਾ ਸਾਰ 27:21

ਹੋਰ ਹਵਾਲੇ

  • +ਕੂਚ 22:19; ਲੇਵੀ 18:23; 20:15

ਬਿਵਸਥਾ ਸਾਰ 27:22

ਹੋਰ ਹਵਾਲੇ

  • +ਲੇਵੀ 18:9; 20:17

ਬਿਵਸਥਾ ਸਾਰ 27:23

ਹੋਰ ਹਵਾਲੇ

  • +ਲੇਵੀ 18:17; 20:14

ਬਿਵਸਥਾ ਸਾਰ 27:24

ਹੋਰ ਹਵਾਲੇ

  • +ਕੂਚ 20:13; 21:12; ਗਿਣ 35:31

ਬਿਵਸਥਾ ਸਾਰ 27:25

ਹੋਰ ਹਵਾਲੇ

  • +ਮੱਤੀ 27:3, 4

ਬਿਵਸਥਾ ਸਾਰ 27:26

ਹੋਰ ਹਵਾਲੇ

  • +ਬਿਵ 28:15; ਗਲਾ 3:10

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 27:2ਯਹੋ 8:30-32
ਬਿਵ. 27:3ਗਿਣ 13:26, 27
ਬਿਵ. 27:4ਬਿਵ 11:29
ਬਿਵ. 27:5ਕੂਚ 20:25
ਬਿਵ. 27:7ਲੇਵੀ 3:1
ਬਿਵ. 27:7ਲੇਵੀ 7:15
ਬਿਵ. 27:7ਬਿਵ 12:7
ਬਿਵ. 27:8ਕੂਚ 24:12
ਬਿਵ. 27:9ਕੂਚ 19:5; ਬਿਵ 26:18
ਬਿਵ. 27:101 ਰਾਜ 2:3; ਮੱਤੀ 19:17; 1 ਯੂਹੰ 5:3
ਬਿਵ. 27:12ਬਿਵ 11:29
ਬਿਵ. 27:13ਯਹੋ 8:33
ਬਿਵ. 27:14ਬਿਵ 33:10
ਬਿਵ. 27:15ਕੂਚ 20:4; ਬਿਵ 4:15, 16; ਯਸਾ 44:9
ਬਿਵ. 27:15ਕੂਚ 34:17; ਲੇਵੀ 19:4
ਬਿਵ. 27:15ਬਿਵ 7:25; 29:17
ਬਿਵ. 27:16ਕੂਚ 20:12; ਬਿਵ 21:18-21; ਕਹਾ 20:20; 30:17; ਮੱਤੀ 15:4
ਬਿਵ. 27:17ਬਿਵ 19:14; ਕਹਾ 23:10
ਬਿਵ. 27:18ਲੇਵੀ 19:14
ਬਿਵ. 27:19ਕੂਚ 22:21, 22; ਬਿਵ 10:17, 18; 16:20; ਕਹਾ 17:23; ਮੀਕਾ 3:11; ਮਲਾ 3:5; ਯਾਕੂ 1:27
ਬਿਵ. 27:20ਲੇਵੀ 18:8; 1 ਕੁਰਿੰ 5:1
ਬਿਵ. 27:21ਕੂਚ 22:19; ਲੇਵੀ 18:23; 20:15
ਬਿਵ. 27:22ਲੇਵੀ 18:9; 20:17
ਬਿਵ. 27:23ਲੇਵੀ 18:17; 20:14
ਬਿਵ. 27:24ਕੂਚ 20:13; 21:12; ਗਿਣ 35:31
ਬਿਵ. 27:25ਮੱਤੀ 27:3, 4
ਬਿਵ. 27:26ਬਿਵ 28:15; ਗਲਾ 3:10
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 27:1-26

ਬਿਵਸਥਾ ਸਾਰ

27 ਫਿਰ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਮਿਲ ਕੇ ਲੋਕਾਂ ਨੂੰ ਇਹ ਹੁਕਮ ਦਿੱਤਾ: “ਤੁਸੀਂ ਹਰ ਹੁਕਮ ਦੀ ਪਾਲਣਾ ਕਰਿਓ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। 2 ਜਿਸ ਦਿਨ ਤੁਸੀਂ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ਵਿਚ ਜਾਓਗੇ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ, ਤਾਂ ਉੱਥੇ ਤੁਸੀਂ ਵੱਡੇ-ਵੱਡੇ ਪੱਥਰ ਖੜ੍ਹੇ ਕਰਿਓ ਅਤੇ ਉਨ੍ਹਾਂ ʼਤੇ ਪਲਸਤਰ ਕਰਿਓ।*+ 3 ਫਿਰ ਤੁਸੀਂ ਇਸ ਕਾਨੂੰਨ ਦੇ ਸਾਰੇ ਹੁਕਮਾਂ ਨੂੰ ਉਨ੍ਹਾਂ ਪੱਥਰਾਂ ʼਤੇ ਲਿਖ ਦਿਓ। ਇਹ ਤੁਸੀਂ ਉਦੋਂ ਕਰਿਓ ਜਦੋਂ ਤੁਸੀਂ ਯਰਦਨ ਦਰਿਆ ਪਾਰ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।+ 4 ਜਦੋਂ ਤੁਸੀਂ ਯਰਦਨ ਦਰਿਆ ਪਾਰ ਚਲੇ ਜਾਓਗੇ, ਤਾਂ ਤੁਸੀਂ ਏਬਾਲ ਪਹਾੜ+ ʼਤੇ ਇਨ੍ਹਾਂ ਪੱਥਰਾਂ ਨੂੰ ਖੜ੍ਹੇ ਕਰਿਓ ਅਤੇ ਇਨ੍ਹਾਂ ʼਤੇ ਪਲਸਤਰ ਕਰਿਓ,* ਠੀਕ ਜਿਵੇਂ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ। 5 ਉੱਥੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਪੱਥਰਾਂ ਦੀ ਇਕ ਵੇਦੀ ਬਣਾਇਓ। ਤੁਸੀਂ ਇਨ੍ਹਾਂ ਨੂੰ ਲੋਹੇ ਦੇ ਸੰਦਾਂ ਨਾਲ ਨਾ ਘੜਿਓ।+ 6 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਅਣਘੜੇ ਪੱਥਰਾਂ ਦੀ ਵੇਦੀ ਬਣਾਇਓ ਅਤੇ ਇਸ ਉੱਤੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਇਓ। 7 ਤੁਸੀਂ ਉੱਥੇ ਸ਼ਾਂਤੀ-ਬਲ਼ੀਆਂ ਚੜ੍ਹਾਇਓ+ ਅਤੇ ਉੱਥੇ ਹੀ ਖਾਇਓ+ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਇਓ।+ 8 ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਕਾਨੂੰਨ ਦੇ ਸਾਰੇ ਹੁਕਮ ਸਾਫ਼-ਸਾਫ਼ ਲਿਖਿਓ।”+

9 ਫਿਰ ਮੂਸਾ ਅਤੇ ਲੇਵੀ ਪੁਜਾਰੀਆਂ ਨੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰਦੇ ਹੋਏ ਕਿਹਾ: “ਹੇ ਇਜ਼ਰਾਈਲ ਦੇ ਲੋਕੋ, ਸ਼ਾਂਤ ਰਹੋ ਅਤੇ ਧਿਆਨ ਨਾਲ ਸੁਣੋ! ਅੱਜ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਲੋਕ ਬਣ ਗਏ ਹੋ।+ 10 ਇਸ ਲਈ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋ+ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।”

11 ਉਸ ਦਿਨ ਮੂਸਾ ਨੇ ਲੋਕਾਂ ਨੂੰ ਹੁਕਮ ਦਿੱਤਾ: 12 “ਜਦ ਤੁਸੀਂ ਯਰਦਨ ਦਰਿਆ ਪਾਰ ਚਲੇ ਜਾਓਗੇ, ਤਾਂ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ, ਯੂਸੁਫ਼ ਤੇ ਬਿਨਯਾਮੀਨ ਦੇ ਗੋਤ ਗਰਿੱਜ਼ੀਮ ਪਹਾੜ+ ʼਤੇ ਖੜ੍ਹੇ ਹੋ ਕੇ ਲੋਕਾਂ ਨੂੰ ਬਰਕਤ ਦੇਣ। 13 ਅਤੇ ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਤੇ ਨਫ਼ਤਾਲੀ ਦੇ ਗੋਤ ਏਬਾਲ ਪਹਾੜ+ ʼਤੇ ਖੜ੍ਹੇ ਹੋ ਕੇ ਸਰਾਪ ਦੇਣ। 14 ਅਤੇ ਲੇਵੀ ਸਾਰੇ ਇਜ਼ਰਾਈਲੀਆਂ ਨੂੰ ਉੱਚੀ ਆਵਾਜ਼ ਵਿਚ ਇਹ ਕਹਿਣਗੇ:+

15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*)

16 “‘ਸਰਾਪਿਆ ਹੈ ਉਹ ਆਦਮੀ ਜਿਹੜਾ ਆਪਣੇ ਮਾਤਾ-ਪਿਤਾ ਦੀ ਬੇਇੱਜ਼ਤੀ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

17 “‘ਸਰਾਪਿਆ ਹੈ ਉਹ ਆਦਮੀ ਜੋ ਆਪਣੇ ਗੁਆਂਢੀ ਦੀ ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਖਿਸਕਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

18 “‘ਸਰਾਪਿਆ ਹੈ ਉਹ ਆਦਮੀ ਜੋ ਅੰਨ੍ਹੇ ਨੂੰ ਗ਼ਲਤ ਰਾਹ ਪਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

19 “‘ਸਰਾਪਿਆ ਹੈ ਉਹ ਆਦਮੀ ਜੋ ਪਰਦੇਸੀ, ਯਤੀਮ* ਅਤੇ ਵਿਧਵਾ ਨਾਲ ਅਨਿਆਂ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

20 “‘ਸਰਾਪਿਆ ਹੈ ਉਹ ਆਦਮੀ ਜੋ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

21 “‘ਸਰਾਪਿਆ ਹੈ ਉਹ ਆਦਮੀ ਜੋ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

22 “‘ਸਰਾਪਿਆ ਹੈ ਉਹ ਆਦਮੀ ਜੋ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਚਾਹੇ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

23 “‘ਸਰਾਪਿਆ ਹੈ ਉਹ ਆਦਮੀ ਜੋ ਆਪਣੀ ਸੱਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

24 “‘ਸਰਾਪਿਆ ਹੈ ਉਹ ਆਦਮੀ ਜੋ ਘਾਤ ਲਾ ਕੇ ਆਪਣੇ ਗੁਆਂਢੀ ਨੂੰ ਜਾਨੋਂ ਮਾਰ ਦਿੰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

25 “‘ਸਰਾਪਿਆ ਹੈ ਉਹ ਆਦਮੀ ਜੋ ਬੇਕਸੂਰ ਆਦਮੀ ਨੂੰ ਜਾਨੋਂ ਮਾਰਨ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

26 “‘ਸਰਾਪਿਆ ਹੈ ਉਹ ਆਦਮੀ ਜੋ ਇਸ ਕਾਨੂੰਨ ਦੇ ਹੁਕਮਾਂ ਨੂੰ ਕਬੂਲ ਨਹੀਂ ਕਰਦਾ ਅਤੇ ਇਨ੍ਹਾਂ ਦੀ ਪਾਲਣਾ ਨਹੀਂ ਕਰਦਾ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ