ਜ਼ਬੂਰ
93 ਯਹੋਵਾਹ ਰਾਜਾ ਬਣ ਗਿਆ ਹੈ!+
ਉਸ ਨੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ;
ਤਾਕਤ ਯਹੋਵਾਹ ਦਾ ਪਹਿਰਾਵਾ ਹੈ;
ਉਸ ਨੇ ਇਸ ਨੂੰ ਕਮਰਬੰਦ ਵਾਂਗ ਬੰਨ੍ਹਿਆ ਹੈ।
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ;
ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।*
3 ਹੇ ਯਹੋਵਾਹ, ਦਰਿਆ ਉਛਾਲ਼ੇ ਮਾਰਦੇ ਹਨ,
ਦਰਿਆ ਉਛਾਲ਼ੇ ਮਾਰਦੇ ਹਨ ਅਤੇ ਗਰਜਦੇ ਹਨ;
ਦਰਿਆ ਲਗਾਤਾਰ ਉਛਾਲ਼ੇ ਮਾਰ ਰਹੇ ਹਨ ਅਤੇ ਉੱਚੀ-ਉੱਚੀ ਸ਼ੋਰ ਮਚਾ ਰਹੇ ਹਨ।
4 ਸਵਰਗ ਵਿਚ ਯਹੋਵਾਹ ਦੀ ਸ਼ਾਨ ਨਿਰਾਲੀ ਹੈ,+
ਉਹ ਡੂੰਘੇ ਪਾਣੀਆਂ ਦੀ ਗੂੰਜ ਤੋਂ ਵੀ ਜ਼ਿਆਦਾ ਬਲਵਾਨ ਹੈ,
ਹਾਂ, ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਤੋਂ ਵੀ ਤਾਕਤਵਰ।+
5 ਹੇ ਯਹੋਵਾਹ, ਤੇਰੀਆਂ ਨਸੀਹਤਾਂ* ਬਹੁਤ ਭਰੋਸੇਯੋਗ ਹਨ।+
ਪਵਿੱਤਰਤਾ ਤੇਰੇ ਘਰ ਨੂੰ ਹਰ ਵੇਲੇ ਸ਼ਿੰਗਾਰਦੀ ਹੈ।+