ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 44
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਮਿਸਰ ਵਿਚ ਯਹੂਦੀਆਂ ʼਤੇ ਬਿਪਤਾ ਦੀ ਭਵਿੱਖਬਾਣੀ (1-14)

      • ਲੋਕਾਂ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ (15-30)

        • “ਆਕਾਸ਼ ਦੀ ਰਾਣੀ” ਦੀ ਭਗਤੀ (17-19)

ਯਿਰਮਿਯਾਹ 44:1

ਫੁਟਨੋਟ

  • *

    ਜਾਂ, “ਮੈਮਫ਼ਿਸ।”

ਹੋਰ ਹਵਾਲੇ

  • +ਯਿਰ 43:4, 7
  • +ਹਿਜ਼ 29:10; 30:6
  • +ਹਿਜ਼ 30:18
  • +ਯਿਰ 46:14; ਹਿਜ਼ 30:16
  • +ਹਿਜ਼ 29:14; 30:14

ਯਿਰਮਿਯਾਹ 44:2

ਹੋਰ ਹਵਾਲੇ

  • +2 ਰਾਜ 25:9, 10; ਯਿਰ 39:8
  • +ਵਿਰ 1:1

ਯਿਰਮਿਯਾਹ 44:3

ਹੋਰ ਹਵਾਲੇ

  • +ਯਿਰ 11:17
  • +ਬਿਵ 13:6-9; 32:17; ਯਿਰ 19:4

ਯਿਰਮਿਯਾਹ 44:4

ਫੁਟਨੋਟ

  • *

    ਇਬ, “ਸਵੇਰੇ ਤੜਕੇ ਉੱਠ ਕੇ।”

ਹੋਰ ਹਵਾਲੇ

  • +2 ਇਤਿ 36:15, 16; ਯਸਾ 65:2; ਯਿਰ 7:24-26; 35:15

ਯਿਰਮਿਯਾਹ 44:5

ਹੋਰ ਹਵਾਲੇ

  • +ਯਿਰ 19:13

ਯਿਰਮਿਯਾਹ 44:6

ਹੋਰ ਹਵਾਲੇ

  • +ਯਸਾ 6:11; ਯਿਰ 39:8

ਯਿਰਮਿਯਾਹ 44:8

ਹੋਰ ਹਵਾਲੇ

  • +1 ਰਾਜ 9:7; ਯਿਰ 24:9; 42:18

ਯਿਰਮਿਯਾਹ 44:9

ਹੋਰ ਹਵਾਲੇ

  • +2 ਰਾਜ 21:19, 20; 24:8, 9
  • +1 ਰਾਜ 11:1-3
  • +ਯਿਰ 44:19

ਯਿਰਮਿਯਾਹ 44:10

ਫੁਟਨੋਟ

  • *

    ਇਬ, “ਉਨ੍ਹਾਂ ਨੇ।”

  • *

    ਜਾਂ, “ਪਛਤਾਵਾ ਨਹੀਂ ਕੀਤਾ।”

ਹੋਰ ਹਵਾਲੇ

  • +ਯਿਰ 36:22-24
  • +ਬਿਵ 6:1, 2

ਯਿਰਮਿਯਾਹ 44:12

ਹੋਰ ਹਵਾਲੇ

  • +ਯਿਰ 42:17, 18
  • +ਹਿਜ਼ 30:13

ਯਿਰਮਿਯਾਹ 44:13

ਫੁਟਨੋਟ

  • *

    ਜਾਂ, “ਬੀਮਾਰੀ।”

ਹੋਰ ਹਵਾਲੇ

  • +ਯਿਰ 21:9; 42:22; 43:11

ਯਿਰਮਿਯਾਹ 44:15

ਹੋਰ ਹਵਾਲੇ

  • +ਯਿਰ 43:4, 7
  • +ਯਿਰ 44:1

ਯਿਰਮਿਯਾਹ 44:17

ਫੁਟਨੋਟ

  • *

    ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਹੋਰ ਹਵਾਲੇ

  • +ਯਿਰ 7:18

ਯਿਰਮਿਯਾਹ 44:18

ਫੁਟਨੋਟ

  • *

    ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/15/1999, ਸਫ਼ੇ 13-14

ਯਿਰਮਿਯਾਹ 44:19

ਫੁਟਨੋਟ

  • *

    ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇੰਡੈਕਸ

  • ਰਿਸਰਚ ਬਰੋਸ਼ਰ

    ਨਵੀਂ ਦੁਨੀਆਂ ਅਨੁਵਾਦ, ਸਫ਼ੇ 2432-2433

ਯਿਰਮਿਯਾਹ 44:21

ਫੁਟਨੋਟ

  • *

    ਇਬ, “ਉਹ ਯਹੋਵਾਹ ਦੇ ਦਿਲ ਵਿਚ ਆਈਆਂ।”

ਹੋਰ ਹਵਾਲੇ

  • +ਯਿਰ 11:13; ਹਿਜ਼ 16:24, 25

ਯਿਰਮਿਯਾਹ 44:22

ਹੋਰ ਹਵਾਲੇ

  • +1 ਰਾਜ 9:8, 9; ਵਿਰ 2:15; ਹਿਜ਼ 33:29

ਯਿਰਮਿਯਾਹ 44:23

ਫੁਟਨੋਟ

  • *

    “ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।

ਹੋਰ ਹਵਾਲੇ

  • +2 ਇਤਿ 36:15, 16; ਦਾਨੀ 9:11

ਯਿਰਮਿਯਾਹ 44:25

ਫੁਟਨੋਟ

  • *

    ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਹੋਰ ਹਵਾਲੇ

  • +ਯਿਰ 7:18; 44:15, 17

ਯਿਰਮਿਯਾਹ 44:26

ਹੋਰ ਹਵਾਲੇ

  • +ਹਿਜ਼ 20:39
  • +ਯਸਾ 48:1, 2; ਯਿਰ 5:2

ਯਿਰਮਿਯਾਹ 44:27

ਹੋਰ ਹਵਾਲੇ

  • +ਯਿਰ 1:10
  • +ਯਿਰ 44:12

ਯਿਰਮਿਯਾਹ 44:28

ਹੋਰ ਹਵਾਲੇ

  • +ਲੇਵੀ 26:44; ਯਸਾ 27:13; ਯਿਰ 44:14

ਯਿਰਮਿਯਾਹ 44:30

ਫੁਟਨੋਟ

  • *

    ਇਬ, “ਨਬੂਕਦਰਸਰ।”

ਹੋਰ ਹਵਾਲੇ

  • +2 ਰਾਜ 25:7; ਯਿਰ 34:21; 39:5

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 44:1ਯਿਰ 43:4, 7
ਯਿਰ. 44:1ਹਿਜ਼ 29:10; 30:6
ਯਿਰ. 44:1ਹਿਜ਼ 30:18
ਯਿਰ. 44:1ਯਿਰ 46:14; ਹਿਜ਼ 30:16
ਯਿਰ. 44:1ਹਿਜ਼ 29:14; 30:14
ਯਿਰ. 44:22 ਰਾਜ 25:9, 10; ਯਿਰ 39:8
ਯਿਰ. 44:2ਵਿਰ 1:1
ਯਿਰ. 44:3ਯਿਰ 11:17
ਯਿਰ. 44:3ਬਿਵ 13:6-9; 32:17; ਯਿਰ 19:4
ਯਿਰ. 44:42 ਇਤਿ 36:15, 16; ਯਸਾ 65:2; ਯਿਰ 7:24-26; 35:15
ਯਿਰ. 44:5ਯਿਰ 19:13
ਯਿਰ. 44:6ਯਸਾ 6:11; ਯਿਰ 39:8
ਯਿਰ. 44:81 ਰਾਜ 9:7; ਯਿਰ 24:9; 42:18
ਯਿਰ. 44:92 ਰਾਜ 21:19, 20; 24:8, 9
ਯਿਰ. 44:91 ਰਾਜ 11:1-3
ਯਿਰ. 44:9ਯਿਰ 44:19
ਯਿਰ. 44:10ਯਿਰ 36:22-24
ਯਿਰ. 44:10ਬਿਵ 6:1, 2
ਯਿਰ. 44:12ਯਿਰ 42:17, 18
ਯਿਰ. 44:12ਹਿਜ਼ 30:13
ਯਿਰ. 44:13ਯਿਰ 21:9; 42:22; 43:11
ਯਿਰ. 44:15ਯਿਰ 43:4, 7
ਯਿਰ. 44:15ਯਿਰ 44:1
ਯਿਰ. 44:17ਯਿਰ 7:18
ਯਿਰ. 44:21ਯਿਰ 11:13; ਹਿਜ਼ 16:24, 25
ਯਿਰ. 44:221 ਰਾਜ 9:8, 9; ਵਿਰ 2:15; ਹਿਜ਼ 33:29
ਯਿਰ. 44:232 ਇਤਿ 36:15, 16; ਦਾਨੀ 9:11
ਯਿਰ. 44:25ਯਿਰ 7:18; 44:15, 17
ਯਿਰ. 44:26ਹਿਜ਼ 20:39
ਯਿਰ. 44:26ਯਸਾ 48:1, 2; ਯਿਰ 5:2
ਯਿਰ. 44:27ਯਿਰ 1:10
ਯਿਰ. 44:27ਯਿਰ 44:12
ਯਿਰ. 44:28ਲੇਵੀ 26:44; ਯਸਾ 27:13; ਯਿਰ 44:14
ਯਿਰ. 44:302 ਰਾਜ 25:7; ਯਿਰ 34:21; 39:5
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 44:1-30

ਯਿਰਮਿਯਾਹ

44 ਮਿਸਰ+ ਵਿਚ ਮਿਗਦੋਲ,+ ਤਪਨਹੇਸ,+ ਨੋਫ*+ ਅਤੇ ਪਥਰੋਸ+ ਦੇ ਇਲਾਕੇ ਵਿਚ ਰਹਿੰਦੇ ਸਾਰੇ ਯਹੂਦੀਆਂ ਬਾਰੇ ਯਿਰਮਿਯਾਹ ਨੂੰ ਇਹ ਸੰਦੇਸ਼ ਮਿਲਿਆ: 2 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਯਰੂਸ਼ਲਮ+ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਬਿਪਤਾ ਲਿਆਂਦੀ ਸੀ। ਇਹ ਸਾਰੀਆਂ ਥਾਵਾਂ ਅੱਜ ਤਕ ਖੰਡਰ ਹਨ ਅਤੇ ਇਨ੍ਹਾਂ ਵਿਚ ਕੋਈ ਨਹੀਂ ਵੱਸਦਾ।+ 3 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਦੁਸ਼ਟ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ। ਤੁਸੀਂ ਜਾ ਕੇ ਦੂਸਰੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ+ ਅਤੇ ਉਨ੍ਹਾਂ ਦੀ ਭਗਤੀ ਕੀਤੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ।+ 4 ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ ਅਤੇ ਕਹਿੰਦਾ ਰਿਹਾ: “ਕਿਰਪਾ ਕਰ ਕੇ ਇਹ ਘਿਣਾਉਣਾ ਕੰਮ ਨਾ ਕਰੋ। ਮੈਨੂੰ ਇਸ ਤੋਂ ਨਫ਼ਰਤ ਹੈ।”+ 5 ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ ਅਤੇ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਣ ਦਾ ਦੁਸ਼ਟ ਕੰਮ ਕਰਨੋਂ ਨਾ ਹਟੇ।+ 6 ਇਸ ਕਰਕੇ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਦੀ ਅੱਗ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ʼਤੇ ਵਰ੍ਹਾਈ। ਇਹ ਅੱਜ ਤਕ ਖੰਡਰ ਅਤੇ ਉਜਾੜ ਪਏ ਹਨ।’+

7 “ਇਸ ਲਈ ਹੁਣ ਯਹੋਵਾਹ ਜੋ ਸੈਨਾਵਾਂ ਦਾ ਪਰਮੇਸ਼ੁਰ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਹੈ, ਕਹਿੰਦਾ ਹੈ, ‘ਤੁਸੀਂ ਆਪਣੇ ʼਤੇ ਵੱਡੀ ਬਿਪਤਾ ਕਿਉਂ ਲਿਆਉਣੀ ਚਾਹੁੰਦੇ ਹੋ ਜਿਸ ਵਿਚ ਸਾਰੇ ਆਦਮੀ, ਔਰਤਾਂ, ਬੱਚੇ ਅਤੇ ਦੁੱਧ ਚੁੰਘਦੇ ਬੱਚੇ ਯਹੂਦਾਹ ਵਿੱਚੋਂ ਖ਼ਤਮ ਹੋ ਜਾਣਗੇ ਅਤੇ ਕੋਈ ਨਹੀਂ ਬਚੇਗਾ? 8 ਮਿਸਰ ਵਿਚ ਜਿੱਥੇ ਤੁਸੀਂ ਵੱਸਣ ਲਈ ਗਏ ਹੋ, ਤੁਸੀਂ ਆਪਣੇ ਹੱਥੀਂ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾ ਕੇ ਮੈਨੂੰ ਗੁੱਸਾ ਕਿਉਂ ਚੜ੍ਹਾਉਂਦੇ ਹੋ? ਤੁਸੀਂ ਨਾਸ਼ ਹੋ ਜਾਓਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਸਰਾਪ ਦੇਣ ਵੇਲੇ ਤੁਹਾਡੀ ਮਿਸਾਲ ਦੇਣਗੀਆਂ ਅਤੇ ਤੁਹਾਡੀ ਬੇਇੱਜ਼ਤੀ ਕਰਨਗੀਆਂ।+ 9 ਕੀ ਤੁਸੀਂ ਆਪਣੇ ਪਿਉ-ਦਾਦਿਆਂ ਦੇ ਦੁਸ਼ਟ ਕੰਮਾਂ, ਯਹੂਦਾਹ ਦੇ ਰਾਜਿਆਂ+ ਦੇ ਦੁਸ਼ਟ ਕੰਮਾਂ, ਉਨ੍ਹਾਂ ਦੀਆਂ ਪਤਨੀਆਂ+ ਦੇ ਦੁਸ਼ਟ ਕੰਮਾਂ ਅਤੇ ਆਪਣੇ ਦੁਸ਼ਟ ਕੰਮਾਂ ਅਤੇ ਆਪਣੀਆਂ ਪਤਨੀਆਂ ਦੇ ਦੁਸ਼ਟ ਕੰਮਾਂ ਨੂੰ ਭੁੱਲ ਗਏ ਹੋ+ ਜੋ ਯਹੂਦਾਹ ਵਿਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਕੀਤੇ ਗਏ ਸਨ? 10 ਅੱਜ ਤਕ ਤੁਸੀਂ* ਖ਼ੁਦ ਨੂੰ ਨਾ ਤਾਂ ਨਿਮਰ ਕੀਤਾ,* ਨਾ ਤੁਸੀਂ ਮੇਰਾ ਡਰ ਮੰਨਿਆ+ ਅਤੇ ਨਾ ਹੀ ਮੇਰੇ ਕਾਨੂੰਨ ਅਤੇ ਨਿਯਮਾਂ ʼਤੇ ਚੱਲੇ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤੇ ਸਨ।’+

11 “ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਠਾਣ ਲਿਆ ਹੈ ਕਿ ਮੈਂ ਤੁਹਾਡੇ ਉੱਤੇ ਬਿਪਤਾ ਲਿਆਵਾਂਗਾ ਤਾਂਕਿ ਸਾਰੇ ਯਹੂਦਾਹ ਦਾ ਨਾਮੋ-ਨਿਸ਼ਾਨ ਮਿਟ ਜਾਵੇ। 12 ਮੈਂ ਯਹੂਦਾਹ ਦੇ ਬਾਕੀ ਬਚੇ ਲੋਕਾਂ ਨੂੰ ਫੜ ਲਵਾਂਗਾ ਜਿਨ੍ਹਾਂ ਨੇ ਮਿਸਰ ਵਿਚ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਸੀ। ਉਹ ਸਾਰੇ ਮਿਸਰ ਵਿਚ ਮਰ ਜਾਣਗੇ।+ ਉਹ ਤਲਵਾਰ ਅਤੇ ਕਾਲ਼ ਨਾਲ ਮਰਨਗੇ, ਹਾਂ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਤਲਵਾਰ ਅਤੇ ਕਾਲ਼ ਨਾਲ ਮਰ ਜਾਣਗੇ। ਉਨ੍ਹਾਂ ਨੂੰ ਸਰਾਪ ਦਿੱਤਾ ਜਾਵੇਗਾ, ਉਨ੍ਹਾਂ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣਗੇ, ਉਨ੍ਹਾਂ ਨੂੰ ਬਦਦੁਆਵਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਵੇਗਾ।+ 13 ਮੈਂ ਮਿਸਰ ਵਿਚ ਵੱਸਦੇ ਲੋਕਾਂ ਨੂੰ ਸਜ਼ਾ ਦਿਆਂਗਾ, ਜਿਵੇਂ ਮੈਂ ਯਰੂਸ਼ਲਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਸਜ਼ਾ ਦਿੱਤੀ ਸੀ।+ 14 ਯਹੂਦਾਹ ਦੇ ਜਿਹੜੇ ਬਾਕੀ ਬਚੇ ਲੋਕ ਮਿਸਰ ਵਿਚ ਵੱਸਣ ਲਈ ਚਲੇ ਗਏ ਹਨ, ਉਹ ਸਜ਼ਾ ਤੋਂ ਨਹੀਂ ਬਚਣਗੇ ਅਤੇ ਨਾ ਹੀ ਯਹੂਦਾਹ ਵਾਪਸ ਆਉਣ ਲਈ ਜੀਉਂਦੇ ਰਹਿਣਗੇ। ਉਹ ਯਹੂਦਾਹ ਵਾਪਸ ਆ ਕੇ ਵੱਸਣ ਲਈ ਤਰਸਣਗੇ, ਪਰ ਉਹ ਵਾਪਸ ਨਹੀਂ ਆਉਣਗੇ। ਉਨ੍ਹਾਂ ਵਿੱਚੋਂ ਮੁੱਠੀ ਭਰ ਲੋਕ ਹੀ ਵਾਪਸ ਆਉਣਗੇ।’”

15 ਫਿਰ ਉਨ੍ਹਾਂ ਸਾਰੇ ਆਦਮੀਆਂ ਨੇ ਜੋ ਜਾਣਦੇ ਸਨ ਕਿ ਉਨ੍ਹਾਂ ਦੀਆਂ ਪਤਨੀਆਂ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੀਆਂ ਸਨ ਅਤੇ ਉੱਥੇ ਖੜ੍ਹੀਆਂ ਉਨ੍ਹਾਂ ਦੀਆਂ ਪਤਨੀਆਂ ਦੀ ਵੱਡੀ ਟੋਲੀ ਨੇ ਅਤੇ ਮਿਸਰ+ ਦੇ ਪਥਰੋਸ+ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਜਵਾਬ ਦਿੱਤਾ: 16 “ਅਸੀਂ ਤੇਰਾ ਸੰਦੇਸ਼ ਨਹੀਂ ਸੁਣਾਂਗੇ ਜੋ ਤੂੰ ਸਾਨੂੰ ਯਹੋਵਾਹ ਦੇ ਨਾਂ ʼਤੇ ਦੱਸਿਆ ਹੈ। 17 ਇਸ ਦੀ ਬਜਾਇ, ਅਸੀਂ ਉਹੀ ਕਰਾਂਗੇ ਜੋ ਅਸੀਂ ਕਿਹਾ ਹੈ। ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਚੜ੍ਹਾਵਾਂਗੇ ਅਤੇ ਪੀਣ ਦੀਆਂ ਭੇਟਾਂ ਡੋਲ੍ਹਾਂਗੇ,+ ਜਿਵੇਂ ਅਸੀਂ, ਸਾਡੇ ਪਿਉ-ਦਾਦੇ, ਸਾਡੇ ਰਾਜੇ, ਸਾਡੇ ਹਾਕਮ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਚੜ੍ਹਾਉਂਦੇ ਸੀ। ਉਸ ਵੇਲੇ ਅਸੀਂ ਰੱਜ ਕੇ ਰੋਟੀ ਖਾਂਦੇ ਸੀ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਬਿਪਤਾ ਦਾ ਮੂੰਹ ਦੇਖਿਆ ਸੀ। 18 ਪਰ ਜਦੋਂ ਤੋਂ ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣੀਆਂ ਬੰਦ ਕੀਤੀਆਂ ਹਨ, ਉਦੋਂ ਤੋਂ ਸਾਨੂੰ ਹਰ ਚੀਜ਼ ਦੀ ਥੁੜ੍ਹ ਹੋਣ ਲੱਗੀ ਹੈ ਅਤੇ ਅਸੀਂ ਤਲਵਾਰ ਅਤੇ ਕਾਲ਼ ਨਾਲ ਨਾਸ਼ ਹੋ ਗਏ ਹਾਂ।”

19 ਫਿਰ ਔਰਤਾਂ ਨੇ ਕਿਹਾ: “ਅਸੀਂ ਆਪਣੇ ਪਤੀਆਂ ਦੀ ਇਜਾਜ਼ਤ ਨਾਲ ਹੀ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ। ਨਾਲੇ ਅਸੀਂ ਉਨ੍ਹਾਂ ਦੀ ਇਜਾਜ਼ਤ ਨਾਲ ਰਾਣੀ ਦੀ ਸ਼ਕਲ ਵਰਗੀਆਂ ਟਿੱਕੀਆਂ ਬਣਾਉਂਦੀਆਂ ਸੀ ਅਤੇ ਉਸ ਦੇ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ।”

20 ਫਿਰ ਯਿਰਮਿਯਾਹ ਨੇ ਗੱਲ ਕਰ ਰਹੇ ਸਾਰੇ ਲੋਕਾਂ, ਆਦਮੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਕਿਹਾ: 21 “ਤੁਸੀਂ, ਤੁਹਾਡੇ ਪਿਉ-ਦਾਦਿਆਂ, ਤੁਹਾਡੇ ਰਾਜਿਆਂ, ਤੁਹਾਡੇ ਹਾਕਮਾਂ ਅਤੇ ਦੇਸ਼ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਜੋ ਬਲ਼ੀਆਂ ਚੜ੍ਹਾਈਆਂ ਸਨ,+ ਉਨ੍ਹਾਂ ਨੂੰ ਯਹੋਵਾਹ ਭੁੱਲਿਆ ਨਹੀਂ,* ਸਗੋਂ ਉਨ੍ਹਾਂ ਨੂੰ ਯਾਦ ਰੱਖਿਆ! 22 ਅਖ਼ੀਰ ਤੁਹਾਡੇ ਬੁਰੇ ਅਤੇ ਘਿਣਾਉਣੇ ਕੰਮ ਯਹੋਵਾਹ ਦੀ ਬਰਦਾਸ਼ਤ ਤੋਂ ਬਾਹਰ ਹੋ ਗਏ। ਅਤੇ ਤੁਹਾਡਾ ਦੇਸ਼ ਤਬਾਹ ਹੋ ਗਿਆ ਅਤੇ ਇਸ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣ ਲੱਗੇ ਅਤੇ ਸਰਾਪ ਦੇਣ ਲਈ ਇਸ ਦੀ ਮਿਸਾਲ ਦੇਣ ਲੱਗੇ ਅਤੇ ਇੱਥੇ ਕੋਈ ਵੀ ਨਹੀਂ ਵੱਸਦਾ। ਅੱਜ ਤਕ ਇਸ ਦਾ ਇਹੀ ਹਾਲ ਹੈ।+ 23 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਇਹ ਬਲ਼ੀਆਂ ਚੜ੍ਹਾਈਆਂ ਅਤੇ ਤੁਸੀਂ ਯਹੋਵਾਹ ਦਾ ਕਹਿਣਾ ਨਾ ਮੰਨ ਕੇ ਅਤੇ ਉਸ ਦੇ ਕਾਨੂੰਨ, ਨਿਯਮਾਂ ਅਤੇ ਨਸੀਹਤਾਂ* ਮੁਤਾਬਕ ਨਾ ਚੱਲ ਕੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਜਿਸ ਕਰਕੇ ਇਹ ਬਿਪਤਾ ਤੁਹਾਡੇ ʼਤੇ ਆ ਪਈ ਜੋ ਅੱਜ ਤਕ ਹੈ।”+

24 ਯਿਰਮਿਯਾਹ ਨੇ ਸਾਰੇ ਲੋਕਾਂ ਅਤੇ ਸਾਰੀਆਂ ਔਰਤਾਂ ਨੂੰ ਅੱਗੇ ਕਿਹਾ: “ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਲੋਕੋ, ਯਹੋਵਾਹ ਦਾ ਸੰਦੇਸ਼ ਸੁਣੋ। 25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਆਪਣੇ ਮੂੰਹੋਂ ਜੋ ਵੀ ਕਿਹਾ, ਉਸ ਨੂੰ ਤੁਸੀਂ ਆਪਣੇ ਹੱਥਾਂ ਨਾਲ ਪੂਰਾ ਕੀਤਾ ਕਿਉਂਕਿ ਤੁਸੀਂ ਕਿਹਾ ਹੈ: “ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣ ਦੀਆਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰਾਂਗੇ।”+ ਤੁਸੀਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰੋਗੀਆਂ, ਤੁਸੀਂ ਉਹੀ ਕਰੋਗੀਆਂ ਜੋ ਤੁਸੀਂ ਸੁੱਖਿਆ ਹੈ।’

26 “ਇਸ ਲਈ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣੋ: ‘ਯਹੋਵਾਹ ਕਹਿੰਦਾ ਹੈ, “ਮੈਂ ਆਪਣੇ ਮਹਾਨ ਨਾਂ ਦੀ ਸਹੁੰ ਖਾਂਦਾ ਹਾਂ ਕਿ ਮਿਸਰ ਵਿਚ ਰਹਿੰਦਾ ਯਹੂਦਾਹ ਦਾ ਕੋਈ ਵੀ ਆਦਮੀ ਅੱਗੇ ਤੋਂ ਇਹ ਕਹਿ ਕੇ ਮੇਰੇ ਨਾਂ ʼਤੇ ਸਹੁੰ ਨਹੀਂ ਖਾਵੇਗਾ,+ ‘ਸਾਰੇ ਜਹਾਨ ਦੇ ਮਾਲਕ, ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+ 27 ਹੁਣ ਮੈਂ ਉਨ੍ਹਾਂ ʼਤੇ ਨਜ਼ਰ ਰੱਖ ਰਿਹਾ ਹਾਂ ਤਾਂਕਿ ਮੈਂ ਉਨ੍ਹਾਂ ਦਾ ਭਲਾ ਨਾ ਕਰਾਂ, ਸਗੋਂ ਉਨ੍ਹਾਂ ʼਤੇ ਬਿਪਤਾ ਲਿਆਵਾਂ।+ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਆਦਮੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ ਜਦ ਤਕ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ 28 ਸਿਰਫ਼ ਮੁੱਠੀ ਭਰ ਲੋਕ ਹੀ ਤਲਵਾਰ ਤੋਂ ਬਚਣਗੇ ਅਤੇ ਮਿਸਰ ਤੋਂ ਯਹੂਦਾਹ ਵਾਪਸ ਜਾਣਗੇ।+ ਇਸ ਤੋਂ ਯਹੂਦਾਹ ਦੇ ਬਾਕੀ ਬਚੇ ਲੋਕ ਜਿਹੜੇ ਮਿਸਰ ਵਿਚ ਵੱਸਣ ਲਈ ਗਏ ਸਨ, ਜਾਣ ਲੈਣਗੇ ਕਿ ਕਿਸ ਦੀ ਗੱਲ ਸਹੀ ਸਾਬਤ ਹੋਈ ਹੈ, ਮੇਰੀ ਜਾਂ ਉਨ੍ਹਾਂ ਦੀ!”’”

29 “ਯਹੋਵਾਹ ਕਹਿੰਦਾ ਹੈ, ‘ਤੁਹਾਡੇ ਲਈ ਇਹ ਨਿਸ਼ਾਨੀ ਹੈ ਕਿ ਮੈਂ ਤੁਹਾਨੂੰ ਇਸ ਜਗ੍ਹਾ ਸਜ਼ਾ ਦਿਆਂਗਾ ਤਾਂਕਿ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ʼਤੇ ਬਿਪਤਾ ਲਿਆਉਣ ਦੀ ਜੋ ਗੱਲ ਕਹੀ ਸੀ, ਉਹ ਜ਼ਰੂਰ ਪੂਰੀ ਹੋਵੇਗੀ। 30 ਯਹੋਵਾਹ ਕਹਿੰਦਾ ਹੈ: “ਮੈਂ ਮਿਸਰ ਦੇ ਰਾਜੇ ਫ਼ਿਰਊਨ ਹਾਫਰਾ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ ਜੋ ਉਸ ਦੇ ਖ਼ੂਨ ਦੇ ਪਿਆਸੇ ਹਨ, ਜਿਵੇਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇ ਦਿੱਤਾ ਸੀ ਜੋ ਉਸ ਦਾ ਦੁਸ਼ਮਣ ਅਤੇ ਉਸ ਦੇ ਖ਼ੂਨ ਦਾ ਪਿਆਸਾ ਸੀ।”’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ