ਹੋਸ਼ੇਆ
12 “ਇਫ਼ਰਾਈਮ ਹਵਾ ਖਾਂਦਾ ਹੈ।
ਉਹ ਸਾਰਾ ਦਿਨ ਪੂਰਬ ਵੱਲੋਂ ਵਗਦੀ ਹਵਾ ਪਿੱਛੇ ਭੱਜਦਾ ਹੈ।
ਉਹ ਝੂਠ ਬੋਲਣ ਅਤੇ ਖ਼ੂਨ-ਖ਼ਰਾਬਾ ਕਰਨ ਵਿਚ ਲੱਗਾ ਰਹਿੰਦਾ ਹੈ।
ਉਹ ਅੱਸ਼ੂਰ ਨਾਲ ਇਕਰਾਰ ਕਰਦੇ ਹਨ+ ਅਤੇ ਮਿਸਰ ਨੂੰ ਤੇਲ ਲੈ ਕੇ ਜਾਂਦੇ ਹਨ।+
2 ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+
ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾ
ਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+
3 ਉਸ ਨੇ ਆਪਣੀ ਮਾਂ ਦੀ ਕੁੱਖ ਵਿਚ ਆਪਣੇ ਭਰਾ ਦੀ ਅੱਡੀ ਫੜੀ ਸੀ+
ਅਤੇ ਉਹ ਪੂਰਾ ਜ਼ੋਰ ਲਾ ਕੇ ਪਰਮੇਸ਼ੁਰ ਦੇ ਨਾਲ ਘੁਲ਼ਿਆ ਸੀ।+
4 ਉਹ ਇਕ ਦੂਤ ਨਾਲ ਘੁਲ਼ਦਾ ਰਿਹਾ ਅਤੇ ਜਿੱਤ ਗਿਆ।
ਉਸ ਨੇ ਰੋ-ਰੋ ਕੇ ਤਰਲੇ ਕੀਤੇ ਕਿ ਉਹ ਉਸ ਨੂੰ ਆਪਣੀ ਮਿਹਰ ਬਖ਼ਸ਼ੇ।”+
ਪਰਮੇਸ਼ੁਰ ਉਸ ਨੂੰ ਬੈਤੇਲ ਵਿਚ ਮਿਲਿਆ ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ,+
5 ਯਹੋਵਾਹ ਜੋ ਸੈਨਾਵਾਂ ਦਾ ਪਰਮੇਸ਼ੁਰ ਹੈ,+
ਯਹੋਵਾਹ ਉਸ ਦਾ ਨਾਂ ਹੈ ਜਿਸ ਤੋਂ ਉਸ ਨੂੰ ਯਾਦ ਕੀਤਾ ਜਾਂਦਾ ਹੈ।+
6 “ਇਸ ਲਈ ਆਪਣੇ ਪਰਮੇਸ਼ੁਰ ਕੋਲ ਵਾਪਸ ਆ,+
ਅਟੱਲ ਪਿਆਰ ਅਤੇ ਨਿਆਂ ਨੂੰ ਬਰਕਰਾਰ ਰੱਖ+
ਅਤੇ ਆਪਣੇ ਪਰਮੇਸ਼ੁਰ ਉੱਤੇ ਹਮੇਸ਼ਾ ਉਮੀਦ ਲਾਈ ਰੱਖ।
7 ਪਰ ਵਪਾਰੀ ਦੇ ਹੱਥ ਵਿਚ ਬੇਈਮਾਨੀ ਦੀ ਤੱਕੜੀ ਹੈ;
ਉਸ ਨੂੰ ਠੱਗੀ ਮਾਰਨੀ ਬਹੁਤ ਚੰਗੀ ਲੱਗਦੀ ਹੈ।+
ਮੇਰੀ ਮਿਹਨਤ ਦੀ ਕਮਾਈ ਵਿਚ ਉਨ੍ਹਾਂ ਨੂੰ ਕੋਈ ਦੋਸ਼ ਜਾਂ ਪਾਪ ਨਜ਼ਰ ਨਹੀਂ ਆਵੇਗਾ।’
9 ਪਰ ਮੈਂ ਯਹੋਵਾਹ ਮਿਸਰ ਤੋਂ ਹੀ ਤੇਰਾ ਪਰਮੇਸ਼ੁਰ ਹਾਂ।+
ਮੈਂ ਦੁਬਾਰਾ ਤੈਨੂੰ ਤੰਬੂਆਂ ਵਿਚ ਵਸਾਵਾਂਗਾ
ਜਿਵੇਂ ਤੂੰ ਤਿਉਹਾਰ ਦੇ ਦਿਨਾਂ* ਵਿਚ ਵੱਸਦਾ ਸੀ।
10 ਮੈਂ ਨਬੀਆਂ ਨਾਲ ਗੱਲ ਕੀਤੀ,+
ਮੈਂ ਉਨ੍ਹਾਂ ਨੂੰ ਬਹੁਤ ਸਾਰੇ ਦਰਸ਼ਣ ਦਿਖਾਏ
ਅਤੇ ਮੈਂ ਨਬੀਆਂ ਦੇ ਰਾਹੀਂ ਮਿਸਾਲਾਂ ਦਿੱਤੀਆਂ।
11 ਗਿਲਆਦ ਵਿਚ ਧੋਖੇਬਾਜ਼ੀ*+ ਅਤੇ ਝੂਠ ਹੈ।
ਉਨ੍ਹਾਂ ਨੇ ਗਿਲਗਾਲ ਵਿਚ ਬਲਦਾਂ ਦੀਆਂ ਬਲ਼ੀਆਂ ਦਿੱਤੀਆਂ+
ਅਤੇ ਉਨ੍ਹਾਂ ਦੀਆਂ ਵੇਦੀਆਂ ਵਾਹੇ ਹੋਏ ਖੇਤ ਵਿਚ ਪੱਥਰਾਂ ਦੇ ਢੇਰਾਂ ਵਰਗੀਆਂ ਹਨ।+