ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
109 ਹੇ ਪਰਮੇਸ਼ੁਰ ਜਿਸ ਦੀ ਮੈਂ ਮਹਿਮਾ ਕਰਦਾ ਹਾਂ,+ ਤੂੰ ਚੁੱਪ ਨਾ ਰਹਿ।
2 ਦੁਸ਼ਟ ਅਤੇ ਧੋਖੇਬਾਜ਼ ਮੇਰੇ ਖ਼ਿਲਾਫ਼ ਗੱਲਾਂ ਕਰਦੇ ਹਨ।
ਉਹ ਆਪਣੀ ਜ਼ਬਾਨ ਨਾਲ ਮੇਰੇ ਬਾਰੇ ਝੂਠ ਬੋਲਦੇ ਹਨ;+
3 ਉਹ ਮੈਨੂੰ ਘੇਰ ਕੇ ਕੌੜੇ ਸ਼ਬਦਾਂ ਦੇ ਤੀਰ ਚਲਾਉਂਦੇ ਹਨ
ਅਤੇ ਉਹ ਬਿਨਾਂ ਵਜ੍ਹਾ ਮੇਰੇ ʼਤੇ ਹਮਲਾ ਕਰਦੇ ਹਨ।+
4 ਉਹ ਮੇਰੇ ਪਿਆਰ ਦੇ ਬਦਲੇ ਮੇਰਾ ਵਿਰੋਧ ਕਰਦੇ ਹਨ,+
ਪਰ ਮੈਂ ਲਗਾਤਾਰ ਪ੍ਰਾਰਥਨਾ ਕਰਦਾ ਹਾਂ।
6 ਉਸ ਉੱਤੇ ਇਕ ਦੁਸ਼ਟ ਇਨਸਾਨ ਨੂੰ ਨਿਯੁਕਤ ਕਰ;
ਉਸ ਦੇ ਸੱਜੇ ਹੱਥ ਇਕ ਵਿਰੋਧੀ* ਖੜ੍ਹਾ ਹੋਵੇ।
9 ਉਸ ਦੇ ਬੱਚੇ* ਯਤੀਮ ਹੋ ਜਾਣ
ਅਤੇ ਉਸ ਦੀ ਪਤਨੀ ਵਿਧਵਾ ਹੋ ਜਾਵੇ।
10 ਉਸ ਦੇ ਬੱਚੇ* ਭੀਖ ਮੰਗਣ ਲਈ ਥਾਂ-ਥਾਂ ਭਟਕਣ
ਅਤੇ ਆਪਣੇ ਉੱਜੜੇ ਹੋਏ ਘਰਾਂ ਤੋਂ ਨਿਕਲ ਕੇ ਰੋਟੀ ਦੇ ਟੁਕੜੇ ਲੱਭਣ।
11 ਉਸ ਦੇ ਲੈਣਦਾਰ ਉਸ ਦਾ ਸਭ ਕੁਝ ਖੋਹ ਲੈਣ
ਅਤੇ ਅਜਨਬੀ ਉਸ ਦੀ ਜਾਇਦਾਦ ਲੁੱਟ ਲੈਣ।
12 ਕੋਈ ਵੀ ਉਸ ਉੱਤੇ ਦਇਆ* ਨਾ ਕਰੇ
ਅਤੇ ਨਾ ਹੀ ਕੋਈ ਉਸ ਦੇ ਯਤੀਮ ਬੱਚਿਆਂ ʼਤੇ ਤਰਸ ਖਾਵੇ।
13 ਉਸ ਦੇ ਬੱਚਿਆਂ ਨੂੰ ਖ਼ਤਮ ਕਰ ਦਿੱਤਾ ਜਾਵੇ;+
ਉਨ੍ਹਾਂ ਦਾ ਨਾਂ ਉਨ੍ਹਾਂ ਦੀ ਪੀੜ੍ਹੀ ਵਿੱਚੋਂ ਮਿਟਾ ਦਿੱਤਾ ਜਾਵੇ।
14 ਯਹੋਵਾਹ ਉਸ ਦੇ ਪਿਉ-ਦਾਦਿਆਂ ਦੇ ਅਪਰਾਧ ਯਾਦ ਰੱਖੇ+
ਅਤੇ ਉਸ ਦੀ ਮਾਂ ਦੇ ਪਾਪ ਕਦੇ ਵੀ ਮਿਟਾਏ ਨਾ ਜਾਣ।
15 ਉਨ੍ਹਾਂ ਨੇ ਜੋ ਕੁਝ ਕੀਤਾ ਹੈ, ਯਹੋਵਾਹ ਉਸ ਨੂੰ ਹਮੇਸ਼ਾ ਚੇਤੇ ਰੱਖੇ
ਅਤੇ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਦੇਵੇ।+
ਪਰ ਉਹ ਦੱਬੇ-ਕੁਚਲੇ ਲੋਕਾਂ, ਗ਼ਰੀਬਾਂ ਅਤੇ ਟੁੱਟੇ ਦਿਲ ਵਾਲਿਆਂ ਦਾ ਪਿੱਛਾ ਕਰਦਾ ਰਿਹਾ+
ਤਾਂਕਿ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਵੇ।+
17 ਉਸ ਨੂੰ ਸਰਾਪ ਦੇਣਾ ਪਸੰਦ ਸੀ, ਇਸੇ ਕਰਕੇ ਸਰਾਪ ਉਸ ਦੇ ਹੀ ਸਿਰ ਆ ਪਿਆ;
ਉਹ ਦੂਜਿਆਂ ਨੂੰ ਅਸੀਸ ਨਹੀਂ ਦੇਣੀ ਚਾਹੁੰਦਾ ਸੀ, ਇਸ ਲਈ ਉਸ ਨੂੰ ਕੋਈ ਅਸੀਸ ਨਹੀਂ ਮਿਲੀ।
18 ਉਸ ਨੇ ਸਰਾਪ ਦਾ ਲਿਬਾਸ ਪਾਇਆ ਹੋਇਆ ਸੀ।
ਸਰਾਪ ਉਸ ਦੇ ਸਰੀਰ ਵਿਚ ਪਾਣੀ ਵਾਂਗ
ਅਤੇ ਉਸ ਦੀਆਂ ਹੱਡੀਆਂ ਵਿਚ ਤੇਲ ਵਾਂਗ ਸਮਾਏ ਹੋਏ ਸਨ।
19 ਉਸ ਦੇ ਸਰਾਪ ਉਸ ਦੀ ਪੁਸ਼ਾਕ ਵਾਂਗ ਬਣ ਜਾਣ ਜਿਸ ਨੂੰ ਉਹ ਹਮੇਸ਼ਾ ਪਾਈ ਰੱਖਦਾ ਹੈ+
ਅਤੇ ਇਕ ਕਮਰਬੰਦ ਵਾਂਗ ਹੋਣ ਜਿਸ ਨੂੰ ਉਹ ਹਮੇਸ਼ਾ ਬੰਨ੍ਹੀ ਰੱਖਦਾ ਹੈ।
20 ਯਹੋਵਾਹ ਉਨ੍ਹਾਂ ਨੂੰ ਇਹੀ ਸਜ਼ਾ ਦਿੰਦਾ ਹੈ ਜੋ ਮੇਰਾ ਵਿਰੋਧ ਕਰਦੇ ਹਨ+
ਅਤੇ ਮੇਰੇ ਖ਼ਿਲਾਫ਼ ਬੁਰੀਆਂ ਗੱਲਾਂ ਕਰਦੇ ਹਨ।
21 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,
ਆਪਣੇ ਨਾਂ ਦੀ ਖ਼ਾਤਰ ਮੇਰੇ ਲਈ ਕਦਮ ਚੁੱਕ।+
ਮੈਨੂੰ ਬਚਾ ਕਿਉਂਕਿ ਤੇਰਾ ਅਟੱਲ ਪਿਆਰ ਚੰਗਾ ਹੈ।+
23 ਮੈਂ ਪਰਛਾਵੇਂ ਵਾਂਗ ਢਲ਼ਦਾ ਜਾ ਰਿਹਾ ਹਾਂ;
ਮੈਨੂੰ ਇਕ ਟਿੱਡੀ ਵਾਂਗ ਝਟਕ ਕੇ ਸੁੱਟਿਆ ਗਿਆ ਹੈ।
24 ਵਰਤ ਰੱਖਣ ਕਰਕੇ ਮੇਰੇ ਗੋਡੇ ਜਵਾਬ ਦੇ ਗਏ ਹਨ;
ਮੈਂ ਲਿੱਸਾ ਪੈ ਗਿਆ ਅਤੇ ਸੁੱਕਦਾ ਜਾ ਰਿਹਾ ਹਾਂ।*
25 ਉਹ ਮੈਨੂੰ ਤਾਅਨੇ ਮਾਰਦੇ ਹਨ।+
ਮੈਨੂੰ ਦੇਖ ਕੇ ਉਹ ਨਫ਼ਰਤ ਨਾਲ ਸਿਰ ਹਿਲਾਉਂਦੇ ਹਨ।+
26 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੀ ਮਦਦ ਕਰ;
ਆਪਣੇ ਅਟੱਲ ਪਿਆਰ ਕਰਕੇ ਮੈਨੂੰ ਬਚਾ।
27 ਹੇ ਯਹੋਵਾਹ, ਉਨ੍ਹਾਂ ਨੂੰ ਪਤਾ ਲੱਗ ਜਾਵੇ
ਕਿ ਮੁਕਤੀ ਤੇਰੀ ਰਾਹੀਂ ਮਿਲੀ ਹੈ।
28 ਭਾਵੇਂ ਉਹ ਮੈਨੂੰ ਸਰਾਪ ਦੇਣ, ਪਰ ਤੂੰ ਮੈਨੂੰ ਅਸੀਸ ਦੇ।
ਜਦ ਉਹ ਮੇਰੇ ਖ਼ਿਲਾਫ਼ ਉੱਠਣ, ਤਾਂ ਉਹ ਬੇਇੱਜ਼ਤ ਕੀਤੇ ਜਾਣ,
ਪਰ ਤੇਰਾ ਸੇਵਕ ਖ਼ੁਸ਼ੀਆਂ ਮਨਾਏ।
29 ਮੇਰੇ ਵਿਰੋਧੀਆਂ ਨੂੰ ਬੇਇੱਜ਼ਤੀ ਦਾ ਲਿਬਾਸ ਪੁਆਇਆ ਜਾਵੇ;
ਉਨ੍ਹਾਂ ਦੇ ਸ਼ਰਮਿੰਦਗੀ ਦਾ ਚੋਗਾ ਪਾਇਆ ਜਾਵੇ।+
30 ਮੈਂ ਦਿਲ ਖੋਲ੍ਹ ਕੇ ਯਹੋਵਾਹ ਦੀ ਮਹਿਮਾ ਕਰਾਂਗਾ;
ਮੈਂ ਬਹੁਤ ਸਾਰੇ ਲੋਕਾਂ ਸਾਮ੍ਹਣੇ ਉਸ ਦੀ ਮਹਿਮਾ ਕਰਾਂਗਾ।+
31 ਉਹ ਗ਼ਰੀਬ ਦੇ ਸੱਜੇ ਹੱਥ ਖੜ੍ਹਾ ਹੋਵੇਗਾ
ਅਤੇ ਉਸ ਨੂੰ ਉਨ੍ਹਾਂ ਲੋਕਾਂ ਤੋਂ ਬਚਾਵੇਗਾ ਜੋ ਉਸ ʼਤੇ ਦੋਸ਼ ਲਾਉਂਦੇ ਹਨ।