ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 24
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਵਿਆਹ ਅਤੇ ਤਲਾਕ (1-5)

      • ਜ਼ਿੰਦਗੀ ਦੀ ਕਦਰ (6-9)

      • ਗ਼ਰੀਬਾਂ ਦੀ ਪਰਵਾਹ ਕਰਨੀ (10-18)

      • ਸਿੱਟੇ ਅਤੇ ਫਲ ਚੁਗਣ ਸੰਬੰਧੀ ਨਿਯਮ (19-22)

ਬਿਵਸਥਾ ਸਾਰ 24:1

ਹੋਰ ਹਵਾਲੇ

  • +ਮੱਤੀ 5:31, 32; ਮਰ 10:4, 11
  • +ਮਲਾ 2:16; ਮੱਤੀ 1:19; 19:3-8

ਇੰਡੈਕਸ

  • ਰਿਸਰਚ ਬਰੋਸ਼ਰ

    ਮੇਰੇ ਚੇਲੇ, ਸਫ਼ੇ 121-122

    ਪਹਿਰਾਬੁਰਜ (ਸਟੱਡੀ),

    12/2018, ਸਫ਼ਾ 11

    ਪਹਿਰਾਬੁਰਜ (ਸਟੱਡੀ),

    8/2016, ਸਫ਼ੇ 10-11

    ਸਰਬ ਮਹਾਨ ਮਨੁੱਖ, ਅਧਿ. 95

ਬਿਵਸਥਾ ਸਾਰ 24:2

ਹੋਰ ਹਵਾਲੇ

  • +ਲੇਵੀ 21:7

ਬਿਵਸਥਾ ਸਾਰ 24:3

ਫੁਟਨੋਟ

  • *

    ਜਾਂ, “ਉਸ ਨੂੰ ਠੁਕਰਾ ਦਿੰਦਾ ਹੈ।”

ਬਿਵਸਥਾ ਸਾਰ 24:5

ਹੋਰ ਹਵਾਲੇ

  • +ਬਿਵ 20:7; ਕਹਾ 5:18; ਉਪ 9:9

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 7

ਬਿਵਸਥਾ ਸਾਰ 24:6

ਫੁਟਨੋਟ

  • *

    ਜਾਂ, “ਜਾਨ ਗਹਿਣੇ ਰੱਖਦਾ ਹੈ।”

ਹੋਰ ਹਵਾਲੇ

  • +ਕੂਚ 22:26, 27

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/2014, ਸਫ਼ਾ 7

    9/15/2004, ਸਫ਼ਾ 26

ਬਿਵਸਥਾ ਸਾਰ 24:7

ਹੋਰ ਹਵਾਲੇ

  • +ਉਤ 37:28; 40:15
  • +ਕੂਚ 21:16
  • +ਬਿਵ 19:18, 19; 21:20, 21

ਬਿਵਸਥਾ ਸਾਰ 24:8

ਫੁਟਨੋਟ

  • *

    ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਕੋੜ੍ਹ” ਕੀਤਾ ਗਿਆ ਹੈ, ਉਹ ਕਈ ਤਰ੍ਹਾਂ ਦੇ ਚਮੜੀ ਨੂੰ ਲੱਗਣ ਵਾਲੇ ਛੂਤ ਦੇ ਰੋਗਾਂ ਲਈ ਵਰਤਿਆ ਜਾਂਦਾ ਹੈ। ਇਹ ਕੱਪੜਿਆਂ ਅਤੇ ਘਰਾਂ ਨੂੰ ਲੱਗਣ ਵਾਲੀ ਉੱਲੀ ਲਈ ਵੀ ਵਰਤਿਆ ਜਾਂਦਾ ਹੈ।

ਹੋਰ ਹਵਾਲੇ

  • +ਲੇਵੀ 13:2, 15; ਮਰ 1:44; ਲੂਕਾ 17:14

ਬਿਵਸਥਾ ਸਾਰ 24:9

ਹੋਰ ਹਵਾਲੇ

  • +ਗਿਣ 12:10, 15

ਬਿਵਸਥਾ ਸਾਰ 24:10

ਹੋਰ ਹਵਾਲੇ

  • +ਬਿਵ 15:7, 8; ਕਹਾ 3:27

ਬਿਵਸਥਾ ਸਾਰ 24:12

ਹੋਰ ਹਵਾਲੇ

  • +ਅੱਯੂ 24:9, 10

ਬਿਵਸਥਾ ਸਾਰ 24:13

ਹੋਰ ਹਵਾਲੇ

  • +ਕੂਚ 22:26, 27

ਬਿਵਸਥਾ ਸਾਰ 24:14

ਫੁਟਨੋਟ

  • *

    ਇਬ, “ਦਰਵਾਜ਼ੇ।”

ਹੋਰ ਹਵਾਲੇ

  • +ਲੇਵੀ 25:39, 43; ਕਹਾ 14:31

ਬਿਵਸਥਾ ਸਾਰ 24:15

ਹੋਰ ਹਵਾਲੇ

  • +ਲੇਵੀ 19:13; ਯਿਰ 22:13; ਮੱਤੀ 20:8
  • +ਕਹਾ 22:22, 23; ਯਾਕੂ 5:4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    1/2018, ਸਫ਼ਾ 32

ਬਿਵਸਥਾ ਸਾਰ 24:16

ਹੋਰ ਹਵਾਲੇ

  • +2 ਇਤਿ 25:3, 4
  • +ਹਿਜ਼ 18:20

ਬਿਵਸਥਾ ਸਾਰ 24:17

ਫੁਟਨੋਟ

  • *

    ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਹੋਰ ਹਵਾਲੇ

  • +ਕੂਚ 22:21, 22
  • +ਕੂਚ 22:26, 27

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2019, ਸਫ਼ੇ 24-25

ਬਿਵਸਥਾ ਸਾਰ 24:18

ਹੋਰ ਹਵਾਲੇ

  • +ਬਿਵ 5:15

ਬਿਵਸਥਾ ਸਾਰ 24:19

ਹੋਰ ਹਵਾਲੇ

  • +ਲੇਵੀ 19:9; 23:22; ਰੂਥ 2:16; ਜ਼ਬੂ 41:1
  • +ਬਿਵ 15:7, 10; ਕਹਾ 11:24; 19:17; ਲੂਕਾ 6:38; 2 ਕੁਰਿੰ 9:6; 1 ਯੂਹੰ 3:17

ਬਿਵਸਥਾ ਸਾਰ 24:20

ਹੋਰ ਹਵਾਲੇ

  • +ਲੇਵੀ 19:10; ਬਿਵ 26:13

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 24:1ਮੱਤੀ 5:31, 32; ਮਰ 10:4, 11
ਬਿਵ. 24:1ਮਲਾ 2:16; ਮੱਤੀ 1:19; 19:3-8
ਬਿਵ. 24:2ਲੇਵੀ 21:7
ਬਿਵ. 24:5ਬਿਵ 20:7; ਕਹਾ 5:18; ਉਪ 9:9
ਬਿਵ. 24:6ਕੂਚ 22:26, 27
ਬਿਵ. 24:7ਉਤ 37:28; 40:15
ਬਿਵ. 24:7ਕੂਚ 21:16
ਬਿਵ. 24:7ਬਿਵ 19:18, 19; 21:20, 21
ਬਿਵ. 24:8ਲੇਵੀ 13:2, 15; ਮਰ 1:44; ਲੂਕਾ 17:14
ਬਿਵ. 24:9ਗਿਣ 12:10, 15
ਬਿਵ. 24:10ਬਿਵ 15:7, 8; ਕਹਾ 3:27
ਬਿਵ. 24:12ਅੱਯੂ 24:9, 10
ਬਿਵ. 24:13ਕੂਚ 22:26, 27
ਬਿਵ. 24:14ਲੇਵੀ 25:39, 43; ਕਹਾ 14:31
ਬਿਵ. 24:15ਲੇਵੀ 19:13; ਯਿਰ 22:13; ਮੱਤੀ 20:8
ਬਿਵ. 24:15ਕਹਾ 22:22, 23; ਯਾਕੂ 5:4
ਬਿਵ. 24:162 ਇਤਿ 25:3, 4
ਬਿਵ. 24:16ਹਿਜ਼ 18:20
ਬਿਵ. 24:17ਕੂਚ 22:21, 22
ਬਿਵ. 24:17ਕੂਚ 22:26, 27
ਬਿਵ. 24:18ਬਿਵ 5:15
ਬਿਵ. 24:19ਲੇਵੀ 19:9; 23:22; ਰੂਥ 2:16; ਜ਼ਬੂ 41:1
ਬਿਵ. 24:19ਬਿਵ 15:7, 10; ਕਹਾ 11:24; 19:17; ਲੂਕਾ 6:38; 2 ਕੁਰਿੰ 9:6; 1 ਯੂਹੰ 3:17
ਬਿਵ. 24:20ਲੇਵੀ 19:10; ਬਿਵ 26:13
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 24:1-22

ਬਿਵਸਥਾ ਸਾਰ

24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰਾਉਂਦਾ ਹੈ, ਪਰ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਨੇ ਕੋਈ ਬੇਸ਼ਰਮੀ ਭਰਿਆ ਕੰਮ ਕੀਤਾ ਹੈ ਜਿਸ ਕਰਕੇ ਉਹ ਉਸ ਤੋਂ ਖ਼ੁਸ਼ ਨਹੀਂ ਹੈ, ਤਾਂ ਉਹ ਤਲਾਕਨਾਮਾ ਲਿਖ ਕੇ ਉਸ ਦੇ ਹੱਥ ਫੜਾ ਦੇਵੇ+ ਅਤੇ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਦੇਵੇ।+ 2 ਫਿਰ ਉਹ ਔਰਤ ਉਸ ਦਾ ਘਰ ਛੱਡਣ ਤੋਂ ਬਾਅਦ ਕਿਸੇ ਹੋਰ ਆਦਮੀ ਨਾਲ ਵਿਆਹ ਕਰਾ ਸਕਦੀ ਹੈ।+ 3 ਜੇ ਉਸ ਦਾ ਦੂਜਾ ਪਤੀ ਉਸ ਨਾਲ ਨਫ਼ਰਤ ਕਰਦਾ ਹੈ* ਅਤੇ ਤਲਾਕਨਾਮਾ ਲਿਖ ਕੇ ਉਸ ਦੇ ਹੱਥ ਫੜਾਉਂਦਾ ਹੈ ਅਤੇ ਆਪਣੇ ਘਰੋਂ ਬਾਹਰ ਕੱਢ ਦਿੰਦਾ ਹੈ ਜਾਂ ਉਸ ਔਰਤ ਦੇ ਦੂਜੇ ਪਤੀ ਦੀ ਮੌਤ ਹੋ ਜਾਂਦੀ ਹੈ, 4 ਤਾਂ ਉਸ ਔਰਤ ਦਾ ਪਹਿਲਾ ਪਤੀ ਜਿਸ ਨੇ ਉਸ ਨੂੰ ਘਰੋਂ ਕੱਢਿਆ ਸੀ, ਉਸ ਨਾਲ ਦੁਬਾਰਾ ਵਿਆਹ ਨਹੀਂ ਕਰਾ ਸਕਦਾ ਕਿਉਂਕਿ ਉਹ ਭ੍ਰਿਸ਼ਟ ਹੋ ਚੁੱਕੀ ਹੈ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀ ਗੱਲ ਹੈ। ਇਸ ਤਰ੍ਹਾਂ ਕਰ ਕੇ ਤੁਸੀਂ ਉਸ ਦੇਸ਼ ਵਿਚ ਪਾਪ ਨਾ ਲਿਆਇਓ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।

5 “ਜੇ ਕਿਸੇ ਆਦਮੀ ਦਾ ਨਵਾਂ-ਨਵਾਂ ਵਿਆਹ ਹੋਇਆ ਹੈ, ਤਾਂ ਉਹ ਫ਼ੌਜ ਵਿਚ ਕੰਮ ਨਾ ਕਰੇ ਜਾਂ ਉਸ ਨੂੰ ਕੋਈ ਹੋਰ ਕੰਮ ਨਾ ਦਿੱਤਾ ਜਾਵੇ। ਉਸ ਨੂੰ ਇਕ ਸਾਲ ਦੀ ਛੁੱਟੀ ਦਿੱਤੀ ਜਾਵੇ ਅਤੇ ਉਹ ਆਪਣੇ ਘਰ ਰਹਿ ਕੇ ਆਪਣੀ ਪਤਨੀ ਨੂੰ ਖ਼ੁਸ਼ ਕਰੇ।+

6 “ਕੋਈ ਕਿਸੇ ਨੂੰ ਕਰਜ਼ਾ ਦੇਣ ਵੇਲੇ ਉਸ ਦੀ ਚੱਕੀ ਜਾਂ ਚੱਕੀ ਦਾ ਉਤਲਾ ਪੁੜ ਗਹਿਣੇ ਨਾ ਰੱਖੇ+ ਕਿਉਂਕਿ ਇਸ ਤਰ੍ਹਾਂ ਕਰ ਕੇ ਉਹ ਉਸ ਦੀ ਰੋਜ਼ੀ-ਰੋਟੀ ਖੋਂਹਦਾ ਹੈ।*

7 “ਜੇ ਕੋਈ ਆਪਣੇ ਇਜ਼ਰਾਈਲੀ ਭਰਾ ਨੂੰ ਅਗਵਾ ਕਰ ਲੈਂਦਾ ਹੈ ਅਤੇ ਉਸ ਨਾਲ ਬੁਰਾ ਸਲੂਕ ਕਰਦਾ ਹੈ ਅਤੇ ਉਸ ਨੂੰ ਵੇਚ ਦਿੰਦਾ ਹੈ,+ ਤਾਂ ਅਗਵਾਕਾਰ ਨੂੰ ਜਾਨੋਂ ਮਾਰ ਦਿੱਤਾ ਜਾਵੇ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+

8 “ਜਦੋਂ ਕਿਸੇ ਨੂੰ ਕੋੜ੍ਹ* ਹੋ ਜਾਂਦਾ ਹੈ, ਤਾਂ ਤੁਸੀਂ ਲੇਵੀ ਪੁਜਾਰੀਆਂ ਦੀਆਂ ਸਾਰੀਆਂ ਹਿਦਾਇਤਾਂ ਦੀ ਬਹੁਤ ਧਿਆਨ ਨਾਲ ਪਾਲਣਾ ਕਰਿਓ।+ ਮੈਂ ਉਨ੍ਹਾਂ ਨੂੰ ਜੋ ਹੁਕਮ ਦਿੱਤਾ ਹੈ, ਤੁਸੀਂ ਉਸ ਮੁਤਾਬਕ ਧਿਆਨ ਨਾਲ ਚੱਲਿਓ। 9 ਯਾਦ ਰੱਖੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਮਿਰੀਅਮ ਨਾਲ ਕੀ ਕੀਤਾ ਸੀ ਜਦ ਤੁਸੀਂ ਮਿਸਰ ਤੋਂ ਆ ਰਹੇ ਸੀ।+

10 “ਜੇ ਤੂੰ ਆਪਣੇ ਗੁਆਂਢੀ ਨੂੰ ਉਧਾਰ ਦਿੰਦਾ ਹੈ,+ ਤਾਂ ਉਸ ਨੇ ਜੋ ਚੀਜ਼ ਗਹਿਣੇ ਰੱਖਣੀ ਹੈ, ਤੂੰ ਉਹ ਚੀਜ਼ ਲੈਣ ਲਈ ਉਸ ਦੇ ਘਰ ਨਾ ਵੜੀਂ। 11 ਤੂੰ ਉਸ ਦੇ ਘਰ ਦੇ ਬਾਹਰ ਖੜ੍ਹਾ ਰਹੀਂ ਅਤੇ ਜਿਸ ਆਦਮੀ ਨੇ ਉਧਾਰ ਲਿਆ ਹੈ, ਉਹ ਆਪ ਬਾਹਰ ਆ ਕੇ ਤੈਨੂੰ ਗਹਿਣੇ ਰੱਖਣ ਲਈ ਚੀਜ਼ ਦੇਵੇ। 12 ਜੇ ਉਹ ਆਦਮੀ ਗ਼ਰੀਬ ਹੈ, ਤਾਂ ਤੂੰ ਉਸ ਦਾ ਗਹਿਣੇ ਰੱਖਿਆ ਕੱਪੜਾ ਰਾਤ ਭਰ ਆਪਣੇ ਕੋਲ ਨਾ ਰੱਖੀਂ।+ 13 ਤੂੰ ਸੂਰਜ ਢਲ਼ਦਿਆਂ ਹੀ ਉਸ ਦਾ ਗਹਿਣੇ ਰੱਖਿਆ ਕੱਪੜਾ ਜ਼ਰੂਰ ਵਾਪਸ ਮੋੜ ਦੇਈਂ ਤਾਂਕਿ ਉਹ ਆਪਣਾ ਕੱਪੜਾ ਪਾ ਕੇ ਸੌਂ ਸਕੇ।+ ਉਹ ਤੈਨੂੰ ਬਰਕਤ ਦੇਵੇਗਾ ਅਤੇ ਤੇਰਾ ਇਹ ਕੰਮ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਗਿਣਿਆ ਜਾਵੇਗਾ।

14 “ਤੂੰ ਆਪਣੇ ਕਿਸੇ ਵੀ ਸ਼ਹਿਰ* ਵਿਚ ਕਿਸੇ ਗ਼ਰੀਬ ਤੇ ਲੋੜਵੰਦ ਮਜ਼ਦੂਰ ਨਾਲ ਠੱਗੀ ਨਾ ਮਾਰੀਂ ਚਾਹੇ ਉਹ ਤੇਰਾ ਕੋਈ ਇਜ਼ਰਾਈਲੀ ਭਰਾ ਹੋਵੇ ਜਾਂ ਤੇਰੇ ਦੇਸ਼ ਵਿਚ ਰਹਿਣ ਵਾਲਾ ਕੋਈ ਪਰਦੇਸੀ।+ 15 ਤੂੰ ਉਸੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਮਜ਼ਦੂਰੀ ਦੇ ਦੇਈਂ+ ਕਿਉਂਕਿ ਉਹ ਲੋੜਵੰਦ ਹੈ ਅਤੇ ਉਹ ਮਜ਼ਦੂਰੀ ਕਰ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੋਰਦਾ ਹੈ। ਜੇ ਤੂੰ ਮਜ਼ਦੂਰੀ ਨਹੀਂ ਦੇਵੇਂਗਾ, ਤਾਂ ਉਹ ਤੇਰੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦੇਵੇਗਾ ਅਤੇ ਤੂੰ ਪਾਪ ਦਾ ਦੋਸ਼ੀ ਠਹਿਰੇਂਗਾ।+

16 “ਬੱਚਿਆਂ ਦੇ ਪਾਪਾਂ ਕਰਕੇ ਪਿਤਾ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਅਤੇ ਪਿਤਾ ਦੇ ਪਾਪਾਂ ਕਰਕੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।+ ਜਿਹੜਾ ਵੀ ਪਾਪ ਕਰਦਾ ਹੈ, ਉਸ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ।+

17 “ਤੂੰ ਕਿਸੇ ਪਰਦੇਸੀ ਜਾਂ ਯਤੀਮ* ਦੇ ਨਾਲ ਅਨਿਆਂ ਨਾ ਕਰੀਂ।+ ਜੇ ਤੂੰ ਕਿਸੇ ਵਿਧਵਾ ਨੂੰ ਉਧਾਰ ਦਿੰਦਾ ਹੈ, ਤਾਂ ਤੂੰ ਉਸ ਦਾ ਕੱਪੜਾ ਗਹਿਣੇ ਨਾ ਰੱਖੀਂ।+ 18 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਉੱਥੋਂ ਛੁਡਾ ਲਿਆਇਆ ਸੀ।+ ਇਸੇ ਕਰਕੇ ਮੈਂ ਤੈਨੂੰ ਅਜਿਹਾ ਕਰਨ ਦਾ ਹੁਕਮ ਦੇ ਰਿਹਾ ਹਾਂ।

19 “ਜਦੋਂ ਤੂੰ ਆਪਣੀ ਫ਼ਸਲ ਦੀ ਵਾਢੀ ਕਰਦਾ ਹੈਂ ਅਤੇ ਤੂੰ ਖੇਤ ਵਿੱਚੋਂ ਭਰੀ ਚੁੱਕਣੀ ਭੁੱਲ ਜਾਂਦਾ ਹੈ, ਤਾਂ ਤੂੰ ਉਸ ਨੂੰ ਲੈਣ ਲਈ ਵਾਪਸ ਨਾ ਜਾਈਂ। ਤੂੰ ਉਹ ਭਰੀ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ+ ਤਾਂਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਸਾਰੇ ਕੰਮਾਂ ʼਤੇ ਬਰਕਤ ਪਾਵੇ।+

20 “ਜਦੋਂ ਤੂੰ ਆਪਣੇ ਜ਼ੈਤੂਨ ਦੇ ਦਰਖ਼ਤਾਂ ਨੂੰ ਝਾੜੇਂ, ਤਾਂ ਤੂੰ ਇਸ ਦੀਆਂ ਟਾਹਣੀਆਂ ਨੂੰ ਦੁਬਾਰਾ ਨਾ ਝਾੜੀਂ। ਜੋ ਜ਼ੈਤੂਨ ਰਹਿ ਜਾਣ, ਤੂੰ ਉਹ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ।+

21 “ਜਦੋਂ ਤੂੰ ਅੰਗੂਰਾਂ ਦੇ ਬਾਗ਼ ਵਿੱਚੋਂ ਅੰਗੂਰ ਇਕੱਠੇ ਕਰਦਾ ਹੈਂ, ਤਾਂ ਤੂੰ ਬਚੇ ਹੋਏ ਅੰਗੂਰਾਂ ਨੂੰ ਇਕੱਠਾ ਕਰਨ ਲਈ ਦੁਬਾਰਾ ਨਾ ਜਾਈਂ। ਤੂੰ ਉਹ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ। 22 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ। ਇਸੇ ਕਰਕੇ ਮੈਂ ਤੈਨੂੰ ਅਜਿਹਾ ਕਰਨ ਦਾ ਹੁਕਮ ਦੇ ਰਿਹਾ ਹਾਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ