ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 2
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਉਜਾੜ ਵਿਚ 38 ਸਾਲ ਭਟਕਣਾ (1-23)

      • ਹਸ਼ਬੋਨ ਦੇ ਰਾਜੇ ਸੀਹੋਨ ʼਤੇ ਜਿੱਤ (24-37)

ਬਿਵਸਥਾ ਸਾਰ 2:1

ਹੋਰ ਹਵਾਲੇ

  • +ਗਿਣ 14:25

ਬਿਵਸਥਾ ਸਾਰ 2:4

ਹੋਰ ਹਵਾਲੇ

  • +ਗਿਣ 20:14; ਬਿਵ 23:7
  • +ਉਤ 27:39, 40; 36:8, 9
  • +ਕੂਚ 15:15; 23:27

ਬਿਵਸਥਾ ਸਾਰ 2:5

ਫੁਟਨੋਟ

  • *

    ਜਾਂ, “ਉਨ੍ਹਾਂ ਦਾ ਗੁੱਸਾ ਨਾ ਭੜਕਾਇਓ।”

ਹੋਰ ਹਵਾਲੇ

  • +ਬਿਵ 32:8; ਯਹੋ 24:4; ਰਸੂ 17:26

ਬਿਵਸਥਾ ਸਾਰ 2:6

ਹੋਰ ਹਵਾਲੇ

  • +ਗਿਣ 20:18, 19

ਬਿਵਸਥਾ ਸਾਰ 2:7

ਹੋਰ ਹਵਾਲੇ

  • +ਬਿਵ 29:5; ਨਹ 9:21; ਜ਼ਬੂ 23:1; 34:9, 10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    1/2022, ਸਫ਼ੇ 5-6

ਬਿਵਸਥਾ ਸਾਰ 2:8

ਹੋਰ ਹਵਾਲੇ

  • +ਗਿਣ 20:20, 21
  • +2 ਇਤਿ 8:17
  • +ਗਿਣ 21:13; ਨਿਆ 11:17, 18; 2 ਇਤਿ 20:10

ਬਿਵਸਥਾ ਸਾਰ 2:9

ਫੁਟਨੋਟ

  • *

    ਮੋਆਬ ਦਾ ਇਕ ਸ਼ਹਿਰ, ਸ਼ਾਇਦ ਇਸ ਦੀ ਰਾਜਧਾਨੀ।

ਹੋਰ ਹਵਾਲੇ

  • +ਉਤ 19:36, 37

ਬਿਵਸਥਾ ਸਾਰ 2:10

ਹੋਰ ਹਵਾਲੇ

  • +ਉਤ 14:5

ਬਿਵਸਥਾ ਸਾਰ 2:11

ਹੋਰ ਹਵਾਲੇ

  • +ਬਿਵ 3:11; 1 ਇਤਿ 20:6
  • +ਗਿਣ 13:22, 33

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 5/2021, ਸਫ਼ਾ 11

ਬਿਵਸਥਾ ਸਾਰ 2:12

ਹੋਰ ਹਵਾਲੇ

  • +ਉਤ 14:6; 36:20
  • +ਉਤ 27:39, 40

ਬਿਵਸਥਾ ਸਾਰ 2:13

ਹੋਰ ਹਵਾਲੇ

  • +ਗਿਣ 21:12

ਬਿਵਸਥਾ ਸਾਰ 2:14

ਹੋਰ ਹਵਾਲੇ

  • +ਗਿਣ 14:33; 32:11; ਬਿਵ 1:35; ਜ਼ਬੂ 95:11; ਇਬ 3:18; ਯਹੂ 5

ਬਿਵਸਥਾ ਸਾਰ 2:15

ਹੋਰ ਹਵਾਲੇ

  • +1 ਕੁਰਿੰ 10:1, 5

ਬਿਵਸਥਾ ਸਾਰ 2:16

ਹੋਰ ਹਵਾਲੇ

  • +ਗਿਣ 26:63, 64

ਬਿਵਸਥਾ ਸਾਰ 2:19

ਹੋਰ ਹਵਾਲੇ

  • +ਉਤ 19:36, 38; ਬਿਵ 2:9; ਨਿਆ 11:15; 2 ਇਤਿ 20:10; ਰਸੂ 17:26

ਬਿਵਸਥਾ ਸਾਰ 2:20

ਹੋਰ ਹਵਾਲੇ

  • +ਉਤ 15:18-20; ਬਿਵ 3:11

ਬਿਵਸਥਾ ਸਾਰ 2:21

ਹੋਰ ਹਵਾਲੇ

  • +ਗਿਣ 13:33; ਬਿਵ 9:1, 2

ਬਿਵਸਥਾ ਸਾਰ 2:22

ਹੋਰ ਹਵਾਲੇ

  • +ਉਤ 36:8
  • +ਉਤ 14:6; ਬਿਵ 2:12

ਬਿਵਸਥਾ ਸਾਰ 2:23

ਫੁਟਨੋਟ

  • *

    ਯਾਨੀ, ਕ੍ਰੀਟ।

ਹੋਰ ਹਵਾਲੇ

  • +ਉਤ 10:19
  • +ਉਤ 10:13, 14

ਬਿਵਸਥਾ ਸਾਰ 2:24

ਹੋਰ ਹਵਾਲੇ

  • +ਗਿਣ 21:13
  • +ਗਿਣ 21:23

ਬਿਵਸਥਾ ਸਾਰ 2:25

ਫੁਟਨੋਟ

  • *

    ਜਾਂ, “ਉਨ੍ਹਾਂ ਨੂੰ ਜਣਨ-ਪੀੜਾਂ ਵਾਂਗ ਦਰਦ ਹੋਵੇਗਾ।”

ਹੋਰ ਹਵਾਲੇ

  • +ਕੂਚ 15:14; 23:27; ਬਿਵ 11:25; ਯਹੋ 2:9, 10

ਬਿਵਸਥਾ ਸਾਰ 2:26

ਹੋਰ ਹਵਾਲੇ

  • +ਯਹੋ 13:15, 18; 21:8, 37
  • +ਬਿਵ 20:10

ਬਿਵਸਥਾ ਸਾਰ 2:27

ਹੋਰ ਹਵਾਲੇ

  • +ਗਿਣ 21:21, 22

ਬਿਵਸਥਾ ਸਾਰ 2:30

ਫੁਟਨੋਟ

  • *

    ਇਬ, “ਤੁਹਾਡੇ।”

  • *

    ਇਬ, “ਤੁਹਾਡੇ।”

ਹੋਰ ਹਵਾਲੇ

  • +ਰੋਮੀ 9:18
  • +ਗਿਣ 21:25

ਬਿਵਸਥਾ ਸਾਰ 2:31

ਹੋਰ ਹਵਾਲੇ

  • +ਗਿਣ 32:33; ਜ਼ਬੂ 135:10-12

ਬਿਵਸਥਾ ਸਾਰ 2:32

ਹੋਰ ਹਵਾਲੇ

  • +ਗਿਣ 21:23, 24; ਨਿਆ 11:20

ਬਿਵਸਥਾ ਸਾਰ 2:34

ਹੋਰ ਹਵਾਲੇ

  • +ਬਿਵ 20:16, 17

ਬਿਵਸਥਾ ਸਾਰ 2:36

ਹੋਰ ਹਵਾਲੇ

  • +ਬਿਵ 3:12; 4:47, 48; ਯਹੋ 13:8, 9
  • +ਜ਼ਬੂ 44:3

ਬਿਵਸਥਾ ਸਾਰ 2:37

ਹੋਰ ਹਵਾਲੇ

  • +ਬਿਵ 3:16; ਨਿਆ 11:15
  • +ਗਿਣ 21:23, 24

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 2:1ਗਿਣ 14:25
ਬਿਵ. 2:4ਗਿਣ 20:14; ਬਿਵ 23:7
ਬਿਵ. 2:4ਉਤ 27:39, 40; 36:8, 9
ਬਿਵ. 2:4ਕੂਚ 15:15; 23:27
ਬਿਵ. 2:5ਬਿਵ 32:8; ਯਹੋ 24:4; ਰਸੂ 17:26
ਬਿਵ. 2:6ਗਿਣ 20:18, 19
ਬਿਵ. 2:7ਬਿਵ 29:5; ਨਹ 9:21; ਜ਼ਬੂ 23:1; 34:9, 10
ਬਿਵ. 2:8ਗਿਣ 20:20, 21
ਬਿਵ. 2:82 ਇਤਿ 8:17
ਬਿਵ. 2:8ਗਿਣ 21:13; ਨਿਆ 11:17, 18; 2 ਇਤਿ 20:10
ਬਿਵ. 2:9ਉਤ 19:36, 37
ਬਿਵ. 2:10ਉਤ 14:5
ਬਿਵ. 2:11ਬਿਵ 3:11; 1 ਇਤਿ 20:6
ਬਿਵ. 2:11ਗਿਣ 13:22, 33
ਬਿਵ. 2:12ਉਤ 14:6; 36:20
ਬਿਵ. 2:12ਉਤ 27:39, 40
ਬਿਵ. 2:13ਗਿਣ 21:12
ਬਿਵ. 2:14ਗਿਣ 14:33; 32:11; ਬਿਵ 1:35; ਜ਼ਬੂ 95:11; ਇਬ 3:18; ਯਹੂ 5
ਬਿਵ. 2:151 ਕੁਰਿੰ 10:1, 5
ਬਿਵ. 2:16ਗਿਣ 26:63, 64
ਬਿਵ. 2:19ਉਤ 19:36, 38; ਬਿਵ 2:9; ਨਿਆ 11:15; 2 ਇਤਿ 20:10; ਰਸੂ 17:26
ਬਿਵ. 2:20ਉਤ 15:18-20; ਬਿਵ 3:11
ਬਿਵ. 2:21ਗਿਣ 13:33; ਬਿਵ 9:1, 2
ਬਿਵ. 2:22ਉਤ 36:8
ਬਿਵ. 2:22ਉਤ 14:6; ਬਿਵ 2:12
ਬਿਵ. 2:23ਉਤ 10:19
ਬਿਵ. 2:23ਉਤ 10:13, 14
ਬਿਵ. 2:24ਗਿਣ 21:13
ਬਿਵ. 2:24ਗਿਣ 21:23
ਬਿਵ. 2:25ਕੂਚ 15:14; 23:27; ਬਿਵ 11:25; ਯਹੋ 2:9, 10
ਬਿਵ. 2:26ਯਹੋ 13:15, 18; 21:8, 37
ਬਿਵ. 2:26ਬਿਵ 20:10
ਬਿਵ. 2:27ਗਿਣ 21:21, 22
ਬਿਵ. 2:30ਰੋਮੀ 9:18
ਬਿਵ. 2:30ਗਿਣ 21:25
ਬਿਵ. 2:31ਗਿਣ 32:33; ਜ਼ਬੂ 135:10-12
ਬਿਵ. 2:32ਗਿਣ 21:23, 24; ਨਿਆ 11:20
ਬਿਵ. 2:34ਬਿਵ 20:16, 17
ਬਿਵ. 2:36ਬਿਵ 3:12; 4:47, 48; ਯਹੋ 13:8, 9
ਬਿਵ. 2:36ਜ਼ਬੂ 44:3
ਬਿਵ. 2:37ਬਿਵ 3:16; ਨਿਆ 11:15
ਬਿਵ. 2:37ਗਿਣ 21:23, 24
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 2:1-37

ਬਿਵਸਥਾ ਸਾਰ

2 “ਫਿਰ ਅਸੀਂ ਮੁੜੇ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵੱਲ ਤੁਰ ਪਏ, ਠੀਕ ਜਿਵੇਂ ਯਹੋਵਾਹ ਨੇ ਮੈਨੂੰ ਕਿਹਾ ਸੀ+ ਅਤੇ ਕਈ ਦਿਨਾਂ ਤਕ ਸੇਈਰ ਪਹਾੜ ਦੇ ਨਾਲ-ਨਾਲ ਸਫ਼ਰ ਕਰਦੇ ਰਹੇ। 2 ਫਿਰ ਯਹੋਵਾਹ ਨੇ ਮੈਨੂੰ ਕਿਹਾ, 3 ‘ਤੁਸੀਂ ਇਸ ਪਹਾੜ ਦੇ ਨਾਲ-ਨਾਲ ਕਾਫ਼ੀ ਸਫ਼ਰ ਕਰ ਲਿਆ ਹੈ। ਹੁਣ ਉੱਤਰ ਵੱਲ ਨੂੰ ਮੁੜੋ। 4 ਅਤੇ ਲੋਕਾਂ ਨੂੰ ਇਹ ਹੁਕਮ ਦੇ: “ਤੁਹਾਡੇ ਭਰਾ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ,+ ਸੇਈਰ ਵਿਚ ਵੱਸਦੇ ਹਨ।+ ਤੁਸੀਂ ਉਨ੍ਹਾਂ ਦੇ ਇਲਾਕੇ ਦੀ ਸਰਹੱਦ ਕੋਲੋਂ ਦੀ ਲੰਘੋਗੇ। ਉਹ ਤੁਹਾਡੇ ਤੋਂ ਡਰਨਗੇ,+ ਫਿਰ ਵੀ ਤੁਸੀਂ ਧਿਆਨ ਰੱਖਿਓ। 5 ਤੁਸੀਂ ਉਨ੍ਹਾਂ ਨਾਲ ਲੜਾਈ ਨਾ ਕਰਿਓ।* ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ, ਇੱਥੋਂ ਤਕ ਕਿ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਕਿਉਂਕਿ ਮੈਂ ਸੇਈਰ ਪਹਾੜ ਏਸਾਓ ਨੂੰ ਮਲਕੀਅਤ ਵਜੋਂ ਦਿੱਤਾ ਹੈ।+ 6 ਤੁਸੀਂ ਪੈਸੇ ਦੇ ਕੇ ਉਨ੍ਹਾਂ ਤੋਂ ਖਾਣ ਵਾਲੀਆਂ ਚੀਜ਼ਾਂ ਅਤੇ ਪਾਣੀ ਖ਼ਰੀਦਣਾ।+ 7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+ 8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ।

“ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+ 9 ਫਿਰ ਯਹੋਵਾਹ ਨੇ ਮੈਨੂੰ ਕਿਹਾ: ‘ਤੁਸੀਂ ਮੋਆਬ ʼਤੇ ਹਮਲਾ ਨਾ ਕਰਿਓ ਅਤੇ ਨਾ ਹੀ ਉਸ ਨਾਲ ਲੜਾਈ ਕਰਿਓ। ਮੈਂ ਤੁਹਾਨੂੰ ਉਸ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਲੂਤ ਦੀ ਔਲਾਦ ਨੂੰ ਆਰ* ਮਲਕੀਅਤ ਵਜੋਂ ਦਿੱਤਾ ਹੈ।+ 10 (ਪਹਿਲਾਂ ਇੱਥੇ ਏਮੀ+ ਲੋਕ ਵੱਸਦੇ ਸਨ ਜੋ ਕਿ ਅਨਾਕੀ ਲੋਕਾਂ ਵਾਂਗ ਉੱਚੇ-ਲੰਬੇ ਤੇ ਤਾਕਤਵਰ ਸਨ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। 11 ਕਿਹਾ ਜਾਂਦਾ ਹੈ ਕਿ ਰਫ਼ਾਈਮੀ+ ਲੋਕ ਵੀ ਅਨਾਕੀ ਲੋਕਾਂ+ ਵਰਗੇ ਸਨ ਅਤੇ ਮੋਆਬੀ ਉਨ੍ਹਾਂ ਨੂੰ ਏਮੀ ਕਹਿੰਦੇ ਸਨ। 12 ਸੇਈਰ ਵਿਚ ਪਹਿਲਾਂ ਹੋਰੀ ਲੋਕ+ ਵੱਸਦੇ ਸਨ, ਪਰ ਏਸਾਓ ਦੀ ਔਲਾਦ ਨੇ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।+ ਇਜ਼ਰਾਈਲੀ ਵੀ ਉਸ ਦੇਸ਼ ਨਾਲ ਇਸੇ ਤਰ੍ਹਾਂ ਕਰਨਗੇ ਜਿਸ ਉੱਤੇ ਉਹ ਕਬਜ਼ਾ ਕਰਨਗੇ। ਯਹੋਵਾਹ ਉਨ੍ਹਾਂ ਨੂੰ ਉਹ ਦੇਸ਼ ਜ਼ਰੂਰ ਦੇਵੇਗਾ।) 13 ਹੁਣ ਤੁਸੀਂ ਜ਼ਾਰਦ ਘਾਟੀ ਪਾਰ ਕਰੋ।’ ਇਸ ਲਈ ਅਸੀਂ ਜ਼ਾਰਦ ਘਾਟੀ ਪਾਰ ਕੀਤੀ।+ 14 ਸਾਨੂੰ ਕਾਦੇਸ਼-ਬਰਨੇਆ ਤੋਂ ਪੈਦਲ ਤੁਰ ਕੇ ਜ਼ਾਰਦ ਘਾਟੀ ਪਾਰ ਕਰਨ ਵਿਚ 38 ਸਾਲ ਲੱਗੇ। ਉਸ ਸਮੇਂ ਤਕ ਇਜ਼ਰਾਈਲੀਆਂ ਵਿੱਚੋਂ ਉਸ ਪੀੜ੍ਹੀ ਦੇ ਸਾਰੇ ਫ਼ੌਜੀ ਮਰ ਚੁੱਕੇ ਸਨ, ਠੀਕ ਜਿਵੇਂ ਯਹੋਵਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਕਿਹਾ ਸੀ।+ 15 ਯਹੋਵਾਹ ਦਾ ਹੱਥ ਉਨ੍ਹਾਂ ਦੇ ਖ਼ਿਲਾਫ਼ ਤਦ ਤਕ ਉੱਠਿਆ ਰਿਹਾ ਜਦ ਤਕ ਉਹ ਸਾਰੇ ਲੋਕਾਂ ਵਿੱਚੋਂ ਮਰ-ਮਿਟ ਨਹੀਂ ਗਏ।+

16 “ਜਦ ਉਹ ਸਾਰੇ ਫ਼ੌਜੀ ਮਰ ਗਏ,+ 17 ਤਾਂ ਯਹੋਵਾਹ ਨੇ ਮੈਨੂੰ ਦੁਬਾਰਾ ਕਿਹਾ, 18 ‘ਅੱਜ ਤੁਸੀਂ ਮੋਆਬ ਦੇ ਇਲਾਕੇ ਆਰ ਕੋਲੋਂ ਦੀ ਲੰਘੋਗੇ। 19 ਜਦ ਤੁਸੀਂ ਅੰਮੋਨੀਆਂ ਦੇ ਇਲਾਕੇ ਕੋਲੋਂ ਦੀ ਲੰਘੋਗੇ, ਤਾਂ ਤੁਸੀਂ ਉਨ੍ਹਾਂ ਨੂੰ ਨਾ ਸਤਾਇਓ ਅਤੇ ਨਾ ਹੀ ਉਨ੍ਹਾਂ ਦਾ ਗੁੱਸਾ ਭੜਕਾਇਓ। ਮੈਂ ਤੁਹਾਨੂੰ ਅੰਮੋਨੀਆਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਇਹ ਲੂਤ ਦੀ ਔਲਾਦ ਨੂੰ ਮਲਕੀਅਤ ਵਜੋਂ ਦਿੱਤਾ ਹੈ।+ 20 ਇਹ ਇਲਾਕਾ ਵੀ ਰਫ਼ਾਈਮੀ ਲੋਕਾਂ+ ਦਾ ਮੰਨਿਆ ਜਾਂਦਾ ਸੀ। (ਪਹਿਲਾਂ ਇੱਥੇ ਰਫ਼ਾਈਮੀ ਲੋਕ ਵੱਸਦੇ ਸਨ ਅਤੇ ਅੰਮੋਨੀ ਲੋਕ ਉਨ੍ਹਾਂ ਨੂੰ ਜ਼ਮਜ਼ੁਮੀਮ ਕਹਿੰਦੇ ਸਨ। 21 ਉਹ ਅਨਾਕੀ ਲੋਕਾਂ+ ਵਾਂਗ ਉੱਚੇ-ਲੰਬੇ ਤੇ ਤਾਕਤਵਰ ਸਨ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਪਰ ਯਹੋਵਾਹ ਨੇ ਉਨ੍ਹਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ਼ ਕਰ ਦਿੱਤਾ ਸੀ ਅਤੇ ਅੰਮੋਨੀਆਂ ਨੇ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਸੀ ਅਤੇ ਆਪ ਉੱਥੇ ਵੱਸ ਗਏ। 22 ਉਸ ਨੇ ਏਸਾਓ ਦੀ ਔਲਾਦ ਲਈ ਇਸੇ ਤਰ੍ਹਾਂ ਕੀਤਾ ਜਿਹੜੇ ਹੁਣ ਸੇਈਰ+ ਵਿਚ ਵੱਸਦੇ ਹਨ। ਉਸ ਨੇ ਹੋਰੀ ਲੋਕਾਂ+ ਨੂੰ ਉਨ੍ਹਾਂ ਦੇ ਅੱਗਿਓਂ ਨਾਸ਼ ਕੀਤਾ ਜਿਸ ਕਰਕੇ ਉਹ ਹੋਰੀ ਲੋਕਾਂ ਨੂੰ ਉੱਥੋਂ ਕੱਢ ਸਕੇ ਅਤੇ ਉਹ ਆਪ ਉੱਥੇ ਅੱਜ ਤਕ ਵੱਸੇ ਹੋਏ ਹਨ। 23 ਅੱਵੀਮ ਲੋਕ ਗਾਜ਼ਾ+ ਤਕ ਪਿੰਡਾਂ ਵਿਚ ਵੱਸਦੇ ਸਨ। ਫਿਰ ਕਫਤੋਰ* ਤੋਂ ਆਏ ਕਫਤੋਰੀ ਲੋਕਾਂ+ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।)

24 “‘ਹੁਣ ਉੱਠੋ ਅਤੇ ਅਰਨੋਨ ਘਾਟੀ ਪਾਰ ਕਰੋ।+ ਦੇਖੋ, ਮੈਂ ਹਸ਼ਬੋਨ ਦੇ ਅਮੋਰੀ ਰਾਜੇ ਸੀਹੋਨ+ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ। ਇਸ ਲਈ ਉਸ ਨਾਲ ਲੜਾਈ ਕਰ ਕੇ ਉਸ ਦੇ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰੋ। 25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+

26 “ਫਿਰ ਮੈਂ ਕਦੇਮੋਥ+ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦਾ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ,+ 27 ‘ਮੈਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਮੈਂ ਸ਼ਾਹੀ ਸੜਕ ʼਤੇ ਹੀ ਜਾਵਾਂਗਾ ਅਤੇ ਨਾ ਤਾਂ ਖੱਬੇ ਤੇ ਨਾ ਹੀ ਸੱਜੇ ਮੁੜਾਂਗਾ।+ 28 ਮੈਂ ਤੇਰੇ ਕੋਲੋਂ ਖਾਣ ਵਾਲੀਆਂ ਚੀਜ਼ਾਂ ਅਤੇ ਪੀਣ ਲਈ ਪਾਣੀ ਪੈਸੇ ਦੇ ਕੇ ਖ਼ਰੀਦਾਂਗਾ। ਬੱਸ ਮੈਨੂੰ ਆਪਣੇ ਇਲਾਕੇ ਵਿੱਚੋਂ ਪੈਦਲ ਜਾਣ ਦੀ ਇਜਾਜ਼ਤ ਦੇ 29 ਜਦ ਤਕ ਮੈਂ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ਵਿਚ ਪਹੁੰਚ ਨਾ ਜਾਵਾਂ ਜੋ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਦੇਣ ਵਾਲਾ ਹੈ। ਸੇਈਰ ਵਿਚ ਵੱਸਦੀ ਏਸਾਓ ਦੀ ਔਲਾਦ ਅਤੇ ਆਰ ਵਿਚ ਵੱਸਦੇ ਮੋਆਬੀਆਂ ਨੇ ਇਸੇ ਤਰ੍ਹਾਂ ਮੇਰੀ ਮਦਦ ਕੀਤੀ ਸੀ।’ 30 ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਕਿਉਂਕਿ ਯਹੋਵਾਹ ਸਾਡੇ* ਪਰਮੇਸ਼ੁਰ ਨੇ ਉਸ ਦਾ ਦਿਲ ਢੀਠ ਅਤੇ ਕਠੋਰ ਹੋਣ ਦਿੱਤਾ+ ਤਾਂਕਿ ਉਹ ਉਸ ਨੂੰ ਸਾਡੇ* ਹੱਥ ਵਿਚ ਦੇ ਦੇਵੇ ਜੋ ਕਿ ਹੁਣ ਹੋ ਚੁੱਕਾ ਹੈ।+

31 “ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਦੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰ ਦੇ।’+ 32 ਜਦ ਸੀਹੋਨ ਆਪਣੇ ਲੋਕਾਂ ਨਾਲ ਯਹਾਸ ਵਿਚ ਸਾਡੇ ਨਾਲ ਲੜਾਈ ਕਰਨ ਲਈ ਆਇਆ,+ 33 ਤਾਂ ਸਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। 34 ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਅਤੇ ਹਰ ਸ਼ਹਿਰ ਨੂੰ ਆਦਮੀਆਂ, ਔਰਤਾਂ ਅਤੇ ਬੱਚਿਆਂ ਸਣੇ ਨਾਸ਼ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਜੀਉਂਦਾ ਨਹੀਂ ਛੱਡਿਆ।+ 35 ਅਸੀਂ ਜਿਨ੍ਹਾਂ ਸ਼ਹਿਰਾਂ ʼਤੇ ਕਬਜ਼ਾ ਕੀਤਾ ਸੀ, ਉੱਥੋਂ ਅਸੀਂ ਸਿਰਫ਼ ਪਸ਼ੂ ਅਤੇ ਹੋਰ ਚੀਜ਼ਾਂ ਲੁੱਟੀਆਂ। 36 ਅਰਨੋਨ ਘਾਟੀ ਦੇ ਕੰਢੇ ʼਤੇ ਵੱਸੇ ਅਰੋਏਰ ਸ਼ਹਿਰ (ਅਤੇ ਘਾਟੀ ਵਿਚ ਵੱਸੇ ਸ਼ਹਿਰ) ਤੋਂ+ ਲੈ ਕੇ ਗਿਲਆਦ ਤਕ ਅਜਿਹਾ ਕੋਈ ਵੀ ਸ਼ਹਿਰ ਨਹੀਂ ਸੀ ਜਿਸ ਉੱਤੇ ਕਬਜ਼ਾ ਕਰਨਾ ਸਾਡੇ ਲਈ ਨਾਮੁਮਕਿਨ ਸੀ। ਸਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਸਾਡੇ ਹੱਥਾਂ ਵਿਚ ਦੇ ਦਿੱਤਾ।+ 37 ਪਰ ਤੁਸੀਂ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਹੀਂ ਗਏ+ ਯਾਨੀ ਯਬੋਕ ਘਾਟੀ+ ਅਤੇ ਪਹਾੜੀ ਇਲਾਕਿਆਂ ਦੇ ਸ਼ਹਿਰਾਂ ਨੂੰ ਜਾਂ ਕਿਸੇ ਹੋਰ ਜਗ੍ਹਾ ਨਹੀਂ ਗਏ ਜਿੱਥੇ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਜਾਣ ਤੋਂ ਮਨ੍ਹਾ ਕੀਤਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ