ਹੱਬਕੂਕ
1 ਹੱਬਕੂਕ* ਨਬੀ ਨੂੰ ਇਕ ਦਰਸ਼ਣ ਵਿਚ ਇਹ ਗੰਭੀਰ ਸੰਦੇਸ਼ ਮਿਲਿਆ:
2 ਹੇ ਯਹੋਵਾਹ, ਹੋਰ ਕਿੰਨੀ ਦੇਰ ਤਕ ਮੈਂ ਮਦਦ ਲਈ ਦੁਹਾਈ ਦਿਆਂ, ਪਰ ਤੂੰ ਨਾ ਸੁਣੇਂਗਾ?+
ਹੋਰ ਕਿੰਨੀ ਦੇਰ ਤਕ ਮੈਂ ਜ਼ੁਲਮ ਤੋਂ ਬਚਾਅ ਲਈ ਮਦਦ ਮੰਗਾਂ, ਪਰ ਤੂੰ ਕੁਝ ਨਾ ਕਰੇਂਗਾ?*+
3 ਤੂੰ ਕਿਉਂ ਮੈਨੂੰ ਬੁਰੇ ਕੰਮ ਦਿਖਾਉਂਦਾ ਹੈਂ?
ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?
ਕਿਉਂ ਮੇਰੀਆਂ ਨਜ਼ਰਾਂ ਸਾਮ੍ਹਣੇ ਤਬਾਹੀ ਅਤੇ ਜ਼ੁਲਮ ਹੁੰਦੇ ਹਨ?
ਕਿਉਂ ਇੰਨੇ ਜ਼ਿਆਦਾ ਲੜਾਈ-ਝਗੜੇ ਹੁੰਦੇ ਹਨ?
4 ਇਨ੍ਹਾਂ ਕਰਕੇ ਕਾਨੂੰਨ ਨਕਾਰਾ ਹੋ ਚੁੱਕਾ ਹੈ
ਅਤੇ ਕਦੇ ਨਿਆਂ ਨਹੀਂ ਕੀਤਾ ਜਾਂਦਾ।
ਬੁਰਾ ਇਨਸਾਨ ਧਰਮੀ ਨੂੰ ਘੇਰ ਲੈਂਦਾ ਹੈ;
ਇਸ ਕਰਕੇ ਬੇਇਨਸਾਫ਼ੀ ਕੀਤੀ ਜਾਂਦੀ ਹੈ।+
5 “ਕੌਮਾਂ ਵੱਲ ਦੇਖੋ ਅਤੇ ਧਿਆਨ ਦਿਓ!
ਹੈਰਾਨੀ ਨਾਲ ਦੇਖੋ ਅਤੇ ਦੰਗ ਰਹਿ ਜਾਓ;
ਕਿਉਂਕਿ ਤੁਹਾਡੇ ਦਿਨਾਂ ਵਿਚ ਕੁਝ ਅਜਿਹਾ ਵਾਪਰੇਗਾ
ਕਿ ਭਾਵੇਂ ਤੁਹਾਨੂੰ ਦੱਸਿਆ ਵੀ ਜਾਵੇ, ਫਿਰ ਵੀ ਤੁਸੀਂ ਯਕੀਨ ਨਹੀਂ ਕਰੋਗੇ।+
ਉਹ ਧਰਤੀ ʼਤੇ ਦੂਰ-ਦੂਰ ਤਕ ਜਾਂਦੇ ਹਨ
ਅਤੇ ਉਹ ਪਰਾਏ ਘਰਾਂ ʼਤੇ ਕਬਜ਼ਾ ਕਰਦੇ ਹਨ।+
7 ਉਹ ਡਰਾਉਣੇ ਅਤੇ ਖ਼ੌਫ਼ਨਾਕ ਹਨ।
ਉਹ ਆਪਣਾ ਕਾਨੂੰਨ ਆਪ ਬਣਾਉਂਦੇ ਅਤੇ ਅਧਿਕਾਰ ਚਲਾਉਂਦੇ ਹਨ।+
ਉਨ੍ਹਾਂ ਦੇ ਘੋੜੇ ਯੁੱਧ ਲਈ ਤੇਜ਼ੀ ਨਾਲ ਅੱਗੇ ਵਧਦੇ ਹਨ;
ਉਨ੍ਹਾਂ ਦੇ ਘੋੜੇ ਦੂਰੋਂ-ਦੂਰੋਂ ਆਉਂਦੇ ਹਨ।
ਉਹ ਉਕਾਬ ਵਾਂਗ ਆਪਣੇ ਸ਼ਿਕਾਰ ʼਤੇ ਝਪੱਟਾ ਮਾਰਦੇ ਹਨ।+
9 ਉਹ ਸਾਰੇ ਖ਼ੂਨ-ਖ਼ਰਾਬਾ ਕਰਨ ʼਤੇ ਤੁਲੇ ਹੁੰਦੇ ਹਨ।+
ਉਹ ਇਕੱਠੇ ਹੋ ਕੇ ਪੂਰਬ ਵੱਲੋਂ ਵਗਦੀ ਹਵਾ ਵਾਂਗ ਅੱਗੇ ਵਧਦੇ ਹਨ+
ਅਤੇ ਉਹ ਰੇਤ ਵਾਂਗ ਗ਼ੁਲਾਮਾਂ ਨੂੰ ਇਕੱਠਾ ਕਰਦੇ ਹਨ।
ਉਹ ਹਰ ਕਿਲੇਬੰਦ ਸ਼ਹਿਰ ʼਤੇ ਹੱਸਦੇ ਹਨ;+
ਉਹ ਮਿੱਟੀ ਦਾ ਟਿੱਲਾ ਬਣਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਂਦੇ ਹਨ।
12 ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ?+
ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।*+
ਹੇ ਯਹੋਵਾਹ, ਤੂੰ ਆਪਣੇ ਨਿਆਂ ਅਨੁਸਾਰ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਠਹਿਰਾਇਆ ਹੈ।
ਹੇ ਮੇਰੀ ਚਟਾਨ,+ ਤੂੰ ਸਾਨੂੰ ਸਜ਼ਾ ਦੇਣ ਲਈ* ਉਨ੍ਹਾਂ ਨੂੰ ਚੁਣਿਆ ਹੈ।+
ਤਾਂ ਫਿਰ, ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦਾ ਹੈਂ+
ਅਤੇ ਕਿਉਂ ਚੁੱਪ ਰਹਿੰਦਾ ਹੈਂ ਜਦੋਂ ਕੋਈ ਦੁਸ਼ਟ ਆਪਣੇ ਤੋਂ ਜ਼ਿਆਦਾ ਕਿਸੇ ਧਰਮੀ ਨੂੰ ਨਿਗਲ਼ ਜਾਂਦਾ ਹੈ?+
14 ਤੂੰ ਇਨਸਾਨ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗ ਕਿਉਂ ਬਣਾਉਂਦਾ ਹੈਂ,
ਉਨ੍ਹਾਂ ਸਮੁੰਦਰੀ ਜੀਵ-ਜੰਤੂਆਂ ਵਾਂਗ ਜਿਨ੍ਹਾਂ ਦਾ ਕੋਈ ਆਗੂ ਨਹੀਂ ਹੈ?
15 ਉਹ* ਉਨ੍ਹਾਂ ਸਾਰਿਆਂ ਨੂੰ ਕੁੰਡੀ ਨਾਲ ਉੱਪਰ ਖਿੱਚ ਲੈਂਦਾ ਹੈ।
ਉਹ ਉਨ੍ਹਾਂ ਨੂੰ ਆਪਣੇ ਵੱਡੇ ਜਾਲ਼ ਵਿਚ ਫਸਾਉਂਦਾ ਹੈ
ਅਤੇ ਉਹ ਉਨ੍ਹਾਂ ਨੂੰ ਆਪਣੇ ਮੱਛੀ-ਜਾਲ਼ ਵਿਚ ਇਕੱਠਾ ਕਰਦਾ ਹੈ।
ਇਸੇ ਕਰਕੇ ਉਹ ਬਹੁਤ ਖ਼ੁਸ਼ ਹੁੰਦਾ ਹੈ।+
16 ਇਸੇ ਲਈ ਉਹ ਆਪਣੇ ਵੱਡੇ ਜਾਲ਼ ਅੱਗੇ ਬਲੀਦਾਨ ਚੜ੍ਹਾਉਂਦਾ ਹੈ
ਅਤੇ ਆਪਣੇ ਮੱਛੀ-ਜਾਲ਼ ਅੱਗੇ ਧੂਪ ਧੁਖਾਉਂਦਾ ਹੈ;
ਕਿਉਂਕਿ ਇਨ੍ਹਾਂ ਰਾਹੀਂ ਉਸ ਨੂੰ ਚਿਕਨਾਈ ਵਾਲਾ ਭੋਜਨ ਮਿਲਦਾ ਹੈ
ਅਤੇ ਉਹ ਵਧੀਆ ਤੋਂ ਵਧੀਆ ਭੋਜਨ ਖਾਂਦਾ ਹੈ।
17 ਤਾਂ ਫਿਰ, ਕੀ ਉਹ ਆਪਣਾ ਵੱਡਾ ਜਾਲ਼ ਭਰਦਾ ਅਤੇ ਖਾਲੀ ਕਰਦਾ ਰਹੇਗਾ?*
ਕੀ ਉਹ ਕੌਮਾਂ ਦਾ ਬੇਰਹਿਮੀ ਨਾਲ ਕਤਲ ਕਰਦਾ ਰਹੇਗਾ?+
ਮੈਂ ਧਿਆਨ ਰੱਖਾਂਗਾ ਕਿ ਉਹ ਮੇਰੇ ਰਾਹੀਂ ਕੀ ਕਹੇਗਾ
ਅਤੇ ਮੈਂ ਸੁਧਾਰੇ ਜਾਣ ਤੇ ਕੀ ਜਵਾਬ ਦਿਆਂਗਾ।
2 ਤਦ ਯਹੋਵਾਹ ਨੇ ਮੈਨੂੰ ਜਵਾਬ ਦਿੱਤਾ:
“ਇਸ ਦਰਸ਼ਣ ਨੂੰ ਲਿਖ ਅਤੇ ਇਸ ਨੂੰ ਫੱਟੀਆਂ ʼਤੇ ਸਾਫ਼-ਸਾਫ਼ ਉੱਕਰ+
3 ਇਸ ਦਰਸ਼ਣ ਦੀ ਪੂਰਤੀ ਲਈ ਇਕ ਸਮਾਂ ਮਿਥਿਆ ਗਿਆ ਹੈ,
ਉਹ ਸਮਾਂ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਹ ਦਰਸ਼ਣ ਝੂਠਾ ਸਾਬਤ ਨਹੀਂ ਹੋਵੇਗਾ।
ਜੇ ਲੱਗੇ ਕਿ ਦੇਰ ਹੋ ਰਹੀ ਹੈ, ਤਾਂ ਵੀ ਇਸ ਦੇ ਪੂਰਾ ਹੋਣ ਦੀ ਉਮੀਦ ਰੱਖ!*+
ਕਿਉਂਕਿ ਇਹ ਪੂਰਾ ਹੋ ਕੇ ਹੀ ਰਹੇਗਾ।
ਇਹ ਦੇਰ ਨਾ ਕਰੇਗਾ!
4 ਘਮੰਡੀ ਇਨਸਾਨ ਨੂੰ ਦੇਖ;
ਉਹ ਮਨ ਦਾ ਸੱਚਾ ਨਹੀਂ ਹੈ।
ਪਰ ਧਰਮੀ ਆਪਣੀ ਵਫ਼ਾਦਾਰੀ* ਸਦਕਾ ਜੀਉਂਦਾ ਰਹੇਗਾ।+
5 ਦਾਖਰਸ ਸੱਚ-ਮੁੱਚ ਧੋਖਾ ਦੇਣ ਵਾਲੀ ਚੀਜ਼ ਹੈ,
ਇਸ ਕਰਕੇ ਘਮੰਡੀ ਇਨਸਾਨ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਵੇਗਾ।
ਉਹ ਕਬਰ* ਵਾਂਗ ਆਪਣੀ ਭੁੱਖ ਵਧਾਉਂਦਾ ਹੈ;
ਉਹ ਮੌਤ ਵਾਂਗ ਰੱਜਦਾ ਨਹੀਂ।
ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਨ ਵਿਚ ਲੱਗਾ ਹੋਇਆ ਹੈ
ਅਤੇ ਆਪਣੇ ਲਈ ਦੇਸ਼-ਦੇਸ਼ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ।+
6 ਕੀ ਇਹ ਸਾਰੇ ਲੋਕ ਉਸ ਦੇ ਖ਼ਿਲਾਫ਼ ਕਹਾਵਤਾਂ ਨਹੀਂ ਕਹਿਣਗੇ, ਲਾ-ਲਾ ਕੇ ਗੱਲਾਂ ਨਹੀਂ ਕਰਨਗੇ ਜਾਂ ਬੁਝਾਰਤਾਂ ਨਹੀਂ ਪਾਉਣਗੇ?+
ਉਹ ਕਹਿਣਗੇ:
‘ਹਾਇ ਉਸ ਉੱਤੇ ਜੋ ਪਰਾਈਆਂ ਚੀਜ਼ਾਂ ਇਕੱਠੀਆਂ ਕਰਦਾ ਹੈ
ਅਤੇ ਆਪਣੇ ਉੱਤੇ ਕਰਜ਼ੇ ਦਾ ਬੋਝ ਹੋਰ ਵਧਾਉਂਦਾ ਹੈ!
ਪਰ ਕਿੰਨੀ ਦੇਰ ਤਕ?
7 ਕੀ ਤੇਰੇ ਲੈਣਦਾਰ ਅਚਾਨਕ ਨਹੀਂ ਉੱਠਣਗੇ?
ਉਹ ਜਾਗਣਗੇ ਅਤੇ ਤੈਨੂੰ ਜ਼ੋਰ ਨਾਲ ਝੰਜੋੜਣਗੇ
ਅਤੇ ਤੂੰ ਉਨ੍ਹਾਂ ਲਈ ਲੁੱਟ ਦਾ ਮਾਲ ਹੋਵੇਂਗਾ।+
8 ਕਿਉਂਕਿ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਲੁੱਟਿਆ ਹੈ,
ਬਾਕੀ ਬਚੇ ਸਾਰੇ ਲੋਕ ਤੈਨੂੰ ਲੁੱਟਣਗੇ+
ਕਿਉਂਕਿ ਤੂੰ ਇਨਸਾਨਾਂ ਦਾ ਖ਼ੂਨ ਵਹਾਇਆ ਹੈ
ਅਤੇ ਧਰਤੀ ਨੂੰ ਤਬਾਹ ਕੀਤਾ ਹੈ,
ਸ਼ਹਿਰਾਂ ਅਤੇ ਉਨ੍ਹਾਂ ਦੇ ਵਾਸੀਆਂ ਦਾ ਨਾਸ਼ ਕੀਤਾ ਹੈ।+
9 ਹਾਇ ਉਸ ਉੱਤੇ ਜੋ ਆਪਣੇ ਘਰ ਲਈ ਬੁਰਾਈ ਨਾਲ ਧਨ ਇਕੱਠਾ ਕਰਦਾ ਹੈ,
ਉਹ ਆਪਣਾ ਆਲ੍ਹਣਾ ਉੱਚੀ ਥਾਂ ʼਤੇ ਪਾਉਂਦਾ ਹੈ
ਤਾਂਕਿ ਆਫ਼ਤ ਦੀ ਮਾਰ ਤੋਂ ਬਚ ਸਕੇ!
10 ਆਪਣੀਆਂ ਸਾਜ਼ਸ਼ਾਂ ਨਾਲ ਤੂੰ ਆਪਣੇ ਹੀ ਘਰ ਨੂੰ ਸ਼ਰਮਸਾਰ ਕੀਤਾ ਹੈ।
ਦੇਸ਼-ਦੇਸ਼ ਦੇ ਲੋਕਾਂ ਦਾ ਸਫ਼ਾਇਆ ਕਰ ਕੇ ਤੂੰ ਆਪਣੇ ਹੀ ਖ਼ਿਲਾਫ਼ ਪਾਪ ਕੀਤਾ ਹੈ।+
11 ਦੀਵਾਰਾਂ ਦੇ ਪੱਥਰ ਚੀਕ-ਚੀਕ ਕੇ ਕਹਿਣਗੇ
ਅਤੇ ਛੱਤਾਂ ਦੇ ਸ਼ਤੀਰ ਉਸ ਨੂੰ ਜਵਾਬ ਦੇਣਗੇ।
12 ਹਾਇ ਉਸ ਉੱਤੇ ਜੋ ਦੂਜਿਆਂ ਦੇ ਖ਼ੂਨ ਨਾਲ ਸ਼ਹਿਰ ਉਸਾਰਦਾ ਹੈ
ਅਤੇ ਜੋ ਬੁਰਾਈ ʼਤੇ ਸ਼ਹਿਰ ਦੀ ਨੀਂਹ ਰੱਖਦਾ ਹੈ!
13 ਦੇਖੋ! ਲੋਕ ਉਸ ਚੀਜ਼ ਲਈ ਮਿਹਨਤ ਕਰਨਗੇ ਜੋ ਅੱਗ ਵਿਚ ਸੜ ਜਾਵੇਗੀ
ਅਤੇ ਕੌਮਾਂ ਦਾ ਥੱਕਣਾ ਵਿਅਰਥ ਜਾਵੇਗਾ,
ਕੀ ਇਹ ਸਭ ਸੈਨਾਵਾਂ ਦੇ ਯਹੋਵਾਹ ਵੱਲੋਂ ਨਹੀਂ ਹੈ?+
15 ਹਾਇ ਉਸ ਉੱਤੇ ਜੋ ਆਪਣੇ ਸਾਥੀਆਂ ਨੂੰ ਕੁਝ ਪੀਣ ਲਈ ਦਿੰਦਾ ਹੈ
ਅਤੇ ਉਸ ਵਿਚ ਕ੍ਰੋਧ ਤੇ ਗੁੱਸਾ ਮਿਲਾ ਕੇ ਉਨ੍ਹਾਂ ਨੂੰ ਸ਼ਰਾਬੀ ਕਰ ਦਿੰਦਾ ਹੈ
ਤਾਂਕਿ ਉਨ੍ਹਾਂ ਦਾ ਨੰਗੇਜ਼ ਦੇਖੇ!
16 ਤੂੰ ਆਦਰ ਦੀ ਬਜਾਇ ਨਿਰਾਦਰ ਨਾਲ ਭਰ ਜਾਵੇਂਗਾ।
ਤੂੰ ਵੀ ਪੀ ਅਤੇ ਆਪਣੀ ਬੇਸੁੰਨਤੀ ਹਾਲਤ ਦਿਖਾ।*
ਯਹੋਵਾਹ ਦੇ ਸੱਜੇ ਹੱਥ ਵਿਚ ਫੜਿਆ ਪਿਆਲਾ ਤੈਨੂੰ ਵੀ ਪੀਣਾ ਪਵੇਗਾ+
ਅਤੇ ਬੇਇੱਜ਼ਤੀ ਤੇਰੀ ਸ਼ਾਨ ਨੂੰ ਢਕ ਲਵੇਗੀ;
17 ਲਬਾਨੋਨ ʼਤੇ ਕੀਤੇ ਜ਼ੁਲਮ ਦੀ ਮਾਰ ਤੈਨੂੰ ਸਹਿਣੀ ਪਵੇਗੀ
ਅਤੇ ਜਿਸ ਤਬਾਹੀ ਨਾਲ ਜਾਨਵਰ ਕੰਬ ਉੱਠੇ, ਉਹ ਤੇਰੇ ʼਤੇ ਵੀ ਆਵੇਗੀ
ਕਿਉਂਕਿ ਤੂੰ ਇਨਸਾਨਾਂ ਦਾ ਖ਼ੂਨ ਵਹਾਇਆ ਹੈ
ਅਤੇ ਧਰਤੀ ਨੂੰ ਤਬਾਹ ਕੀਤਾ ਹੈ,
ਸ਼ਹਿਰਾਂ ਅਤੇ ਉਨ੍ਹਾਂ ਦੇ ਵਾਸੀਆਂ ਦਾ ਨਾਸ਼ ਕੀਤਾ ਹੈ।+
18 ਘੜੀ ਹੋਈ ਮੂਰਤ ਦਾ ਕੀ ਲਾਭ
ਜਿਸ ਨੂੰ ਇਕ ਕਾਰੀਗਰ ਨੇ ਘੜਿਆ ਹੈ?
ਉਸ ਬੁੱਤ ਦਾ ਕੀ ਫ਼ਾਇਦਾ ਜੋ ਝੂਠ ਸਿਖਾਉਂਦਾ ਹੈ,
ਉਹ ਤਾਂ ਬੇਜਾਨ ਅਤੇ ਗੁੰਗੇ ਦੇਵਤੇ ਹਨ!
ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਭਰੋਸਾ ਕਿਵੇਂ ਕਰ ਸਕਦਾ?+
19 ਹਾਇ ਉਸ ਉੱਤੇ ਜੋ ਲੱਕੜ ਦੇ ਟੁਕੜੇ ਨੂੰ ਕਹਿੰਦਾ ਹੈ, “ਜਾਗ!”
ਜਾਂ ਬੇਜ਼ਬਾਨ ਪੱਥਰ ਨੂੰ, “ਉੱਠ! ਸਾਨੂੰ ਸਿਖਾ!”
20 ਪਰ ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ।+
ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਚੁੱਪ ਰਹਿ!’”+
3 ਹੱਬਕੂਕ ਨਬੀ ਦੀ ਵਿਰਲਾਪ ਭਰੀ ਪ੍ਰਾਰਥਨਾ:*
2 “ਹੇ ਯਹੋਵਾਹ, ਮੈਂ ਤੇਰੇ ਬਾਰੇ ਸੁਣਿਆ ਹੈ।
ਹੇ ਯਹੋਵਾਹ, ਮੈਂ ਤੇਰੇ ਕੰਮਾਂ ਤੋਂ ਡਰਦਾ ਹਾਂ।
ਸਮਾਂ ਆਉਣ ਤੇ* ਇਹ ਕੰਮ ਦੁਬਾਰਾ ਕਰੀਂ!
ਸਮਾਂ ਆਉਣ ਤੇ* ਇਨ੍ਹਾਂ ਨੂੰ ਜ਼ਾਹਰ ਕਰੀਂ।
ਕਹਿਰ ਢਾਹੁਣ ਵੇਲੇ ਦਇਆ ਕਰਨੀ ਨਾ ਭੁੱਲੀਂ।+
ਉਸ ਦੀ ਸ਼ਾਨੋ-ਸ਼ੌਕਤ ਆਕਾਸ਼ ʼਤੇ ਛਾਈ ਹੋਈ ਸੀ;+
ਧਰਤੀ ਉਸ ਦੀ ਵਡਿਆਈ ਨਾਲ ਭਰੀ ਹੋਈ ਸੀ।
ਉਸ ਦੇ ਹੱਥ ਵਿੱਚੋਂ ਦੋ ਕਿਰਨਾਂ ਨਿਕਲੀਆਂ
ਜਿਸ ਵਿਚ ਉਸ ਦੀ ਤਾਕਤ ਲੁਕੀ ਹੋਈ ਸੀ।
6 ਉਸ ਦੇ ਖੜ੍ਹਨ ਕਰਕੇ ਧਰਤੀ ਹਿਲ ਗਈ।+
ਉਸ ਦੀ ਇਕ ਘੂਰੀ ਨਾਲ ਕੌਮਾਂ ਕੰਬ ਉੱਠੀਆਂ।+
ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜ ਚੂਰ-ਚੂਰ ਹੋ ਗਏ,
ਪੁਰਾਣੀਆਂ ਪਹਾੜੀਆਂ ਝੁਕ ਗਈਆਂ।+
ਪੁਰਾਣੇ ਸਮਿਆਂ ਤੋਂ ਉਸ ਦਾ ਇਹੀ ਰਾਹ ਹੈ।
7 ਮੈਂ ਕੂਸ਼ੀਆਂ ਦੇ ਤੰਬੂਆਂ ਵਿਚ ਗੜਬੜੀ ਮਚੀ ਦੇਖੀ।
ਮਿਦਿਆਨ ਦੇਸ਼ ਦੇ ਤੰਬੂ ਕੰਬ ਰਹੇ ਸਨ।+
8 ਹੇ ਯਹੋਵਾਹ, ਕੀ ਤੂੰ ਦਰਿਆਵਾਂ ਉੱਤੇ,
ਹਾਂ, ਦਰਿਆਵਾਂ ʼਤੇ ਆਪਣਾ ਗੁੱਸਾ ਕੱਢ ਰਿਹਾ ਹੈਂ?
ਜਾਂ ਕੀ ਤੇਰਾ ਕ੍ਰੋਧ ਸਮੁੰਦਰ ਉੱਤੇ ਭੜਕਿਆ ਹੈ?+
9 ਤੂੰ ਆਪਣੀ ਕਮਾਨ ਕੱਢ ਲਈ ਹੈ ਤੇ ਤੀਰ ਚਲਾਉਣ ਲਈ ਤਿਆਰ ਹੈਂ।
ਡੰਡਿਆਂ* ਨੂੰ ਸਹੁੰ ਖੁਆਈ ਗਈ ਹੈ।* (ਸਲਹ)
ਤੂੰ ਧਰਤੀ ਨੂੰ ਦਰਿਆਵਾਂ ਨਾਲ ਚੀਰ ਦਿੱਤਾ।
10 ਤੈਨੂੰ ਦੇਖ ਕੇ ਪਹਾੜ ਦਰਦ ਨਾਲ ਤੜਫੇ।+
ਜ਼ੋਰ-ਜ਼ੋਰ ਨਾਲ ਮੀਂਹ ਪਿਆ।
ਡੂੰਘੇ ਪਾਣੀ ਗਰਜੇ।+
ਉਨ੍ਹਾਂ ਨੇ ਆਪਣੇ ਹੱਥ ਉੱਪਰ ਚੁੱਕੇ।
11 ਸੂਰਜ ਅਤੇ ਚੰਦ ਆਕਾਸ਼ ਵਿਚ ਖੜ੍ਹੇ ਰਹੇ।+
ਤੇਰੇ ਲਿਸ਼ਕਦੇ ਹੋਏ ਤੀਰ ਨਿਕਲੇ।+
ਤੇਰੇ ਬਰਛੇ ਦੀ ਚਮਕ ਬਹੁਤ ਤੇਜ਼ ਸੀ।
12 ਤੂੰ ਗੁੱਸੇ ਨਾਲ ਧਰਤੀ ਵਿੱਚੋਂ ਦੀ ਲੰਘਿਆ।
ਤੂੰ ਕ੍ਰੋਧ ਵਿਚ ਆ ਕੇ ਕੌਮਾਂ ਨੂੰ ਆਪਣੇ ਪੈਰਾਂ ਹੇਠ ਮਿੱਧਿਆ।*
13 ਤੂੰ ਆਪਣੇ ਲੋਕਾਂ ਨੂੰ ਛੁਡਾਉਣ, ਹਾਂ, ਆਪਣੇ ਚੁਣੇ ਹੋਏ ਨੂੰ ਬਚਾਉਣ ਲਈ ਨਿਕਲਿਆ।
ਤੂੰ ਦੁਸ਼ਟ ਦੇ ਘਰਾਣੇ ਦੇ ਆਗੂ* ਨੂੰ ਖ਼ਤਮ ਕਰ ਦਿੱਤਾ।
ਇਸ ਨੂੰ ਉੱਪਰੋਂ* ਲੈ ਕੇ ਨੀਂਹ ਤਕ ਢਾਹ ਦਿੱਤਾ ਗਿਆ। (ਸਲਹ)
14 ਉਸ ਦੇ ਯੋਧਿਆਂ ਨੇ ਮੈਨੂੰ ਖਿੰਡਾਉਣ ਲਈ ਹਨੇਰੀ ਵਾਂਗ ਹਮਲਾ ਕੀਤਾ
ਪਰ ਤੂੰ ਉਸ ਦੇ ਯੋਧਿਆਂ ਦੇ ਸਿਰ ਉਸ ਦੇ ਹੀ ਹਥਿਆਰਾਂ* ਨਾਲ ਵਿੰਨ੍ਹ ਸੁੱਟੇ।
ਉਹ ਚੋਰੀ-ਛਿਪੇ ਦੁਖੀ ਨੂੰ ਨਿਗਲ਼ ਕੇ ਬਹੁਤ ਖ਼ੁਸ਼ ਹੋਏ।
15 ਤੂੰ ਆਪਣੇ ਘੋੜਿਆਂ ʼਤੇ ਸਵਾਰ ਹੋ ਕੇ ਸਮੁੰਦਰ ਵਿੱਚੋਂ,
ਠਾਠਾਂ ਮਾਰਦੇ ਪਾਣੀ ਵਿੱਚੋਂ ਦੀ ਲੰਘਿਆ।
ਮੇਰੀਆਂ ਹੱਡੀਆਂ ਗਲ਼ ਗਈਆਂ;+
ਮੇਰੀਆਂ ਲੱਤਾਂ ਨੂੰ ਕਾਂਬਾ ਛਿੜ ਗਿਆ।
ਪਰ ਮੈਂ ਚੁੱਪ-ਚਾਪ ਕਸ਼ਟ ਦੇ ਦਿਨ ਦੀ ਉਡੀਕ ਕਰਦਾ ਹਾਂ+
ਕਿਉਂਕਿ ਇਹ ਦਿਨ ਸਾਡੇ ʼਤੇ ਹਮਲਾ ਕਰਨ ਵਾਲਿਆਂ ʼਤੇ ਆਵੇਗਾ।
17 ਭਾਵੇਂ ਅੰਜੀਰ ਦੇ ਦਰਖ਼ਤ ਨੂੰ ਫੁੱਲ ਨਾ ਲੱਗਣ
ਅਤੇ ਅੰਗੂਰੀ ਵੇਲ ਨੂੰ ਅੰਗੂਰ ਨਾ ਲੱਗਣ;
ਭਾਵੇਂ ਜ਼ੈਤੂਨ ਦੇ ਦਰਖ਼ਤ ਨੂੰ ਜ਼ੈਤੂਨ ਨਾ ਲੱਗਣ
ਅਤੇ ਖੇਤਾਂ ਵਿਚ ਫ਼ਸਲ ਨਾ ਹੋਵੇ;
ਭਾਵੇਂ ਵਾੜਿਆਂ ਵਿੱਚੋਂ ਭੇਡਾਂ-ਬੱਕਰੀਆਂ ਗਾਇਬ ਹੋ ਜਾਣ
ਅਤੇ ਤਬੇਲਿਆਂ ਵਿਚ ਡੰਗਰ ਨਾ ਹੋਣ;
18 ਫਿਰ ਵੀ ਮੈਂ ਯਹੋਵਾਹ ਕਰਕੇ ਖ਼ੁਸ਼ੀ ਮਨਾਵਾਂਗਾ;
ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਕਰਕੇ ਬਾਗ਼-ਬਾਗ਼ ਹੋਵਾਂਗਾ।+
19 ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਤਾਕਤ ਹੈ;+
ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਵੇਗਾ
ਤਾਂਕਿ ਮੈਂ ਉੱਚੀਆਂ ਥਾਵਾਂ ʼਤੇ ਜਾ ਸਕਾਂ।+
ਨਿਰਦੇਸ਼ਕ ਲਈ ਹਿਦਾਇਤ: ਮੇਰੇ ਤਾਰਾਂ ਵਾਲੇ ਸਾਜ਼ਾਂ ਨਾਲ।
ਸ਼ਾਇਦ ਇਸ ਦਾ ਮਤਲਬ ਹੈ “ਪਿਆਰ ਨਾਲ ਗਲ਼ੇ ਲਾਉਣਾ।”
ਜਾਂ, “ਨਾ ਬਚਾਵੇਂਗਾ।”
ਜਾਂ ਸੰਭਵ ਹੈ, “ਉਨ੍ਹਾਂ ਦੀ ਤਾਕਤ ਉਨ੍ਹਾਂ ਦਾ ਦੇਵਤਾ ਹੈ।”
ਜਾਂ ਸੰਭਵ ਹੈ, “ਅਸੀਂ ਨਹੀਂ ਮਰਾਂਗੇ।”
ਜਾਂ, “ਸੁਧਾਰਨ ਲਈ।”
ਯਾਨੀ, ਉਨ੍ਹਾਂ ਦੇ ਦੁਸ਼ਮਣ ਕਸਦੀ।
ਜਾਂ ਸੰਭਵ ਹੈ, “ਆਪਣੀ ਤਲਵਾਰ ਕੱਢਦਾ ਰਹੇਗਾ?”
ਜਾਂ, “ਬਿਨਾਂ ਅਟਕੇ।”
ਜਾਂ, “ਬੇਸਬਰੀ ਨਾਲ ਉਡੀਕ ਕਰ!”
ਜਾਂ ਸੰਭਵ ਹੈ, “ਨਿਹਚਾ; ਵਿਸ਼ਵਾਸ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਲੜਖੜਾ।”
ਜਾਂ, “ਮਾਤਮ ਦੇ ਗੀਤ।”
ਜਾਂ ਸੰਭਵ ਹੈ, “ਸਾਡੇ ਸਮੇਂ ਵਿਚ।” ਇਬ, “ਇਨ੍ਹਾਂ ਸਾਲਾਂ ਦੌਰਾਨ।”
ਜਾਂ ਸੰਭਵ ਹੈ, “ਸਾਡੇ ਸਮੇਂ ਵਿਚ।” ਇਬ, “ਇਨ੍ਹਾਂ ਸਾਲਾਂ ਦੌਰਾਨ।”
ਸ਼ਬਦਾਵਲੀ ਦੇਖੋ।
ਜਾਂ, “ਰੱਥਾਂ ਨੇ ਛੁਟਕਾਰਾ ਦਿਵਾਇਆ ਸੀ।”
ਜਾਂ ਸੰਭਵ ਹੈ, “ਤੀਰਾਂ।”
ਜਾਂ ਸੰਭਵ ਹੈ, “ਗੋਤਾਂ ਨੇ ਸਹੁੰ ਖਾਧੀ ਹੈ।”
ਜਾਂ, “ਦਾਣਿਆਂ ਵਾਂਗ ਦਰੜਿਆ।”
ਇਬ, “ਮੁਖੀ।”
ਇਬ, “ਧੌਣ ਤੋਂ।”
ਇਬ, “ਉਸ ਦੇ ਡੰਡਿਆਂ।”
ਇਬ, “ਮੇਰਾ ਢਿੱਡ ਕੰਬ ਗਿਆ।”