ਸਾਡੇ ਪਾਠਕਾਂ ਵੱਲੋਂ
ਪਰਦੇਸ ਜਾਣਾ ਮੈਂ ਲੇਖ “ਪਰਦੇਸ ਜਾਣ ਦੀ ਕੀਮਤ ਆਂਕੋ!” ਦੀ ਸੱਚ-ਮੁੱਚ ਕਦਰ ਕੀਤੀ। (ਮਈ 8, 1997, ਅੰਗ੍ਰੇਜ਼ੀ) ਜੋ ਵੀ ਤੁਸੀਂ ਲਿਖਿਆ ਮੈਂ ਉਹ ਭੋਗ ਰਿਹਾ ਹਾਂ। ਅਫ਼ਰੀਕਾ ਤੋਂ ਯੂਰਪ ਆ ਕੇ, ਮੈਂ ਜਾਤ, ਜ਼ਬਾਨ, ਰੰਗ ਅਤੇ ਸਭ ਤੋਂ ਜ਼ਿਆਦਾ, ਪੱਖਪਾਤ ਸੰਬੰਧੀ ਦੁਖਦਾਈ ਸਮੱਸਿਆਵਾਂ ਦਾ ਲਗਾਤਾਰ ਸਾਮ੍ਹਣਾ ਕਰਦਾ ਹਾਂ। ਪ੍ਰਚਲਿਤ ਸੰਚਾਰ ਮਾਧਿਅਮ ਨੇ ਲੋਕਾਂ ਨੂੰ ਅਫ਼ਰੀਕੀਆਂ ਅਤੇ ਪਰਦੇਸੀਆਂ ਬਾਰੇ ਗ਼ਲਤ ਖ਼ਿਆਲ ਪੇਸ਼ ਕੀਤਾ ਹੈ।
ਪੀ. ਏ., ਜਰਮਨੀ
ਮਨੋਰੰਜਨ ਲੇਖ “ਮਨੋਰੰਜਨ ਨੂੰ ਕੀ ਹੋ ਗਿਆ ਹੈ?” (ਮਈ 22, 1997, ਅੰਗ੍ਰੇਜ਼ੀ) ਲਈ ਤੁਹਾਡਾ ਧੰਨਵਾਦ। ਮੈਂ 12 ਸਾਲਾਂ ਦੀ ਹਾਂ, ਅਤੇ ਸਕੂਲ ਦੀਆਂ ਛੁੱਟੀਆਂ ਦੌਰਾਨ, ਮੈਂ ਖੂਬ ਟੀ. ਵੀ. ਦੇਖਦੀ ਰਹੀ ਹਾਂ। ਇਸ ਲੇਖ ਨੇ ਮੈਨੂੰ ਇਹ ਦੇਖਣ ਵਿਚ ਮਦਦ ਦਿੱਤੀ ਕਿ ਮੈਂ ਦੂਜੇ ਦਿਲਚਸਪ ਕੰਮ ਵੀ ਕਰ ਸਕਦੀ ਹਾਂ।
ਜੇ. ਐੱਲ., ਇੰਗਲੈਂਡ
ਸਿੰਗਾਪੁਰ ਲੇਖ “ਸਿੰਗਾਪੁਰ—ਏਸ਼ੀਆ ਦਾ ਬਦਰੰਗੀ ਰਤਨ” (ਜੂਨ 8, 1997, ਅੰਗ੍ਰੇਜ਼ੀ) ਨੇ ਇਸ ਆਧੁਨਿਕ ਹਕੂਮਤ ਵੱਲੋਂ ਸ਼ਾਂਤੀ-ਪਸੰਦ ਮਸੀਹੀਆਂ ਨਾਲ ਕੀਤੇ ਭੈੜੇ ਸਲੂਕ ਦਾ ਭੇਤ ਖੋਲ੍ਹਿਆ। ਮੈਂ ਨਿੱਜੀ ਤੌਰ ਤੇ ਉੱਥੋਂ ਦੇ ਅਨੇਕ ਮਸੀਹੀ ਆਦਮੀਆਂ ਅਤੇ ਔਰਤਾਂ ਨੂੰ ਜਾਣਦਾ ਹਾਂ, ਅਤੇ ਉਹ ਸਾਰੇ ਭਲੇ ਅਤੇ ਸਨੇਹੀ ਲੋਕ ਹਨ। ਮੈਨੂੰ ਹੌਸਲਾ ਮਿਲਦਾ ਹੈ ਕਿ ਸਤਾਹਟ ਦੇ ਬਾਵਜੂਦ ਵੀ ਉਹ ਯਹੋਵਾਹ ਦੀ ਸੇਵਾ ਕਰਦੇ ਹਨ।
ਆਈ. ਓ., ਮਲੇਸ਼ੀਆ
ਕ੍ਰੋਧ ਲੇਖ “ਆਪਣੇ ਕ੍ਰੋਧ ਉੱਤੇ ਕਿਉਂ ਕਾਬੂ ਪਾਈਏ?” (ਜੂਨ 8, 1997, ਅੰਗ੍ਰੇਜ਼ੀ) ਵਿਚ, ਤੁਸੀਂ ਕਹਿੰਦੇ ਹੋ ਕਿ ਸ਼ਿਮਓਨ ਅਤੇ ਲੇਵੀ ਆਪਣੇ ਪਿਤਾ ਦੁਆਰਾ ਸਰਾਪੇ ਗਏ ਸਨ। ਮੈਨੂੰ ਯਕੀਨ ਹੈ ਕਿ ਮੈਂ ਕਿਤੇ ਪੜ੍ਹਿਆ ਹੈ ਕਿ ਯਾਕੂਬ ਨੇ ਉਨ੍ਹਾਂ ਦੇ ਕ੍ਰੋਧ ਨੂੰ ਸਰਾਪਿਆ ਸੀ।
ਐੱਸ. ਐੱਲ., ਸੰਯੁਕਤ ਰਾਜ ਅਮਰੀਕਾ
ਇਸ ਨੁਕਤੇ ਤੇ ਸਾਡਾ ਪਾਠਕ ਸਹੀ ਹੈ। ਜੂਨ 15, 1962 ਦੇ “ਪਹਿਰਾਬੁਰਜ” (ਅੰਗ੍ਰੇਜ਼ੀ) ਨੇ ਸਮਝਾਇਆ ਸੀ: “ਯਾਕੂਬ ਨੇ ਮਰਦੇ ਸਮੇਂ, ਖ਼ੁਦ ਸ਼ਿਮਓਨ ਅਤੇ ਲੇਵੀ ਨੂੰ ਨਹੀਂ ਸਰਾਪਿਆ ਸੀ। ਉਸ ਨੇ ਉਨ੍ਹਾਂ ਦੇ ਕ੍ਰੋਧ ਨੂੰ ਸਰਾਪਿਆ ਸੀ, ‘ਕਿਉਂਜੋ ਉਹ ਤੁੰਦ ਸੀ।’ ਉਸ ਨੇ ਉਨ੍ਹਾਂ ਦੇ ਰੋਹ ਨੂੰ ਸਰਾਪਿਆ ਸੀ, ‘ਕਿਉਂਜੋ ਉਹ ਕਠੋਰ ਸੀ।’”—ਸੰਪਾ.
ਖ਼ੁਰਾਕ ਲੇਖ “ਤੁਹਾਡੀ ਖ਼ੁਰਾਕ—ਕੀ ਤੁਹਾਨੂੰ ਮਾਰ ਸਕਦੀ ਹੈ?” (ਜੂਨ 22, 1997, ਅੰਗ੍ਰੇਜ਼ੀ) ਨੇ ਮੇਰੀ ਜਾਨ ਬਚਾਈ। ਇਸ ਨੂੰ ਪੜ੍ਹਨ ਤੋਂ ਬਾਅਦ, ਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਹ ਇਕ ਦਮ ਡਾਕਟਰ ਨੂੰ ਟੈਲੀਫ਼ੋਨ ਕਰੇ, ਕਿਉਂ ਜੋ ਇਹ ਲੇਖ ਹੂ-ਬਹੂ ਮੇਰੀ ਹਾਲਤ ਬਾਰੇ ਦੱਸ ਰਿਹਾ ਸੀ। ਮੇਰੀ ਜਾਂਚ ਕਰਨ ਤੋਂ ਬਾਅਦ, ਮੇਰੇ ਡਾਕਟਰ ਨੇ ਮੇਰੇ ਲਈ ਅਗਲੇ ਦਿਨ ਸਰਜਰੀ ਰੱਖੀ। ਉਸ ਨੇ ਮੈਨੂੰ ਉਸੇ ਵੇਲੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ, ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਮੈਂ ਰਾਤੋ-ਰਾਤ ਪੂਰਾ ਹੋ ਜਾਵਾਂਗਾ। ਹੁਣ ਮੈਂ ਘਰ ਹਾਂ, ਅਤੇ ਤਿੱਗੁਣੀ ਬਾਈਪਾਸ ਸਰਜਰੀ ਤੋਂ ਰਾਜ਼ੀ ਹੋ ਰਿਹਾ ਹਾਂ।
ਐੱਫ਼. ਐੱਸ., ਸੰਯੁਕਤ ਰਾਜ ਅਮਰੀਕਾ
ਕਦੀ-ਕਦੀ, ਮੈਂ ਅਤੇ ਮੇਰੇ ਪਤੀ ਖਾਣ ਤੋਂ ਪਰਹੇਜ਼ ਨਹੀਂ ਕਰ ਸਕਦੇ ਹਾਂ। ਮੈਂ ਅੱਗੇ ਖ਼ੁਰਾਕ ਬਾਰੇ ਹੋਰ ਬਹੁਤ ਲੇਖ ਪੜ੍ਹ ਚੁੱਕੀ ਹਾਂ, ਪਰ ਇਸ ਲੇਖ ਨੇ ਸੁਖਾਲੇ ਅਤੇ ਅਸਲੀ ਢੰਗ ਨਾਲ ਗੱਲਾਂ ਦੀ ਚਰਚਾ ਕੀਤੀ। ਮੈਨੂੰ ਯਕੀਨ ਹੈ ਕਿ ਤੁਹਾਡੀਆਂ ਸਲਾਹਾਂ ਵਰਤ ਕੇ ਅਸੀਂ ਆਪਣੀ ਸਿਹਤ ਚੰਗੀ ਰੱਖ ਸਕਦੇ ਹਾਂ।
ਵੀ. ਏ., ਬ੍ਰਾਜ਼ੀਲ
ਲੇਖ-ਮਾਲਾ “ਤੁਹਾਡੀ ਖ਼ੁਰਾਕ—ਚਿੰਤਾ ਕਿਉਂ ਕਰੀਏ” ਲਈ ਧੰਨਵਾਦ। ਇਸ ਨੇ ਮੈਨੂੰ ਮੋਟਾਪੇ ਦੇ ਖ਼ਤਰਿਆਂ ਬਾਰੇ ਖ਼ਬਰਦਾਰ ਕੀਤਾ। ਮੈਂ ਉਸ ਦੀਆਂ ਸਾਰੀਆਂ ਸਲਾਹਾਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਅਤੇ ਮੈਂ ਜਾਣਦੀ ਹਾਂ ਕਿ ਯਹੋਵਾਹ ਦੀ ਮਦਦ ਨਾਲ ਮੈਂ ਆਪਣੀਆਂ ਖਾਣ ਦੀਆਂ ਆਦਤਾਂ ਨੂੰ ਕੰਟ੍ਰੋਲ ਕਰ ਸਕਦੀ ਹਾਂ।
ਵੀ. ਵਾਈ. ਡੀ., ਲਾਈਬੀਰੀਆ
ਭੰਬੀਰੀਆਂ ਮਜ਼ੇਦਾਰ ਲੇਖ “ਨਦੀ ਕਿਨਾਰੇ ਦੇ ਰਤਨ” (ਜੂਨ 22, 1997, ਅੰਗ੍ਰੇਜ਼ੀ) ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਭੰਬੀਰੀ ਬਾਰੇ ਸੀ, ਜੋ ਹਵਾਈ ਤਮਾਸ਼ਾ ਕਰਨ ਵਾਲਿਆਂ ਵਿੱਚੋਂ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਜਦੋਂ ਮੈਂ ਆਪਣੇ ਬਾਗ਼ ਵਿਚ ਕੰਮ ਕਰਦੀ ਹਾਂ, ਤਾਂ ਕੋਈ ਨਾ ਕੋਈ ਭੰਬੀਰੀ ਹਮੇਸ਼ਾ ਹੀ ਮੇਰੇ ਲਾਗੇ ਮੰਡਲਾਉਂਦੀ ਰਹਿੰਦੀ ਹੈ ਜਾਂ ਆਰਾਮ ਕਰ ਰਹੀ ਹੁੰਦੀ ਹੈ। ਮੈਂ ਇਕ ਬਾਗ਼ਬਾਨੀ ਕਰਨ ਵਾਲੇ ਆਦਮੀ ਨੂੰ ਪੁੱਛਿਆ ਕਿ ਇਹ ਕਿਉਂ ਹੈ। ਉਸ ਨੇ ਕਿਹਾ ਕਿ ਮੱਛਰ ਭੰਬੀਰੀ ਦੀ ਖ਼ੁਰਾਕ ਵਿਚ ਸ਼ਾਮਲ ਹਨ ਅਤੇ ਕਿ ਮੱਛਰ ਇਨਸਾਨਾਂ ਨੂੰ ਪਸੰਦ ਕਰਦੇ ਹਨ। ਇਸ ਲਈ ਹੁਣ ਮੈਂ ਇਸ ਰੰਗੀਲੇ ਜੀਵ ਨੂੰ ਆਪਣਾ ਨਿੱਜੀ ਬਾਡੀ-ਗਾਰਡ ਸਮਝਦੀ ਹਾਂ!
ਜੇ. ਐੱਫ਼., ਸੰਯੁਕਤ ਰਾਜ ਅਮਰੀਕਾ