ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 10/8 ਸਫ਼ਾ 31
  • ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤੀ
  • ਜਾਗਰੂਕ ਬਣੋ!—2000
  • ਮਿਲਦੀ-ਜੁਲਦੀ ਜਾਣਕਾਰੀ
  • ਗੁੰਡਾਗਰਦੀ ਖ਼ਤਮ ਕੀਤੀ ਜਾ ਸਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਉਹ ਹਿੰਸਾ ਦਾ ਸਹਾਰਾ ਕਿਉਂ ਲੈਂਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਗੁੰਡਾਗਰਦੀ ਕਿਉਂ ਕੀਤੀ ਜਾਂਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
ਜਾਗਰੂਕ ਬਣੋ!—2000
g00 10/8 ਸਫ਼ਾ 31

ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤੀ

ਫ਼ਰਾਂਸ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਹਾਲ ਦੀਆਂ ਘਟਨਾਵਾਂ ਸਾਫ਼ ਦਿਖਾਉਂਦੀਆਂ ਹਨ ਕਿ ਫ਼ਰਾਂਸ ਦੇ ਕਈ ਪਿੱਛੜੇ ਹੋਏ ਸ਼ਹਿਰੀ ਇਲਾਕਿਆਂ ਵਿਚ ਕਾਨੂੰਨ-ਵਿਵਸਥਾ ਬੜੀ ਵਿਗੜਦੀ ਜਾ ਰਹੀ ਹੈ। ਇਕ ਫਰਾਂਸੀਸੀ ਲੇੱਕਸਪ੍ਰੈਸ ਰਸਾਲੇ ਮੁਤਾਬਕ “ਅਸਲ ਵਿਚ ਇਨ੍ਹਾਂ ਛੇ ਸਾਲਾਂ ਦੌਰਾਨ ਸ਼ਹਿਰੀ ਇਲਾਕਿਆਂ ਵਿਚ ਮਾਰ-ਧਾੜ ਪੰਜ-ਗੁਣਾ ਵੱਧ ਗਈ ਹੈ।” ਹੋਰ ਤਾਂ ਹੋਰ ਅੱਲੜ੍ਹ ਉਮਰ ਦੇ ਨੌਜਵਾਨਾਂ ਦੀ ਗਿਣਤੀ ਹਿੰਸਕ ਜੁਰਮਾਂ ਵਿਚ ਕਾਫ਼ੀ ਵੱਧ ਗਈ ਹੈ।

ਇਸ ਤੋਂ ਇਲਾਵਾ, ਇਹ ਨੌਜਵਾਨ ਗੁੰਡਾ-ਗਰਦੀ, ਨਸ਼ੀਲੀਆਂ ਦਵਾਈਆਂ ਦਾ ਵਪਾਰ, ਲੁੱਟ-ਖਸੁੱਟ, ਸਾੜ-ਫੂਕ ਅਤੇ ਚੋਰੀ-ਚਕਾਰੀ ਹੀ ਨਹੀਂ ਕਰਦੇ, ਸਗੋਂ ਇਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਹੈ। ਹੋਰਨਾਂ ਤੋਂ ਇਲਾਵਾ ਪੁਲਸ ਵਾਲਿਆਂ, ਅੱਗ ਬੁਝਾਉਣ ਵਾਲਿਆਂ, ਸਰਕਾਰੀ ਕੰਡਕਟਰਾਂ ਅਤੇ ਡਰਾਈਵਰਾਂ ਤੇ ਰੋਜ਼ਾਨਾ ਜਾਨਲੇਵਾ ਹਮਲੇ ਹੁੰਦੇ ਹਨ।

ਇੰਨੀ ਮਾਰ-ਧਾੜ ਕਿਉਂ ਹੋ ਰਹੀ ਹੈ? ਦੋ ਸਮਾਜ-ਵਿਗਿਆਨੀਆਂ ਨੇ ਦੱਸਿਆ ਕਿ “ਪਰਿਵਾਰਾਂ ਦੇ ਟੁੱਟਣ ਕਰਕੇ ਇਹ ਮਾਰ-ਧਾੜ ਸਾਰੇ ਅਧਿਕਾਰੀਆਂ ਪ੍ਰਤੀ ਬਗਾਵਤ ਦੀ ਨਿਸ਼ਾਨੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਉਹ [ਨੌਜਵਾਨ] ਮਹਿਸੂਸ ਕਰਦੇ ਹਨ ਕਿ ਅਧਿਕਾਰੀ ਉਨ੍ਹਾਂ ਲਈ ਕੁਝ ਨਹੀਂ ਕਰਦੇ ਹਨ ਤੇ ਉਨ੍ਹਾਂ ਨੂੰ ਵਧੀਆ ਭਵਿੱਖ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।”

ਯਹੋਵਾਹ ਦੇ ਗਵਾਹ ਬਾਈਬਲ ਵਿਚਲੀ ਉਮੀਦ ਦਾ ਸੁਨੇਹਾ ਉਨ੍ਹਾਂ ਇਲਾਕਿਆਂ ਵਿਚ ਬਾਕਾਇਦਾ ਦਿੰਦੇ ਹਨ ਜਿੱਥੇ ਅਪਰਾਧ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਹਾਲ ਹੀ ਵਿਚ ਫ਼ਰਾਂਸ ਦੇ ਇਕ ਟੈਲੀਵਿਯਨ ਪ੍ਰੋਗ੍ਰਾਮ ਵਿਚ ਇਕ ਪੱਤਰਕਾਰ ਨੇ ਟਿੱਪਣੀ ਕੀਤੀ: “ਯਹੋਵਾਹ ਦੇ ਗਵਾਹ ਉਨ੍ਹਾਂ ਉਪ-ਨਗਰਾਂ ਅਤੇ ਪਿੱਛੜੇ ਇਲਾਕਿਆਂ ਵਿਚ ਵਾਰ-ਵਾਰ ਜਾਂਦੇ ਹਨ ਜਿਨ੍ਹਾਂ ਨੂੰ ਕਦੇ-ਕਦੇ ਸਮਾਜ ਸੁਧਾਰਕ, ਪੁਲਸ ਅਤੇ ਫ਼ਰਾਂਸ ਦੀ ਸਰਕਾਰ ਅਣਗੌਲਿਆਂ ਕਰ ਦਿੰਦੀ ਹੈ। ਇਨ੍ਹਾਂ ਇਲਾਕਿਆਂ ਦੀਆਂ ਬਿਲਡਿੰਗਾਂ ਅਤੇ ਸੜਕਾਂ ਤੇ ਉਹ ਲੋਕਾਂ ਨੂੰ ਪ੍ਰਚਾਰ ਕਰਦੇ ਹਨ ਤੇ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ।” ਉਨ੍ਹਾਂ ਦੇ ਇਸ ਕੰਮ ਨੇ ਲੋਕਾਂ ਤੇ ਚੰਗਾ ਅਸਰ ਪਾਇਆ ਹੈ। ਇਸ ਦਾ ਸਬੂਤ ਜਾਗਰੂਕ ਬਣੋ! ਰਸਾਲੇ ਨੂੰ ਪੜ੍ਹਨ ਵਾਲੇ ਇਕ ਨੌਜਵਾਨ ਦੇ ਖ਼ਤ ਤੋਂ ਮਿਲਦਾ ਹੈ।

“ਮੈਂ ਤੁਹਾਡੇ ਪ੍ਰਕਾਸ਼ਨਾਂ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਨਾ ਸਿਰਫ਼ ਤੁਸੀਂ ਮੇਰੀ ਨਿੱਜੀ ਤੌਰ ਤੇ ਮਦਦ ਕੀਤੀ ਹੈ, ਸਗੋਂ ਮੇਰੇ ਮਾਪਿਆਂ ਨਾਲ ਮੇਰਾ ਰਿਸ਼ਤਾ ਬਿਹਤਰ ਬਣ ਗਿਆ ਹੈ। ਮੈਂ 16 ਸਾਲ ਦਾ ਮੁਸਲਿਮ ਮੁੰਡਾ ਹਾਂ।

“ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤੀ ਦਿਵਾਈ ਹੈ। ਸਿੱਟੇ ਵਜੋਂ ਹੁਣ ਮੈਂ ਆਪਣੇ ਧਰਮ ਮੁਤਾਬਕ ਚੱਲਣ ਲੱਗ ਪਿਆ ਹਾਂ, ਪਰ ਮੈਂ ਬਾਈਬਲ ਵੀ ਪੜ੍ਹਦਾ ਹਾਂ। ਮੈਂ ਇਸ ਗੱਲੋਂ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੀ ਪੜ੍ਹਾਈ ਫਿਰ ਤੋਂ ਚਾਲੂ ਕਰ ਦਿੱਤੀ ਹੈ। ਸਭ ਤੋਂ ਵੱਧ, ਤੁਹਾਡੇ ਰਸਾਲਿਆਂ ਨੇ ਮੇਰੇ ਗੁਆਂਢ ਦੇ ਕਈ ਲੋਕਾਂ ਨੂੰ ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣ ਵਿਚ ਮਦਦ ਕੀਤੀ ਹੈ ਜੋ ਮੈਂ ਉਨ੍ਹਾਂ ਨੂੰ ਹਰ ਮਹੀਨੇ ਉਧਾਰ ਦਿੰਦਾ ਹਾਂ। ਮੇਰਾ ਰੋਮ-ਰੋਮ ਤੁਹਾਡਾ ਸ਼ੁਕਰਗੁਜ਼ਾਰ ਹੈ ਤੇ ਮੈਂ ਖ਼ੁਦ ਨੂੰ ਤੁਹਾਡਾ ਕਰਜ਼ਾਈ ਮਹਿਸੂਸ ਕਰਦਾ ਹਾਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ