ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 10/1 ਸਫ਼ੇ 26-27
  • ਰੱਬੀ ਬੁਝਾਰਤਾਂ ਅਤੇ ਪਰਮੇਸ਼ੁਰ ਦਾ ਉਦੇਸ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬੀ ਬੁਝਾਰਤਾਂ ਅਤੇ ਪਰਮੇਸ਼ੁਰ ਦਾ ਉਦੇਸ਼
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲੀ ਬੁਝਾਰਤਾਂ ਦੀ ਭਰਮਾਰ
  • ਪਵਿੱਤਰ ਭੇਤ ਖੋਲ੍ਹਣੇ
  • “ਗੁੱਝੀਆਂ ਕਹਾਉਤਾਂ” ਉੱਤੇ ਰੌਸ਼ਨੀ ਪਾਉਣਾ
  • ਚਾਨਣ ਵੱਲ ਦੇਖਣਾ
  • ਬੁੱਧ ਪ੍ਰਾਪਤ ਕਰੋ ਅਤੇ ਸਿੱਖਿਆ ਸਵੀਕਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ‘ਹੇ ਪਰਮੇਸ਼ੁਰ, ਆਪਣੇ ਚਾਨਣ ਨੂੰ ਘੱਲ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਇਕ ਭੇਤ ਜੋ ਮਸੀਹੀ ਗੁਪਤ ਨਹੀਂ ਰੱਖ ਸਕਦੇ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਯਹੋਵਾਹ—ਭੇਤਾਂ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ੁਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 10/1 ਸਫ਼ੇ 26-27

ਰੱਬੀ ਬੁਝਾਰਤਾਂ ਅਤੇ ਪਰਮੇਸ਼ੁਰ ਦਾ ਉਦੇਸ਼

ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਬਾਰੇ ਨਹੀਂ ਜਾਣਦਾ ਤਾਂ ਇਹ ਉਸ ਲਈ ਇਕ ਚੁਣੌਤੀ ਬਣ ਜਾਂਦੀ ਹੈ; ਪਰ ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਬਾਰੇ ਜਾਣਦਾ ਹੈ ਤਾਂ ਉਦੋਂ ਇਹ ਉਸ ਲਈ ਕੁਝ ਵੀ ਨਹੀਂ ਹੁੰਦੀ। ਇਹ ਕੀ ਹੈ? ਇਕ ਬੁਝਾਰਤ।

ਅੱਜ ਦੇ ਰੁਝੇਵਿਆਂ ਭਰੇ ਸਮਾਜ ਵਿਚ ਲੋਕ ਬੁਝਾਰਤਾਂ ਪਾਉਣ ਨੂੰ ਬੱਚਿਆਂ ਦੀ ਖੇਡ ਸਮਝਦੇ ਹਨ, ਪਰ ਦੀ ਇੰਟਰਪ੍ਰੈਟਰਸ ਡਿਕਸ਼ਨਰੀ ਆਫ਼ ਦ ਬਾਈਬਲ ਦੱਸਦੀ ਹੈ ਕਿ ਪੁਰਾਣੇ ਸਮਿਆਂ ਵਿਚ ਬੁਝਾਰਤਾਂ ਪਾਉਣ ਨਾਲ “ਬੁੱਧੀ ਦੀ ਪਰਖ ਹੁੰਦੀ ਸੀ।”—ਕਹਾਉਤਾਂ 1:5, 6 ਦੀ ਤੁਲਨਾ ਕਰੋ।

ਆਪਣੀ ਇੱਛਾ ਜਾਂ ਮਕਸਦ ਨੂੰ ਸਾਫ਼-ਸਾਫ਼ ਦੱਸਣ ਦੀ ਬਜਾਇ, ਕਈ ਵਾਰੀ ਯਹੋਵਾਹ ਨੇ ਜਾਣ-ਬੁੱਝ ਕੇ ਦ੍ਰਿਸ਼ਟਾਂਤਾਂ, ਬੌਂਦਲਾਉਣ ਵਾਲੀਆਂ “ਗੁੱਝੀਆਂ ਕਹਾਵਤਾਂ” ਜਾਂ ਗੁੰਝਲਦਾਰ ਬੁਝਾਰਤਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਭਵਿੱਖ-ਸੂਚਕ ਕਥਨਾਂ ਦੇ ਅਰਥ ਨੂੰ ਸਾਫ਼ ਜ਼ਾਹਰ ਨਹੀਂ ਕੀਤਾ। (ਜ਼ਬੂਰ 78:2, ਕਿੰਗ ਜੇਮਜ਼ ਵਰਯਨ; ਗਿਣਤੀ 12:8, ਦੀ ਐਮਫ਼ੇਸਾਈਜ਼ਡ ਬਾਈਬਲ) ਅਸਲ ਵਿਚ, ਜਦ ਕਿ ਬਾਈਬਲ ਵਿਚ ਬੁਝਾਰਤ ਲਈ ਇਬਰਾਨੀ ਸ਼ਬਦ ਸਿਰਫ਼ 17 ਵਾਰੀ ਇਸਤੇਮਾਲ ਕੀਤਾ ਗਿਆ ਹੈ, ਪਰ ਪੂਰੀ ਬਾਈਬਲ ਬੁਝਾਰਤਾਂ ਅਤੇ ਕਹਾਵਤਾਂ ਨਾਲ ਭਰੀ ਪਈ ਹੈ।

ਬਾਈਬਲੀ ਬੁਝਾਰਤਾਂ ਦੀ ਭਰਮਾਰ

ਕਿਹਾ ਜਾਂਦਾ ਹੈ ਕਿ ਰਾਜਾ ਸੁਲੇਮਾਨ ਅਤਿ ਗੁੰਝਲਦਾਰ ਸਵਾਲਾਂ ਜਾਂ ਬੁਝਾਰਤਾਂ ਨੂੰ ਵੀ ਹੱਲ ਕਰ ਸਕਦਾ ਸੀ। (1 ਰਾਜਿਆਂ 10:1) ਨਿਰਸੰਦੇਹ, ਉਹ ਪਰਮੇਸ਼ੁਰ ਵੱਲੋਂ ਦਿੱਤੀ ਗਈ ਬੁੱਧੀ ਨਾਲ ਇਸ ਤਰ੍ਹਾਂ ਕਰ ਸਕਿਆ। ਜੇਕਰ ਪੁਰਾਣੇ ਇਤਿਹਾਸਕਾਰਾਂ ਦੀ ਇਸ ਗੱਲ ਵਿਚ ਕੋਈ ਸੱਚਾਈ ਹੈ ਕਿ ਇਕ ਵਾਰ ਸੁਲੇਮਾਨ ਬੁਝਾਰਤਾਂ ਦੇ ਮੁਕਾਬਲੇ ਵਿਚ ਸੂਰ ਦੇ ਰਾਜਾ ਹੀਰਾਮ ਕੋਲੋਂ ਹਾਰ ਗਿਆ ਸੀ, ਤਾਂ ਇਹ ਉਦੋਂ ਹੋਇਆ ਹੋਵੇਗਾ ਜਦੋਂ ਸੁਲੇਮਾਨ ਦੇ ਧਰਮ-ਤਿਆਗ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਉੱਤੋਂ ਆਪਣੀ ਆਤਮਾ ਹਟਾ ਲਈ ਸੀ। ਇਸੇ ਤਰ੍ਹਾਂ ਸਮਸੂਨ ਨਿਆਈ ਨੂੰ ਵੀ ਬੁਝਾਰਤਾਂ ਪਾਉਣੀਆਂ ਬਹੁਤ ਪਸੰਦ ਸਨ। ਇਕ ਮੌਕੇ ਤੇ ਜਦੋਂ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ, ਤਾਂ ਇਕ ਬੁਝਾਰਤ ਨੇ ਉਸ ਨੂੰ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਦਾ ਮੌਕਾ ਦਿੱਤਾ।—ਨਿਆਈਆਂ 14:12-19.

ਫਿਰ ਵੀ, ਕਈ ਬਾਈਬਲੀ ਬੁਝਾਰਤਾਂ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਮਕਸਦਾਂ ਨਾਲ ਸੰਬੰਧਿਤ ਹਨ। ਉਦਾਹਰਣ ਲਈ ਉਤਪਤ 3:15 ਉੱਤੇ ਵਿਚਾਰ ਕਰੋ। ਇਹ ਭਵਿੱਖਬਾਣੀ, ਜੋ ਪੂਰੀ ਬਾਈਬਲ ਦੇ ਵਿਸ਼ੇ ਦਾ ਆਧਾਰ ਹੈ, ਆਪਣੇ ਆਪ ਵਿਚ ਹੀ ਇਕ ਬੁਝਾਰਤ ਅਰਥਾਤ ਪਵਿੱਤਰ “ਭੇਤ” ਹੈ। (ਰੋਮੀਆਂ 16:25, 26) ਅਲੌਕਿਕ ਦਰਸ਼ਣਾਂ ਅਤੇ ਪਰਕਾਸ਼ ਬਾਣੀਆਂ ਤੋਂ ਇਲਾਵਾ, ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਮਕਸਦ ਦੇ ਕੁਝ ਪਹਿਲੂਆਂ ਨੂੰ “ਧੁੰਦਲਾ ਜਿਹਾ” ਵੀ ਦੇਖਿਆ, ਜਾਂ ਜਿਸ ਦਾ ਸ਼ਾਬਦਿਕ ਅਰਥ ਹੈ “ਅਸਪੱਸ਼ਟ ਪ੍ਰਗਟਾਵਾ।” (1 ਕੁਰਿੰਥੀਆਂ 13:12; 2 ਕੁਰਿੰਥੀਆਂ 12:1-4) ਅਤੇ ਪਰਕਾਸ਼ ਦੀ ਪੋਥੀ 13:18 ਵਿਚ ਅਚਾਨਕ ਅਤੇ ਬਿਨਾਂ ਕਿਸੇ ਵਿਆਖਿਆ ਦੇ ਜ਼ਿਕਰ ਕੀਤੇ ਗਏ ਜੰਗਲੀ ਦਰਿੰਦੇ ਦੇ ਰਹੱਸਮਈ ਅੰਕ “੬੬੬” ਬਾਰੇ ਕੀ, ਜਿਸ ਬਾਰੇ ਕਈ ਅਨੁਮਾਨ ਲਾਏ ਜਾਂਦੇ ਹਨ? ਇਨ੍ਹਾਂ ਰੱਬੀ ਬੁਝਾਰਤਾਂ ਨੂੰ ਕੌਣ ਹੱਲ ਕਰ ਸਕਦਾ ਹੈ ਅਤੇ ਇਨ੍ਹਾਂ ਦਾ ਕੀ ਫ਼ਾਇਦਾ ਹੈ?

ਪਵਿੱਤਰ ਭੇਤ ਖੋਲ੍ਹਣੇ

ਸਾਡੇ ਵਿੱਚੋਂ ਕਈ ਆਪਣੀਆਂ ਪੰਜ ਗਿਆਨ-ਇੰਦਰੀਆਂ ਵਿੱਚੋਂ ਨਜ਼ਰ ਨੂੰ ਸਭ ਤੋਂ ਬਹੁਮੁੱਲਾ ਸਮਝਦੇ ਹਨ। ਪਰ ਰੌਸ਼ਨੀ ਤੋਂ ਬਿਨਾਂ ਮਨੁੱਖੀ ਅੱਖਾਂ ਲਗਭਗ ਬੇਕਾਰ ਹੋਣਗੀਆਂ। ਅਸਲ ਵਿਚ ਅਸੀਂ ਅੰਨ੍ਹੇ ਹੋਵਾਂਗੇ। ਇਹੀ ਗੱਲ ਮਨੁੱਖੀ ਦਿਮਾਗ਼ ਬਾਰੇ ਵੀ ਸੱਚ ਹੈ। ਇਸ ਕੋਲ ਵੱਖ-ਵੱਖ ਗੱਲਾਂ ਨੂੰ ਸਮਝਣ, ਤਰਕ ਕਰਨ ਅਤੇ ਬੁਝਾਰਤਾਂ ਨੂੰ ਬੁੱਝਣ ਦੀ ਹੈਰਾਨਕੁਨ ਯੋਗਤਾ ਹੈ। ਫਿਰ ਵੀ ਪਵਿੱਤਰ ਭੇਤਾਂ ਨੂੰ ਖੋਲ੍ਹਣ ਲਈ ਕੁਝ ਜ਼ਿਆਦਾ ਦੀ ਜ਼ਰੂਰਤ ਹੈ। ਜਦ ਕਿ ਦੂਸਰੇ ਸ਼ਾਇਦ ਬਾਈਬਲ ਵਿਚ ਪਾਈਆਂ ਜਾਂਦੀਆਂ ਬੁਝਾਰਤਾਂ ਦੇ ਹੱਲ ਪੇਸ਼ ਕਰਨ, ਪਰ ਉਨ੍ਹਾਂ ਦਾ ਅਸਲੀ ਅਰਥ ਸਿਰਫ਼ ਉਨ੍ਹਾਂ ਦਾ ਲੇਖਕ, ਚਾਨਣ ਦਾ ਪਰਮੇਸ਼ੁਰ ਯਹੋਵਾਹ ਹੀ ਦੱਸ ਸਕਦਾ ਹੈ।—1 ਯੂਹੰਨਾ 1:5.

ਦੁੱਖ ਦੀ ਗੱਲ ਹੈ ਕਿ ਇਨਸਾਨ ਅਕਸਰ ਇੰਨੇ ਘਮੰਡੀ ਅਤੇ ਖ਼ੁਦਮੁਖਤਾਰ ਹੁੰਦੇ ਹਨ ਕਿ ਉਹ ਇਨ੍ਹਾਂ ਬੁਝਾਰਤਾਂ ਦੇ ਹੱਲ ਲਈ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਦੇ। ਇਨ੍ਹਾਂ ਬੁਝਾਰਤਾਂ ਨੂੰ ਸਮਝਣ ਦੀ ਉਤਸੁਕਤਾ ਹੋਣ ਕਰਕੇ, ਕੁਝ ਲੋਕ ਪਰਮੇਸ਼ੁਰ ਦੇ ਬਚਨ ਨੂੰ ਛੱਡ ਕੇ ਹੋਰ ਕਿਤਿਓਂ ਜਵਾਬ ਭਾਲਦੇ ਹਨ। ਅਕਸਰ ਅਜਿਹੇ ਲੋਕਾਂ ਦਾ ਮਕਸਦ ਸੱਚਾਈ ਭਾਲਣਾ ਨਹੀਂ, ਸਿਰਫ਼ ਆਪਣੀ ਦਿਮਾਗ਼ੀ ਤਾਕਤ ਵਧਾਉਣਾ ਹੁੰਦਾ ਹੈ। ਉਦਾਹਰਣ ਲਈ, ਯਹੂਦੀ ਕਬਾਲਾ ਵਿਚ ਪ੍ਰਗਟ ਕੀਤੇ ਗਏ ਯਹੂਦੀ ਰਹੱਸਵਾਦ ਨੇ ਅੰਕਾਂ ਦੀ ਅਤੇ ਇਬਰਾਨੀ ਵਰਣਮਾਲਾ ਦੇ ਅੱਖਰਾਂ ਦੀ ਜਾਦੂਮਈ ਮਹੱਤਤਾ ਤੇ ਕਾਫ਼ੀ ਸੋਚ-ਵਿਚਾਰ ਕੀਤਾ। ਦੂਜੇ ਪਾਸੇ, ਦੂਜੀ ਸਦੀ ਦੇ ਨੌਸਟਿਕਵਾਦੀਆਂ ਨੇ ਇਬਰਾਨੀ ਅਤੇ ਯੂਨਾਨੀ ਸ਼ਾਸਤਰਾਂ ਵਿੱਚੋਂ ਗੁੱਝੇ ਅਰਥ ਭਾਲਣ ਦੀ ਕੋਸ਼ਿਸ਼ ਕੀਤੀ।

ਪਰ ਅਜਿਹੀ ਖੋਜ ਕਰਨ ਨਾਲ ਉਹ ਗ਼ੈਰ-ਮਸੀਹੀ ਰਸਮਾਂ ਜਾਂ ਅੰਧਵਿਸ਼ਵਾਸਾਂ ਵਿਚ ਹੋਰ ਵੀ ਜ਼ਿਆਦਾ ਫਸਦੇ ਚਲੇ ਗਏ ਅਤੇ ਪਰਮੇਸ਼ੁਰੀ ਸੱਚਾਈ ਤੋਂ ਦੂਰ ਹੁੰਦੇ ਚਲੇ ਗਏ। ‘ਜਦ ਕਿ ਸੰਸਾਰ ਇੰਨੀ ਬੁਰਾਈ ਨਾਲ ਭਰਿਆ ਪਿਆ ਹੈ,’ ਨੌਸਟਿਕਵਾਦੀ ਤਰਕ ਕਰਦੇ ਹਨ, ‘ਤਾਂ ਇਸ ਸੰਸਾਰ ਦਾ ਸਿਰਜਣਹਾਰ, ਯਾਹਵੇਹ ਚੰਗਾ ਪਰਮੇਸ਼ੁਰ ਨਹੀਂ ਹੋ ਸਕਦਾ।’ ਕੀ ਉਹ ਇਹੀ ਸਿੱਟਾ ਪੇਸ਼ ਕਰ ਸਕੇ? ਕਿੰਨਾ ਖੋਖਲਾ ਹੈ ਮਨੁੱਖੀ ਤਰਕ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੌਲੁਸ ਰਸੂਲ ਨੇ ਬਾਅਦ ਵਿਚ ਨੌਸਟਿਕਵਾਦੀ ਪੰਥਾਂ ਦੁਆਰਾ ਵਿਕਸਿਤ ਕੀਤੇ ਗਏ ਧਰਮ-ਤਿਆਗੀ ਵਿਚਾਰਾਂ ਦਾ ਵਿਰੋਧ ਕਰਦੇ ਹੋਏ ਆਪਣੀਆਂ ਚਿੱਠੀਆਂ ਵਿਚ ਸਖ਼ਤ ਚੇਤਾਵਨੀ ਦਿੱਤੀ: “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ”!—1 ਕੁਰਿੰਥੀਆਂ 4:6.

“ਗੁੱਝੀਆਂ ਕਹਾਉਤਾਂ” ਉੱਤੇ ਰੌਸ਼ਨੀ ਪਾਉਣਾ

ਪਰ ਚਾਨਣ ਦਾ ਪਰਮੇਸ਼ੁਰ ਆਖ਼ਰ ਕਿਉਂ “ਗੁੱਝੀਆਂ ਕਹਾਉਤਾਂ” ਬੋਲੇਗਾ? ਬੁਝਾਰਤਾਂ ਇਕ ਵਿਅਕਤੀ ਨੂੰ ਆਪਣੀ ਕਲਪਨਾ-ਸ਼ਕਤੀ ਅਤੇ ਤਰਕ ਕਰਨ ਦੀ ਯੋਗਤਾ ਨੂੰ ਇਸਤੇਮਾਲ ਕਰਨ ਲਈ ਮਜਬੂਰ ਕਰਦੀਆਂ ਹਨ। ਇਸ ਲਈ, ਇਕ ਵਧੀਆ ਕਿਸਮ ਦੇ ਭੋਜਨ ਵਿਚ ਸੁਆਦੀ ਮਸਾਲੇ ਛਿੜਕਣ ਦੀ ਤਰ੍ਹਾਂ, ਬਾਈਬਲ ਵਿਚ ਕਦੀ-ਕਦੀ ਬੁਝਾਰਤਾਂ ਨੂੰ ਲੋਕਾਂ ਦੀ ਦਿਲਚਸਪੀ ਜਗਾਉਣ ਲਈ ਜਾਂ ਸੰਦੇਸ਼ ਨੂੰ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਪੇਸ਼ ਕਰਨ ਲਈ ਵਰਤਿਆ ਜਾਂਦਾ ਸੀ। ਆਮ ਤੌਰ ਤੇ ਇਨ੍ਹਾਂ ਮੌਕਿਆਂ ਤੇ ਬੁਝਾਰਤਾਂ ਤੋਂ ਫ਼ੌਰਨ ਬਾਅਦ ਇਨ੍ਹਾਂ ਦੇ ਸਪੱਸ਼ਟੀਕਰਣ ਦਿੱਤੇ ਜਾਂਦੇ ਸਨ।—ਹਿਜ਼ਕੀਏਲ 17:1-18; ਮੱਤੀ 18:23-35.

ਯਹੋਵਾਹ ਉਦਾਰਤਾ ਨਾਲ ਬੁੱਧ ਦਿੰਦਾ ਹੈ ਪਰ ਹਰ ਕਿਸੇ ਨੂੰ ਨਹੀਂ। (ਯਾਕੂਬ 1:5-8) ਜ਼ਰਾ ਕਹਾਉਤਾਂ ਦੀ ਪੋਥੀ ਤੇ ਗੌਰ ਕਰੋ ਜੋ ਬਹੁਤ ਸਾਰੀਆਂ ਗੁੰਝਲਦਾਰ ਕਹਾਉਤਾਂ ਦਾ ਇਕ ਪ੍ਰੇਰਿਤ ਸੰਗ੍ਰਹਿ ਹੈ ਅਤੇ ਜੋ ਸ਼ਾਇਦ ਕੁਝ ਲੋਕਾਂ ਨੂੰ ਬੁਝਾਰਤਾਂ ਜਾਪਣ। ਉਨ੍ਹਾਂ ਨੂੰ ਸਮਝਣ ਲਈ ਸਮੇਂ ਦੀ ਅਤੇ ਮਨਨ ਕਰਨ ਦੀ ਜ਼ਰੂਰਤ ਹੈ। ਪਰ ਕਿੰਨੇ ਲੋਕ ਇਹ ਜਤਨ ਕਰਨ ਲਈ ਤਿਆਰ ਹੋਣਗੇ? ਇਨ੍ਹਾਂ ਕਹਾਉਤਾਂ ਵਿਚ ਪਾਈ ਜਾਂਦੀ ਬੁੱਧ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਇਸ ਦੀ ਖੋਜ ਕਰਨ ਦੀ ਇੱਛਾ ਰੱਖਦੇ ਹਨ।—ਕਹਾਉਤਾਂ 2:1-5.

ਇਸੇ ਤਰ੍ਹਾਂ ਯਿਸੂ ਨੇ ਵੀ ਆਪਣੇ ਸੁਣਨ ਵਾਲਿਆਂ ਦੀ ਦਿਲੀ ਪ੍ਰਵਿਰਤੀ ਨੂੰ ਸਪੱਸ਼ਟ ਕਰਨ ਲਈ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕੀਤਾ। ਉਸ ਦੁਆਲੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋਈਆਂ ਰਹਿੰਦੀਆਂ ਸਨ। ਉਨ੍ਹਾਂ ਨੇ ਉਸ ਦੀਆਂ ਕਹਾਣੀਆਂ ਦਾ ਆਨੰਦ ਮਾਣਿਆ। ਉਹ ਉਸ ਦੇ ਚਮਤਕਾਰਾਂ ਨੂੰ ਪਸੰਦ ਕਰਦੇ ਸਨ। ਪਰ ਕਿੰਨੇ ਲੋਕ ਆਪਣੇ ਜੀਵਨ-ਢੰਗ ਨੂੰ ਬਦਲਣ ਅਤੇ ਉਸ ਦੇ ਚੇਲੇ ਬਣਨ ਲਈ ਤਿਆਰ ਸਨ? ਯਿਸੂ ਦੇ ਚੇਲੇ ਉਨ੍ਹਾਂ ਤੋਂ ਕਿੰਨੇ ਭਿੰਨ ਸਨ, ਜਿਹੜੇ ਯਿਸੂ ਦੀਆਂ ਸਿੱਖਿਆਵਾਂ ਨੂੰ ਸਮਝਣ ਲਈ ਵਾਰ-ਵਾਰ ਜਤਨ ਕਰਦੇ ਅਤੇ ਜੋ ਇੱਛਾਪੂਰਵਕ ਆਪਣਾ ਸਭ ਕੁਝ ਛੱਡ ਕੇ ਉਸ ਦੇ ਚੇਲੇ ਬਣ ਗਏ!—ਮੱਤੀ 13:10-23, 34, 35; 16:24; ਯੂਹੰਨਾ 16:25, 29.

ਚਾਨਣ ਵੱਲ ਦੇਖਣਾ

ਇਕ ਕੋਸ਼ ਕਹਿੰਦਾ ਹੈ: “ਇੰਜ ਲੱਗਦਾ ਹੈ ਕਿ ਬੁਝਾਰਤਾਂ ਵਿਚ ਦਿਲਚਸਪੀ ਅਤੇ ਮਾਨਸਿਕ ਜਾਗ੍ਰਿਤੀ ਦੇ ਸਮਿਆਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ।” ਅੱਜ ਸਾਡੇ ਕੋਲ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ ਕਿ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਪਰਮੇਸ਼ੁਰ ਦੇ ਲੋਕਾਂ ਨੂੰ ਅਧਿਆਤਮਿਕ “ਚਾਨਣ” ਦਿੱਤਾ ਜਾ ਰਿਹਾ ਹੈ!” (ਜ਼ਬੂਰ 97:11; ਦਾਨੀਏਲ 12:4, 9) ਕੀ ਅਸੀਂ ਧੀਰਜ ਨਾਲ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਕਿ ਉਹ ਆਪਣੀ ਸਮਾਂ-ਸਾਰਣੀ ਅਨੁਸਾਰ ਆਪਣੇ ਮਕਸਦਾਂ ਨੂੰ ਪ੍ਰਗਟ ਕਰੇ? ਇਸ ਤੋਂ ਵੀ ਜ਼ਿਆਦਾ ਜ਼ਰੂਰੀ, ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦੀ ਪ੍ਰਗਟ ਕੀਤੀ ਗਈ ਇੱਛਾ ਅਨੁਸਾਰ ਢਲ਼ਣ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ, ਤਾਂ ਕੀ ਅਸੀਂ ਉਦੋਂ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀ ਕਰਨ ਲਈ ਫ਼ੌਰਨ ਕਦਮ ਚੁੱਕਦੇ ਹਾਂ? (ਜ਼ਬੂਰ 1:1-3; ਯਾਕੂਬ 1:22-25) ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਯਹੋਵਾਹ ਸਾਡੇ ਜਤਨਾਂ ਤੇ ਬਰਕਤ ਦੇਵੇਗਾ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਸਾਡੇ ਮਨ ਦੀਆਂ ਅੱਖਾਂ ਵਿਚ ਰੱਬੀ ਉਦੇਸ਼ ਦੀ ਸੁੰਦਰ ਅਤੇ ਮੁਕੰਮਲ ਤਸਵੀਰ ਸਪੱਸ਼ਟ ਹੋਵੇਗੀ, ਅਰਥਾਤ ਸਾਡੀ ਅਧਿਆਤਮਿਕ ਨਜ਼ਰ ਤੇਜ਼ ਹੋਵੇਗੀ, ਠੀਕ ਜਿਵੇਂ ਇਕ ਕਮਜ਼ੋਰ ਨਜ਼ਰ ਵਾਲਾ ਵਿਅਕਤੀ ਐਨਕ ਦੀ ਮਦਦ ਨਾਲ ਸਾਫ਼-ਸਾਫ਼ ਦੇਖ ਸਕਦਾ ਹੈ।—1 ਕੁਰਿੰਥੀਆਂ 2:7, 9, 10.

ਸੱਚ-ਮੁੱਚ, ਬਾਈਬਲ ਵਿਚਲੀਆਂ ਬੁਝਾਰਤਾਂ ਯਹੋਵਾਹ ਨੂੰ ‘ਭੇਤਾਂ ਦੀਆਂ ਗੱਲਾਂ ਪਰਗਟ ਕਰਨ ਵਾਲੇ’ ਵਜੋਂ ਵਡਿਆਉਂਦੀਆਂ ਹਨ। (ਦਾਨੀਏਲ 2:28, 29) ਇਸ ਤੋਂ ਇਲਾਵਾ, ਉਹ ਮਨਾਂ ਨੂੰ ਪਰਖਣ ਵਾਲਾ ਵੀ ਹੈ। (1 ਇਤਹਾਸ 28:9) ਇਹ ਜਾਣ ਕੇ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪਰਮੇਸ਼ੁਰੀ ਸੱਚਾਈ ਦਾ ਸਪੱਸ਼ਟ ਚਾਨਣ ਹਮੇਸ਼ਾ ਹੌਲੀ-ਹੌਲੀ ਵਧਦਾ ਹੈ। (ਕਹਾਉਤਾਂ 4:18; ਰੋਮੀਆਂ 16:25, 26) ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦੇ ਗਿਆਨ ਨੂੰ ਰਹੱਸਵਾਦ ਜਾਂ ਮਨੁੱਖਾਂ ਦੀ ਖੋਖਲੀ ਬੁੱਧੀ ਨਾਲ ਭਾਲਣ ਦੀ ਬਜਾਇ, ਜਿਸ ਦਾ ਕੋਈ ਲਾਭ ਨਹੀਂ ਹੋਵੇਗਾ, ਆਓ ਅਸੀਂ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖੀਏ ਕਿ ਉਹ ਆਪਣੇ ਨਿਯੁਕਤ ਸਮੇਂ ਤੇ ਆਪਣੀਆਂ “ਗੁੱਝੀਆਂ ਕਹਾਉਤਾਂ” ਉੱਤੇ ਰੌਸ਼ਨੀ ਪਾਵੇਗਾ ਅਤੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੇ ਸ਼ਾਨਦਾਰ ਮਕਸਦਾਂ ਤੋਂ ਜਾਣੂ ਕਰਾਵੇਗਾ।—ਆਮੋਸ 3:7; ਮੱਤੀ 24:25-27.

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Biblia Hebraica Stuttgartensia, Deutsche Bibelgesellschaft Stuttgart

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ