‘ਵੇਲੇ ਸਿਰ ਸਹਾਇਤਾ’
1 ਉਦੋਂ ਮਦਦ ਪ੍ਰਾਪਤ ਕਰਨੀ ਕਿੰਨੀ ਤਾਜ਼ਗੀਦਾਇਕ ਹੁੰਦੀ ਹੈ ਜਦੋਂ ਸਾਨੂੰ ਇਸ ਦੀ ਜ਼ਰੂਰਤ ਹੁੰਦੀ ਹੈ! (ਇਬ. 4:16) “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਵਿਚ, ਅਸੀਂ ਆਨੰਦਿਤ ਹੋਏ ਜਦੋਂ ਮਦਦ ਵਜੋਂ ਦੋ ਖ਼ਾਸ ਪ੍ਰਬੰਧ ਠੀਕ ਸਮੇਂ ਤੇ ਮੁਹੱਈਆ ਕੀਤੇ ਗਏ।
2 ਨਵੀਂ ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, ਇਕ ਢੁਕਵੇਂ ਸਮੇਂ ਤੇ ਆਈ। ਇਹ ਚਾਰ ਆਵੱਸ਼ਕ ਤੱਤਾਂ ਤੇ ਧਿਆਨ ਕੇਂਦ੍ਰਿਤ ਕਰਦੀ ਹੈ ਜੋ ਪਰਿਵਾਰਕ ਜੀਵਨ ਵਿਚ ਖ਼ੁਸ਼ੀ ਨੂੰ ਵਧਾਉਂਦੇ ਹਨ, (1) ਆਤਮ-ਸੰਜਮ, (2) ਸਰਦਾਰੀ ਦੀ ਕਦਰ, (3) ਚੰਗਾ ਸੰਚਾਰ, ਅਤੇ (4) ਪ੍ਰੇਮ। ਕਿਤਾਬ ਪਰਿਵਾਰਕ ਖ਼ੁਸ਼ੀ ਵਿਚ ਦਿੱਤੀ ਗਈ ਨਸੀਹਤ ਸਾਰੇ ਪਰਿਵਾਰਾਂ ਦੀ ਮਦਦ ਕਰ ਸਕਦੀ ਹੈ ਜੋ ਈਸ਼ਵਰੀ ਸ਼ਾਂਤੀ ਭਾਲਣ ਲਈ ਇਸ ਨੂੰ ਲਾਗੂ ਕਰਦੇ ਹਨ। ਇਸ ਨਵੀਂ ਕਿਤਾਬ ਨੂੰ ਧਿਆਨ ਨਾਲ ਪੜ੍ਹਨ ਲਈ ਅਤੇ ਇਸ ਤੋਂ ਪਰਿਵਾਰਕ ਅਧਿਐਨ ਕਰਨ ਲਈ ਸਮਾਂ ਨਿਯਤ ਕਰੋ। ਇਸ ਦੀਆਂ ਵਿਸ਼ੇਸ਼ਤਾਵਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋਵੋ ਤਾਂ ਜੋ ਤੁਸੀਂ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਕਰਨ ਲਈ ਤਿਆਰ ਹੋਵੋਗੇ ਜਦੋਂ ਇਹ ਕਿਤਾਬ ਪਹਿਲੀ ਵਾਰ ਮਾਰਚ ਵਿਚ ਲੋਕਾਂ ਨੂੰ ਪੇਸ਼ ਕੀਤੀ ਜਾਵੇਗੀ।
3 ਨਵੀਂ ਵੱਡੀ ਪੁਸਤਿਕਾ, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਚੇਲੇ ਬਣਾਉਣ ਦੇ ਕੰਮ ਨੂੰ ਤੇਜ਼ ਕਰਨ ਵਿਚ ਮਦਦ ਕਰਨ ਲਈ ਠੀਕ ਸਮੇਂ ਤੇ ਆਈ ਹੈ। ਹਾਲਾਂਕਿ ਇਹ ਖ਼ਾਸ ਤੌਰ ਤੇ ਪੜ੍ਹਨ ਦੀ ਸੀਮਿਤ ਯੋਗਤਾ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਵਰਤੀ ਜਾ ਸਕਦੀ ਹੈ, ਬਹੁਤ ਸਾਰੇ ਪੜ੍ਹੇ-ਲਿਖੇ ਬਾਲਗ ਅਤੇ ਛੋਟੇ ਬੱਚੇ ਵੀ ਇਸ ਵਿਚ ਬਾਈਬਲ ਦੀਆਂ ਮੁਢਲੀਆਂ ਸਿੱਖਿਆਵਾਂ ਦੀ ਸਰਲ ਵਿਆਖਿਆ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਗਿਆਨ ਪੁਸਤਕ ਵਿੱਚੋਂ ਅਧਿਐਨ ਸ਼ੁਰੂ ਕਰਨ ਲਈ ਇਹ ਲਾਂਘੇ ਦਾ ਪੱਥਰ ਸਿੱਧ ਹੋ ਸਕਦੀ ਹੈ। ਇਹ ਵੱਡੀ ਪੁਸਤਿਕਾ ਬਹੁਤ ਸਾਰਿਆਂ ਦੀ ਇਹ ਕਦਰ ਕਰਨ ਵਿਚ ਯਕੀਨਨ ਮਦਦ ਕਰੇਗੀ ਕਿ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਉਨ੍ਹਾਂ ਨੂੰ ਭਰਪੂਰ ਬਰਕਤਾਂ ਮਿਲਣਗੀਆਂ।
4 ਦਾਊਦ ਨੇ ਸਾਡੇ ਜਜ਼ਬਿਆਂ ਨੂੰ ਬਿਲਕੁਲ ਠੀਕ ਤਰੀਕੇ ਨਾਲ ਜ਼ਾਹਰ ਕੀਤਾ ਜਦੋਂ ਉਸ ਨੇ ਐਲਾਨ ਕੀਤਾ ਕਿ ‘ਉਸ ਨੂੰ ਥੁੜ ਨਹੀਂ ਸੀ, ਉਸ ਦੀ ਜਾਨ ਵਿੱਚ ਜਾਨ ਪਾਈ ਗਈ ਸੀ, ਅਤੇ ਉਸ ਦਾ ਕਟੋਰਾ ਭਰਿਆ ਹੋਇਆ ਸੀ!’ (ਜ਼ਬੂ. 23:1, 3, 5) ਅਸੀਂ ਉਨ੍ਹਾਂ ਹੋਰ ਬਹੁਤ ਸਾਰੇ ਲੋਕਾਂ ਤਕ ਇਹ ਅਦਭੁਤ ਅਧਿਆਤਮਿਕ ਮਦਦ ਪਹੁੰਚਾਉਣ ਲਈ ਉਤਸੁਕ ਹਾਂ ਜੋ ਸੱਚੇ ਪਰਮੇਸ਼ੁਰ, ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਦੀ ਸੱਚੇ ਦਿਲੋਂ ਇੱਛਾ ਰੱਖਦੇ ਹਨ।