ਸਤੰਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਸਤੰਬਰ 1
ਗੀਤ 26
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਜ਼ਿਆਦਾ ਜ਼ਰੂਰੀ ਚੀਜ਼ਾਂ ਨੂੰ ਪਹਿਲੀ ਥਾਂ ਦਿਓ।” ਸਵਾਲ ਅਤੇ ਜਵਾਬ। ਜਿਵੇਂ ਸਮਾਂ ਇਜਾਜ਼ਤ ਦੇਵੇ, ਫਰਵਰੀ 22, 1987, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 8-9, ਉੱਤੇ ਦਿੱਤੇ ਗਏ ਉਪ-ਸਿਰਲੇਖ “ਉਚਿਤ ਪ੍ਰਾਥਮਿਕਤਾਵਾਂ ਕਾਇਮ ਕਰਨਾ” ਉੱਤੇ ਟਿੱਪਣੀ ਕਰੋ।
20 ਮਿੰਟ: “ਦੂਜਿਆਂ ਨਾਲ ਪਰਿਵਾਰਕ ਖ਼ੁਸ਼ੀ ਦਾ ਰਾਜ਼ ਸਾਂਝਿਆਂ ਕਰਨਾ।” ਪੈਰੇ 1 ਅਤੇ 6-8 ਉੱਤੇ ਭਾਸ਼ਣ। ਪੈਰੇ 2-5 ਨੂੰ ਪ੍ਰਦਰਸ਼ਿਤ ਕਰੋ। ਚੇਲੇ ਬਣਾਉਣ ਅਤੇ ਅਧਿਐਨ ਸ਼ੁਰੂ ਕਰਨ ਦੇ ਟੀਚੇ ਤਕ ਪਹੁੰਚਣ ਦੀ ਗੱਲ ਨੂੰ ਹਮੇਸ਼ਾ ਧਿਆਨ ਵਿਚ ਰੱਖਣ ਉੱਤੇ ਜ਼ੋਰ ਦਿਓ।
ਗੀਤ 107 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 8
ਗੀਤ 27
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਬਾਈਬਲ ਅਧਿਐਨ ਜੋ ਚੇਲੇ ਬਣਾਉਂਦੇ ਹਨ।” ਭਾਸ਼ਣ ਅਤੇ ਸਮੂਹਕ ਚਰਚਾ। ਬਜ਼ੁਰਗ ਲੇਖ ਉੱਤੇ ਭਾਸ਼ਣ ਦਿੰਦਾ ਹੈ। ਇਸ ਮਗਰੋਂ ਉਹ ਅਧਿਐਨ ਸੰਚਾਲਿਤ ਕਰ ਰਹੇ ਤਜਰਬੇਕਾਰ ਪ੍ਰਕਾਸ਼ਕਾਂ ਨਾਲ “ਵਿਦਿਆਰਥੀਆਂ ਨੂੰ ਸਮਰਪਣ ਅਤੇ ਬਪਤਿਸਮਾ ਵੱਲ ਪ੍ਰੇਰਿਤ ਕਰੋ” (km-PJ 6/96 ਅੰਤਰ-ਪੱਤਰ, ਪੈਰੇ 20-2) ਦੀ ਚਰਚਾ ਕਰਦਾ ਹੈ।
ਗੀਤ 109 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 15
ਗੀਤ 30
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਗੱਲ-ਬਾਤ ਕਿਵੇਂ ਆਰੰਭ ਕਰੀਏ। ਸੇਵਕਾਈ ਵਿਚ ਸਾਡੀ ਸਫ਼ਲਤਾ ਕਾਫ਼ੀ ਹੱਦ ਤਕ ਦੂਜਿਆਂ ਨੂੰ ਅਰਥਪੂਰਣ ਗੱਲਾਂ-ਬਾਤਾਂ ਵਿਚ ਲਗਾਉਣ ਦੀ ਸਾਡੀ ਯੋਗਤਾ ਉੱਤੇ ਨਿਰਭਰ ਕਰਦੀ ਹੈ। ਜਦੋਂ ਅਸੀਂ ਅਜਿਹਾ ਕੁਝ ਕਹਿ ਕੇ ਦੂਜਿਆਂ ਨੂੰ ਸੁਣਨ ਲਈ ਪ੍ਰੇਰਿਤ ਕਰਨ ਵਿਚ ਸਫ਼ਲ ਹੁੰਦੇ ਹਾਂ, ਤਾਂ ਅਸੀਂ ਗਵਾਹੀ ਕਾਰਜ ਵਿਚ ਆਉਣ ਵਾਲੀ ਇਕ ਸਭ ਤੋਂ ਵੱਡੀ ਰੁਕਾਵਟ ਨੂੰ ਪਾਰ ਕਰ ਜਾਂਦੇ ਹਾਂ। ਹਾਜ਼ਰੀਨ ਨਾਲ ਸਕੂਲ ਗਾਈਡਬੁੱਕ (ਅੰਗ੍ਰੇਜ਼ੀ), ਅਧਿਐਨ 16, ਪੈਰੇ 11-14, ਵਿਚ ਦਿੱਤੇ ਗਏ ਮੁੱਖ ਸੁਝਾਵਾਂ ਦੀ ਚਰਚਾ ਕਰੋ। ਉਨ੍ਹਾਂ ਪ੍ਰਕਾਸ਼ਕਾਂ ਨੂੰ ਜੋ ਗੱਲ-ਬਾਤ ਆਰੰਭ ਕਰਨ ਵਿਚ ਮਾਹਰ ਅਤੇ ਪ੍ਰਭਾਵਕਾਰੀ ਹਨ, ਇਹ ਦੱਸਣ ਲਈ ਕਹੋ ਕਿ ਉਹ (1) ਰਾਹ ਜਾਂਦੇ ਵਿਅਕਤੀ ਨਾਲ, (2) ਬੱਸ ਵਿਚ ਸਵਾਰੀ ਨਾਲ, (3) ਕਾਊਂਟਰ ਵਿਖੇ ਕਲਰਕ ਨਾਲ, (4) ਪਾਰਕਿੰਗ ਥਾਂ ਵਿਖੇ ਇਕ ਖ਼ਰੀਦਾਰ ਨਾਲ, (5) ਪਾਰਕ ਵਿਚ ਬੈਂਚ ਤੇ ਬੈਠੇ ਵਿਅਕਤੀ ਨਾਲ, ਅਤੇ (6) ਟੈਲੀਫ਼ੋਨ ਰਾਹੀਂ ਗਵਾਹੀ ਦਿੰਦੇ ਸਮੇਂ ਸੰਪਰਕ ਕੀਤੇ ਗਏ ਕਿਸੇ ਵਿਅਕਤੀ ਨਾਲ ਗੱਲ ਕਰਨ ਵਿਚ ਕਿਹੜੇ ਆਰੰਭਕ ਸ਼ਬਦ ਵਰਤਦੇ ਹਨ।
20 ਮਿੰਟ: ਕੀ ਤੁਸੀਂ ਸਕੂਲ ਵੱਡੀ ਪੁਸਤਿਕਾ ਇਸਤੇਮਾਲ ਕਰ ਰਹੇ ਹੋ? ਇਕ ਬਜ਼ੁਰਗ ਕੁਝ ਮਾਪਿਆਂ ਅਤੇ ਬੱਚਿਆਂ ਨਾਲ ਅਕਤੂਬਰ 1, 1985, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 30-1, ਦੀ ਚਰਚਾ ਕਰਦਾ ਹੈ। ਉਹ ਸਕੂਲ ਵੱਡੀ ਪੁਸਤਿਕਾ ਇਸਤੇਮਾਲ ਕਰਨ ਦੇ ਆਪਣੇ ਨਿੱਜੀ ਅਨੁਭਵ ਦੱਸਦੇ ਹਨ।
ਗੀਤ 112 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 22
ਗੀਤ 32
5 ਮਿੰਟ: ਸਥਾਨਕ ਘੋਸ਼ਣਾਵਾਂ।
23 ਮਿੰਟ: “1997 ‘ਪਰਮੇਸ਼ੁਰ ਦੇ ਬਚਨ ਵਿਚ ਨਿਹਚਾ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 1-16) ਸਵਾਲ ਅਤੇ ਜਵਾਬ। ਪੈਰੇ 10, 12, ਅਤੇ 15 ਪੜ੍ਹੋ। ਆਪਣੀ ਸੁਸ਼ੀਲ ਮਸੀਹੀ ਦਿੱਖ ਅਤੇ ਆਚਰਣ ਨੂੰ ਧਿਆਨਪੂਰਵਕ ਕਾਇਮ ਰੱਖਣ ਅਤੇ ਆਪਣੇ ਬੱਚਿਆਂ ਉੱਤੇ ਸਹੀ ਨਿਗਰਾਨੀ ਰੱਖਣ ਦੀ ਸ਼ਾਸਤਰ-ਸੰਬੰਧੀ ਮਹੱਤਤਾ ਉੱਤੇ ਜ਼ੋਰ ਦਿਓ।
17 ਮਿੰਟ: ਕਲੀਸਿਯਾ ਦੀ 1997 ਸੇਵਾ ਸਾਲ ਰਿਪੋਰਟ ਦਾ ਪੁਨਰ-ਵਿਚਾਰ ਕਰੋ। ਸੇਵਾ ਨਿਗਾਹਬਾਨ ਖ਼ਾਸ ਕਰਕੇ ਮਾਰਚ, ਅਪ੍ਰੈਲ, ਅਤੇ ਮਈ ਦੌਰਾਨ ਕੀਤੇ ਗਏ ਚੰਗੇ ਜਤਨ ਲਈ ਕਲੀਸਿਯਾ ਦੀ ਸ਼ਲਾਘਾ ਕਰਦਾ ਹੈ। ਸੁਧਾਰ ਲਈ ਸੁਝਾਵਾਂ ਦਿੰਦਾ ਹੈ। ਨਵੇਂ ਸੇਵਾ ਸਾਲ ਲਈ ਕੁਝ ਵਿਵਹਾਰਕ ਟੀਚਿਆਂ ਬਾਰੇ ਦੱਸਦਾ ਹੈ, ਜਿਸ ਵਿਚ ਪੰਜ ਸਪਤਾਹ-ਅੰਤ ਵਾਲੇ ਮਹੀਨਿਆਂ—ਨਵੰਬਰ, ਮਈ, ਅਗਸਤ—ਦੌਰਾਨ ਸਹਿਯੋਗੀ ਪਾਇਨੀਅਰੀ ਕਰਨੀ ਵੀ ਸ਼ਾਮਲ ਹੈ।
ਗੀਤ 113 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 29
ਗੀਤ 37
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਦੱਸੋ ਕਿ ਅਸੀਂ ਅਗਲੇ ਸਪਤਾਹ ਪੁਸਤਕ ਅਧਿਐਨ ਵਿਚ ਪਰਿਵਾਰਕ ਖ਼ੁਸ਼ੀ ਪੁਸਤਕ ਦਾ ਅਧਿਐਨ ਕਰਨਾ ਸ਼ੁਰੂ ਕਰਾਂਗੇ। ਅਕਤੂਬਰ ਵਿਚ ਸਬਸਕ੍ਰਿਪਸ਼ਨ ਪੇਸ਼ਕਸ਼ ਦੀ ਤਿਆਰੀ ਕਰਦੇ ਹੋਏ, ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ, ਸਫ਼ਾ 8, ਤੋਂ ‘ਆਪਣੇ ਖੇਤਰ ਦਾ ਵਿਸ਼ਲੇਸ਼ਣ ਕਰਨ,’ ‘ਰਸਾਲਿਆਂ ਦੇ ਨਾਲ ਪਰਿਚਿਤ ਹੋਣ,’ ‘ਆਪਣੇ ਆਰੰਭਕ ਸ਼ਬਦਾਂ ਨੂੰ ਤਿਆਰ ਕਰਨ,’ ‘ਘਰ-ਸੁਆਮੀ ਦੇ ਅਨੁਕੂਲ ਬਣਨ,’ ਅਤੇ ‘ਇਕ ਦੂਜੇ ਦੀ ਮਦਦ ਕਰਨ’ ਦੀ ਲੋੜ ਉੱਤੇ ਚਰਚਾ ਕਰੋ।
20 ਮਿੰਟ: “1997 ‘ਪਰਮੇਸ਼ੁਰ ਦੇ ਬਚਨ ਵਿਚ ਨਿਹਚਾ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 17-22) ਸਵਾਲ ਅਤੇ ਜਵਾਬ। ਪੈਰਾ 17 ਅਤੇ ਉਲਿਖਤ ਸ਼ਾਸਤਰਵਚਨਾਂ ਨੂੰ ਪੜ੍ਹੋ। ਸਲੀਕਾਦਾਰੀ ਅਤੇ ਦੂਜਿਆਂ ਲਈ ਲਿਹਾਜ਼ ਦਿਖਾਉਣ ਦੀ ਲੋੜ ਉੱਤੇ ਜ਼ੋਰ ਦਿਓ, ਖ਼ਾਸ ਕਰਕੇ ਸੀਟਾਂ ਦੇ ਸੰਬੰਧ ਵਿਚ। “ਜ਼ਿਲ੍ਹਾ ਮਹਾਂ-ਸੰਮੇਲਨ ਯਾਦ-ਦਹਾਨੀਆਂ” ਉੱਤੇ ਸੰਖੇਪ ਭਾਸ਼ਣ ਨਾਲ ਸਮਾਪਤ ਕਰੋ।
12 ਮਿੰਟ: ਆਪਣੀ ਸੇਵਕਾਈ ਦੀ ਵਡਿਆਈ ਕਰੋ। ਹਾਜ਼ਰੀਨ ਨਾਲ ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 81-3, ਦੀ ਚਰਚਾ। ਮੁੱਖ ਮੁੱਦਿਆਂ ਨੂੰ ਉਜਾਗਰ ਕਰਨ ਲਈ ਇਹ ਸਵਾਲ ਪੁੱਛੋ: (1) ਅਸੀਂ ਯਿਸੂ ਦੀ ਮਿਸਾਲ ਉੱਤੇ ਚੱਲ ਕੇ ਕਿਵੇਂ ਲਾਭ ਹਾਸਲ ਕਰਦੇ ਹਾਂ? (2) ਪ੍ਰਚਾਰ ਕਰਨ ਦੀ ਸਾਡੀ ਜ਼ਿੰਮੇਵਾਰੀ ਕਿੰਨੀ ਮਹੱਤਵਪੂਰਣ ਹੈ? (3) ਸਾਨੂੰ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਨ ਲਈ ਕਿਹੜੇ ਮਨੋਰਥਾਂ ਨੇ ਪ੍ਰੇਰਿਆ ਸੀ? (4) ਪਰਮੇਸ਼ੁਰ ਦੀ ਸੇਵਾ ਕਰਨ ਲਈ ਇਕ ਵਿਅਕਤੀ ਦਾ ਕਿਸ ਤਰ੍ਹਾਂ ਦਾ ਆਚਰਣ ਹੋਣਾ ਚਾਹੀਦਾ ਹੈ? (5) ਯਿਸੂ ਦੇ ਪ੍ਰਚਾਰ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਗੀਤ 121 ਅਤੇ ਸਮਾਪਤੀ ਪ੍ਰਾਰਥਨਾ।