ਕੀ ਤੁਸੀਂ ਇਕ ਮਕਸਦ ਨਾਲ ਪ੍ਰਚਾਰ ਕਰ ਰਹੇ ਹੋ?
1 ਯਹੋਵਾਹ ਇਕ ਮਕਸਦ ਵਾਲਾ ਪਰਮੇਸ਼ੁਰ ਹੈ। (ਯਸਾ. 55:10, 11) ਇਸ ਲਈ, ਸਾਨੂੰ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। (ਅਫ਼. 5:1) ਸਾਨੂੰ ਆਪਣੀ ਸੇਵਕਾਈ ਵਿਚ ਇਹ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਉਸ ਦੀ ਰੀਸ ਕਰਦੇ ਹਾਂ। ਇਸ ਕਰਕੇ ਇਹ ਸਵਾਲ ਬਿਲਕੁਲ ਢੁਕਵਾਂ ਹੈ: “ਕੀ ਤੁਸੀਂ ਇਕ ਮਕਸਦ ਨਾਲ ਪ੍ਰਚਾਰ ਕਰ ਰਹੇ ਹੋ?”
2 ਤੁਹਾਡਾ ਘਰ-ਘਰ ਪ੍ਰਚਾਰ ਕਰਨਾ, ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣਾ ਅਤੇ ਸਾਹਿੱਤ ਵੰਡਣਾ, ਇਹ ਸਭ ਕੁਝ ਮਕਸਦ ਭਰੀ ਸੇਵਕਾਈ ਦਾ ਇਕ ਹਿੱਸਾ ਹੈ। ਪਰ ਯਾਦ ਰੱਖੋ ਕਿ ਸਾਡਾ ਕੰਮ ਸਿਰਫ਼ ਪ੍ਰਚਾਰ ਕਰਨਾ ਹੀ ਨਹੀਂ ਬਲਕਿ ਚੇਲੇ ਬਣਾਉਣਾ ਵੀ ਹੈ। (ਮੱਤੀ 28:19, 20) ਰਾਜ ਸੱਚਾਈ ਦੇ ਬੀ ਬੀਜਣ ਤੋਂ ਬਾਅਦ, ਸਾਨੂੰ ਦੁਬਾਰਾ ਵਾਪਸ ਜਾ ਕੇ ਉਨ੍ਹਾਂ ਨੂੰ ਪਾਣੀ ਦੇਣ ਤੇ ਉਨ੍ਹਾਂ ਦੀ ਬਾਕਾਇਦਾ ਦੇਖ-ਰੇਖ ਕਰਨ ਦੀ ਵੀ ਲੋੜ ਹੈ ਅਤੇ ਇਸ ਤੋਂ ਬਾਅਦ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਇਸ ਨੂੰ ਜ਼ਰੂਰ ਵਧਾਏਗਾ। (1 ਕੁਰਿੰ. 3:6) ਸਾਨੂੰ ਪੁਨਰ-ਮੁਲਾਕਾਤਾਂ ਕਰਨ ਅਤੇ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਦੇਣ ਦੀ ਲੋੜ ਹੈ।
3 ਆਪਣੀ ਸੇਵਕਾਈ ਨੂੰ ਵਧਾਓ: ਜੇਕਰ ਬੀਤੇ ਸਮੇਂ ਵਿਚ ਤੁਸੀਂ ਜੋ ਸੇਵਕਾਈ ਕੀਤੀ ਹੈ ਉਸ ਉੱਤੇ ਵਿਚਾਰ ਕਰ ਕੇ ਆਪਣੇ ਆਪ ਨੂੰ ਕਹਿ ਸਕੋ ਕਿ “ਮੈਂ ਆਪਣਾ ਮਕਸਦ ਪੂਰਾ ਕੀਤਾ ਹੈ,” ਤਾਂ ਤੁਸੀਂ ਖ਼ੁਸ਼ੀ ਮਹਿਸੂਸ ਕਰਦੇ ਹੋ। 2 ਤਿਮੋਥਿਉਸ 4:5 ਵਿਚ ਪੌਲੁਸ ਨੇ ਤਾਕੀਦ ਕੀਤੀ ਸੀ: “ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” ਇਸ ਦਾ ਮਤਲਬ ਹੈ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਕੋਲ ਦੁਬਾਰਾ ਜਾਣ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰਨੀ। ਆਪਣੀ ਹਫ਼ਤਾਵਾਰ ਸੇਵਾ ਸਮਾਂ-ਸਾਰਣੀ ਵਿਚ, ਪੁਨਰ-ਮੁਲਾਕਾਤਾਂ ਕਰਨ ਦਾ ਪੱਕਾ ਸਮਾਂ ਰੱਖੋ। ਜੋ ਲੋਕ ਧਾਰਮਿਕ ਖ਼ਿਆਲਾਂ ਵਾਲੇ ਹਨ ਉਨ੍ਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਟੀਚਾ ਰੱਖੋ। ਜਦੋਂ ਤੁਸੀਂ ਸੇਵਕਾਈ ਵਿਚ ਹਿੱਸਾ ਲੈਂਦੇ ਹੋ, ਤਾਂ ਇਹੀ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ।
4 ਪ੍ਰਕਾਸ਼ਕਾਂ ਨੂੰ ਪੁੱਛੋ ਕਿ ਜਦੋਂ ਉਨ੍ਹਾਂ ਨੇ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਸੰਮੇਲਨ ਵਿਚ ਬਪਤਿਸਮਾ ਲੈਂਦੇ ਦੇਖਿਆ, ਤਾਂ ਉਨ੍ਹਾਂ ਨੇ ਕਿਵੇਂ ਮਹਿਸੂਸ ਕੀਤਾ ਸੀ। ਉਹ ਬਪਤਿਸਮਾ ਲੈਣ ਵਾਲੇ ਵਿਅਕਤੀਆਂ ਜਿੰਨਾ ਹੀ ਖ਼ੁਸ਼ ਹੋਏ ਹੋਣੇ। ਉਨ੍ਹਾਂ ਨੇ ਇਕ ਵੱਡਾ ਮਕਸਦ ਪੂਰਾ ਕੀਤਾ ਸੀ! ਚੇਲੇ ਬਣਾਉਣ ਵਾਲੇ ਇਕ ਭਰਾ ਨੇ ਇਸ ਤਰ੍ਹਾਂ ਕਿਹਾ: “ਚੇਲੇ ਬਣਾਉਣ ਦਾ ਅਰਥ ਹੈ ਯਹੋਵਾਹ ਦੀ ਉਸਤਤ ਕਰਨ ਵਿਚ ਹੋਰ ਲੋਕਾਂ ਦੀ ਮਦਦ ਕਰਨਾ। ਸੱਚਾਈ ਨੂੰ ਸਵੀਕਾਰ ਕਰਨ ਵਾਲਿਆਂ ਲਈ ਇਸ ਦਾ ਅਰਥ ਹੈ ਜੀਵਨ। ਦੂਜਿਆਂ ਨੂੰ ਸੱਚਾਈ ਸਿਖਾ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ—ਇਹ ਇਕ ਬਹੁਤ ਹੀ ਵਿਲੱਖਣ ਕੰਮ ਹੈ! . . . ਜਿਨ੍ਹਾਂ ਨੇ ਯਹੋਵਾਹ ਨੂੰ ਪਿਆਰ ਕਰਨਾ ਸ਼ੁਰੂ ਕੀਤਾ ਹੈ ਉਨ੍ਹਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਮੇਰੇ ਬਹੁਤ ਪਿਆਰੇ ਮਿੱਤਰ ਬਣ ਗਏ ਹਨ।”
5 ਇਕ ਵਿਅਕਤੀ ਨੂੰ ਯਹੋਵਾਹ ਦਾ ਸਮਰਪਿਤ ਸੇਵਕ ਬਣਨ ਵਿਚ ਮਦਦ ਦੇਣ ਦੀ ਕਲਪਨਾ ਕਰੋ! ਖ਼ੁਸ਼ੀ ਦਾ ਕਿੰਨਾ ਵੱਡਾ ਕਾਰਨ! ਅਜਿਹੇ ਫਲ ਸੇਵਕਾਈ ਨੂੰ ਮਕਸਦ ਭਰੇ ਤਰੀਕੇ ਨਾਲ ਕਰਨ ਤੇ ਹੀ ਮਿਲਦੇ ਹਨ।—ਕੁਲੁ. 4:17.