ਸਤੰਬਰ ਦੇ ਲਈ ਸੇਵਾ ਸਭਾਵਾਂ
ਸੂਚਨਾ: ਸਾਡੀ ਰਾਜ ਸੇਵਕਾਈ, ਆਉਣ ਵਾਲੇ ਮਹੀਨਿਆਂ ਦੌਰਾਨ ਹਰੇਕ ਹਫ਼ਤੇ ਲਈ ਸੇਵਾ ਸਭਾ ਅਨੁਸੂਚਿਤ ਕਰੇਗੀ। ਕਲੀਸਿਯਾਵਾਂ ਲੋੜ ਅਨੁਸਾਰ ਤਬਦੀਲੀਆਂ ਕਰ ਸਕਦੀਆਂ ਹਨ ਤਾਂਕਿ ਉਹ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ ਲਈ ਹਾਜ਼ਰ ਹੋ ਸਕਣ ਅਤੇ ਫਿਰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਮਹਾਂ-ਸੰਮੇਲਨ ਦੇ ਕਾਰਜਕ੍ਰਮ ਦੀਆਂ ਮੁੱਖ ਗੱਲਾਂ ਦਾ 30 ਮਿੰਟ ਲਈ ਪੁਨਰ-ਵਿਚਾਰ ਕਰਨ। ਮਹਾਂ-ਸੰਮੇਲਨ ਦੇ ਕਾਰਜਕ੍ਰਮ ਦੇ ਹਰੇਕ ਦਿਨ ਦਾ ਪੁਨਰ-ਵਿਚਾਰ ਕਰਨ ਲਈ ਪਹਿਲਾਂ ਤੋਂ ਹੀ ਦੋ ਜਾਂ ਤਿੰਨ ਯੋਗ ਭਰਾਵਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੋ ਵਿਸ਼ੇਸ਼ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰਨਗੇ। ਇਹ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਪੁਨਰ-ਵਿਚਾਰ ਕਲੀਸਿਯਾ ਦੀ ਮਦਦ ਕਰੇਗਾ ਕਿ ਉਹ ਮੁੱਖ ਨੁਕਤਿਆਂ ਨੂੰ ਨਿੱਜੀ ਵਰਤੋਂ ਲਈ ਅਤੇ ਖੇਤਰ ਵਿਚ ਇਸਤੇਮਾਲ ਕਰਨ ਲਈ ਯਾਦ ਰੱਖ ਸਕਣ। ਹਾਜ਼ਰੀਨ ਵੱਲੋਂ ਦਿੱਤੀਆਂ ਗਈਆਂ ਟਿੱਪਣੀਆਂ ਅਤੇ ਦੱਸੇ ਗਏ ਅਨੁਭਵ ਸੰਖੇਪ ਤੇ ਵਿਸ਼ੇ ਅਨੁਸਾਰ ਹੋਣੇ ਚਾਹੀਦੇ ਹਨ।
ਹਫ਼ਤਾ ਆਰੰਭ 6 ਸਤੰਬਰ
ਗੀਤ 190
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
17 ਮਿੰਟ: “ਕੀ ਤੁਸੀਂ ਇਕ ਮਕਸਦ ਨਾਲ ਪ੍ਰਚਾਰ ਕਰ ਰਹੇ ਹੋ?” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 88-9 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਸੇਵਕਾਈ ਨਿਯਮਿਤ ਅਤੇ ਮੁਕੰਮਲ ਤਰੀਕੇ ਨਾਲ ਕਰਨ।
18 ਮਿੰਟ: “ਮਾਪਿਓ—ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣੋ।” ਬਜ਼ੁਰਗ ਦੁਆਰਾ ਸੰਖੇਪ ਪ੍ਰਸਤਾਵਨਾ ਦੇਣ ਮਗਰੋਂ ਲੇਖ ਉੱਤੇ ਦੋ ਭਰਾਵਾਂ ਦੁਆਰਾ ਚਰਚਾ ਕੀਤੀ ਜਾਵੇਗੀ ਜੋ ਕਿ ਪਿਤਾ ਹਨ। ਉਹ ਹਾਨੀਕਾਰਕ ਪ੍ਰਭਾਵਾਂ ਤੋਂ ਆਪਣੇ ਬੱਚਿਆਂ ਦੀ ਰੱਖਿਆ ਕਰਨ ਬਾਰੇ ਚਿੰਤਾ ਪ੍ਰਗਟ ਕਰਦੇ ਹਨ ਕਿਉਂਕਿ ਬੱਚੇ ਇਨ੍ਹਾਂ ਨੂੰ ਸਕੂਲ ਵਿਚ ਅਤੇ ਟੈਲੀਵਿਯਨ ਤੇ ਦੇਖਦੇ ਹਨ ਅਤੇ ਗ਼ੈਰ-ਮਸੀਹੀ ਰਿਸ਼ਤੇਦਾਰਾਂ ਅਤੇ ਦੂਜੇ ਲੋਕਾਂ ਨੂੰ ਕਰਦੇ ਹੋਏ ਦੇਖਦੇ ਹਨ। ਭਰਾ ਨਿਰਾਦਰ ਭਰੇ ਰਵੱਈਏ ਉੱਤੇ, ਦੁਨਿਆਵੀ ਬੋਲੀ ਅਤੇ ਪਹਿਰਾਵੇ ਉੱਤੇ ਅਤੇ ਹਾਨੀਕਾਰਕ ਮਨੋਰੰਜਨ ਉੱਤੇ ਵਿਚਾਰ ਕਰਦੇ ਹਨ। ਇਕ ਚੰਗੀ ਮਿਸਾਲ ਕਾਇਮ ਕਰਨ ਦੀ ਲੋੜ ਉੱਤੇ ਵਿਚਾਰ ਕਰਨ ਤੋਂ ਬਾਅਦ, ਉਹ ਉਨ੍ਹਾਂ ਤਰੀਕਿਆਂ ਉੱਤੇ ਚਰਚਾ ਕਰਦੇ ਹਨ ਜਿਨ੍ਹਾਂ ਨਾਲ ਪਰਿਵਾਰਕ ਅਧਿਐਨ, ਕਲੀਸਿਯਾ ਸਭਾਵਾਂ ਅਤੇ ਖੇਤਰ ਸੇਵਕਾਈ ਲਈ ਜੋਸ਼ ਨੂੰ ਹੋਰ ਵਧਾਇਆ ਜਾ ਸਕਦਾ ਹੈ।—1 ਜੁਲਾਈ, 1999, ਪਹਿਰਾਬੁਰਜ ਦੇ ਸਫ਼ੇ 8-22 ਅਤੇ 22 ਸਤੰਬਰ, 1991 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 8-9 ਦੇਖੋ।
ਗੀਤ 101 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 13 ਸਤੰਬਰ
ਗੀਤ 171
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। 1999 ਸੇਵਾ ਸਾਲ ਦੀ ਕਲੀਸਿਯਾ ਰਿਪੋਰਟ ਦੀਆਂ ਵਿਸ਼ੇਸ਼ ਗੱਲਾਂ ਉੱਤੇ ਪੁਨਰ-ਵਿਚਾਰ ਕਰੋ। ਕਲੀਸਿਯਾ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕਰੋ। ਜਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ ਉਨ੍ਹਾਂ ਬਾਰੇ ਦੱਸੋ। ਇਸ ਗੱਲ ਵੱਲ ਧਿਆਨ ਦਿਵਾਓ ਕਿ ਕਲੀਸਿਯਾ ਸਭਾ ਵਿਚ ਹਾਜ਼ਰੀ ਕਿੰਨੀ ਸੀ ਅਤੇ ਕਿੰਨੇ ਬਾਈਬਲ ਅਧਿਐਨ ਕਰਵਾਏ ਗਏ ਸਨ। ਆਉਣ ਵਾਲੇ ਸਾਲ ਦੇ ਲਈ ਵਿਵਹਾਰਕ ਟੀਚਿਆਂ ਬਾਰੇ ਦੱਸੋ।
20 ਮਿੰਟ: “ਤੁਸੀਂ ਇਕ ਹਿੰਦੂ ਨੂੰ ਕੀ ਕਹੋਗੇ?” ਸਵਾਲ ਅਤੇ ਜਵਾਬ। ਇਕ ਹਿੰਦੂ ਨਾਲ ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ਤੇ ਗੱਲ-ਬਾਤ ਕਰਨ ਦੇ ਲਾਭ ਉੱਤੇ ਜ਼ੋਰ ਦਿਓ ਅਤੇ ਦੱਸੋ ਕਿ ਅਸੀਂ ਕਿਹੜੀਆਂ ਗੱਲਾਂ ਉੱਤੇ ਇਕ ਹਿੰਦੂ ਨਾਲ ਸਹਿਮਤ ਹੋ ਸਕਦੇ ਹਾਂ। ਦਿਖਾਓ ਕਿ ਸੁਝਾਈਆਂ ਗਈਆਂ ਪੇਸ਼ਕਾਰੀਆਂ ਨੂੰ ਕਿਸੇ ਵੀ ਧਾਰਮਿਕ ਪਿਛੋਕੜ ਦੇ ਵਿਅਕਤੀ ਨੂੰ ਗਵਾਹੀ ਦਿੰਦੇ ਸਮੇਂ ਕਿਵੇਂ ਵਰਤਿਆ ਜਾ ਸਕਦਾ ਹੈ। ਇਕ ਹਿੰਦੂ ਨੂੰ ਗਵਾਹੀ ਦੇਣ ਲਈ ਇਕ ਚੰਗੀ ਤਰ੍ਹਾਂ ਤਿਆਰ ਕੀਤੀ ਹੋਈ ਪੇਸ਼ਕਾਰੀ ਪ੍ਰਦਰਸ਼ਿਤ ਕਰੋ। ਹਿੰਦੂ ਧਰਮ ਬਾਰੇ ਹੋਰ ਜਾਣਕਾਰੀ ਲੈਣ ਲਈ ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ; ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 13-14; ਅਤੇ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਦਾ ਅਧਿਆਇ 5 ਦੇਖੋ।
ਗੀਤ 140 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਸਤੰਬਰ
ਗੀਤ 193
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਸਥਾਨਕ ਲੋੜਾਂ।
25 ਮਿੰਟ: “1999 ‘ਪਰਮੇਸ਼ੁਰ ਦਾ ਅਗੰਮ ਵਾਕ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 1-15) ਸਵਾਲ ਅਤੇ ਜਵਾਬ। ਪੈਰੇ 6, 8, 11 ਅਤੇ 15 ਪੜ੍ਹੋ। ਉਨ੍ਹਾਂ ਕਾਰਨਾਂ ਉੱਤੇ ਜ਼ੋਰ ਦਿਓ ਕਿ ਸਾਨੂੰ ਪੂਰੇ ਮਹਾਂ-ਸੰਮੇਲਨ ਵਿਚ, ਸ਼ੁੱਕਰਵਾਰ ਨੂੰ ਵੀ, ਕਿਉਂ ਹਾਜ਼ਰ ਹੋਣਾ ਚਾਹੀਦਾ ਹੈ। ਇਸ ਗੱਲ ਤੇ ਜ਼ੋਰ ਦਿਓ ਕਿ ਸੋਸਾਇਟੀ ਵੱਲੋਂ ਦਿੱਤੀ ਗਈ ਹਿਦਾਇਤ ਅਨੁਸਾਰ ਸਾਨੂੰ ਮਹਾਂ-ਸੰਮੇਲਨ ਵਿਚ ਹਰ ਦਿਨ ਆਪਣਾ ਦੁਪਹਿਰ ਦਾ ਖਾਣਾ ਨਾਲ ਲੈ ਕੇ ਆਉਣਾ ਚਾਹੀਦਾ ਹੈ।
ਗੀਤ 19 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਸਤੰਬਰ
ਗੀਤ 141
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਸਤੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਕਤੂਬਰ ਦੌਰਾਨ ਰਸਾਲਾ ਵੰਡਾਈ ਦੇ ਕੰਮ ਵਿਚ ਪੂਰਾ ਹਿੱਸਾ ਲੈਣ ਲਈ ਯੋਜਨਾਵਾਂ ਬਣਾਉਣ। ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਦਿੱਤੇ ਗਏ ਕੁਝ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰੋ ਕਿ ਪੇਸ਼ਕਾਰੀਆਂ ਨੂੰ ਕਿਵੇਂ ਤਿਆਰ ਕਰਨਾ ਹੈ। ਨਵੇਂ ਰਸਾਲਿਆਂ ਨੂੰ ਇਸਤੇਮਾਲ ਕਰਦੇ ਹੋਏ ਗੱਲ-ਬਾਤ ਕਰਨ ਦੇ ਕੁਝ ਵਧੀਆ ਨੁਕਤੇ ਦੱਸੋ ਅਤੇ ਸੰਖੇਪ ਵਿਚ ਇਕ ਜਾਂ ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ।
15 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।
20 ਮਿੰਟ: “1999 ‘ਪਰਮੇਸ਼ੁਰ ਦਾ ਅਗੰਮ ਵਾਕ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 16-23) ਸਵਾਲ ਅਤੇ ਜਵਾਬ। ਪੈਰੇ 17-20 ਪੜ੍ਹੋ। ਜ਼ੋਰ ਦੇਣ ਲਈ ਸ਼ਾਸਤਰਵਚਨਾਂ ਨੂੰ ਇਸਤੇਮਾਲ ਕਰੋ ਕਿ ਕਿਉਂ ਅਸੀਂ ਆਪਣੇ ਪਹਿਰਾਵੇ, ਸ਼ਿੰਗਾਰ ਅਤੇ ਆਚਰਣ ਵੱਲ ਖ਼ਾਸ ਧਿਆਨ ਦੇਣਾ ਹੈ।
ਗੀਤ 87 ਅਤੇ ਸਮਾਪਤੀ ਪ੍ਰਾਰਥਨਾ।