ਪ੍ਰਸ਼ਨ ਡੱਬੀ
◼ ਕੀ ਤੁਸੀਂ ਸੰਕਟਕਾਲੀਨ ਸਥਿਤੀ ਲਈ ਤਿਆਰ ਹੋ?
ਆਧੁਨਿਕ ਸੰਸਾਰ ਵਿਚ, “ਸਮਾਂ ਅਤੇ ਅਣਚਿਤਵੀ ਘਟਨਾ” ਵਾਪਰਨ ਕਰਕੇ ਅਕਸਰ ਤੁਰੰਤ ਡਾਕਟਰੀ ਇਲਾਜ ਦੀ ਲੋੜ ਪੈ ਸਕਦੀ ਹੈ, ਜਿਸ ਵਿਚ ਡਾਕਟਰ ਖ਼ੂਨ ਲੈਣ ਲਈ ਜ਼ੋਰ ਪਾ ਸਕਦੇ ਹਨ। (ਉਪ. 9:11, ਨਿ ਵ) ਅਜਿਹੀ ਸਥਿਤੀ ਲਈ ਅਸੀਂ ਪਹਿਲਾਂ ਤੋਂ ਹੀ ਤਿਆਰ ਹੋਈਏ, ਇਸ ਲਈ ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਸਾਨੂੰ ਬਹੁਤ ਸਾਰੇ ਤਰੀਕਿਆਂ ਦੁਆਰਾ ਮਦਦ ਦਿੱਤੀ ਹੈ, ਪਰ ਉਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਆਪਣਾ ਫ਼ਰਜ਼ ਪੂਰਾ ਕਰੀਏ। ਹੇਠਾਂ ਦਿੱਤੀਆਂ ਗਈਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ।
• ਹਰ ਵੇਲੇ ਆਪਣੇ ਨਾਲ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਰੱਖੋ।
• ਯਕੀਨੀ ਹੋਵੋ ਕਿ ਤੁਹਾਡੇ ਬੱਚੇ ਹਰ ਸਮੇਂ ਆਪਣੇ ਕੋਲ ਚਾਲੂ ਸ਼ਨਾਖਤੀ ਕਾਰਡ ਰੱਖਣ।
• ਅਕਤੂਬਰ 1992 (ਅੰਗ੍ਰੇਜ਼ੀ) ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਉੱਤੇ ਪੁਨਰ-ਵਿਚਾਰ ਕਰੋ ਅਤੇ ਰੀਹਰਸਲ ਕਰੋ ਕਿ ਤੁਸੀਂ ਆਪਣੇ ਬੱਚਿਆਂ ਦੇ ਇਲਾਜ ਦੇ ਸੰਬੰਧ ਵਿਚ ਡਾਕਟਰਾਂ ਅਤੇ ਜੱਜਾਂ ਨਾਲ ਕਿਵੇਂ ਗੱਲ ਕਰੋਗੇ।
• ਖ਼ੂਨ ਦੇ ਅੰਸ਼ਾਂ ਸੰਬੰਧੀ ਅਤੇ ਖ਼ੂਨ ਦੀ ਜਗ੍ਹਾ ਦਿੱਤੇ ਜਾਣ ਵਾਲੇ ਤਰਲ ਪਦਾਰਥਾਂ ਸੰਬੰਧੀ ਲੇਖਾਂ ਉੱਤੇ ਪੁਨਰ-ਵਿਚਾਰ ਕਰੋ। (ਦੇਖੋ: ਪਹਿਰਾਬੁਰਜ, 1 ਅਕਤੂਬਰ, 1994 (ਅੰਗ੍ਰੇਜ਼ੀ), ਸਫ਼ਾ 31; 1 ਜੂਨ, 1990 (ਅੰਗ੍ਰੇਜ਼ੀ), ਸਫ਼ੇ 30-1; 1 ਮਾਰਚ, 1989 (ਅੰਗ੍ਰੇਜ਼ੀ), ਸਫ਼ੇ 30-1; ਜਾਗਰੂਕ ਬਣੋ!, 8 ਦਸੰਬਰ, 1994 (ਅੰਗ੍ਰੇਜ਼ੀ), ਸਫ਼ੇ 23-7; 8 ਅਗਸਤ, 1993 (ਅੰਗ੍ਰੇਜ਼ੀ), ਸਫ਼ੇ 22-5; 22 ਨਵੰਬਰ, 1991 (ਅੰਗ੍ਰੇਜ਼ੀ), ਸਫ਼ਾ 10; ਅਤੇ ਅਕਤੂਬਰ 1992 (ਅੰਗ੍ਰੇਜ਼ੀ), ਤੇ ਦਸੰਬਰ 1990 (ਅੰਗ੍ਰੇਜ਼ੀ), ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ। ਇਨ੍ਹਾਂ ਨੂੰ ਇਕ ਫਾਈਲ ਵਿਚ ਰੱਖੋ ਤਾਂਕਿ ਜਦੋਂ ਵੀ ਚਾਹੋ ਤੁਸੀਂ ਇਨ੍ਹਾਂ ਨੂੰ ਪੜ੍ਹ ਸਕੋ।)
• ਆਪਣੇ ਸ਼ੁੱਧ ਅੰਤਹਕਰਣ ਨਾਲ ਫ਼ੈਸਲਾ ਕਰੋ ਕਿ ਤੁਸੀਂ ਅਜਿਹੀਆਂ ਮਸ਼ੀਨਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿਓਗੇ ਜਾਂ ਨਹੀਂ ਜੋ ਸਰੀਰ ਤੋਂ ਬਾਹਰ ਖ਼ੂਨ ਦਾ ਸੰਚਾਰ ਕਰਦੀਆਂ ਹਨ ਜਾਂ ਕਿ ਤੁਸੀਂ ਖ਼ੂਨ ਦੇ ਅੰਸ਼ਾਂ ਨਾਲ ਬਣੀਆਂ ਦਵਾਈਆਂ ਲਓਗੇ ਜਾਂ ਨਹੀਂ।
• ਜੇਕਰ ਸੰਭਵ ਹੋ ਸਕੇ, ਤਾਂ ਹਸਪਤਾਲ ਜਾਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਦੱਸੋ ਤਾਂਕਿ ਉਹ ਤੁਹਾਡੀ ਸਹਾਇਤਾ ਕਰ ਸਕਣ ਅਤੇ ਜ਼ਰੂਰਤ ਪੈਣ ਤੇ ਹਸਪਤਾਲ ਸੰਪਰਕ ਸਮਿਤੀ (Hospital Liaison Committee [HLC]) ਨੂੰ ਮਿਲ ਸਕਣ। ਛੋਟੇ ਬੱਚੇ ਦੇ ਮਾਮਲੇ ਵਿਚ ਬਜ਼ੁਰਗਾਂ ਨੂੰ ਪਹਿਲਾਂ ਹੀ ਹਸਪਤਾਲ ਸੰਪਰਕ ਸਮਿਤੀ ਨੂੰ ਸੂਚਨਾ ਦੇਣ ਲਈ ਕਹੋ।
ਖ਼ੂਨ ਲੈਣ ਤੋਂ ਸਾਫ਼ ਨਾਂਹ ਕਰੋ: ਰਿਪੋਰਟਾਂ ਦਿਖਾਉਂਦੀਆਂ ਹਨ ਕਿ ਕੁਝ ਭੈਣ-ਭਰਾਵਾਂ ਨੇ ਡਾਕਟਰਾਂ ਨੂੰ ਇਹ ਦੱਸਣ ਵਿਚ ਬਹੁਤ ਦੇਰ ਕੀਤੀ ਕਿ ਉਹ ਖ਼ੂਨ ਨਹੀਂ ਲੈਣਾ ਚਾਹੁੰਦੇ। ਇਸ ਨਾਲ ਡਾਕਟਰ ਲਈ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਹ ਤੁਹਾਨੂੰ ਖ਼ੂਨ ਚੜ੍ਹਾ ਸਕਦਾ ਹੈ। ਜੇਕਰ ਡਾਕਟਰ ਤੁਹਾਡੇ ਵਿਸ਼ਵਾਸਾਂ ਬਾਰੇ ਜਾਣਦੇ ਹਨ ਅਤੇ ਇਕ ਦਸਤਖਤ ਕੀਤਾ ਹੋਇਆ ਦਸਤਾਵੇਜ਼ ਤੁਹਾਡੀਆਂ ਇੱਛਾਵਾਂ ਦਾ ਸਮਰਥਨ ਕਰਦਾ ਹੈ ਜਿਸ ਵਿਚ ਤੁਸੀਂ ਖ਼ਾਸ ਨਿਰਦੇਸ਼ਨ ਦਿੱਤੇ ਹਨ, ਤਾਂ ਇਹ ਡਾਕਟਰਾਂ ਦੀ ਮਦਦ ਕਰਦਾ ਹੈ ਕਿ ਉਹ ਬਿਨਾਂ ਦੇਰੀ ਕੀਤੇ ਤੁਹਾਡਾ ਇਲਾਜ ਕਰਨ ਅਤੇ ਇਸ ਨਾਲ ਉਹ ਤੁਹਾਡਾ ਖ਼ੂਨ-ਰਹਿਤ ਡਾਕਟਰੀ ਇਲਾਜ ਕਰ ਸਕਦੇ ਹਨ।
ਕਿਉਂਕਿ ਤੁਰੰਤ ਡਾਕਟਰੀ ਇਲਾਜ ਦੀ ਕਿਸੇ ਵੇਲੇ ਵੀ ਅਚਾਨਕ ਲੋੜ ਪੈ ਸਕਦੀ ਹੈ, ਇਸ ਲਈ ਹੁਣ ਤੋਂ ਹੀ ਕਦਮ ਚੁੱਕੋ ਕਿ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਖ਼ੂਨ ਨਾ ਦਿੱਤਾ ਜਾਵੇ।—ਕਹਾ. 16:20; 22:3.