ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਜਨਵਰੀ ਸਫ਼ਾ 7
  • ਹੁਣ ਤੋਂ ਹੀ ਮੈਡੀਕਲ ਐਮਰਜੈਂਸੀ ਲਈ ਤਿਆਰੀ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹੁਣ ਤੋਂ ਹੀ ਮੈਡੀਕਲ ਐਮਰਜੈਂਸੀ ਲਈ ਤਿਆਰੀ ਕਰੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਢਿੱਲ-ਮੱਠ ਕਰ ਰਹੇ ਹੋ?
    ਸਾਡੀ ਰਾਜ ਸੇਵਕਾਈ—2010
  • ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?
    ਸਾਡੀ ਰਾਜ ਸੇਵਕਾਈ—2009
  • ਨਵਾਂ ਪ੍ਰਬੰਧ ਜੋ ਲਹੂ ਤੋਂ ਬਚੇ ਰਹਿਣ ਵਿਚ ਸਾਡੀ ਮਦਦ ਕਰੇਗਾ
    ਸਾਡੀ ਰਾਜ ਸੇਵਕਾਈ—2004
  • ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?
    2011 ਸਾਡੀ ਰਾਜ ਸੇਵਕਾਈ—2011
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਜਨਵਰੀ ਸਫ਼ਾ 7

ਸਾਡੀ ਮਸੀਹੀ ਜ਼ਿੰਦਗੀ

ਹੁਣ ਤੋਂ ਹੀ ਮੈਡੀਕਲ ਐਮਰਜੈਂਸੀ ਲਈ ਤਿਆਰੀ ਕਰੋ

ਤਿਆਰੀ ਕਿਉਂ ਕਰੀਏ? ਸਾਡੀ ਸਿਹਤ ਅਚਾਨਕ ਖ਼ਰਾਬ ਹੋ ਸਕਦੀ ਹੈ ਅਤੇ ਸਾਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਲਾਜ ਨਾਲ ਸੰਬੰਧਿਤ ਸਾਰੇ ਪ੍ਰਬੰਧਾਂ ਦਾ ਹੁਣ ਤੋਂ ਹੀ ਫ਼ਾਇਦਾ ਲਈਏ ਤਾਂਕਿ ਭਵਿੱਖ ਵਿਚ ਲੋੜ ਪੈਣ ਤੇ ਅਸੀਂ ਵਧੀਆ ਇਲਾਜ ਕਰਵਾ ਸਕੀਏ। ਪਹਿਲਾਂ ਤੋਂ ਤਿਆਰੀ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝਦੇ ਹਾਂ ਅਤੇ ਖ਼ੂਨ ਬਾਰੇ ਯਹੋਵਾਹ ਦੇ ਕਾਨੂੰਨ ਨੂੰ ਹਰ ਹਾਲ ਵਿਚ ਮੰਨਣਾ ਚਾਹੁੰਦੇ ਹਾਂ।​—ਰਸੂ 15:28, 29.

ਤੁਸੀਂ ਤਿਆਰੀ ਕਿਵੇਂ ਕਰ ਸਕਦੇ ਹੋ?

  • ਪ੍ਰਾਰਥਨਾ ਕਰਨ ਤੋਂ ਬਾਅਦ ਸੋਚ-ਵਿਚਾਰ ਕਰ ਕੇ ਡਿਉਰਬਲ ਪਾਵਰ ਆਫ਼ ਅਟਾਰਨੀ (DPA) ਕਾਰਡ ਭਰੋ।a ਬਪਤਿਸਮਾ-ਪ੍ਰਾਪਤ ਪ੍ਰਚਾਰਕ ਸਾਹਿੱਤ ਸੰਭਾਲਣ ਵਾਲੇ ਭਰਾ ਤੋਂ ਇਹ ਕਾਰਡ ਅਤੇ ਆਪਣੇ ਨਾਬਾਲਗ ਬੱਚਿਆਂ ਲਈ ਸ਼ਨਾਖਤੀ ਕਾਰਡ (ic) ਲੈ ਸਕਦਾ ਹੈ

  • ਜੇ ਕੋਈ ਭੈਣ ਗਰਭਵਤੀ ਹੈ, ਤਾਂ ਉਹ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਗਰਭਵਤੀ ਔਰਤਾਂ ਲਈ ਜਾਣਕਾਰੀ (S-401) (ਅੰਗ੍ਰੇਜ਼ੀ) ਦਸਤਾਵੇਜ਼ ਦੀ ਕਾਪੀ ਲੈ ਸਕਦੀ ਹੈ। ਇਸ ਦਸਤਾਵੇਜ਼ ਵਿਚ ਦਿੱਤੀ ਜਾਣਕਾਰੀ ਨਾਲ ਗਰਭ-ਅਵਸਥਾ ਅਤੇ ਬੱਚੇ ਦੇ ਜਨਮ ਵੇਲੇ ਖੜ੍ਹੀਆਂ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਸਹੀ ਫ਼ੈਸਲੇ ਲੈਣ ਵਿਚ ਉਸ ਭੈਣ ਦੀ ਮਦਦ ਹੋਵੇਗੀ

  • ਜੇ ਤੁਹਾਨੂੰ ਕੋਈ ਅਜਿਹਾ ਇਲਾਜ ਕਰਾਉਣਾ ਪਵੇ ਜਿਸ ਵਿਚ ਖ਼ੂਨ ਦਾ ਮਸਲਾ ਖੜ੍ਹਾ ਹੋ ਸਕਦਾ ਹੈ ਜਾਂ ਤੁਹਾਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਵੇ, ਤਾਂ ਇਸ ਬਾਰੇ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਪਹਿਲਾਂ ਹੀ ਦੱਸ ਦਿਓ। ਨਾਲੇ ਹਸਪਤਾਲ ਵਾਲਿਆਂ ਨੂੰ ਵੀ ਦੱਸੋ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਤਿਨਿਧੀ ਨੂੰ ਤੁਹਾਡੇ ਨਾਲ ਮਿਲਣ ਦਿੱਤਾ ਜਾਵੇ

ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ? ਉਹ ਡਿਉਰਬਲ ਪਾਵਰ ਆਫ਼ ਅਟਾਰਨੀ (DPA) ਕਾਰਡ ਭਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਪਰ ਇਲਾਜ ਦੇ ਮਾਮਲੇ ਵਿਚ ਬਜ਼ੁਰਗ ਤੁਹਾਡੇ ਲਈ ਕੋਈ ਫ਼ੈਸਲਾ ਨਹੀਂ ਕਰਨਗੇ ਅਤੇ ਨਾ ਹੀ ਉਹ ਉਨ੍ਹਾਂ ਮਾਮਲਿਆਂ ਬਾਰੇ ਆਪਣੀ ਕੋਈ ਰਾਇ ਦੇਣਗੇ ਜਿਨ੍ਹਾਂ ਬਾਰੇ ਹਰੇਕ ਮਸੀਹੀ ਨੇ ਖ਼ੁਦ ਫ਼ੈਸਲਾ ਕਰਨਾ ਹੁੰਦਾ ਹੈ। (ਰੋਮੀ 14:12; ਗਲਾ 6:5) ਜਦੋਂ ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਪਹਿਲਾਂ ਹੀ ਦੱਸਦੇ ਹੋ ਕਿ ਇਲਾਜ ਦੌਰਾਨ ਖ਼ੂਨ ਲੈਣ ਦਾ ਮਸਲਾ ਖੜ੍ਹਾ ਹੋ ਸਕਦਾ ਹੈ, ਤਾਂ ਉਹ ਤੁਹਾਡੇ ਵੱਲੋਂ ਫ਼ੌਰਨ ਹਸਪਤਾਲ ਸੰਪਰਕ ਕਮੇਟੀ (HLC) ਨਾਲ ਗੱਲ ਕਰਨਗੇ।

ਹਸਪਤਾਲ ਸੰਪਰਕ ਕਮੇਟੀ ਕਿਵੇਂ ਮਦਦ ਕਰ ਸਕਦੀ ਹੈ? ਇਸ ਕਮੇਟੀ ਦੇ ਭਰਾਵਾਂ ਨੂੰ ਡਾਕਟਰਾਂ ਅਤੇ ਕਾਨੂੰਨੀ ਅਧਿਕਾਰੀਆਂ ਨੂੰ ਖ਼ੂਨ ਸੰਬੰਧੀ ਸਾਡੇ ਧਾਰਮਿਕ ਵਿਸ਼ਵਾਸਾਂ ਬਾਰੇ ਸਮਝਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਭਰਾ ਤੁਹਾਡੇ ਡਾਕਟਰ ਨਾਲ ਇਲਾਜ ਦੇ ਉਨ੍ਹਾਂ ਤਰੀਕਿਆਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਵਿਚ ਖ਼ੂਨ ਚੜ੍ਹਾਉਣ ਦੀ ਲੋੜ ਹੀ ਨਹੀਂ ਪੈਂਦੀ। ਉਹ ਉਨ੍ਹਾਂ ਡਾਕਟਰਾਂ ਨੂੰ ਲੱਭਣ ਵਿਚ ਵੀ ਤੁਹਾਡੀ ਮਦਦ ਕਰ ਸਕਦੇ ਹਨ ਜੋ ਖ਼ੂਨ ਤੋਂ ਬਿਨਾਂ ਇਲਾਜ ਕਰਨ ਲਈ ਤਿਆਰ ਹਨ।

ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਸਹੀ ਫ਼ੈਸਲਾ ਕਿਵੇਂ ਕਰੀਏ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਜਿਨ੍ਹਾਂ ਹਾਲਾਤਾਂ ਵਿਚ ਖ਼ੂਨ ਦਾ ਮਸਲਾ ਖੜ੍ਹਾ ਹੋ ਸਕਦਾ ਹੈ, ਉਨ੍ਹਾਂ ਬਾਰੇ ਪਹਿਲਾਂ ਹੀ ਤਿਆਰੀ ਕਰਨ ਸੰਬੰਧੀ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ?

a ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 39 ਤੋਂ ਤੁਹਾਡੀ ਮਦਦ ਹੋ ਸਕਦੀ ਹੈ ਕਿ ਤੁਸੀਂ ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਸਹੀ ਫ਼ੈਸਲੇ ਲੈ ਸਕੋ।

ਕੀ ਤੁਸੀਂ ਤਿਆਰ ਹੋ?

ਜਦੋਂ ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਕੋਈ ਮਸਲਾ ਖੜ੍ਹਾ ਹੋਵੇ,

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ