ਨਵਾਂ ਪ੍ਰਬੰਧ ਜੋ ਲਹੂ ਤੋਂ ਬਚੇ ਰਹਿਣ ਵਿਚ ਸਾਡੀ ਮਦਦ ਕਰੇਗਾ
ਪ੍ਰਬੰਧਕ ਸਭਾ ਨੇ ਇਕ ਨਵਾਂ ਕਾਰਡ ਤਿਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿਚ “ਸਥਾਈ ਅਧਿਕਾਰ ਪੱਤਰ” (ਡਿਉਰਬਲ ਪਾਵਰ ਆਫ਼ ਅਟਾਰਨੀ [DPA]) ਅਤੇ ਇਲਾਜ ਬਾਰੇ ਹਿਦਾਇਤਾਂ/ਜਵਾਬਦੇਹੀ ਤੋਂ ਮੁਕਤੀ ਕਾਰਡ ਦੇ ਮੁੱਖ ਨੁਕਤੇ ਸ਼ਾਮਲ ਕੀਤੇ ਜਾਣਗੇ। ਇਸ ਨਵੇਂ ਕਾਰਡ ਨੂੰ ਅਸੀਂ ਡੀ. ਪੀ. ਏ. ਕਾਰਡ ਹੀ ਕਹਾਂਗੇ।
ਡੀ. ਪੀ. ਏ. ਕਾਰਡ ਦੀ ਕੋਈ ਸਮਾਪਤੀ ਤਾਰੀਖ਼ ਨਹੀਂ ਹੋਵੇਗੀ ਅਤੇ ਇਸ ਨੂੰ ਹਰ ਦੇਸ਼ ਵਿਚ ਕਾਨੂੰਨੀ ਮਾਨਤਾ ਪ੍ਰਾਪਤ ਹੋਵੇਗੀ। ਤੁਹਾਨੂੰ ਸਿਰਫ਼ ਉਦੋਂ ਹੀ ਨਵਾਂ ਕਾਰਡ ਭਰਨ ਦੀ ਲੋੜ ਪਵੇਗੀ ਜਦੋਂ (1) ਤੁਸੀਂ ਕਿਸੇ ਵੇਰਵੇ ਵਿਚ ਤਬਦੀਲੀ ਕਰਨੀ ਚਾਹੁੰਦੇ ਹੋ ਜਿਵੇਂ ਤੁਹਾਡੀਆਂ ਇੱਛਾਵਾਂ, ਡਾਕਟਰਾਂ ਦੇ ਨਾਂ, ਪਤੇ ਤੇ ਫ਼ੋਨ ਨੰਬਰ ਆਦਿ ਜਾਂ (2) ਤੁਹਾਡਾ ਡੀ. ਪੀ. ਏ. ਕਾਰਡ ਗੁਆਚ ਜਾਂ ਖ਼ਰਾਬ ਹੋ ਗਿਆ ਹੈ।
ਡੀ. ਪੀ. ਏ. ਕਾਰਡ ਪ੍ਰਾਰਥਨਾ ਕਰਨ ਤੋਂ ਬਾਅਦ ਬਹੁਤ ਸੋਚ-ਸਮਝ ਕੇ ਘਰੇ ਭਰਿਆ ਜਾਣਾ ਚਾਹੀਦਾ ਹੈ। ਪਰ ਕਾਰਡ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਣੀ ਚਾਹੀਦੀ ਹੈ। ਮਿਸਾਲ ਲਈ, ਜੇ ਕਾਰਡ ਉੱਤੇ ਲਿਖਿਆ ਹੈ ਕਿ ਤੁਹਾਨੂੰ ਦੋ ਗਵਾਹਾਂ ਦੀ ਹਾਜ਼ਰੀ ਵਿਚ ਦਸਤਖਤ ਕਰਨੇ ਹਨ, ਤਾਂ ਇਸੇ ਤਰ੍ਹਾਂ ਹੀ ਕਰੋ। ਸਮੇਂ-ਸਮੇਂ ਤੇ ਪੁਸਤਕ ਅਧਿਐਨ ਨਿਗਾਹਬਾਨ ਪਤਾ ਕਰ ਸਕਦੇ ਹਨ ਕਿ ਕਿਨ੍ਹਾਂ ਨੇ ਅਜੇ ਤਕ ਨਵੇਂ ਕਾਰਡ ਨਹੀਂ ਭਰੇ ਹਨ ਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ ਜਾਂ ਨਹੀਂ।
ਡੀ. ਪੀ. ਏ. ਕਾਰਡ ਨੂੰ ਫੋਲਡ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਲਈ ਤੇ ਆਪਣੇ ਲਈ ਵੀ ਇਸ ਦੀਆਂ ਸਾਫ਼-ਸੁਥਰੀਆਂ ਫੋਟੋ ਕਾਪੀਆਂ ਕਰਾ ਲਓ। ਜੇ ਚਾਹੋ, ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕਲੀਸਿਯਾ ਦੇ ਸੈਕਟਰੀ ਨੂੰ ਵੀ ਕਾਪੀਆਂ ਕਰਾ ਕੇ ਦੇ ਸਕਦੇ ਹੋ। ਫੋਟੋ ਕਾਪੀ ਕਰਦੇ ਸਮੇਂ ਸਾਧਾਰਣ ਸਾਈਜ਼ (8 1/2 ਇੰਚ X 11 ਇੰਚ) ਦੇ ਕਾਗਜ਼ ਦੇ ਠੀਕ ਵਿਚਕਾਰ ਕਾਰਡ ਰੱਖ ਕੇ ਫੋਟੋ ਕਾਪੀ ਕਰੋ। ਕਾਗਜ਼ ਦਾ ਸਿਰਫ਼ ਇਕ ਪਾਸਾ ਵਰਤੋ। ਆਪਣੇ ਕੋਲ ਹਮੇਸ਼ਾ ਅਸਲੀ ਕਾਰਡ ਰੱਖੋ, ਨਾ ਕਿ ਇਸ ਦੀ ਫੋਟੋ ਕਾਪੀ।
ਗਵਾਹਾਂ ਦੇ ਬਪਤਿਸਮਾ-ਰਹਿਤ ਬੱਚਿਆਂ ਲਈ ਤਿਆਰ ਕੀਤੇ ਗਏ ਸ਼ਨਾਖਤੀ ਕਾਰਡ ਜਿਸ ਉੱਤੇ 3/99 ਦੀ ਤਾਰੀਖ਼ ਛਪੀ ਹੈ, ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਮਾਤਾ-ਪਿਤਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਉਹ ਆਪਣੇ ਹਰ ਨਾਬਾਲਗ ਬੱਚੇ ਲਈ ਇਕ-ਇਕ ਕਾਰਡ ਚੰਗੀ ਤਰ੍ਹਾਂ ਭਰਨ, ਉਸ ਉੱਤੇ ਦਸਤਖਤ ਕਰਨ ਅਤੇ ਇਹ ਕਾਰਡ ਹਰ ਢੁਕਵੇਂ ਮੌਕੇ ਤੇ ਉਨ੍ਹਾਂ ਦੇ ਬੱਚਿਆਂ ਕੋਲ ਹੋਣ।
ਜਿਨ੍ਹਾਂ ਪ੍ਰਕਾਸ਼ਕਾਂ ਨੇ ਅਜੇ ਬਪਤਿਸਮਾ ਨਹੀਂ ਲਿਆ ਹੈ, ਉਹ ਡੀ. ਪੀ. ਏ. ਕਾਰਡ ਅਤੇ ਸ਼ਨਾਖਤੀ ਕਾਰਡ ਦੇ ਲਫ਼ਜ਼ਾਂ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰ ਕੇ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਕਾਰਡ ਬਣਾ ਸਕਦੇ ਹਨ। ਨਵੇਂ ਬਪਤਿਸਮਾ-ਪ੍ਰਾਪਤ ਭੈਣ-ਭਰਾਵਾਂ ਨੂੰ ਡੀ. ਪੀ. ਏ. ਕਾਰਡ ਦੇਣਾ ਸੈਕਟਰੀ ਦੀ ਜ਼ਿੰਮੇਵਾਰੀ ਹੈ।