ਖ਼ੂਨ ਲੈਣ ਤੋਂ ਬਚਣ ਲਈ ਮਦਦ
ਉਨ੍ਹਾਂ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਇਸ ਸਾਲ ਨਵਾਂ “ਇਲਾਜ ਬਾਰੇ ਹਿਦਾਇਤਾਂ/ਜਵਾਬਦੇਹੀ ਤੋਂ ਮੁਕਤੀ” ਕਾਰਡ ਜਾਂ ਸ਼ਨਾਖਤੀ ਕਾਰਡ ਭਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਕਾਰਡ ਉੱਤੇ ਕੋਈ ਛਪਾਈ ਦੀ ਤਾਰੀਖ਼ ਨਹੀਂ ਹੈ ਜਾਂ ਜਿਸ ਉੱਤੇ 3/99 ਦੀ ਤਾਰੀਖ਼ ਦਿੱਤੀ ਗਈ ਹੈ। ਦਸੰਬਰ 29 ਦੇ ਹਫ਼ਤੇ ਦੀ ਸੇਵਾ ਸਭਾ ਲਈ ਸੈਕਟਰੀ ਕੋਲ ਕਾਫ਼ੀ ਮਾਤਰਾ ਵਿਚ ਇਹ ਕਾਰਡ ਹੋਣੇ ਚਾਹੀਦੇ ਹਨ, ਤਾਂਕਿ ਨਵੇਂ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ, ਉਨ੍ਹਾਂ ਦੇ ਬੱਚੇ ਅਤੇ ਉਹ ਭੈਣ-ਭਰਾ ਇਨ੍ਹਾਂ ਨੂੰ ਲੈ ਸਕਣ ਜਿਨ੍ਹਾਂ ਨੂੰ ਨਵਾਂ ਕਾਰਡ ਭਰਨ ਦੀ ਲੋੜ ਹੈ। ਅਗਸਤ ਮਹੀਨੇ ਵਿਚ ਦੂਸਰੇ ਫਾਰਮਾਂ ਦੀ ਸਾਲਾਨਾ ਸਪਲਾਈ ਦੇ ਨਾਲ ਇਹ ਕਾਰਡ ਸਾਰੀਆਂ ਕਲੀਸਿਯਾਵਾਂ ਨੂੰ ਘੱਲੇ ਗਏ ਸਨ। ਜੇ ਕਲੀਸਿਯਾ ਕੋਲ ਕਾਫ਼ੀ ਮਾਤਰਾ ਵਿਚ ਕਾਰਡ ਨਹੀਂ ਹਨ, ਤਾਂ ਸੈਕਟਰੀ ਦੂਸਰੀਆਂ ਕਲੀਸਿਯਾਵਾਂ ਤੋਂ ਪੁੱਛ ਸਕਦਾ ਹੈ ਜਾਂ ਕਲੀਸਿਯਾ ਦੇ ਅਗਲੇ ਸਾਹਿੱਤ ਆਰਡਰ ਵਿਚ ਹੋਰ ਕਾਰਡ ਮੰਗਵਾ ਸਕਦਾ ਹੈ।
ਇਹ ਕਾਰਡ ਘਰ ਜਾ ਕੇ ਧਿਆਨ ਨਾਲ ਭਰਿਆ ਜਾਣਾ ਚਾਹੀਦਾ ਹੈ, ਪਰ ਇਸ ਉੱਤੇ ਦਸਤਖਤ ਨਹੀਂ ਕੀਤੇ ਜਾਣੇ ਚਾਹੀਦੇ। ਅਗਲੇ ਕਲੀਸਿਯਾ ਪੁਸਤਕ ਅਧਿਐਨ ਵਿਚ ਕਾਰਡ ਉੱਤੇ ਪ੍ਰਕਾਸ਼ਕ ਅਤੇ ਗਵਾਹ ਦਸਤਖਤ ਕਰਨਗੇ ਅਤੇ ਤਾਰੀਖ਼ ਭਰਨਗੇ। ਲੋੜ ਪੈਣ ਤੇ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਲਈ ਜਾ ਸਕਦੀ ਹੈ। ਗਵਾਹਾਂ ਦੀ ਹਾਜ਼ਰੀ ਵਿਚ ਹੀ ਪ੍ਰਕਾਸ਼ਕ ਨੂੰ ਆਪਣੇ ਕਾਰਡ ਉੱਤੇ ਦਸਤਖਤ ਕਰਨੇ ਚਾਹੀਦੇ ਹਨ।
ਬਪਤਿਸਮਾ-ਰਹਿਤ ਪ੍ਰਕਾਸ਼ਕ ਖ਼ੁਦ ਲਈ ਤੇ ਆਪਣੇ ਬੱਚਿਆਂ ਲਈ “ਇਲਾਜ ਬਾਰੇ ਹਿਦਾਇਤਾਂ/ਜਵਾਬਦੇਹੀ ਤੋਂ ਮੁਕਤੀ” ਕਾਰਡ ਅਤੇ ਸ਼ਨਾਖਤੀ ਕਾਰਡ ਦੇ ਲਫ਼ਜ਼ਾਂ ਵਿਚ ਥੋੜ੍ਹਾ ਫੇਰ-ਬਦਲ ਕਰ ਕੇ ਕਾਰਡ ਬਣਾ ਸਕਦੇ ਹਨ।