ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਮਾਰਚ
ਗੀਤ 2
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ ਜਨਵਰੀ-ਮਾਰਚ ਜਾਗਰੂਕ ਬਣੋ! ਅਤੇ 15 ਮਾਰਚ ਦਾ ਪਹਿਰਾਬੁਰਜ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ, “ਮੈਨੂੰ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 8 ਦੇਖੋ।
12 ਮਿੰਟ: ਤੁਸੀਂ ਗਰਮੀਆਂ ਵਿਚ ਕੀ ਕਰਨ ਦੀ ਯੋਜਨਾ ਬਣਾਈ ਹੈ? ਇਕ ਬਜ਼ੁਰਗ ਜਾਂ ਸਹਾਇਕ ਸੇਵਕ ਤੇ ਉਸ ਦਾ ਪਰਿਵਾਰ ਗਰਮੀਆਂ ਲਈ ਆਪਣੀਆਂ ਯੋਜਨਾਵਾਂ ਉੱਤੇ ਚਰਚਾ ਕਰਦੇ ਹਨ। ਉਹ ਪੂਰਾ ਪਰਿਵਾਰ ਮਿਲ ਕੇ ਸਹਿਯੋਗੀ ਪਾਇਨੀਅਰੀ ਕਰਨ ਅਤੇ ਛੁੱਟੀਆਂ ਮਨਾਉਣ ਲਈ ਕਿਧਰੇ ਜਾਣ ਬਾਰੇ ਅਤੇ ਮਨਪਰਚਾਵਾ ਕਰਨ ਬਾਰੇ ਗੱਲਬਾਤ ਕਰਦੇ ਹਨ। ਉਹ ਸਾਰੇ ਸਹਿਮਤ ਹੁੰਦੇ ਹਨ ਕਿ ਉਹ ਸੈਰ-ਸਪਾਟੇ ਦੌਰਾਨ ਵੀ ਪਰਮੇਸ਼ੁਰੀ ਕੰਮਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ, ਜਿਵੇਂ ਕਲੀਸਿਯਾ ਸਭਾਵਾਂ ਵਿਚ ਜਾਣਾ, ਖੇਤਰ ਸੇਵਕਾਈ ਵਿਚ ਹਿੱਸਾ ਲੈਣਾ ਅਤੇ ਪਰਿਵਾਰਕ ਬਾਈਬਲ ਅਧਿਐਨ ਕਰਨਾ। ਉਹ ਧਿਆਨ ਰੱਖਣਗੇ ਕਿ ਉਹ ਚਾਹੇ ਘਰ ਹਨ ਜਾਂ ਸ਼ਹਿਰ ਤੋਂ ਬਾਹਰ ਗਏ ਹਨ, ਉਹ ਤੁਰੰਤ ਸੈਕਟਰੀ ਨੂੰ ਆਪਣੀ ਖੇਤਰ ਸੇਵਾ ਰਿਪੋਰਟ ਦੇ ਦੇਣਗੇ।
20 ਮਿੰਟ: “‘ਸ਼ੁਭ ਕਰਮਾਂ ਵਿੱਚ ਧਨੀ’ ਹੋਵੋ।”a ਸੇਵਾ ਨਿਗਾਹਬਾਨ ਇਹ ਭਾਸ਼ਣ ਦੇਵੇਗਾ। ਸਾਰਿਆਂ ਨੂੰ 28 ਮਾਰਚ ਨੂੰ ਸਮਾਰਕ ਮਨਾਉਣ ਦੀ ਤਿਆਰੀ ਵਿਚ ਸੇਵਕਾਈ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਕਹੋ। ਦੱਸੋ ਕਿ ਸੱਦਾ-ਪੱਤਰਾਂ ਨੂੰ ਕਿਵੇਂ ਲਾਭਦਾਇਕ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਪ੍ਰਕਾਸ਼ਕਾਂ ਨੂੰ ਦੱਸਣ ਲਈ ਕਹੋ ਕਿ ਉਹ ਪਿਛਲੇ ਸਾਲ ਸਮਾਰਕ ਵਿਚ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਬਾਈਬਲ ਵਿਦਿਆਰਥੀਆਂ ਅਤੇ ਹੋਰ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਲਿਆਉਣ ਵਿਚ ਕਿਵੇਂ ਕਾਮਯਾਬ ਹੋਏ ਅਤੇ ਉਨ੍ਹਾਂ ਨੂੰ ਇਸ ਨਾਲ ਕੀ ਖ਼ੁਸ਼ੀ ਮਿਲੀ। ਜੋ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ, ਉਨ੍ਹਾਂ ਸਾਰਿਆਂ ਨੂੰ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਅਤੇ ਸਭਾ ਤੋਂ ਬਾਅਦ ਫਾਰਮ ਲੈਣ ਲਈ ਉਤਸ਼ਾਹਿਤ ਕਰੋ।
ਗੀਤ 82 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਮਾਰਚ
ਗੀਤ 7
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਸਮਾਰਕ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਚਰਚਾ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2002 ਵਿਚ 23-28 ਮਾਰਚ ਲਈ ਦਿੱਤੀ ਗਈ ਸਮਾਰਕ ਬਾਈਬਲ ਪਠਨ ਅਨੁਸੂਚੀ ਅਨੁਸਾਰ ਬਾਈਬਲ ਪੜ੍ਹਨ।
15 ਮਿੰਟ: “ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਏਕਤਾ ਦਾ ਆਨੰਦ ਮਾਣੋ।” ਇਕ ਬਜ਼ੁਰਗ ਦੁਆਰਾ ਬਾਈਬਲ ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹੁਣ ਤੋਂ ਲੈ ਕੇ 28 ਮਾਰਚ ਤਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਾਰਕ ਵਿਚ ਆਉਣ ਦਾ ਸੱਦਾ ਦੇਣ ਲਈ ਹੋਰ ਜ਼ਿਆਦਾ ਮਿਹਨਤ ਕਰਨ।
20 ਮਿੰਟ: ਯੀਅਰ ਬੁੱਕ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਰਿਹਾ ਹੈ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪਹਿਲਾਂ ਇਸ ਅੰਕ ਦੇ ਸਫ਼ਾ 6 ਉੱਤੇ ਦਿੱਤੀ “ਪ੍ਰਬੰਧਕ ਸਭਾ ਵੱਲੋਂ ਚਿੱਠੀ” ਵਿੱਚੋਂ ਮੁੱਖ ਗੱਲਾਂ ਦੱਸੋ। ਫਿਰ ਹਾਜ਼ਰੀਨ ਕੋਲੋਂ ਪੁੱਛੋ ਕਿ ਯੀਅਰ ਬੁੱਕ ਵਿੱਚੋਂ ਕਿਹੜੀਆਂ ਰਿਪੋਰਟਾਂ ਅਤੇ ਤਜਰਬਿਆਂ ਨੇ ਖ਼ਾਸਕਰ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ ਤੇ ਉਨ੍ਹਾਂ ਦੀ ਨਿਹਚਾ ਨੂੰ ਵਧਾਇਆ ਹੈ। ਸਾਰਿਆਂ ਨੂੰ ਪੂਰੀ ਯੀਅਰ ਬੁੱਕ ਪੜ੍ਹਨ ਅਤੇ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਯਹੋਵਾਹ ਦੇ ਸੰਗਠਨ ਤੋਂ ਜਾਣੂ ਕਰਾਉਣ ਲਈ ਇਸ ਨੂੰ ਵਰਤਣ ਲਈ ਉਤਸ਼ਾਹਿਤ ਕਰੋ।
ਗੀਤ 45 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਮਾਰਚ
ਗੀਤ 12
14 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਦੀ ਅਰਜ਼ੀ ਅਜੇ ਵੀ ਦਿੱਤੀ ਜਾ ਸਕਦੀ ਹੈ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ, ਇਕ ਨੌਜਵਾਨ ਭੈਣ ਜਾਂ ਭਰਾ ਪ੍ਰਦਰਸ਼ਨ ਕਰ ਕੇ ਦਿਖਾਵੇਗਾ ਕਿ ਜਨਵਰੀ-ਮਾਰਚ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕਰਨਾ ਹੈ ਅਤੇ ਇਕ ਬਜ਼ੁਰਗ ਦਿਖਾਵੇਗਾ ਕਿ 1 ਅਪ੍ਰੈਲ ਦਾ ਪਹਿਰਾਬੁਰਜ ਰਸਾਲਾ ਕਿਵੇਂ ਪੇਸ਼ ਕਰਨਾ ਹੈ। ਹਰ ਪ੍ਰਦਰਸ਼ਨ ਤੋਂ ਬਾਅਦ, ਪੇਸ਼ਕਾਰੀ ਦੇ ਕੁਝ ਚੰਗੇ ਪਹਿਲੂਆਂ ਬਾਰੇ ਦੱਸੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
16 ਮਿੰਟ: ਹੌਸਲਾ ਦੇਣ ਲਈ ਤਰਕ ਕਰਨਾ ਕਿਤਾਬ ਵਰਤੋ। ਹਾਜ਼ਰੀਨ ਨਾਲ ਚਰਚਾ। ਸਮੇਂ-ਸਮੇਂ ਤੇ ਹਰ ਕਿਸੇ ਨੂੰ ਪ੍ਰੇਮਮਈ ਹੌਸਲੇ ਦੀ ਲੋੜ ਪੈਂਦੀ ਹੈ। ਇਸ ਲਈ, ਸਾਨੂੰ ਸਾਰਿਆਂ ਨੂੰ ਦੂਜਿਆਂ ਨੂੰ ‘ਦਿਲਾਸਾ ਦੇਣ’ ਦੀ ਲੋੜ ਮਹਿਸੂਸ ਕਰਨੀ ਚਾਹੀਦੀ ਹੈ ਜਿਨ੍ਹਾਂ ਵਿਚ ਉਹ ਦੁਖੀ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਸੇਵਕਾਈ ਵਿਚ ਮਿਲਦੇ ਹਾਂ। (1 ਥੱਸ. 5:14) ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਨੂੰ ਵਰਤਦੇ ਹੋਏ ਹਾਜ਼ਰੀਨ ਨੂੰ ਪੁੱਛੋ ਕਿ ਜੇ ਕੋਈ ਸਫ਼ੇ 117-21 ਵਿਚ ਦਿੱਤੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦਾ ਹੈ, ਤਾਂ ਉਹ ਉਸ ਨੂੰ ਹੌਸਲਾ ਦੇਣ ਲਈ ਬਾਈਬਲ ਵਿੱਚੋਂ ਕਿਹੜੀ ਸਲਾਹ ਦੇਣਗੇ। ਸਾਰਿਆਂ ਨੂੰ ਸੁਝਾਅ ਦਿਓ ਕਿ ਜਦੋਂ ਵੀ ਕਿਸੇ ਨੂੰ ਹੌਸਲੇ ਦੀ ਲੋੜ ਪੈਂਦੀ ਹੈ, ਤਾਂ ਉਹ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਨ।—ਗਲਾ. 6:10.
ਗੀਤ 131 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਅਪ੍ਰੈਲ
ਗੀਤ 27
7 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
18 ਮਿੰਟ: “ਬਜ਼ੁਰਗ ਜੋਸ਼ ਨਾਲ ਪਰਮੇਸ਼ੁਰ ਦੇ ਝੁੰਡ ਦੀ ਚਰਵਾਹੀ ਕਰਦੇ ਹਨ।” ਇਕ ਬਜ਼ੁਰਗ ਭਾਸ਼ਣ ਦੇਵੇਗਾ। ਦਿੱਤੇ ਗਏ ਹਵਾਲਿਆਂ ਉੱਤੇ ਚਰਚਾ ਕਰੋ। ਦਿਖਾਓ ਕਿ ਕਿਵੇਂ ਗ਼ੈਰ-ਸਰਗਰਮ ਪ੍ਰਕਾਸ਼ਕਾਂ ਅਤੇ ਬੀਮਾਰ ਭੈਣ-ਭਰਾਵਾਂ ਨੂੰ ਮਿਲ ਕੇ ਹੌਸਲਾ ਦੇਣ ਨਾਲ ਚੰਗੇ ਨਤੀਜੇ ਨਿਕਲ ਸਕਦੇ ਹਨ ਅਤੇ ਨਿਕਲੇ ਵੀ ਹਨ। ਪ੍ਰੇਮਮਈ ਚਰਵਾਹੇ ਯਹੋਵਾਹ ਦੀ ਸੇਵਾ ਵਿਚ ਸਰਗਰਮ ਰਹਿਣ ਦੇ ਝੁੰਡ ਦੇ ਸਖ਼ਤ ਜਤਨਾਂ ਦੀ ਕਦਰ ਕਰਦੇ ਹਨ।
20 ਮਿੰਟ: “ਪ੍ਰਚਾਰ ਵਿਚ ਆਪਣੀ ਖ਼ੁਸ਼ੀ ਨੂੰ ਵਧਾਓ।”b ਪੈਰਾ 5 ਉੱਤੇ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਵਿਵਹਾਰਕ ਸੁਝਾਅ ਦੇਣ ਲਈ ਕਹੋ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਖੇਤਰ ਵਿਚ ਜ਼ਿਆਦਾ ਪ੍ਰਭਾਵਕਾਰੀ ਬਣ ਸਕਦੇ ਹਾਂ। ਇਕ ਜਾਂ ਦੋ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਅਸੀਂ ਕਿਵੇਂ ਕਿਸੇ ਨੂੰ ਸੰਖੇਪ ਵਿਚ ਗਵਾਹੀ ਦੇਣ ਵਿਚ ਪਹਿਲ ਕਰ ਸਕਦੇ ਹਾਂ। ਸਾਰਿਆਂ ਨੂੰ ਇਸ ਹਫ਼ਤੇ ਗਵਾਹੀ ਦੇਣ ਦੇ ਮੌਕੇ ਪੈਦਾ ਕਰਨ ਲਈ ਉਤਸ਼ਾਹਿਤ ਕਰੋ।
ਗੀਤ 15 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।