ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/04 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2004
  • ਸਿਰਲੇਖ
  • ਹਫ਼ਤਾ ਆਰੰਭ 12 ਅਪ੍ਰੈਲ
  • ਹਫ਼ਤਾ ਆਰੰਭ 19 ਅਪ੍ਰੈਲ
  • ਹਫ਼ਤਾ ਆਰੰਭ 26 ਅਪ੍ਰੈਲ
  • ਹਫ਼ਤਾ ਆਰੰਭ 3 ਮਈ
ਸਾਡੀ ਰਾਜ ਸੇਵਕਾਈ—2004
km 4/04 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 12 ਅਪ੍ਰੈਲ

ਗੀਤ 93

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 15 ਅਪ੍ਰੈਲ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਦੋਵਾਂ ਪ੍ਰਦਰਸ਼ਨਾਂ ਵਿਚ ਵੱਖਰੇ-ਵੱਖਰੇ ਤਰੀਕੇ ਨਾਲ ਦਿਖਾਓ ਕਿ ਉਸ ਵਿਅਕਤੀ ਨਾਲ ਕਿੱਦਾਂ ਗੱਲ ਕੀਤੀ ਜਾ ਸਕਦੀ ਹੈ ਜੋ ਕਹਿੰਦਾ ਹੈ, “ਮੈਂ ਵਿਅਸਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ, ਸਫ਼ੇ 11-12 ਦੇਖੋ।

15 ਮਿੰਟ: “ਯਹੋਵਾਹ ਨੂੰ ਆਪਣਾ ਉੱਤਮ ਚੜ੍ਹਾਵਾ ਚੜ੍ਹਾਓ।”a ਪੈਰਾ 4 ਦੀ ਚਰਚਾ ਕਰਨ ਵੇਲੇ ਹਾਜ਼ਰੀਨ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਅਸੀਂ ਪ੍ਰਚਾਰ ਕਰਦੇ ਸਮੇਂ ਕਿਹੜੇ ਖ਼ਾਸ ਤਰੀਕਿਆਂ ਨਾਲ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ।

20 ਮਿੰਟ: “ਯਹੋਵਾਹ ਦੇ ਗਵਾਹਾਂ ਦਾ 2004 ‘ਪਰਮੇਸ਼ੁਰ ਦੇ ਨਾਲ-ਨਾਲ ਚੱਲੋ’ ਜ਼ਿਲ੍ਹਾ ਸੰਮੇਲਨ।” ਕਲੀਸਿਯਾ ਦਾ ਸੈਕਟਰੀ ਇਸ ਭਾਗ ਨੂੰ ਪੇਸ਼ ਕਰੇਗਾ। ਪੈਰਾ 5 ਦੀ ਚਰਚਾ ਕਰਦੇ ਸਮੇਂ ਵੱਖ-ਵੱਖ ਭੈਣ-ਭਰਾਵਾਂ ਨੂੰ ਸਫ਼ਾ 4 ਉੱਤੇ ਦਿੱਤੀ ਡੱਬੀ ਵਿਚ ਦਿੱਤਾ ਇਕ-ਇਕ ਨੁਕਤਾ ਪੜ੍ਹਨ ਲਈ ਕਹੋ। ਪੈਰੇ 5-8 ਦੀ ਚਰਚਾ ਕਰਦੇ ਸਮੇਂ ਸੈਕਟਰੀ ਦੱਸੇਗਾ ਕਿ ਕਲੀਸਿਯਾ ਦਾ ਸੰਮੇਲਨ ਕੋਆਰਡੀਨੇਟਰ ਹੋਣ ਦੇ ਨਾਤੇ ਉਸ ਦੀ ਕੀ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਸੰਮੇਲਨ ਵਿਚ ਹਾਜ਼ਰ ਹੋਣ ਦੇ ਸਾਰੇ ਪ੍ਰਬੰਧ ਜਲਦੀ ਤੋਂ ਜਲਦੀ ਕਰ ਲੈਣ।

ਗੀਤ 91 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 19 ਅਪ੍ਰੈਲ

ਗੀਤ 55

8 ਮਿੰਟ: ਸਥਾਨਕ ਘੋਸ਼ਣਾਵਾਂ।

17 ਮਿੰਟ: “ਯਿਸੂ ਵਰਗਾ ਸੁਭਾਅ ਪੈਦਾ ਕਰੋ।”b ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਵਰਤੋ। ਪੈਰਾ 4 ਦੀ ਚਰਚਾ ਕਰਦੇ ਸਮੇਂ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਭੈਣ-ਭਰਾਵਾਂ ਤੋਂ ਪੁੱਛੋ ਕਿ ਪਾਇਨੀਅਰੀ ਕਰਨ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ।

20 ਮਿੰਟ: “ਕਿੰਗਡਮ ਹਾਲ ਉਸਾਰੀ ਪ੍ਰੋਗ੍ਰਾਮ ਕਾਮਯਾਬ ਹੋ ਰਿਹਾ ਹੈ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।

ਗੀਤ 80 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 26 ਅਪ੍ਰੈਲ

ਗੀਤ 46

12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਭੈਣ-ਭਰਾਵਾਂ ਨੂੰ ਆਪਣੀਆਂ ਅਪ੍ਰੈਲ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਮਈ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 1 ਮਈ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀ ਨੂੰ ਜਾਂ ਨਾਲ ਪੜ੍ਹਨ ਵਾਲੇ ਵਿਦਿਆਰਥੀ ਨੂੰ ਗਵਾਹੀ ਦਿੰਦਾ ਹੈ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

18 ਮਿੰਟ: “ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਕਿਵੇਂ ਕਰੀਏ?”c ਇਕ ਜਾਂ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਸੱਚਾਈ ਵਿਚ ਚਲਣ ਵਾਲੇ ਆਪਣੇ ਵਿਆਹੁਤਾ ਸਾਥੀ ਦੀ ਚੰਗੀ ਮਿਸਾਲ ਕਰਕੇ ਯਹੋਵਾਹ ਦੇ ਸੇਵਕ ਬਣੇ।

ਗੀਤ 38 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 3 ਮਈ

ਗੀਤ 48

10 ਮਿੰਟ: ਸਥਾਨਕ ਘੋਸ਼ਣਾਵਾਂ। ਗਰਮੀਆਂ ਲਈ ਆਮ ਤੌਰ ਤੇ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਸੰਖੇਪ ਵਿਚ ਗੱਲ ਕਰੋ: ਸਹਿਯੋਗੀ ਪਾਇਨੀਅਰੀ, ਘਰ ਦੀ ਮੁਰੰਮਤ ਕਰਨੀ ਅਤੇ ਮਨੋਰੰਜਨ ਦਾ ਆਨੰਦ ਮਾਣਨਾ। ਜੇ ਕਲੀਸਿਯਾ ਕੋਲ ਅਜਿਹਾ ਖੇਤਰ ਹੈ ਜਿੱਥੇ ਕਦੀ-ਕਦਾਈਂ ਪ੍ਰਚਾਰ ਕੀਤਾ ਜਾਂਦਾ ਹੈ, ਤਾਂ ਇੱਥੇ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸੋ। ਜੇ ਅਸੀਂ ਗਰਮੀਆਂ ਵਿਚ ਕਿਤੇ ਘੁੰਮਣ ਜਾਂਦੇ ਹਾਂ ਜਾਂ ਕਿਸੇ ਹੋਰ ਗਤੀਵਿਧੀ ਵਿਚ ਹਿੱਸਾ ਲੈਂਦੇ ਹਾਂ ਜਿਸ ਕਰਕੇ ਸਾਡੇ ਰੋਜ਼ਾਨਾ ਦੇ ਰੁਟੀਨ ਉੱਤੇ ਅਸਰ ਪੈਂਦਾ ਹੈ, ਤਾਂ ਸਾਨੂੰ ਧਿਆਨ ਨਾਲ ਯੋਜਨਾ ਬਣਾਉਣੀ ਪਵੇਗੀ ਤਾਂਕਿ ਸਾਡਾ ਪਰਿਵਾਰਕ ਅਧਿਐਨ, ਕਲੀਸਿਯਾ ਸਭਾਵਾਂ ਅਤੇ ਖੇਤਰ ਸੇਵਾ ਨਾ ਛੁੱਟੇ। (ਕਹਾ. 21:5) ਸਾਰਿਆਂ ਨੂੰ ਯਾਦ ਕਰਾਓ ਕਿ ਚਾਹੇ ਉਹ ਕਿਤੇ ਬਾਹਰ ਜਾਣ ਜਾਂ ਨਾ, ਉਹ ਆਪਣੀਆਂ ਰਿਪੋਰਟਾਂ ਦੇਣੀਆਂ ਨਾ ਭੁੱਲਣ।

20 ਮਿੰਟ: “ਨੌਜਵਾਨੋ—ਪਰਮੇਸ਼ੁਰ ਦਾ ਬਚਨ ਪੜ੍ਹੋ!”d ਆਪਣੇ ਬਾਈਬਲ ਪੜ੍ਹਨ ਦੇ ਪ੍ਰੋਗ੍ਰਾਮ ਅਤੇ ਇਸ ਤੋਂ ਹੋਣ ਵਾਲੇ ਲਾਭਾਂ ਉੱਤੇ ਟਿੱਪਣੀਆਂ ਕਰਨ ਲਈ ਇਕ ਜਾਂ ਦੋ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰੋ। ਨੌਜਵਾਨਾਂ ਨੂੰ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਣ ਦੀ ਹੱਲਾਸ਼ੇਰੀ ਦਿਓ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 10, ਪੈਰਾ 5 ਵਿੱਚੋਂ ਵੀ ਟਿੱਪਣੀਆਂ ਕਰੋ।

15 ਮਿੰਟ: ਕਲੀਸਿਯਾ ਦੇ ਪ੍ਰਕਾਸ਼ਕਾਂ ਦੇ ਤਜਰਬੇ। ਮਾਰਚ ਅਤੇ ਅਪ੍ਰੈਲ ਮਹੀਨਿਆਂ ਦੌਰਾਨ ਭੈਣਾਂ-ਭਰਾਵਾਂ ਨੂੰ ਹੋਏ ਆਪਣੇ ਚੰਗੇ ਤਜਰਬੇ ਦੱਸਣ ਲਈ ਕਹੋ ਜਦੋਂ ਉਨ੍ਹਾਂ ਨੇ: (1) ਯਾਦਗਾਰੀ ਸਮਾਰੋਹ ਵਿਚ ਆਉਣ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੀ ਮਦਦ ਕੀਤੀ, (2) ਸਹਿਯੋਗੀ ਪਾਇਨੀਅਰੀ ਕੀਤੀ, (3) ਗ਼ੈਰ-ਸਰਗਰਮ ਪ੍ਰਕਾਸ਼ਕ ਨੂੰ ਪ੍ਰਚਾਰ ਦੇ ਕੰਮ ਵਿਚ ਦੁਬਾਰਾ ਹਿੱਸਾ ਲੈਣ ਦਾ ਉਤਸ਼ਾਹ ਦਿੱਤਾ, (4) ਪ੍ਰਚਾਰ ਕਰਨ ਵਿਚ ਕਿਸੇ ਨਵੇਂ ਪ੍ਰਕਾਸ਼ਕ ਦੀ ਮਦਦ ਕੀਤੀ, (5) ਯਾਦਗਾਰੀ ਸਮਾਰੋਹ ਵਿਚ ਆਏ ਲੋਕਾਂ ਦੀ ਹੋਰ ਸਿੱਖਣ ਵਿਚ ਮਦਦ ਕੀਤੀ ਜਾਂ (6) ਗਰਮੀਆਂ ਦੌਰਾਨ ਹੋਰ ਅਧਿਆਤਮਿਕ ਸਰਗਰਮੀਆਂ ਵਿਚ ਹਿੱਸਾ ਲਿਆ। ਟਿੱਪਣੀਆਂ ਕਰਨ ਲਈ ਪਹਿਲਾਂ ਤੋਂ ਹੀ ਕੁਝ ਭੈਣਾਂ-ਭਰਾਵਾਂ ਨੂੰ ਤਿਆਰ ਕਰੋ। ਭੈਣਾਂ-ਭਰਾਵਾਂ ਦੀ ਸ਼ਲਾਘਾ ਕਰੋ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਦੀ ਹੱਲਾਸ਼ੇਰੀ ਦਿਓ।

ਗੀਤ 164 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ