ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਜੂਨ
ਗੀਤ 168
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਅ ਤੁਹਾਡੇ ਇਲਾਕੇ ਵਿਚ ਵਰਤੇ ਜਾ ਸਕਦੇ ਹਨ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ 15 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਕਾਰੋਬਾਰੀ ਇਲਾਕੇ ਵਿਚ ਗਵਾਹੀ ਦਿੰਦਿਆਂ ਦਿਖਾਓ। ਦੂਸਰੀਆਂ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
20 ਮਿੰਟ: “ਯਹੋਵਾਹ ਉਸ ਉੱਤੇ ਭਰੋਸਾ ਕਰਨ ਵਾਲਿਆਂ ਦੀ ਮਦਦ ਕਰਦਾ ਹੈ।”a ਪੈਰਾ 4 ਦੀ ਚਰਚਾ ਕਰਦੇ ਸਮੇਂ ਮਈ 2000 ਦੀ ਸਾਡੀ ਰਾਜ ਸੇਵਕਾਈ, ਸਫ਼ਾ 3, ਪੈਰੇ 4, 5 ਅਤੇ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 67, ਪੈਰਾ 1 ਵਿੱਚੋਂ ਟਿੱਪਣੀਆਂ ਦਿਓ।
15 ਮਿੰਟ: ਨਸ਼ਿਆਂ ਤੋਂ ਕਿਉਂ ਦੂਰ ਰਹੀਏ? ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 106-9 ਤੇ ਦਿੱਤੀ ਸਾਮੱਗਰੀ ਦੇ ਆਧਾਰ ਤੇ ਹਾਜ਼ਰੀਨ ਨਾਲ ਚਰਚਾ। ਮੌਜ-ਮਸਤੀ ਲਈ ਨਸ਼ੇ ਕਰਨੇ ਆਮ ਗੱਲ ਮੰਨੀ ਜਾਂਦੀ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਨਸ਼ਿਆਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਕੁਝ ਲੋਕ ਇਨ੍ਹਾਂ ਨੂੰ ਕਾਨੂੰਨੀ ਤੌਰ ਤੇ ਜਾਇਜ਼ ਕਰਾਰ ਦੇਣ ਦੀ ਮੰਗ ਕਰਦੇ ਹਨ। ਦੱਸੋ ਕਿ ਅਸੀਂ ਅਜਿਹੇ ਲੋਕਾਂ ਨਾਲ ਕਿਵੇਂ ਤਰਕ ਕਰ ਸਕਦੇ ਹਾਂ। ਜਾਗਰੂਕ ਬਣੋ! (ਅੰਗ੍ਰੇਜ਼ੀ), 8 ਨਵੰਬਰ 1999, ਸਫ਼ਾ 10 ਉੱਤੇ ਦਿੱਤੀ ਡੱਬੀ ਵਿੱਚੋਂ ਟਿੱਪਣੀਆਂ ਦਿਓ।
ਗੀਤ 179 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਜੂਨ
ਗੀਤ 29
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਦੂਤ ਸਾਡੀ ਮਦਦ ਕਰ ਰਹੇ ਹਨ।”b ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਦਿੱਤੇ ਗਏ ਹਵਾਲਿਆਂ ਤੇ ਟਿੱਪਣੀਆਂ ਦੇਣ ਲਈ ਕਹੋ।
20 ਮਿੰਟ: ਉਪਰਲੀ ਬੁੱਧ ਸ਼ੀਲ ਸੁਭਾਅ ਹੈ। (ਯਾਕੂ. 3:17) ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 251-2 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸ਼ੀਲ ਸੁਭਾਅ ਹੋਣ ਦਾ ਕੀ ਮਤਲਬ ਹੈ? ਸੇਵਕਾਈ ਵਿਚ ਸ਼ੀਲ ਸੁਭਾਅ ਰੱਖਣਾ ਕਿਉਂ ਜ਼ਰੂਰੀ ਹੈ? ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਪ੍ਰਕਾਸ਼ਕ ਆਪਣੇ ਇਲਾਕੇ ਦੇ ਲੋਕਾਂ ਦੇ ਪਿਛੋਕੜ ਨੂੰ ਕਿਵੇਂ ਧਿਆਨ ਵਿਚ ਰੱਖ ਸਕਦੇ ਹਨ? ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਸ਼ੀਲ ਸੁਭਾਅ ਦੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਇਕ-ਦੋ ਪ੍ਰਕਾਸ਼ਕਾਂ ਨੂੰ ਪਹਿਲਾਂ ਤੋਂ ਹੀ ਤਜਰਬੇ ਦੱਸਣ ਲਈ ਤਿਆਰ ਕਰੋ ਕਿ ਸ਼ੀਲ ਸੁਭਾਅ ਹੋਣ ਦੇ ਕੀ ਫ਼ਾਇਦੇ ਹੁੰਦੇ ਹਨ।
ਗੀਤ 53 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਜੂਨ
ਗੀਤ 139
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਕਾਸ਼ਕਾਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੇ ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਅ ਤੁਹਾਡੇ ਇਲਾਕੇ ਵਿਚ ਵਰਤੇ ਜਾ ਸਕਦੇ ਹਨ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ 1 ਜੁਲਾਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਦੀ ਸ਼ੁਰੂਆਤ ਵਿਚ ਪ੍ਰਕਾਸ਼ਕ ਦੋਸਤਾਨਾ ਢੰਗ ਨਾਲ ਗੱਲ ਸ਼ੁਰੂ ਕਰੇਗਾ। ਦੱਸੋ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਨੂੰ ਸਾਡੇ ਨਾਲ ਗੱਲ ਕਰਨੀ ਆਸਾਨ ਲੱਗੇਗੀ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
18 ਮਿੰਟ: “ਸਾਨੂੰ ਕਲੀਸਿਯਾ ਪੁਸਤਕ ਅਧਿਐਨ ਦੀ ਕਿਉਂ ਲੋੜ ਹੈ।”c ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਨਵੰਬਰ 2002 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਉੱਤੇ ਦਿੱਤੇ ਲੇਖ “ਆਪਣੇ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਕਰੋ” ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
ਗੀਤ 20 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਜੁਲਾਈ
ਗੀਤ 3
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਤੁਸੀਂ ਕੀ ਕਹੋਗੇ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜੁਲਾਈ ਅਤੇ ਅਗਸਤ ਦੌਰਾਨ ਅਸੀਂ ਬਰੋਸ਼ਰ ਪੇਸ਼ ਕਰਾਂਗੇ। ਪ੍ਰਕਾਸ਼ਕਾਂ ਨੂੰ ਆਪਣੇ ਇਲਾਕੇ ਵਿਚ ਕਿਹੜੇ ਬਰੋਸ਼ਰ ਅਸਰਕਾਰੀ ਲੱਗੇ? ਜੁਲਾਈ 1998 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਉੱਤੇ ਜਾਂ ਪਿਛਲੇ ਅੰਕਾਂ ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਉੱਤੇ ਮੁੜ ਵਿਚਾਰ ਕਰੋ। ਦੱਸੋ ਕਿ ਹਰ ਪੇਸ਼ਕਾਰੀ ਵਿਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ: (1) ਇਕ ਸਵਾਲ, (2) ਇਕ ਹਵਾਲਾ ਅਤੇ (3) ਬਰੋਸ਼ਰ ਵਿੱਚੋਂ ਦਿਖਾਉਣ ਲਈ ਕੋਈ ਗੱਲ। ਇਕ-ਦੋ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰ ਕੇ ਦਿਖਾਓ। ਸਾਰਿਆਂ ਨੂੰ ਇਸ ਗੱਲ ਦੀ ਹੱਲਾਸ਼ੇਰੀ ਦਿਓ ਕਿ ਉਹ ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਬਾਈਬਲ ਵਰਤਣ।
20 ਮਿੰਟ: ਬੱਚਿਆਂ ਨੂੰ ਮਾਪਿਆਂ ਤੋਂ ਕਿਹੜੀ ਚੀਜ਼ ਚਾਹੀਦੀ ਹੈ? ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ), ਸਫ਼ੇ 6-7 ਤੇ ਆਧਾਰਿਤ ਭਾਸ਼ਣ। ਬੱਚਿਆਂ ਲਈ ਜ਼ਰੂਰੀ ਹੈ ਕਿ ਉਹ ਸੱਚੀ ਭਗਤੀ ਸੰਬੰਧੀ ਬਾਈਬਲ ਦੇ ਅਸੂਲਾਂ ਬਾਰੇ ਸਿੱਖਣ ਅਤੇ ਸਿਖਲਾਈ ਦੇਣ ਵਿਚ ਆਪਣੇ ਮਾਪਿਆਂ ਦੀ ਅਹਿਮ ਭੂਮਿਕਾ ਨੂੰ ਸਮਝਣ। ਕਿਤਾਬ ਦੀ ਸਟੱਡੀ ਕਰਨ ਬਾਰੇ ਦਿੱਤੇ ਸੁਝਾਵਾਂ ਬਾਰੇ ਦੱਸੋ। ਮਾਪਿਆਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਸ ਕਿਤਾਬ ਦੀ ਵਰਤੋਂ ਕਿਵੇਂ ਕੀਤੀ ਹੈ। ਇਕ-ਦੋ ਬੱਚਿਆਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਇਹ ਕਿਤਾਬ ਕਿਉਂ ਚੰਗੀ ਲੱਗਦੀ ਹੈ।
ਗੀਤ 65 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।