ਸੇਵਾ ਸਭਾ ਅਨੁਸੂਚੀ
10 ਅਕਤੂਬਰ ਦਾ ਹਫ਼ਤਾ
ਗੀਤ 17
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਕਤੂਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹਰ ਪੇਸ਼ਕਾਰੀ ਤੋਂ ਬਾਅਦ ਪੇਸ਼ਕਾਰੀ ਦੀਆਂ ਕੁਝ ਖ਼ਾਸੀਅਤਾਂ ਬਾਰੇ ਦੱਸੋ। ਇਸ ਤੋਂ ਇਲਾਵਾ, ਰਸਾਲਿਆਂ ਦੇ ਦੂਸਰੇ ਲੇਖਾਂ ਵੱਲ ਵੀ ਧਿਆਨ ਖਿੱਚੋ ਜੋ ਲੋਕਾਂ ਨੂੰ ਪਸੰਦ ਆ ਸਕਦੇ ਹਨ।
15 ਮਿੰਟ: ਕੀ ਤੁਹਾਨੂੰ ਪੜ੍ਹਨ ਦੀ ਆਦਤ ਹੈ? ਸੇਵਕਾਈ ਸਕੂਲ (ਹਿੰਦੀ), ਸਫ਼ੇ 21-6 ਵਿੱਚੋਂ ਕੁਝ ਖ਼ਾਸ ਹਿੱਸਿਆਂ ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਅਸੀਂ ਕੀ ਪੜ੍ਹ ਸਕਦੇ ਹਾਂ? (ਸਫ਼ਾ 21, ਡੱਬੀ) ਸੰਸਥਾ ਦੇ ਪ੍ਰਕਾਸ਼ਨ ਪੜ੍ਹਨੇ ਕਿਉਂ ਜ਼ਰੂਰੀ ਹਨ? (ਸਫ਼ਾ 23, ਪੈਰਾ 2) ਕਿਹੜੀ ਚੀਜ਼ ਬਾਕਾਇਦਾ ਪੜ੍ਹਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ? (ਸਫ਼ਾ 26, ਪੈਰੇ 3-4) ਤੁਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਪੜ੍ਹਨ ਲਈ ਕਿਹੜਾ ਸਮਾਂ ਨਿਯਤ ਕੀਤਾ ਹੈ? ਇਸ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
20 ਮਿੰਟ: “ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ।”a ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਕਿਨ੍ਹਾਂ ਹਾਲਾਤਾਂ ਵਿਚ ਗਵਾਹੀ ਦੇਣ ਲਈ ਦਲੇਰੀ ਦੀ ਲੋੜ ਪੈ ਸਕਦੀ ਹੈ। ਦਲੇਰੀ ਨਾਲ ਗਵਾਹੀ ਦੇਣ ਵਿਚ ਕਿਹੜੀ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ?
ਗੀਤ 78 ਅਤੇ ਸਮਾਪਤੀ ਪ੍ਰਾਰਥਨਾ।
17 ਅਕਤੂਬਰ ਦਾ ਹਫ਼ਤਾ
ਗੀਤ 36
10 ਮਿੰਟ: ਸਥਾਨਕ ਘੋਸ਼ਣਾਵਾਂ। ਸਤੰਬਰ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਭਾਗ 3 ਨੂੰ ਇਸਤੇਮਾਲ ਕਰ ਕੇ ਦੋ ਜਾਂ ਤਿੰਨ ਨੁਕਤਿਆਂ ਦੀ ਚਰਚਾ ਕਰੋ ਜਿਨ੍ਹਾਂ ਨੂੰ ਵਰਤ ਕੇ ਬਾਈਬਲ ਸਟੱਡੀ ਕਰਾਉਂਦੇ ਵੇਲੇ ਆਇਤਾਂ ਨੂੰ ਵਧੀਆ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ।
15 ਮਿੰਟ: ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚੋ। ਇਕ ਬਜ਼ੁਰਗ ਦੁਆਰਾ 8 ਦਸੰਬਰ 2004, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 18-21 ਤੇ ਆਧਾਰਿਤ ਭਾਸ਼ਣ।
20 ਮਿੰਟ: “ਕਿਰਪਾਲੂ ਬਣੋ ਤੇ ਦੂਸਰਿਆਂ ਵਿਚ ਦਿਲਚਸਪੀ ਲਓ।”b ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਅਸੀਂ ਪ੍ਰਚਾਰ ਦੌਰਾਨ ਲੋਕਾਂ ਨਾਲ ਕਿਵੇਂ ਕਿਰਪਾਲਤਾ ਨਾਲ ਪੇਸ਼ ਆ ਸਕਦੇ ਹਾਂ। ਦੂਸਰਿਆਂ ਵਿਚ ਦਿਲਚਸਪੀ ਲੈਣ ਸੰਬੰਧੀ ਹੋਰ ਸੁਝਾਵਾਂ ਬਾਰੇ ਸਾਡੀ ਰਾਜ ਸੇਵਕਾਈ ਦੇ ਆਉਣ ਵਾਲੇ ਅੰਕਾਂ ਵਿਚ ਚਰਚਾ ਕੀਤੀ ਜਾਵੇਗੀ।
ਗੀਤ 2 ਅਤੇ ਸਮਾਪਤੀ ਪ੍ਰਾਰਥਨਾ।
24 ਅਕਤੂਬਰ ਦਾ ਹਫ਼ਤਾ
ਗੀਤ 68
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੀਆਂ ਪੇਸ਼ਕਾਰੀਆਂ ਵਿੱਚੋਂ ਕਿਸੇ ਇਕ ਨੂੰ ਵਰਤ ਕੇ ਜਾਂ ਆਪਣੇ ਇਲਾਕੇ ਤੇ ਢੁਕਦੀ ਕੋਈ ਹੋਰ ਪੇਸ਼ਕਾਰੀ ਇਸਤੇਮਾਲ ਕਰ ਕੇ ਦਿਖਾਓ ਕਿ ਨਵੰਬਰ ਵਿਚ ਵੰਡੇ ਜਾਣ ਵਾਲੇ ਸਾਹਿੱਤ ਨੂੰ ਕਿਵੇਂ ਪੇਸ਼ ਕਰਨਾ ਹੈ।—ਜਨਵਰੀ 2005 ਦੀ ਸਾਡੀ ਰਾਜ ਸੇਵਕਾਈ, ਸਫ਼ਾ 8, ਪੈਰਾ 5 ਦੇਖੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਕੱਪੜਿਆਂ ਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲੋ। ਪਹਿਰਾਬੁਰਜ, 1 ਅਗਸਤ 2002, ਸਫ਼ੇ 17-19 ਨੂੰ ਵਰਤਦੇ ਹੋਏ ਇਕ ਬਜ਼ੁਰਗ ਭਾਸ਼ਣ ਦੇਵੇਗਾ ਅਤੇ ਹਾਜ਼ਰੀਨ ਨਾਲ ਚਰਚਾ ਕਰੇਗਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਸਾਡੇ ਕੱਪੜੇ ਤੇ ਦਿੱਖ ਸੁਚੱਜੀ ਤੇ ਸਾਫ਼-ਸੁਥਰੀ ਹੋਣ ਕਰਕੇ ਸਾਨੂੰ ਪ੍ਰਚਾਰ ਕਰਨ ਦੇ ਕਿਵੇਂ ਮੌਕੇ ਮਿਲ ਸਕਦੇ ਹਨ।
ਗੀਤ 153 ਅਤੇ ਸਮਾਪਤੀ ਪ੍ਰਾਰਥਨਾ।
31 ਅਕਤੂਬਰ ਦਾ ਹਫ਼ਤਾ
ਗੀਤ 209
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਅਕਤੂਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪ੍ਰਕਾਸ਼ਕ “ਸਾਡੇ ਅਗਲੇ ਅੰਕ ਵਿਚ” ਡੱਬੀ ਵੱਲ ਧਿਆਨ ਖਿੱਚ ਕੇ ਅਗਲੀ ਮੁਲਾਕਾਤ ਦਾ ਪ੍ਰਬੰਧ ਕਰਦਾ ਹੈ।—ਅਕਤੂਬਰ 1998 ਸਾਡੀ ਰਾਜ ਸੇਵਕਾਈ, ਸਫ਼ਾ 8, ਪੈਰੇ 7-8.
15 ਮਿੰਟ: ਬਾਕਾਇਦਾ ਰਸਾਲੇ ਦੇ ਕੇ ਲੋਕਾਂ ਦੀ ਦਿਲਚਸਪੀ ਵਧਾਓ। ਮਈ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਅਸੀਂ ਲੋਕਾਂ ਨੂੰ ਬਾਕਾਇਦਾ ਰਸਾਲੇ ਦੇਣ ਦਾ ਸਿਲਸਿਲਾ ਕਿਵੇਂ ਸ਼ੁਰੂ ਕਰ ਸਕਦੇ ਹਾਂ? (ਪੈਰਾ 1) ਅਸੀਂ ਹਰ ਵਾਰ ਕਿਸੇ ਇਕ ਆਇਤ ਉੱਤੇ ਗੱਲ ਕਰਨ ਦੀ ਤਿਆਰੀ ਕਿਵੇਂ ਕਰ ਸਕਦੇ ਹਾਂ? (ਪੈਰਾ 3) ਆਇਤ ਨੂੰ ਪੜ੍ਹਨ ਤੋਂ ਇਲਾਵਾ ਉਸ ਨੂੰ ਸਮਝਾਉਣਾ ਕਿਉਂ ਜ਼ਰੂਰੀ ਹੈ? (ਪੈਰਾ 4) ਰਸਾਲੇ ਦਿੰਦੇ ਰਹਿਣ ਨਾਲ ਕਿਵੇਂ ਬਾਈਬਲ ਸਟੱਡੀ ਸ਼ੁਰੂ ਹੋ ਸਕਦੀ ਹੈ? (ਪੈਰਾ 5) ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਕਿਸੇ ਨਾਲ ਇਕ ਆਇਤ ਉੱਤੇ ਚਰਚਾ ਕਰਦਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦਿੰਦਾ ਹੈ।
20 ਮਿੰਟ: ਨੌਜਵਾਨ ਜੋ ਇਰਾਦੇ ਦੇ ਪੱਕੇ ਹਨ ਪਰ ਇੱਜ਼ਤ ਨਾਲ ਪੇਸ਼ ਆਉਂਦੇ ਹਨ। ਪਹਿਰਾਬੁਰਜ, 15 ਸਤੰਬਰ 2002, ਸਫ਼ੇ 23-24 ਉੱਤੇ ਦਿੱਤੇ ਸਿਰਲੇਖ “ਅਦਬ ਨਾਲ ਹਿੱਸਾ ਲੈਣ ਤੋਂ ਇਨਕਾਰ ਕਰੋ” ਤੇ ਆਧਾਰਿਤ ਇਕ ਬਜ਼ੁਰਗ ਵੱਲੋਂ ਭਾਸ਼ਣ। ਇਕ-ਦੋ ਨੌਜਵਾਨਾਂ ਨੂੰ ਪਹਿਲਾਂ ਤੋਂ ਇਹ ਦੱਸਣ ਲਈ ਤਿਆਰ ਕਰੋ ਕਿ ਉਨ੍ਹਾਂ ਸਾਮ੍ਹਣੇ ਸਕੂਲ ਵਿਚ ਕਿਹੜੀਆਂ ਚੁਣੌਤੀਆਂ ਆਈਆਂ ਅਤੇ ਕਿਸ ਗੱਲ ਨੇ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।
ਗੀਤ 222 ਅਤੇ ਸਮਾਪਤੀ ਪ੍ਰਾਰਥਨਾ।
7 ਨਵੰਬਰ ਦਾ ਹਫ਼ਤਾ
ਗੀਤ 39
5 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਸਭਾਵਾਂ ਵਿਚ ਧਿਆਨ ਨਾਲ ਸੁਣਨਾ ਸਿੱਖੋ। ਪਹਿਰਾਬੁਰਜ, 15 ਸਤੰਬਰ 2002, ਸਫ਼ੇ 12-13, ਪੈਰੇ 11-14 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਨ੍ਹਾਂ ਪੈਰਿਆਂ ਵਿਚ ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕਰੋ ਅਤੇ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਸਭਾਵਾਂ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ ਹੈ।
20 ਮਿੰਟ: “ਦੂਸਰਿਆਂ ਨਾਲ ਤਰਕ ਕਰਨ ਦਾ ਹੁਨਰ ਪੈਦਾ ਕਰੋ।”c ਕੁਝ ਪ੍ਰਕਾਸ਼ਕਾਂ ਨੂੰ ਚੁਣੋ ਜੋ ਦੱਸਣਗੇ ਕਿ ਉਨ੍ਹਾਂ ਨੇ ਆਪਣੇ ਇਲਾਕੇ ਵਿਚ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨਾਲ ਕਿਵੇਂ ਤਰਕ ਕੀਤਾ ਹੈ।
ਗੀਤ 50 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।