ਸੇਵਾ ਸਭਾ ਅਨੁਸੂਚੀ
13-19 ਮਾਰਚ
ਗੀਤ 41
10 ਮਿੰਟ: ਸਥਾਨਕ ਘੋਸ਼ਣਾਵਾਂ ਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪਹਿਰਾਬੁਰਜ ਦੇ ਪ੍ਰਦਰਸ਼ਨ ਦੇ ਅਖ਼ੀਰ ਵਿਚ ਪ੍ਰਕਾਸ਼ਕ ਰਸਾਲੇ ਦਾ ਅਖ਼ੀਰਲਾ ਸਫ਼ਾ ਵਰਤ ਕੇ ਘਰ-ਸੁਆਮੀ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦਾ ਹੈ। ਇਹ ਵੀ ਦਿਖਾਓ ਕਿ ਲੋਕਾਂ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ ਦੇਣ ਲਈ ਸੱਦਾ-ਪੱਤਰ ਕਿਵੇਂ ਵਰਤੇ ਜਾ ਸਕਦੇ ਹਨ।
15 ਮਿੰਟ: “ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਵਿਚ ਹੋਰਨਾਂ ਦੀ ਮਦਦ ਕਰੋ।”a ਇਸ ਤੋਂ ਬਾਅਦ ਪੇਸ਼ ਕੀਤੇ ਜਾਣ ਵਾਲੇ ਭਾਗ ਵਿਚ ਹੋਰ ਜਾਣਕਾਰੀ ਦਿੱਤੀ ਜਾਵੇਗੀ ਕਿ ਅਸੀਂ ਲੋਕਾਂ ਨੂੰ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦੇਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 206-208 ਕਿਵੇਂ ਵਰਤ ਸਕਦੇ ਹਾਂ।
20 ਮਿੰਟ: ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਸਫ਼ੇ 206-208 ਉੱਤੇ ਆਧਾਰਿਤ ਸਵਾਲ-ਜਵਾਬ ਦੁਆਰਾ ਚਰਚਾ। ਇਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਪਰਿਚੈ ਦੇਣ ਤੋਂ ਬਾਅਦ ਦੱਸੋ ਕਿ ਪਹਿਲਾ ਪੈਰਾ ਪੜ੍ਹ ਕੇ ਇਸ ਵਿਸ਼ੇ ਤੇ ਘਰ-ਸੁਆਮੀ ਨਾਲ ਕਿਵੇਂ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਫਿਰ ਪੈਰੇ ਪੜ੍ਹੇ ਬਗੈਰ ਹਾਜ਼ਰੀਨ ਨੂੰ ਇਹ ਸਵਾਲ ਪੁੱਛੋ: (ਪੈਰਾ 2) ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕਦੋਂ ਕੀਤੀ ਸੀ? (ਪੈਰਾ 3) ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਕਿੰਨੀ ਵਾਰ ਮਨਾਈ ਜਾਣੀ ਚਾਹੀਦੀ ਹੈ? (ਪੈਰਾ 4) ਬਾਈਬਲ ਅਨੁਸਾਰ ਇਹ ਯਾਦਗਾਰ ਕਿਵੇਂ ਮਨਾਈ ਗਈ ਸੀ? (ਪੈਰਾ 5) ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨੇ ਰੋਟੀ ਨੂੰ ਆਪਣੇ ਮਾਸ ਵਿਚ ਅਤੇ ਮੈ ਨੂੰ ਆਪਣੇ ਲਹੂ ਵਿਚ ਨਹੀਂ ਬਦਲਿਆ ਸੀ? (ਪੈਰਾ 6) ਅਖ਼ਮੀਰੀ ਰੋਟੀ ਕਿਸ ਚੀਜ਼ ਨੂੰ ਦਰਸਾਉਂਦੀ ਹੈ? (ਪੈਰਾ 7) ਲਾਲ ਮੈ ਕਿਸ ਚੀਜ਼ ਨੂੰ ਦਰਸਾਉਂਦੀ ਹੈ? (ਪੈਰਾ 8) ਕਿਨ੍ਹਾਂ ਨੂੰ ਰੋਟੀ ਖਾਣੀ ਅਤੇ ਮੈ ਪੀਣੀ ਚਾਹੀਦੀ ਹੈ? (ਪੈਰਾ 9) ਹਰ ਸਾਲ ਯਾਦਗਾਰੀ ਸਮਾਰੋਹ ਕਦੋਂ ਮਨਾਇਆ ਜਾਂਦਾ ਹੈ ਅਤੇ ਸਾਨੂੰ ਇਸ ਵਿਚ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ? ਜੇ ਸਮਾਂ ਹੈ, ਤਾਂ ਮੁੱਖ ਹਵਾਲਿਆਂ ਤੇ ਚਰਚਾ ਕਰੋ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਪੈਰੇ ਪੜ੍ਹਨ, ਮੁੱਖ ਨੁਕਤਿਆਂ ਤੇ ਚਰਚਾ ਕਰਨ ਅਤੇ ਇਸ ਭਾਗ ਵਿਚ ਦਿੱਤੇ ਸੌਖੇ ਸਵਾਲਾਂ ਦੇ ਜ਼ਰੀਏ ਇਹ ਜਾਣਕਾਰੀ ਆਪਣੇ ਬਾਈਬਲ ਵਿਦਿਆਰਥੀਆਂ ਅਤੇ ਹੋਰਨਾਂ ਨਾਲ ਸਾਂਝੀ ਕਰਨ ਜਿਨ੍ਹਾਂ ਨੂੰ ਉਹ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦੇ ਹਨ।
ਗੀਤ 134 ਅਤੇ ਸਮਾਪਤੀ ਪ੍ਰਾਰਥਨਾ।
20-26 ਮਾਰਚ
10 ਮਿੰਟ: ਸਥਾਨਕ ਘੋਸ਼ਣਾਵਾਂ। “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਨਾਮਕ ਡੱਬੀ ਵਿੱਚੋਂ ਮੁੱਖ ਗੱਲਾਂ ਤੇ ਵਿਚਾਰ ਕਰੋ।
23 ਮਿੰਟ: ਪਰਮੇਸ਼ੁਰ ਦੇ ਇੰਤਜ਼ਾਮ ਵਿਚ ਮਸੀਹ ਦੀ ਭੂਮਿਕਾ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 10-13 ਤੇ ਆਧਾਰਿਤ ਭਾਸ਼ਣ। “ਮਸੀਹ ਦੀ ਕੀ ਭੂਮਿਕਾ ਹੈ” ਸਿਰਲੇਖ ਥੱਲੇ ਦਿੱਤੇ ਪਹਿਲੇ ਦੋ ਪੈਰਿਆਂ ਦੀ ਚਰਚਾ ਕਰਦਿਆਂ ਤਿੰਨ-ਚਾਰ ਮਿੰਟਾਂ ਵਿਚ ਦੱਸੋ ਤੇ ਪ੍ਰਦਰਸ਼ਿਤ ਕਰੋ ਕਿ ਯਾਦਗਾਰੀ ਸਮਾਰੋਹ ਲਈ ਲੋਕਾਂ ਨੂੰ ਕਿਵੇਂ ਸੱਦਿਆ ਜਾ ਸਕਦਾ ਹੈ। ਫਰਵਰੀ 2006 ਦੀ ਸਾਡੀ ਰਾਜ ਸੇਵਕਾਈ, ਸਫ਼ਾ 3, ਪੈਰਾ 3 ਵਿਚ ਦਿੱਤੇ ਸੁਝਾਵਾਂ ਤੇ ਚਰਚਾ ਕਰੋ।
12 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰ ਕੇ ਤਕੜੇ ਹੋਵੋ। ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2006 ਦੇ ਮੁਖਬੰਧ ਉੱਤੇ ਆਧਾਰਿਤ ਭਾਸ਼ਣ ਅਤੇ ਪ੍ਰਦਰਸ਼ਨ। ਪ੍ਰਦਰਸ਼ਨ ਵਿਚ ਇਕ ਪਰਿਵਾਰ ਨੂੰ ਦਿਨ ਦੀ ਆਇਤ ਉੱਤੇ ਵਿਚਾਰ ਤੇ ਟਿੱਪਣੀਆਂ ਕਰਦੇ ਦਿਖਾਓ।
ਗੀਤ 103 ਅਤੇ ਸਮਾਪਤੀ ਪ੍ਰਾਰਥਨਾ।
27 ਮਾਰਚ ਤੋਂ 2 ਅਪ੍ਰੈਲ
ਗੀਤ 44
15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਪ੍ਰੈਲ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਜਾਗਰੂਕ ਬਣੋ! ਦੇ ਪ੍ਰਦਰਸ਼ਨ ਦੇ ਅਖ਼ੀਰ ਵਿਚ ਪ੍ਰਕਾਸ਼ਕ ਰਸਾਲੇ ਦਾ ਅਖ਼ੀਰਲਾ ਸਫ਼ਾ ਵਰਤ ਕੇ ਘਰ-ਸੁਆਮੀ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦਾ ਹੈ। ਇਹ ਵੀ ਦਿਖਾਓ ਕਿ ਲੋਕਾਂ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ ਦੇਣ ਲਈ ਸੱਦਾ-ਪੱਤਰ ਕਿਵੇਂ ਵਰਤੇ ਜਾ ਸਕਦੇ ਹਨ।
10 ਮਿੰਟ: ਦੁਨੀਆਂ ਦੀ ਵਾਗਡੋਰ ਕਿਹਦੇ ਹੱਥਾਂ ਵਿਚ ਹੈ? 1 ਅਪ੍ਰੈਲ 2006 ਦੇ ਪਹਿਰਾਬੁਰਜ ਦੇ ਆਖ਼ਰੀ ਸਫ਼ੇ ਤੇ ਆਧਾਰਿਤ ਭਾਸ਼ਣ ਅਤੇ ਪ੍ਰਦਰਸ਼ਨ। ਹਰ ਮੌਕੇ ਦਾ ਲਾਹਾ ਲੈਂਦੇ ਹੋਏ ਲੋਕਾਂ ਨੂੰ ਖ਼ਾਸ ਭਾਸ਼ਣ ਸੁਣਨ ਦਾ ਸੱਦਾ ਦਿਓ। ਆਪਣੇ ਸਾਰੇ ਬਾਈਬਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਵੀ ਸੱਦੋ ਜੋ ਬਾਈਬਲ ਸਟੱਡੀ ਨਹੀਂ ਕਰਦੇ। ਸੇਵਕਾਈ ਵਿਚ ਮਿਲੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਖ਼ਾਸ ਸੱਦਾ ਦੇਣਾ ਚਾਹੀਦਾ ਹੈ ਜੋ ਸਾਡੇ ਸੰਦੇਸ਼ ਨੂੰ ਚੰਗੀ ਤਰ੍ਹਾਂ ਸੁਣਦੇ ਹਨ। ਪ੍ਰਦਰਸ਼ਨ ਦਿਖਾਓ ਕਿ 1 ਅਪ੍ਰੈਲ ਦੇ ਪਹਿਰਾਬੁਰਜ ਨੂੰ ਵਰਤਦੇ ਹੋਏ ਉਨ੍ਹਾਂ ਭੈਣਾਂ-ਭਰਾਵਾਂ ਨੂੰ ਸੱਦਾ ਕਿਵੇਂ ਦਿੱਤਾ ਜਾ ਸਕਦਾ ਹੈ ਜੋ ਸੱਚਾਈ ਵਿਚ ਠੰਢੇ ਪੈ ਗਏ ਹਨ ਜਾਂ ਜਿਨ੍ਹਾਂ ਨੇ ਸਭਾਵਾਂ ਵਿਚ ਆਉਣਾ ਬੰਦ ਕਰ ਦਿੱਤਾ ਹੈ।
20 ਮਿੰਟ: ਤਜਰਬੇ। ਹਾਜ਼ਰੀਨ ਨੂੰ ਮਾਰਚ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਨਾਲ ਹੋਏ ਤਜਰਬੇ ਦੱਸਣ ਲਈ ਕਹੋ। ਉਹ ਸ਼ੁਰੂ ਕੀਤੀਆਂ ਬਾਈਬਲ ਸਟੱਡੀਆਂ ਬਾਰੇ ਦੱਸ ਸਕਦੇ ਹਨ। ਇਕ ਜਾਂ ਦੋ ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਗੀਤ 170 ਅਤੇ ਸਮਾਪਤੀ ਪ੍ਰਾਰਥਨਾ।
3-9 ਅਪ੍ਰੈਲ
ਗੀਤ 199
15 ਮਿੰਟ: ਸਥਾਨਕ ਘੋਸ਼ਣਾਵਾਂ। ਫਰਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ਉੱਤੇ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਅਧਿਐਨ ਦਾ ਆਨੰਦ ਮਾਣੋ” ਨਾਮਕ ਲੇਖ ਤੇ ਸੰਖੇਪ ਵਿਚ ਵਿਚਾਰ ਕਰੋ। ਇਸ ਕਿਤਾਬ ਦੇ ਅਧਿਐਨ ਦੀ ਸਮਾਂ-ਸਾਰਣੀ ਵੱਲ ਧਿਆਨ ਦਿਵਾਓ। ਨਾਲੇ ਦਿਖਾਓ ਕਿ ਲੋਕਾਂ ਨੂੰ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦੇਣ ਲਈ ਸੱਦਾ-ਪੱਤਰ ਕਿਵੇਂ ਵਰਤੇ ਜਾ ਸਕਦੇ ਹਨ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਮਸਕੀਨਾਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਓ।”b ਪਹਿਰਾਬੁਰਜ, 1 ਜੁਲਾਈ 2004, ਸਫ਼ਾ 16, ਪੈਰਾ 9 ਵਿੱਚੋਂ ਕੁਝ ਖ਼ਾਸ ਗੱਲਾਂ ਵੀ ਸ਼ਾਮਲ ਕਰੋ।
ਗੀਤ 93 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।