ਅਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਵਿਚ ਆਉਣ ਵਾਲਿਆਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ?
1. ਦੁਨੀਆਂ ਭਰ ਵਿਚ 22 ਮਾਰਚ 2008 ਨੂੰ ਕਿਹੜੀ ਜ਼ਬਰਦਸਤ ਗਵਾਹੀ ਦਿੱਤੀ ਜਾਵੇਗੀ?
1 ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ 22 ਮਾਰਚ 2008 ਨੂੰ ਜ਼ਬਰਦਸਤ ਗਵਾਹੀ ਦਿੱਤੀ ਜਾਵੇਗੀ। ਯਿਸੂ ਦੀ ਮੌਤ ਦੀ ਵਰ੍ਹੇਗੰਢ ਵਿਚ ਆਉਣ ਵਾਲੇ ਜਾਣਨਗੇ ਕਿ ਆਪਣੇ ਬੇਟੇ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਇਨਸਾਨਾਂ ਲਈ ਆਪਣੇ ਗਹਿਰੇ ਪਿਆਰ ਦਾ ਸਬੂਤ ਦਿੱਤਾ। (ਯੂਹੰ. 3:16) ਉਹ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਕਿ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਕਿਵੇਂ ਧਰਤੀ ਉੱਤੇ ਆਪਣੀ ਮਰਜ਼ੀ ਪੂਰੀ ਕਰੇਗਾ। (ਮੱਤੀ 6:9, 10) ਉਹ ਯਹੋਵਾਹ ਦੇ ਲੋਕਾਂ ਦੇ ਪਿਆਰ, ਏਕਤਾ ਤੇ ਪਰਾਹੁਣਚਾਰੀ ਦਾ ਸਬੂਤ ਦੇਖਣਗੇ।—ਜ਼ਬੂ. 133:1.
2. ਵਰ੍ਹੇਗੰਢ ਵਿਚ ਆਉਣ ਵਾਲੇ ਵਿਦਿਆਰਥੀਆਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?
2 ਬਾਈਬਲ ਵਿਦਿਆਰਥੀ: ਉਹ ਲੋਕ ਵੀ ਆਉਣਗੇ ਜਿਨ੍ਹਾਂ ਨੇ ਸਾਡੇ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਹੀ ਕੀਤੀ ਹੈ। ਉਨ੍ਹਾਂ ਨੂੰ ਭੈਣਾਂ-ਭਰਾਵਾਂ ਨਾਲ ਮਿਲਾਓ। ਕਲੀਸਿਯਾ ਦੀਆਂ ਸਭਾਵਾਂ ਬਾਰੇ ਦੱਸੋ ਤੇ ਕਿੰਗਡਮ ਹਾਲ ਦਿਖਾਓ। ਭਾਸ਼ਣ ਵਿਚ ਭਾਸ਼ਣਕਾਰ ਸਾਰਿਆਂ ਨੂੰ ਪਰਮੇਸ਼ੁਰ ਦੇ ਬਾਰੇ ਸਿੱਖਦੇ ਰਹਿਣ ਦੀ ਹੱਲਾਸ਼ੇਰੀ ਦੇਵੇਗਾ। ਤੁਸੀਂ ਭਾਸ਼ਣਕਾਰ ਦੁਆਰਾ ਦੱਸੀਆਂ ਖ਼ਾਸ ਗੱਲਾਂ ਨੂੰ ਦੁਹਰਾ ਕੇ ਵਿਦਿਆਰਥੀਆਂ ਨੂੰ ਸਟੱਡੀ ਜਾਰੀ ਰੱਖਣ ਦੀ ਹੱਲਾਸ਼ੇਰੀ ਦੇ ਸਕਦੇ ਹੋ।
3. ਵਰ੍ਹੇਗੰਢ ਵਿਚ ਆਉਣ ਵਾਲੇ ਠੰਢੇ ਪਏ ਪਬਲੀਸ਼ਰਾਂ ਨੂੰ ਕਿਵੇਂ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ?
3 ਠੰਢੇ ਪਏ ਪਬਲੀਸ਼ਰ: ਕੁਝ ਠੰਢੇ ਪਏ ਪਬਲੀਸ਼ਰ ਵੀ ਆਉਣਗੇ। ਉਨ੍ਹਾਂ ਨੂੰ ਆਪ ਜਾ ਕੇ ਮਿਲੋ। ਇੱਦਾਂ ਦੇ ਸਵਾਲ ਨਾ ਪੁੱਛੋ ਜਾਂ ਗੱਲਾਂ ਨਾ ਕਹੋ ਜਿਨ੍ਹਾਂ ਨਾਲ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਪ੍ਰੋਗ੍ਰਾਮ ਤੋਂ ਕੁਝ ਦਿਨਾਂ ਬਾਅਦ ਬਜ਼ੁਰਗ ਉਨ੍ਹਾਂ ਨੂੰ ਜਾ ਕੇ ਮਿਲ ਸਕਦੇ ਹਨ ਤੇ ਵਰ੍ਹੇਗੰਢ ਵਿਚ ਆਉਣ ਲਈ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਨ ਅਤੇ ਕਲੀਸਿਯਾ ਦੀ ਅਗਲੀ ਮੀਟਿੰਗ ਲਈ ਬੁਲਾ ਸਕਦੇ ਹਨ।
4. ਅਸੀਂ ਨਵੇਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
4 ਨਵੇਂ ਲੋਕ: ਕੁਝ ਲੋਕ ਸਾਡੇ ਘਰ ਦੇ ਮੈਂਬਰ ਹੋਣਗੇ ਜਾਂ ਫਿਰ ਸਾਡੇ ਵਾਕਫ਼ ਹੋਣਗੇ ਜਿਨ੍ਹਾਂ ਨੂੰ ਅਸੀਂ ਪ੍ਰੋਗ੍ਰਾਮ ਲਈ ਸੱਦਿਆ ਹੈ। ਹੋਰਨਾਂ ਨੂੰ ਖ਼ਾਸ ਮੁਹਿੰਮ ਦੌਰਾਨ ਸੱਦਾ-ਪੱਤਰ ਮਿਲਿਆ ਹੋਣਾ। ਜੇ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਦੇਖਦੇ ਹੋ, ਤਾਂ ਤੁਸੀਂ ਆਪ ਜਾ ਕੇ ਆਪਣੀ ਜਾਣ-ਪਛਾਣ ਕਰਾਓ ਤੇ ਉਨ੍ਹਾਂ ਦਾ ਸੁਆਗਤ ਕਰੋ। ਸ਼ਾਇਦ ਉਹ ਪਹਿਲਾਂ ਸਾਡੀ ਕਿਸੇ ਮੀਟਿੰਗ ਵਿਚ ਨਾ ਆਏ ਹੋਣ। ਗੱਲਬਾਤ ਕਰਦਿਆਂ ਤੁਸੀਂ ਜਾਣ ਸਕੋਗੇ ਕਿ ਉਨ੍ਹਾਂ ਨੂੰ ਦੁਬਾਰਾ ਕਿਵੇਂ ਮਿਲਿਆ ਜਾ ਸਕਦਾ ਹੈ। ਪ੍ਰੋਗ੍ਰਾਮ ਤੋਂ ਕੁਝ ਦਿਨਾਂ ਬਾਅਦ ਆਪ ਜਾ ਕੇ ਜਾਂ ਫਿਰ ਟੈਲੀਫ਼ੋਨ ਕਰ ਕੇ ਉਨ੍ਹਾਂ ਦੀ ਦਿਲਚਸਪੀ ਵਧਾਓ ਤੇ ਬਾਈਬਲ ਸਟੱਡੀ ਬਾਰੇ ਦੱਸੋ।
5. ਬਾਈਬਲ ਸਟੱਡੀ ਸ਼ੁਰੂ ਕਰਨ ਲਈ ਅਸੀਂ ਕੀ ਕਹਿ ਸਕਦੇ ਹਾਂ?
5 ਵਰ੍ਹੇਗੰਢ ਦੇ ਮੌਕੇ ʼਤੇ ਦਿੱਤੇ ਜਾਣ ਵਾਲੇ ਭਾਸ਼ਣ ਦੀ ਜਾਣਕਾਰੀ ਨੂੰ ਵਰਤ ਕੇ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰ ਸਕਦੇ ਹਾਂ। ਉਦਾਹਰਣ ਲਈ, ਭਾਸ਼ਣਕਾਰ ਯਸਾਯਾਹ 65:21-23 ਪੜ੍ਹੇਗਾ। ਪੁਨਰ-ਮੁਲਾਕਾਤ ਕਰਨ ਵੇਲੇ ਤੁਸੀਂ ਭਾਸ਼ਣ ਦਾ ਜ਼ਿਕਰ ਕਰ ਕੇ ਕਹਿ ਸਕਦੇ ਹੋ: “ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਹੋਰ ਕਿਹੜੀਆਂ ਬਰਕਤਾਂ ਮਿਲਣਗੀਆਂ।” ਫਿਰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 4-5 ਉੱਤੇ ਵਿਚਾਰ ਕਰੋ। ਜਾਂ ਤੁਸੀਂ ਕਹਿ ਸਕਦੇ ਹੋ: “ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਭਵਿੱਖਬਾਣੀ ਵਿਚ ਦੱਸੀਆਂ ਇਹ ਬਰਕਤਾਂ ਕਦੋਂ ਮਿਲਣਗੀਆਂ।” ਫਿਰ ਪਾਠ 9 ਦੇ ਪੈਰੇ 1-3 ਉੱਤੇ ਚਰਚਾ ਕਰੋ। ਜਾਂ ਫਿਰ ਸੌਖਾ ਤਰੀਕਾ ਹੈ ਭਾਸ਼ਣਕਾਰ ਦੁਆਰਾ ਦਿੱਤੀ ਜਾਣਕਾਰੀ ਦਾ ਜ਼ਿਕਰ ਕਰੋ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
6. ਵਰ੍ਹੇਗੰਢ ਵਿਚ ਸਾਨੂੰ ਕੀ ਕਰਨ ਦਾ ਮੌਕਾ ਮਿਲੇਗਾ?
6 ਆਓ ਆਪਾਂ ਸਾਰੇ ਵਰ੍ਹੇਗੰਢ ਵਿਚ ਆਉਣ ਵਾਲੇ ਬਾਈਬਲ ਵਿਦਿਆਰਥੀਆਂ, ਠੰਢੇ ਪਏ ਪਬਲੀਸ਼ਰਾਂ ਤੇ ਨਵੇਂ ਲੋਕਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। (ਲੂਕਾ 22:19) ਯਹੋਵਾਹ ਸਾਡੇ ਜਤਨਾਂ ʼਤੇ ਜ਼ਰੂਰ ਬਰਕਤ ਪਾਵੇਗਾ।