ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/10 ਸਫ਼ਾ 2
  • ਪ੍ਰਸ਼ਨ ਡੱਬੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਸ਼ਨ ਡੱਬੀ
  • ਸਾਡੀ ਰਾਜ ਸੇਵਕਾਈ—2010
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2000
  • ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਤੁਹਾਡਾ ਸੁਆਗਤ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪਵਿੱਤਰ ਬਾਣੀਆਂ ਨੂੰ ਧਿਆਨ ਨਾਲ ਸੁਣੋ
    ਸਾਡੀ ਰਾਜ ਸੇਵਕਾਈ—2000
  • ਯਹੋਵਾਹ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਸਾਡੀ ਰਾਜ ਸੇਵਕਾਈ—2010
km 1/10 ਸਫ਼ਾ 2

ਪ੍ਰਸ਼ਨ ਡੱਬੀ

◼ ਕਲੀਸਿਯਾ ਦੀਆਂ ਸਭਾਵਾਂ ਵਿਚ ਵਧੀਆ ਮਾਹੌਲ ਬਣਾਈ ਰੱਖਣ ਵਿਚ ਅਸੀਂ ਸਾਰੇ ਕੀ ਕਰ ਸਕਦੇ ਹਾਂ? (ਬਿਵ. 31:12)

ਯਹੋਵਾਹ ਨੇ ਕਲੀਸਿਯਾ ਦੀਆਂ ਸਭਾਵਾਂ ਦਾ ਪ੍ਰਬੰਧ ਕੀਤਾ ਹੈ ਅਤੇ ਸਾਨੂੰ ਇਨ੍ਹਾਂ ਲਈ ਆਦਰ ਦਿਖਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਅਸੀਂ ਸਭਾਵਾਂ ਤੇ ਸਮੇਂ ਸਿਰ ਪਹੁੰਚੀਏ ਅਤੇ ਯਹੋਵਾਹ ਤੋਂ ਸਿੱਖਿਆ ਲੈਣ ਲਈ ਤਿਆਰ ਰਹੀਏ। ਚੰਗਾ ਹੋਵੇਗਾ ਜੇ ਅਸੀਂ ਪਹਿਲਾਂ ਆ ਕੇ ਹਾਲ ਦੀਆਂ ਮੋਹਰਲੀਆਂ ਸੀਟਾਂ ʼਤੇ ਬੈਠੀਏ। ਇਵੇਂ ਕਰਨ ਨਾਲ ਅਸੀਂ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਅਤੇ ਕਦੇ-ਕਦੇ ਲੇਟ ਆਉਣ ਵਾਲੇ ਭੈਣ-ਭਰਾਵਾਂ ਲਈ ਪਿਛਲੀਆਂ ਸੀਟਾਂ ਖਾਲੀ ਰੱਖ ਸਕਦੇ ਹਾਂ। ਸਭਾ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਮੋਬਾਇਲ ਫ਼ੋਨ ਤੇ ਪੇਜਰ ਨੂੰ ਇੱਦਾਂ ਸੈੱਟ ਕਰੋ ਕਿ ਦੂਸਰੇ ਭੈਣਾਂ-ਭਰਾਵਾਂ ਦਾ ਧਿਆਨ ਨਾ ਖ਼ਰਾਬ ਹੋਵੇ। ਜੇ ਹਰੇਕ ਜਣਾ ਸਾਰੀ ਸਭਾ ਦੌਰਾਨ ਆਦਰਮਈ ਰਵੱਈਆ ਅਪਣਾਵੇਗਾ, ਤਾਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।—ਉਪ. 5:1; ਫ਼ਿਲਿ. 2:4.

ਸਭਾਵਾਂ ਵਿਚ ਨਵੇਂ ਆਏ ਲੋਕਾਂ ਨਾਲ ਉਹ ਭੈਣ-ਭਰਾ ਬੈਠ ਸਕਦੇ ਹਨ ਜੋ ਉਨ੍ਹਾਂ ਨੂੰ ਜਾਣਦੇ ਹਨ। ਅਸੀਂ ਖ਼ਾਸ ਕਰਕੇ ਉਨ੍ਹਾਂ ਦੀ ਸਹਾਇਤਾ ਕਰਨੀ ਚਾਹਾਂਗੇ ਜਿਨ੍ਹਾਂ ਦੇ ਛੋਟਿਆਂ ਬੱਚਿਆਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਇਕ ਪਰਿਵਾਰ ਵਜੋਂ ਸਭਾਵਾਂ ਵਿਚ ਇਕੱਠੇ ਬੈਠਣਾ ਸ਼ਾਇਦ ਉਨ੍ਹਾਂ ਲਈ ਬਿਲਕੁਲ ਨਵੀਂ ਗੱਲ ਹੋਵੇ। ਉਹ ਸ਼ਾਇਦ ਪਿਛਲੀਆਂ ਸੀਟਾਂ ਤੇ ਬੈਠਣਾ ਪਸੰਦ ਕਰਨ ਜਿੱਥੇ ਕਿਸੇ ਦਾ ਧਿਆਨ ਨਾ ਉਖੜੇ ਜੇ ਉਨ੍ਹਾਂ ਨੂੰ ਆਪਣੇ ਨਿਆਣਿਆਂ ਦੀ ਦੇਖ-ਭਾਲ ਕਰਨ ਲਈ ਕੁਝ ਮਿੰਟਾਂ ਲਈ ਬਾਹਰ ਜਾਣਾ ਪਵੇ। (ਕਹਾ. 22:6, 15) ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਇਕ ਵੱਖਰੇ ਕਮਰੇ ਵਿਚ ਨਹੀਂ ਬੈਠਣਾ ਚਾਹੀਦਾ ਜਿੱਥੇ ਬੱਚਿਆਂ ਨੂੰ ਸ਼ੋਰ ਮਚਾਉਣ ਦੀ ਖੁੱਲ੍ਹੀ ਛੁੱਟੀ ਹੈ। ਮਾਪਿਆਂ ਨੂੰ ਬੱਚਿਆਂ ਨੂੰ ਹਾਲ ਵਿੱਚੋਂ ਬਾਹਰ ਲੈ ਜਾ ਕੇ ਤਾੜਨਾ ਦੇਣੀ ਜਾਂ ਉਨ੍ਹਾਂ ਦੀ ਕੋਈ ਲੋੜ ਪੂਰੀ ਕਰਨੀ ਚਾਹੀਦੀ ਹੈ ਅਤੇ ਫਿਰ ਉਨ੍ਹਾਂ ਨੂੰ ਮੁੜ ਕੇ ਹਾਲ ਵਿਚ ਆਉਣਾ ਚਾਹੀਦਾ ਹੈ।

ਸੇਵਾਦਾਰ ਵਧੀਆ ਮਾਹੌਲ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਭਗਤੀ ਦੀ ਥਾਂ ਵਿਚ ਢੁਕਦਾ ਹੈ। ਉਹ ਪਰਿਵਾਰਾਂ ਅਤੇ ਕਦੇ-ਕਦਾਈਂ ਲੇਟ ਆਉਣ ਵਾਲੇ ਭੈਣਾਂ-ਭਰਾਵਾਂ ਵਾਸਤੇ ਸੀਟਾਂ ਲੱਭਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਇਹ ਕਰਦਿਆਂ ਉਹ ਧਿਆਨ ਰੱਖਦੇ ਹਨ ਕਿ ਉਹ ਦੂਸਰਿਆਂ ਨਾਲ ਸਤਿਕਾਰ ਨਾਲ ਪੇਸ਼ ਆਉਣ ਤਾਂਕਿ ਸਾਰੇ ਜਣੇ ਆਰਾਮ ਨਾਲ ਬੈਠ ਕੇ ਪ੍ਰੋਗ੍ਰਾਮ ਸੁਣੀ ਜਾ ਸਕਣ। ਕਿਸੇ ਅਚਾਨਕ ਮੁਸ਼ਕਲ ਖੜ੍ਹੀ ਹੋਣ ਤੇ ਉਹ ਸਮਝਦਾਰੀ ਵਰਤ ਕੇ ਉਸ ਨਾਲ ਸਿਝਦੇ ਹਨ। ਜੇ ਕਿਸੇ ਸ਼ਰਾਰਤੀ ਨਿਆਣੇ ਕਾਰਨ ਸਭਾ ਵਿਚ ਦੂਸਰਿਆਂ ਦਾ ਧਿਆਨ ਨਾ ਲੱਗ ਰਿਹਾ ਹੋਵੇ, ਤਾਂ ਸੇਵਾਦਾਰ ਪਿਆਰ ਨਾਲ ਮਾਪਿਆਂ ਦੀ ਮਦਦ ਕਰ ਸਕਦੇ ਹਨ।

ਅਸੀਂ ਸਾਰੇ ਜਣੇ ਆਪਣੀਆਂ ਸਭਾਵਾਂ ਦੀ ਥਾਂ ਵਿਚ ਉਹ ਵਧੀਆ ਮਾਹੌਲ ਪੈਦਾ ਕਰ ਸਕਦੇ ਹਾਂ ਜਿੱਥੇ ਯਹੋਵਾਹ ਅਤੇ ਉਸ ਦੀ ਨਵੀਂ ਦੁਨੀਆਂ ਬਾਰੇ ਸਿੱਖਣਾ ਮਜ਼ੇਦਾਰ ਲੱਗਦਾ ਹੈ।—ਇਬ. 10:24, 25.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ