ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/00 ਸਫ਼ਾ 5
  • ਪਵਿੱਤਰ ਬਾਣੀਆਂ ਨੂੰ ਧਿਆਨ ਨਾਲ ਸੁਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਵਿੱਤਰ ਬਾਣੀਆਂ ਨੂੰ ਧਿਆਨ ਨਾਲ ਸੁਣੋ
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ‘ਸੁਣ ਕੇ ਆਪਣੇ ਗਿਆਨ ਨੂੰ ਵਧਾਓ’
    ਸਾਡੀ ਰਾਜ ਸੇਵਕਾਈ—2001
  • ਸੁਣੋ ਤੇ ਸਿੱਖੋ
    ਸਾਡੀ ਰਾਜ ਸੇਵਕਾਈ—2013
  • 1997 “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1997
  • 1999 “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1999
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 9/00 ਸਫ਼ਾ 5

ਪਵਿੱਤਰ ਬਾਣੀਆਂ ਨੂੰ ਧਿਆਨ ਨਾਲ ਸੁਣੋ

1 ਇਹ ਜ਼ਰੂਰੀ ਨਹੀਂ ਕਿ ਇਨਸਾਨ ਦੀ ਕਹੀ ਹਰੇਕ ਗੱਲ ਵੱਲ ਧਿਆਨ ਦਿੱਤਾ ਜਾਵੇ। ਪਰ ਜਦੋਂ ਪਰਮੇਸ਼ੁਰ ਬੋਲਦਾ ਹੈ, ਤਾਂ ਉਸ ਦੀ ਗੱਲ ਸੁਣਨ ਦਾ ਵੱਡਾ ਕਾਰਨ ਹੁੰਦਾ ਹੈ। (ਬਿਵ. 28:1, 2) ਸ਼ੁਕਰ ਹੈ ਕਿ ਬਾਈਬਲ ਦੇ ਲਿਖਾਰੀਆਂ ਨੇ “ਪਰਮੇਸ਼ੁਰ ਦੀਆਂ ਬਾਣੀਆਂ” ਸਾਡੇ ਫ਼ਾਇਦੇ ਲਈ ਲਿਖੀਆਂ ਹਨ। (ਰੋਮੀ. 3:2) ਸਾਡੇ ਹੋਣ ਵਾਲੇ ਜ਼ਿਲ੍ਹਾ ਸੰਮੇਲਨਾਂ ਵਿਚ ਇਨ੍ਹਾਂ ਬਾਣੀਆਂ ਨੂੰ ਪੜ੍ਹਿਆ ਜਾਵੇਗਾ ਅਤੇ ਇਨ੍ਹਾਂ ਤੇ ਚਰਚਾ ਕੀਤੀ ਜਾਵੇਗੀ ਤੇ ਇਨ੍ਹਾਂ ਬਾਣੀਆਂ ਨੂੰ ਸੁਣਨ ਦਾ ਸਾਡੇ ਕੋਲ ਇਕ ਵਧੀਆ ਮੌਕਾ ਹੋਵੇਗਾ। ਪਰ ਤੁਸੀਂ ਧਿਆਨ ਲਾ ਕੇ ਕਿਵੇਂ ਸੁਣ ਸਕਦੇ ਹੋ?

2 ਹਰ ਰੋਜ਼ ਸਵੇਰੇ ਛੇਤੀ ਆਓ: ਜ਼ਰਾ ਇਸਰਾਏਲੀਆਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਦੋਂ ਯਹੋਵਾਹ ਨੇ ਆਪਣੇ ਨਿਯਮ ਸੁਣਾਉਣ ਲਈ ਉਨ੍ਹਾਂ ਨੂੰ ਸੀਨਈ ਪਹਾੜ ਤੇ ਹਾਜ਼ਰ ਹੋਣ ਲਈ ਕਿਹਾ! (ਕੂਚ. 19:10, 11, 16-19) ਜ਼ਿਲ੍ਹਾ ਸੰਮੇਲਨ ਵਿਚ ਯਹੋਵਾਹ ਦੀਆਂ ਹਿਦਾਇਤਾਂ ਲੈਣ ਲਈ ਜੇ ਤੁਹਾਡਾ ਵੀ ਅਜਿਹਾ ਰਵੱਈਆ ਹੈ, ਤਾਂ ਤੁਸੀਂ ਹਰ ਰੋਜ਼ ਸਵੇਰੇ ਛੇਤੀ ਪਹੁੰਚਣ ਦਾ ਇੰਤਜ਼ਾਮ ਕਰੋਗੇ। ਜੇ ਅਸੀਂ ਲੇਟ ਪਹੁੰਚ ਕੇ ਸੀਟਾਂ ਲੱਭਣ ਲੱਗਿਆਂ ਦੂਜਿਆਂ ਨੂੰ ਪਰੇਸ਼ਾਨ ਕਰਾਂਗੇ, ਤਾਂ ਅਸੀਂ ਸਾਰਾ ਪ੍ਰੋਗ੍ਰਾਮ ਨਹੀਂ ਸੁਣ ਸਕਾਂਗੇ। ਸੰਮੇਲਨ ਹਾਲ ਦੇ ਦਰਵਾਜ਼ੇ ਅੱਠ ਵਜੇ ਖੋਲ੍ਹੇ ਜਾਣਗੇ ਅਤੇ ਪ੍ਰੋਗ੍ਰਾਮ ਹਰ ਰੋਜ਼ ਸਾਢੇ ਨੌ ਵਜੇ ਸ਼ੁਰੂ ਹੋਵੇਗਾ।

3 ਪਰ, ਜਿਹੜੇ ਸੰਮੇਲਨ ਵਿਚ ਛੇਤੀ ਪਹੁੰਚ ਜਾਂਦੇ ਹਨ ਉਨ੍ਹਾਂ ਵਿੱਚੋਂ ਵੀ ਕਈ ਸੈਸ਼ਨ ਸ਼ੁਰੂ ਹੋਣ ਤਕ ਆਪਣੀਆਂ ਸੀਟਾਂ ਤੇ ਨਹੀਂ ਬੈਠਦੇ। ਅਜਿਹਾ ਕਿਉਂ? ਉਹ ਸਭਾਪਤੀ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਜਦੋਂ ਉਹ ਆਰੰਭਕ ਗੀਤ ਦੀ ਘੋਸ਼ਣਾ ਕਰੇਗਾ ਤਦ ਉਹ ਆਪਣੇ ਦੋਸਤਾਂ ਨਾਲ ਗੱਲਬਾਤ ਮੁਕਾ ਕੇ ਆਪਣੀਆਂ ਸੀਟਾਂ ਨੂੰ ਜਾਣਗੇ। ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਹਰ ਸੈਸ਼ਨ ਦੇ ਸ਼ੁਰੂਆਤੀ ਗੀਤ ਤੋਂ ਕੁਝ ਮਿੰਟ ਪਹਿਲਾਂ ਹੀ ਸਭਾਪਤੀ ਪਲੇਟਫਾਰਮ ਤੇ ਬੈਠ ਜਾਂਦਾ ਹੈ ਅਤੇ ਇਸ ਦੌਰਾਨ ਸੰਗੀਤ ਚੱਲਦਾ ਰਹਿੰਦਾ ਹੈ। ਇਹ ਸਾਡੇ ਲਈ ਇਕ ਇਸ਼ਾਰਾ ਹੈ ਕਿ ਸਾਨੂੰ ਹੁਣ ਬੈਠ ਜਾਣਾ ਚਾਹੀਦਾ ਹੈ! ਫਿਰ ਜਦੋਂ ਸ਼ੁਰੂਆਤੀ ਗੀਤ ਦਾ ਨੰਬਰ ਦੱਸਿਆ ਜਾਂਦਾ ਹੈ, ਤਾਂ ਅਸੀਂ ਯਹੋਵਾਹ ਦੀ ਵਡਿਆਈ ਦਾ ਗੁਣਗਾਨ ਕਰਨ ਲਈ ਤਿਆਰ ਹੋਵਾਂਗੇ।

4 ਸਾਰਾ ਪਰਿਵਾਰ ਮਿਲ ਕੇ ਸੁਣੋ: ਜਦੋਂ ਇਕੱਠੇ ਹੋਏ ਇਸਰਾਏਲੀਆਂ ਨੂੰ ਪਵਿੱਤਰ ਬਾਣੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਨ, ਤਾਂ ਉਸ ਵੇਲੇ “ਨਿਆਣਿਆਂ” ਸਮੇਤ ਪਰਿਵਾਰਾਂ ਨੇ ਸੁਣਨਾ ਅਤੇ ਸਿੱਖਣਾ ਹੁੰਦਾ ਸੀ। (ਬਿਵ. 31:12) ਸਾਡੇ ਸੰਮੇਲਨਾਂ ਵਿਚ ਨਿਆਣਿਆਂ ਨੂੰ “ਬੇਮੁਹਾਰਾ” ਨਹੀਂ ਛੱਡਿਆ ਜਾਣਾ ਚਾਹੀਦਾ। (ਕਹਾ. 29:15) ਮਾਪਿਓ, ਆਪਣੇ ਛੋਟੇ-ਵੱਡੇ ਨਿਆਣਿਆਂ ਨੂੰ ਆਪਣੇ ਨਾਲ ਬਿਠਾਓ। ਕੁਝ ਮਾਪੇ ਸ਼ੁਰੂਆਤੀ ਗੀਤ ਸ਼ੁਰੂ ਹੋਣ ਤੇ ਆਪਣੇ ਬੱਚਿਆਂ ਨੂੰ ਗੁਸਲਖ਼ਾਨੇ ਲੈ ਕੇ ਜਾਂਦੇ ਹਨ। ਇਸ ਨਾਲ ਨਿਆਣੇ ਭਗਤੀ ਵਿਚ ਗੀਤਾਂ ਦੀ ਅਤੇ ਪ੍ਰਾਰਥਨਾ ਦੀ ਅਹਿਮੀਅਤ ਨੂੰ ਕਦੇ ਨਹੀਂ ਸਿੱਖ ਸਕਣਗੇ। ਜੇ ਮੁਮਕਿਨ ਹੋ ਸਕੇ, ਤਾਂ ਹਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇ ਬੱਚਿਆਂ ਨੂੰ ਗੁਸਲਖ਼ਾਨੇ ਲੈ ਜਾਇਆ ਜਾਵੇ ਤਾਂ ਕਿੰਨੀ ਵਧੀਆ ਗੱਲ ਹੋਵੇਗੀ!

5 ਜੇ ਅਸੀਂ ਰਾਤ ਨੂੰ ਚੰਗੀ ਨੀਂਦ ਸੌਂਦੇ ਹਾਂ ਅਤੇ ਦਿਨੇ ਬਹੁਤ ਜ਼ਿਆਦਾ ਖਾਣਾ ਨਹੀਂ ਖਾਂਦੇ, ਤਾਂ ਇਹ ਧਿਆਨ ਨਾਲ ਸੁਣਨ ਵਿਚ ਸਾਡੀ ਮਦਦ ਕਰੇਗਾ। ਸਪੀਕਰ ਜੋ ਕਹਿ ਰਿਹਾ ਹੈ ਉਸ ਵੱਲ ਆਪਣਾ ਪੂਰਾ-ਪੂਰਾ ਧਿਆਨ ਲਾਓ। ਆਪਣੇ ਮਨ ਨੂੰ ਇੱਧਰ-ਉੱਧਰ ਨਾ ਭਟਕਣ ਦਿਓ। ਜਦੋਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ, ਤਾਂ ਆਪਣੀ ਬਾਈਬਲ ਖੋਲ੍ਹ ਕੇ ਨਾਲ-ਨਾਲ ਪੜ੍ਹੋ। ਛੋਟੇ-ਛੋਟੇ ਨੋਟ ਲਓ। ਹਰੇਕ ਭਾਸ਼ਣ ਵਿਚ ਸਪੀਕਰ ਨੇ ਜੋ ਕਿਹਾ ਹੈ ਉਸ ਨੂੰ ਆਪਣੇ ਮਨ ਵਿਚ ਦੁਹਰਾਓ। ਸੋਚੋ ਕਿ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰੋਗੇ। ਦਿਨ ਦੇ ਅੰਤ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠਾ ਕਰ ਕੇ ਇਸ ਤੇ ਚਰਚਾ ਕਰੋ। ਹਰ ਮੈਂਬਰ ਨੂੰ ਕਿਹੜੀ ਗੱਲ ਵਧੀਆ ਲੱਗੀ? ਤੁਹਾਡਾ ਸਾਰਾ ਪਰਿਵਾਰ ਮਿਲ ਕੇ ਇਸ ਜਾਣਕਾਰੀ ਤੇ ਅਮਲ ਕਰ ਕੇ ਕਿਵੇਂ ਫ਼ਾਇਦਾ ਉਠਾ ਸਕਦਾ ਹੈ?

6 ਪਰਮੇਸ਼ੁਰ ਦੇ ਬਚਨ ਦੀ ਕਦਰ ਕਰੋ: ਸੰਮੇਲਨਾਂ ਦੌਰਾਨ ਸਾਨੂੰ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਅਤੇ ਹੌਸਲਾ-ਵਧਾਊ ਸੰਗਤੀ ਦਾ ਆਨੰਦ ਮਾਣਨ ਦਾ ਮੌਕਾ ਮਿਲਦਾ ਹੈ। ਛੇਤੀ ਪਹੁੰਚਣ ਨਾਲ ਅਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਭੈਣ-ਭਰਾਵਾਂ ਨਾਲ ਗੱਲਬਾਤ ਕਰ ਸਕਾਂਗੇ। ਪਰ, ਕੁਝ ਭੈਣ-ਭਰਾ ਪ੍ਰੋਗ੍ਰਾਮ ਦੌਰਾਨ ਹੀ ਗੱਲਾਂ-ਬਾਤਾਂ ਕਰਦੇ ਰਹਿੰਦੇ ਹਨ। ਉਹ ਗ਼ਲਤੀ ਨਾਲ ਇਹ ਸੋਚ ਬੈਠਦੇ ਹਨ ਕਿ ਅਜਿਹਾ ਕਰਨ ਨਾਲ ਇੰਨੇ ਵੱਡੇ ਹਾਲ ਵਿਚ ਕਿਸੇ ਦਾ ਧਿਆਨ ਭੰਗ ਨਹੀਂ ਹੁੰਦਾ। ਪਰ ਜਿੱਦਾਂ ਅਸੀਂ ਕਿੰਗਡਮ ਹਾਲ ਵਿਚ ਚੁੱਪ-ਚਾਪ ਸੁਣਦੇ ਹਾਂ ਉਦਾਂ ਹੀ ਵੱਡੇ ਸੰਮੇਲਨ ਵਿਚ ਵੀ ਬਿਨਾਂ ਗੱਲਾਂ ਕੀਤੇ ਸਾਨੂੰ ਸੁਣਨਾ ਚਾਹੀਦਾ ਹੈ। ਪ੍ਰੋਗ੍ਰਾਮ ਦੌਰਾਨ ਮੋਬਾਈਲ ਫ਼ੋਨ, ਪੇਜਰ, ਕੈਮਰੇ, ਵਿਡਿਓ ਕੈਮਰੇ ਵਰਤਣ ਲੱਗਿਆਂ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਦੂਜਿਆਂ ਦਾ ਧਿਆਨ ਭੰਗ ਨਾ ਹੋਵੇ।

7 ਜਦੋਂ ਮੂਸਾ ਯਹੋਵਾਹ ਕੋਲੋਂ ਦੱਸ ਹੁਕਮ ਲੈ ਰਿਹਾ ਸੀ, ਤਾਂ “ਨਾ ਉਸ ਰੋਟੀ ਖਾਧੀ ਨਾ ਪਾਣੀ ਪੀਤਾ।” (ਕੂਚ. 34:27-28) ਇਸੇ ਤਰ੍ਹਾਂ ਹੀ ਜਦੋਂ ਸੰਮੇਲਨ ਚੱਲ ਰਿਹਾ ਹੁੰਦਾ ਹੈ, ਤਾਂ ਸਾਨੂੰ ਖਾਣਾ-ਪੀਣਾ ਨਹੀਂ ਚਾਹੀਦਾ। ਜੇ ਕੋਈ ਗੰਭੀਰ ਬੀਮਾਰੀ ਹੋਵੇ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਸਾਨੂੰ ਨਿਸ਼ਚਿਤ ‘ਸਮੇਂ’ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ।—ਉਪ. 3:1.

8 ਕੁਝ ਸੰਮੇਲਨਾਂ ਵਿਚ ਇਹ ਲਗਾਤਾਰ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਭੈਣ-ਭਰਾ ਅਤੇ ਬੱਚੇ ਪ੍ਰੋਗ੍ਰਾਮ ਦੌਰਾਨ ਵਰਾਂਡਿਆਂ ਵਿਚ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਸੇਵਾਦਾਰਾਂ ਨੂੰ ਹਿਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਅਜਿਹੇ ਵਿਅਕਤੀਆਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਲਈ ਕਹਿਣ। ਜੋ ਸਵੈ-ਸੇਵਕ ਵੱਖੋ-ਵੱਖਰੇ ਵਿਭਾਗਾਂ ਵਿਚ ਕੰਮ ਕਰਦੇ ਹਨ, ਜੇ ਉਨ੍ਹਾਂ ਦਾ ਕੰਮ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਬਾਕੀਆਂ ਦੇ ਨਾਲ ਹਾਲ ਵਿਚ ਆਪਣੀਆਂ ਸੀਟਾਂ ਤੇ ਜਾ ਕੇ ਬੈਠ ਜਾਣਾ ਚਾਹੀਦਾ ਹੈ। ਸਵੈ-ਸੇਵਕ ਸਿਰਫ਼ ਉਦੋਂ ਹੀ ਬਾਹਰ ਰਹਿ ਸਕਦੇ ਹਨ ਜੇ ਉਨ੍ਹਾਂ ਨੂੰ ਪ੍ਰੋਗ੍ਰਾਮ ਦੌਰਾਨ ਕੋਈ ਬਹੁਤ ਜ਼ਰੂਰੀ ਕੰਮ ਕਰਨ ਲਈ ਦਿੱਤਾ ਜਾਂਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਆਪਣੀਆਂ ਸੀਟਾਂ ਤੇ ਬਹਿ ਕੇ ਪ੍ਰੋਗ੍ਰਾਮ ਸੁਣਨਾ ਚਾਹੀਦਾ ਹੈ। ਉਨ੍ਹਾਂ ਨੂੰ ਵਿਭਾਗਾਂ ਵਿਚ ਬੈਠੇ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਮਿਲਣ ਲਈ ਇਕ ਦੂਜੇ ਕੋਲ ਜਾਣਾ ਚਾਹੀਦਾ ਹੈ।

9 ਪਰਮੇਸ਼ੁਰ ਦੇ ਬਚਨ ਨੂੰ ਸੁਣਦੇ ਸਮੇਂ ਅਸੀਂ “ਕੰਨਾ ਤੋਂ ਬੋਲੇ” ਨਹੀਂ ਹੋਣਾ ਚਾਹੁੰਦੇ। (ਇਬ. 5:11) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਆਉਣ ਵਾਲੇ ਜ਼ਿਲ੍ਹਾ ਸੰਮੇਲਨ ਵਿਚ ਯਹੋਵਾਹ ਵੱਲੋਂ ਦੱਸੀਆਂ ਜਾਂਦੀਆਂ ਪਵਿੱਤਰ ਬਾਣੀਆਂ ਨੂੰ ਅਸੀਂ ਪੂਰੇ-ਪੂਰੇ ਧਿਆਨ ਨਾਲ ਸੁਣਾਂਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ