ਖ਼ੁਸ਼ੀ ਦੇਣ ਵਾਲਾ ਕੰਮ
1. ਅੱਜ ਲੋਕਾਂ ਦੀ ਮਦਦ ਕਿਵੇਂ ਕੀਤੀ ਜਾ ਰਹੀ ਹੈ ਤਾਂਕਿ ਉਹ ਯਹੋਵਾਹ ਬਾਰੇ ਸਿੱਖ ਸਕਣ?
1 ਪਹਿਲੀ ਸਦੀ ਵਿਚ ਜਦੋਂ ਲੋਕਾਂ ਨੇ ਬੀਮਾਰਾਂ ਨੂੰ ਆਪਣੀ ਅੱਖੀਂ ਚੰਗਾ ਹੁੰਦੇ ਦੇਖਿਆ, ਤਾਂ ਉਹ ਬੇਹੱਦ ਖ਼ੁਸ਼ ਹੋਏ। (ਲੂਕਾ 5:24-26) ਅੱਜ ਵੀ ਲੋਕਾਂ ਨੂੰ ਯਹੋਵਾਹ ਬਾਰੇ ਸਿਖਾ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। (ਪਰ. 22:1, 2, 17) ਜਦ ਲੋਕ ਯਹੋਵਾਹ ਦੇ ਬਚਨ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀਆਂ ਜ਼ਿੰਦਗੀਆਂ ਬਦਲਦੇ ਹਨ, ਤਾਂ ਅਜਿਹੇ ਤਜਰਬਿਆਂ ਨੂੰ ਪੜ੍ਹ ਕੇ ਵੀ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ! ਸਾਨੂੰ ਇਸ ਤੋਂ ਵੀ ਵਧ ਖ਼ੁਸ਼ੀ ਉਦੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਵਧੀਆ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਂਦੇ ਹਾਂ।
2. ਕਿਸੇ ਨੂੰ ਸੱਚਾਈ ਸਿਖਾ ਕੇ ਸਾਨੂੰ ਕਿੱਦਾਂ ਲੱਗਦਾ ਹੈ?
2 ਪਰਮੇਸ਼ੁਰ ਦਾ ਨਾਂ ਕੀ ਹੈ? ਉਹ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ ਕਰੇਗਾ? ਸਾਨੂੰ ਆਪਣੀ ਸਟੱਡੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਬੜਾ ਚੰਗਾ ਲੱਗਦਾ ਹੈ, ਪਰ ਜਦੋਂ ਵਿਅਕਤੀ ਦਿਲੋਂ ਸੱਚਾਈ ਸਿੱਖਦਾ ਹੈ, ਤਾਂ ਅਸੀਂ ਹੋਰ ਵੀ ਖ਼ੁਸ਼ ਹੁੰਦੇ ਹਾਂ। (ਕਹਾ. 15:23; ਲੂਕਾ 24:32) ਜਿਉਂ-ਜਿਉਂ ਵਿਅਕਤੀ ਤਰੱਕੀ ਕਰਦਾ ਹੈ ਉਹ ਸ਼ਾਇਦ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕਰ ਦੇਵੇ, ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਨੂੰ ਸੁਧਾਰੇ, ਮਾੜੀਆਂ ਆਦਤਾਂ ਛੱਡ ਦੇਵੇ ਅਤੇ ਦੂਸਰਿਆਂ ਨੂੰ ਗਵਾਹੀ ਦੇਣ ਲੱਗ ਪਵੇ। ਜੇ ਉਹ ਤਰੱਕੀ ਕਰਦੇ-ਕਰਦੇ ਸਮਰਪਣ ਅਤੇ ਬਪਤਿਸਮੇ ਤਕ ਪਹੁੰਚ ਜਾਂਦਾ ਹੈ, ਤਾਂ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਸਕੇਗਾ। ਅਸੀਂ ਉਸ ਦੀ ਤਰੱਕੀ ਨੂੰ ਦੇਖ ਕੇ ਬੜੇ ਖ਼ੁਸ਼ ਹੁੰਦੇ ਹਾਂ।—1 ਥੱਸ. 2:19, 20.
3. ਬਾਈਬਲ ਸਟੱਡੀ ਸ਼ੁਰੂ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
3 ਕੀ ਤੁਸੀਂ ਹਿੱਸਾ ਲੈ ਸਕਦੇ ਹੋ? ਜੇ ਤੁਸੀਂ ਇਸ ਖ਼ੁਸ਼ੀ ਦੇਣ ਵਾਲੇ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਤੁਹਾਨੂੰ ਇਕ ਬਾਈਬਲ ਸਟੱਡੀ ਲੱਭਣ ਵਿਚ ਮਦਦ ਕਰੇ ਅਤੇ ਫਿਰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਮਿਹਨਤ ਕਰੋ। (1 ਯੂਹੰ. 5:14) ਜਿੱਥੇ ਕਿਤੇ ਲੋਕ ਮਿਲਦੇ ਹਨ ਉਨ੍ਹਾਂ ਨੂੰ ਪ੍ਰਚਾਰ ਕਰੋ। ਹਰ ਮੌਕੇ ʼਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (ਉਪ. 11:6) ਜੇ ਵਿਅਕਤੀ ਦਿਲਚਸਪੀ ਰੱਖਦਾ ਹੈ, ਤਾਂ ਉਸ ਨੂੰ ਦੁਬਾਰਾ ਜਾ ਕੇ ਜ਼ਰੂਰ ਮਿਲੋ।—1 ਕੁਰਿੰ. 3:6-9.
4. ਸਾਨੂੰ ਹਰ ਮੌਕੇ ʼਤੇ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਿਉਂ ਕਰਨੀ ਚਾਹੀਦੀ ਹੈ?
4 ਅਜੇ ਵੀ ਲੱਖਾਂ ਹੀ ਲੋਕ ਹਨ ਜੋ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕੌਣ ਬਾਈਬਲ ਸਟੱਡੀ ਕਰਾਏਗਾ? (ਮੱਤੀ 5:3, 6) ਇਸ ਤੋਂ ਪਹਿਲਾਂ ਕਿ ਵਾਢੀ ਦਾ ਕੰਮ ਖ਼ਤਮ ਹੋ ਜਾਵੇ, ਆਓ ਆਪਾਂ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਈਏ।—ਯਸਾ. 6:8.