ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਹਰ ਸਾਲ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਜ਼ਹਿਰੀਲਾ ਖਾਣਾ ਖਾ ਕੇ ਬੀਮਾਰ ਹੁੰਦੇ ਹਨ। ਤੁਹਾਡੇ ਖ਼ਿਆਲ ਨਾਲ ਸਾਡੇ ਇਲਾਕੇ ਵਿਚ ਖਾਣਾ ਕਿੰਨਾ ਕੁ ਸੁਰੱਖਿਅਤ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਚਾਰ ਤਰੀਕੇ ਦੱਸੇ ਹਨ ਕਿ ਅਸੀਂ ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਆਪਣੇ ਪਰਿਵਾਰ ਨੂੰ ਕਿਵੇਂ ਬਚਾ ਸਕਦੇ ਹਾਂ। ਇਸ ਵਿਚ ਬਾਈਬਲ ਦੇ ਵਾਅਦੇ ਬਾਰੇ ਵੀ ਦੱਸਿਆ ਹੈ ਕਿ ਜਲਦੀ ਹੀ ਸਾਰਿਆਂ ਲਈ ਬਹੁਤ ਸਾਰਾ ਸਿਹਤਮੰਦ ਖਾਣਾ ਹੋਵੇਗਾ। ਕੀ ਮੈਂ ਤੁਹਾਨੂੰ ਉਹ ਹਵਾਲਾ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਰਾਜ਼ੀ ਹੁੰਦਾ ਹੈ, ਤਾਂ ਜ਼ਬੂਰਾਂ ਦੀ ਪੋਥੀ 104:14, 15 ਪੜ੍ਹੋ।