ਪ੍ਰਚਾਰ ਵਿਚ ਕੀ ਕਹੀਏ
ਨਵੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਨਮਸਤੇ। ਅਸੀਂ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਬਾਰੇ ਗੱਲ ਕਰ ਰਹੇ ਹਾਂ। ਤੁਹਾਡੇ ਖ਼ਿਆਲ ਵਿਚ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਨਾ ਮਿਲਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਬਾਰੇ ਤੁਹਾਨੂੰ ਕੁਝ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਨਵੰਬਰ-ਦਸੰਬਰ ਦੇ ਪਹਿਰਾਬੁਰਜ ਦੇ ਪਿਛਲੇ ਸਫ਼ੇ ʼਤੇ ਪਹਿਲੇ ਸਵਾਲ ਹੇਠ ਦਿੱਤੀ ਜਾਣਕਾਰੀ ʼਤੇ ਚਰਚਾ ਕਰੋ ਅਤੇ ਬਾਈਬਲ ਵਿੱਚੋਂ ਘੱਟੋ-ਘੱਟ ਇਕ ਹਵਾਲਾ ਪੜ੍ਹੋ। ਉਸ ਨੂੰ ਰਸਾਲੇ ਦਿਓ ਅਤੇ ਅਗਲੇ ਸਵਾਲ ʼਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਨਵੰਬਰ-ਦਸੰਬਰ
“ਕਈ ਲੋਕ ਸੋਚਦੇ ਹਨ ਕਿ ਦੁਨੀਆਂ ਵਿਚ ਦੁੱਖ ਹੀ ਦੁੱਖ ਹਨ ਤੇ ਰੱਬ ਨੇ ਇਨ੍ਹਾਂ ਬਾਰੇ ਕੁਝ ਕੀਤਾ ਕਿਉਂ ਨਹੀਂ। ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਉਸ ਸਮੇਂ ਬਾਰੇ ਰੱਬ ਦਾ ਵਾਅਦਾ ਦਿਖਾ ਸਕਦਾ ਹਾਂ ਜਦ ਸੋਗ ਤੇ ਦੁੱਖ-ਦਰਦ ਨਹੀਂ ਹੋਵੇਗਾ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਪ੍ਰਕਾਸ਼ ਦੀ ਕਿਤਾਬ 21:4 ਪੜ੍ਹੋ।] ਇਸ ਰਸਾਲੇ ਵਿਚ ਦੁੱਖਾਂ ਦੇ ਪੰਜ ਮੁੱਖ ਕਾਰਨਾਂ ਬਾਰੇ ਦੱਸਿਆ ਗਿਆ ਹੈ। ਨਾਲੇ ਦੱਸਿਆ ਗਿਆ ਹੈ ਕਿ ਬਾਈਬਲ ਮੁਤਾਬਕ ਪਰਮੇਸ਼ੁਰ ਦੁੱਖਾਂ ਨੂੰ ਕਿਵੇਂ ਖ਼ਤਮ ਕਰੇਗਾ।”