11-17 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
11-17 ਨਵੰਬਰ
ਗੀਤ 20 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 5-7 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਇਬਰਾਨੀਆਂ 1-8 (10 ਮਿੰਟ)
ਨੰ. 1: ਇਬਰਾਨੀਆਂ 4:1-16 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ “ਸਵਰਗੋਂ ਬੁੱਧ” ਮਿਲੀ ਹੈ?—ਯਾਕੂ. 3:17, 18 (5 ਮਿੰਟ)
ਨੰ. 3: ਵੱਡੀ ਜਲ-ਪਰਲੋ—my ਕਹਾਣੀ 10 (5 ਮਿੰਟ)
□ ਸੇਵਾ ਸਭਾ:
12 ਮਿੰਟ: ਪ੍ਰਚਾਰ ਕਰਦਿਆਂ ਘਬਰਾਹਟ ਕਿਵੇਂ ਦੂਰ ਕਰੀਏ। ਥੱਲੇ ਦੱਸੇ ਸਵਾਲਾਂ ਦੇ ਆਧਾਰ ʼਤੇ ਚਰਚਾ। (1) ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਜੇ ਅਸੀਂ ਕਿਸੇ ਦੇ ਦਰਵਾਜ਼ੇ ʼਤੇ ਖੜ੍ਹਿਆਂ ਘਬਰਾ ਜਾਂਦੇ ਹਾਂ? (2) ਚੰਗੀ ਤਿਆਰੀ ਸਾਡੀ ਕਿਉਂ ਮਦਦ ਕਰਦੀ ਹੈ? (3) ਜਦ ਅਸੀਂ ਸਰਕਟ ਓਵਰਸੀਅਰ ਨਾਲ ਪ੍ਰਚਾਰ ਕਰਦੇ ਹਾਂ, ਤਾਂ ਕਿਹੜੀ ਗੱਲ ਘਬਰਾਹਟ ਨੂੰ ਘਟਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ? (4) ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਤੇ ਜਾਂਦੇ ਹਾਂ, ਉੱਨੀ ਜ਼ਿਆਦਾ ਸਾਡੀ ਘਬਰਾਹਟ ਕਿਉਂ ਘੱਟਦੀ ਹੈ? (5) ਘਬਰਾਹਟ ਦੂਰ ਕਰਨ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ ਹੈ?
18 ਮਿੰਟ: “ਕਿੰਗਡਮ ਨਿਊਜ਼ ਨੰ. 38 ਦਸੰਬਰ ਵਿਚ ਵੰਡਿਆ ਜਾਵੇਗਾ!” ਸਵਾਲ-ਜਵਾਬ। ਸਾਰੇ ਹਾਜ਼ਰ ਪਬਲੀਸ਼ਰਾਂ ਨੂੰ ਕਿੰਗਡਮ ਨਿਊਜ਼ ਨੰ. 38 ਦੀ ਇਕ-ਇਕ ਕਾਪੀ ਦਿਓ। ਸਰਵਿਸ ਓਵਰਸੀਅਰ ਦੱਸੇਗਾ ਕਿ ਪੂਰੇ ਇਲਾਕੇ ਵਿਚ ਇਸ ਨੂੰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਸਫ਼ਾ 4 ʼਤੇ ਦਿੱਤੀ ਪੇਸ਼ਕਾਰੀ ਵਰਤ ਕੇ ਦਿਖਾਓ ਕਿ ਕਿੰਗਡਮ ਨਿਊਜ਼ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 53 ਅਤੇ ਪ੍ਰਾਰਥਨਾ