ਪ੍ਰਚਾਰ ਵਿਚ ਕੀ ਕਹੀਏ
ਕਿੰਗਡਮ ਨਿਊਜ਼ ਨੰ. 38
“ਨਮਸਤੇ। ਇਹ ਸੱਦਾ-ਪੱਤਰ ਸਾਰੀ ਦੁਨੀਆਂ ਵਿਚ ਵੰਡਿਆ ਜਾ ਰਿਹਾ ਹੈ। ਇਹ ਤੁਹਾਡੀ ਕਾਪੀ ਹੈ।”
ਧਿਆਨ ਦਿਓ: ਪ੍ਰਚਾਰ ਦੇ ਸਾਰੇ ਇਲਾਕੇ ਨੂੰ ਪੂਰਾ ਕਰਨ ਲਈ ਆਪਣੀ ਗੱਲਬਾਤ ਛੋਟੀ ਰੱਖੋ। ਪਰ ਕੁਝ ਲੋਕ ਸ਼ਾਇਦ ਦਿਲਚਸਪੀ ਦਿਖਾਉਣ ਤੇ ਗੱਲ ਕਰਨੀ ਚਾਹੁਣ। ਜੇ ਉਹ ਚਾਹੁੰਦੇ ਹਨ, ਤਾਂ ਮੋਹਰਲੇ ਸਫ਼ੇ ʼਤੇ ਦਿੱਤੇ ਸਵਾਲ ਬਾਰੇ ਉਸ ਦੀ ਰਾਇ ਪੁੱਛੋ, ਅੰਦਰ ਬਾਈਬਲ ਵਿੱਚੋਂ ਦਿੱਤਾ ਜਵਾਬ ਪੜ੍ਹੋ ਅਤੇ ਜੇ ਸਮਾਂ ਹੈ, ਤਾਂ ਟ੍ਰੈਕਟ ਵਿਚ ਦਿੱਤੀਆਂ ਕੁਝ ਗੱਲਾਂ ʼਤੇ ਗੌਰ ਕਰੋ। ਜਾਣ ਤੋਂ ਪਹਿਲਾਂ ਟ੍ਰੈਕਟ ਦੇ ਪਿੱਛੇ “ਜ਼ਰਾ ਸੋਚੋ” ਸਵਾਲ ਦਿਖਾਓ ਅਤੇ ਇਸ ʼਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਸਮਾਂ ਤੈਅ ਕਰੋ।
ਜਾਗਰੂਕ ਬਣੋ! ਨਵੰਬਰ-ਦਸੰਬਰ
“ਮੈਂ ਇਸ ਸਵਾਲ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ: ਕੀ ਅਸੀਂ ਸੰਤੋਖ ਰੱਖ ਸਕਦੇ ਹਾਂ ਜੇ ਸਾਡੇ ਕੋਲ ਥੋੜ੍ਹੀਆਂ ਹੀ ਚੀਜ਼ਾਂ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਪਰਮੇਸ਼ੁਰ ਇਸ ਬਾਰੇ ਕਿਹੜੀ ਸਲਾਹ ਦਿੰਦਾ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ 1 ਤਿਮੋਥਿਉਸ 6:8 ਪੜ੍ਹੋ।] ਇਸ ਰਸਾਲੇ ਵਿਚ ਚੀਜ਼ਾਂ ਬਾਰੇ ਸਹੀ ਨਜ਼ਰੀਆ ਰੱਖਣ ਬਾਰੇ ਦੱਸਿਆ ਹੈ। ਇਹ ਵੀ ਦੱਸਿਆ ਹੈ ਕਿ ਪੈਸਾ ਕਿਹੜੀਆਂ ਤਿੰਨ ਬਹੁਮੁੱਲੀਆਂ ਚੀਜ਼ਾਂ ਨਹੀਂ ਖ਼ਰੀਦ ਸਕਦਾ।”