ਕਿੰਗਡਮ ਨਿਊਜ਼ ਨੰ. 38 ਦਸੰਬਰ ਵਿਚ ਵੰਡਿਆ ਜਾਵੇਗਾ!
1. ਮੁਰਦਿਆਂ ਬਾਰੇ ਲੋਕ ਕਿਹੜੇ ਸਵਾਲ ਪੁੱਛਦੇ ਹਨ ਅਤੇ ਦਸੰਬਰ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਿੱਤੇ ਜਾਣਗੇ?
1 ਮੌਤ ਸਾਰੇ ਲੋਕਾਂ ਦੀ ਦੁਸ਼ਮਣ ਹੈ ਭਾਵੇਂ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਜੋ ਮਰਜ਼ੀ ਹੋਣ। (1 ਕੁਰਿੰ. 15:26) ਕਈ ਸੋਚਦੇ ਹਨ ਕਿ ਮਰ ਚੁੱਕੇ ਲੋਕ ਕਿੱਥੇ ਹਨ ਤੇ ਉਹ ਉਨ੍ਹਾਂ ਨੂੰ ਦੁਬਾਰਾ ਮਿਲ ਪਾਉਣਗੇ ਜਾਂ ਨਹੀਂ। ਇਸ ਲਈ ਦੁਨੀਆਂ ਭਰ ਦੀਆਂ ਸਾਰੀਆਂ ਮੰਡਲੀਆਂ ਇਕ ਮਹੀਨੇ ਵਾਸਤੇ ਕਿੰਗਡਮ ਨਿਊਜ਼ ਨੰ. 38 ਵੰਡਣਗੀਆਂ ਜਿਸ ਦਾ ਵਿਸ਼ਾ ਹੈ: “ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?” ਇਹ ਖ਼ਾਸ ਮੁਹਿੰਮ 1 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਮੁਹਿੰਮ ਤੋਂ ਬਾਅਦ ਕਿੰਗਡਮ ਨਿਊਜ਼ ਨੰ. 38 ਨੂੰ ਬਾਕੀ ਟ੍ਰੈਕਟਾਂ ਵਾਂਗ ਪ੍ਰਚਾਰ ਵਿਚ ਵਰਤਿਆ ਜਾਵੇਗਾ।
2. ਕਿੰਗਡਮ ਨਿਊਜ਼ ਨੰ. 38 ਕਿਵੇਂ ਤਿਆਰ ਕੀਤਾ ਗਿਆ ਹੈ?
2 ਇਹ ਕਿਵੇਂ ਤਿਆਰ ਕੀਤਾ ਗਿਆ ਹੈ: ਕਿੰਗਡਮ ਨਿਊਜ਼ ਨੰ. 38 ਨੂੰ ਲੰਬੇ ਦਾਅ ਫੋਲਡ ਕੀਤਾ ਜਾ ਸਕਦਾ ਹੈ ਤਾਂਕਿ ਪੜ੍ਹਨ ਵਾਲੇ ਨੂੰ ਮੋਹਰਲੇ ਪਾਸੇ ਦਿਲਚਸਪ ਸਵਾਲ ਦੇ ਨਾਲ-ਨਾਲ ਇਹ ਵੀ ਸ਼ਬਦ ਨਜ਼ਰ ਆਉਣ, “ਤੁਸੀਂ ਕੀ ਕਹੋਗੇ . . . ਹਾਂ? ਨਹੀਂ? ਸ਼ਾਇਦ?” ਜਦੋਂ ਪਾਠਕ ਕਿੰਗਡਮ ਨਿਊਜ਼ ਖੋਲ੍ਹੇਗਾ, ਤਾਂ ਉਹ ਦੇਖੇਗਾ ਕਿ ਮੋਹਰੇ ਦਿੱਤੇ ਸਵਾਲ ਦਾ ਬਾਈਬਲ ਕੀ ਜਵਾਬ ਦਿੰਦੀ ਹੈ ਤੇ ਬਾਈਬਲ ਦਾ ਵਾਅਦਾ ਉਸ ਦੇ ਭਵਿੱਖ ਉੱਤੇ ਕੀ ਅਸਰ ਪਾ ਸਕਦਾ ਹੈ। ਉਹ ਬਾਈਬਲ ʼਤੇ ਵਿਸ਼ਵਾਸ ਕਰਨ ਦੇ ਹੋਰ ਕਾਰਨ ਵੀ ਦੇਖ ਸਕੇਗਾ। ਕਿੰਗਡਮ ਨਿਊਜ਼ ਦੇ ਪਿੱਛੇ ਦਿਲਚਸਪ ਸਵਾਲ ਦਿੱਤਾ ਹੈ ਜਿਸ ਬਾਰੇ ਸੋਚ ਕੇ ਉਹ ਹੋਰ ਸਿੱਖ ਸਕਦਾ ਹੈ।
3. ਕਿੰਗਡਮ ਨਿਊਜ਼ ਨੰ. 38 ਕਿਵੇਂ ਵੰਡਿਆ ਜਾਵੇਗਾ?
3 ਇਹ ਕਿਵੇਂ ਵੰਡਿਆ ਜਾਵੇਗਾ: ਇਹ ਮੁਹਿੰਮ ਉਸੇ ਤਰ੍ਹਾਂ ਚਲਾਈ ਜਾਵੇਗੀ ਜਿਵੇਂ ਮੈਮੋਰੀਅਲ ਅਤੇ ਜ਼ਿਲ੍ਹਾ ਸੰਮੇਲਨ ਦੇ ਸੱਦਾ-ਪੱਤਰਾਂ ਨੂੰ ਵੰਡਣ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਮੰਡਲੀ ਦੇ ਬਜ਼ੁਰਗ 1 ਅਪ੍ਰੈਲ 2013 ਦੀ ਚਿੱਠੀ ਮੁਤਾਬਕ ਦੱਸਣਗੇ ਕਿ ਪ੍ਰਚਾਰ ਦੇ ਇਲਾਕੇ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ। ਜਿਨ੍ਹਾਂ ਮੰਡਲੀਆਂ ਕੋਲ ਥੋੜ੍ਹੀ ਟੈਰਟਰੀ ਹੈ, ਉਹ ਨੇੜਲੀਆਂ ਮੰਡਲੀਆਂ ਦੀ ਮਦਦ ਕਰ ਸਕਦੀਆਂ ਹਨ ਜਿਨ੍ਹਾਂ ਕੋਲ ਜ਼ਿਆਦਾ ਟੈਰਟਰੀ ਹੈ। ਕਿੰਗਡਮ ਨਿਊਜ਼ ਨੰ. 38 ਦੀ ਉੱਨੀ ਹੀ ਸਪਲਾਈ ਲਓ ਜਿੰਨੀ ਤੁਹਾਨੂੰ ਇਕ ਹਫ਼ਤੇ ਲਈ ਚਾਹੀਦੀ ਹੈ। ਮੁਹਿੰਮ ਦੌਰਾਨ ਸਾਰੇ ਘਰਾਂ ਵਿਚ ਪ੍ਰਚਾਰ ਕਰਨ ਤੋਂ ਬਾਅਦ ਇਨ੍ਹਾਂ ਟ੍ਰੈਕਟਾਂ ਨੂੰ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਲਈ ਵਰਤਿਆ ਜਾ ਸਕਦਾ ਹੈ। ਜੇ ਸਾਰੇ ਟ੍ਰੈਕਟ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਵੰਡੇ ਜਾ ਚੁੱਕੇ ਹਨ, ਤਾਂ ਉਸ ਮਹੀਨੇ ਵਿਚ ਪੇਸ਼ ਕੀਤਾ ਜਾਣ ਵਾਲਾ ਸਾਹਿੱਤ ਦਿਓ। ਮਹੀਨੇ ਦੇ ਪਹਿਲੇ ਸ਼ਨੀਵਾਰ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਬਜਾਇ ਅਸੀਂ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲਵਾਂਗੇ। ਸ਼ਨੀਵਾਰ-ਐਤਵਾਰ ਨੂੰ ਜਦੋਂ ਢੁਕਵਾਂ ਹੋਵੇ, ਰਸਾਲਿਆਂ ਨੂੰ ਵੀ ਪੇਸ਼ ਕਰੋ। ਕੀ ਤੁਸੀਂ ਇਸ ਖ਼ਾਸ ਮੁਹਿੰਮ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈਣ ਦੇ ਇੰਤਜ਼ਾਮ ਕਰ ਰਹੇ ਹੋ?