16 ਅਕਤੂਬਰ ਤੋਂ 12 ਨਵੰਬਰ ਤਕ ਖ਼ਾਸ ਮੁਹਿੰਮ!
1 “ਧਰਮਾਂ ਤੇ ਰੱਬੀ ਕਹਿਰ।” ਇਹ ਕਿੰਗਡਮ ਨਿਊਜ਼ ਨੰ. 37 ਦਾ ਸਿਰਲੇਖ ਹੈ ਤੇ ਇਹ ਟ੍ਰੈਕਟ ਅਗਲੇ ਮਹੀਨੇ ਦੁਨੀਆਂ ਭਰ ਵਿਚ ਵੰਡਿਆ ਜਾਵੇਗਾ। 1-15 ਅਕਤੂਬਰ ਤਕ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਾਂਗੇ। ਸੋਮਵਾਰ 16 ਅਕਤੂਬਰ ਤੋਂ ਐਤਵਾਰ 12 ਨਵੰਬਰ ਤਕ ਅਸੀਂ ਕਿੰਗਡਮ ਨਿਊਜ਼ ਨੰ. 37 ਨੂੰ ਜ਼ੋਰ-ਸ਼ੋਰ ਨਾਲ ਵੰਡਣ ਵਿਚ ਜੁੱਟ ਜਾਵਾਂਗੇ। ਇਸ ਮੁਹਿੰਮ ਦੌਰਾਨ ਅਸੀਂ ਸ਼ਨੀਵਾਰ-ਐਤਵਾਰ ਨੂੰ ਇਹ ਟ੍ਰੈਕਟ ਨਵੇਂ ਰਸਾਲਿਆਂ ਨਾਲ ਵੰਡਾਂਗੇ।
2 ਇਸ ਮੁਹਿੰਮ ਵਿਚ ਕੌਣ-ਕੌਣ ਹਿੱਸਾ ਲੈ ਸਕਦਾ?: ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਵਾਲੇ ਸਾਰੇ ਪ੍ਰਕਾਸ਼ਕ ਇਸ ਵਿਚ ਹਿੱਸਾ ਲੈਣਗੇ। ਕੁਝ ਪ੍ਰਕਾਸ਼ਕ ਸ਼ਾਇਦ ਔਗਜ਼ੀਲਰੀ ਪਾਇਨੀਅਰੀ ਵੀ ਕਰਨੀ ਚਾਹੁਣਗੇ। ਕੀ ਤੁਹਾਡੇ ਬੱਚੇ ਜਾਂ ਬਾਈਬਲ ਵਿਦਿਆਰਥੀ ਅਧਿਆਤਮਿਕ ਤੌਰ ਤੇ ਤਰੱਕੀ ਕਰ ਰਹੇ ਹਨ? ਉਨ੍ਹਾਂ ਨੂੰ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲ ਕਰਨ ਦਾ ਉਤਸ਼ਾਹ ਦਿਓ ਤਾਂਕਿ ਬਜ਼ੁਰਗ ਦੇਖ ਸਕਣ ਕਿ ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਕਾਬਲ ਹਨ ਕਿ ਨਹੀਂ। ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਪ੍ਰਚਾਰ ਕਰਨਾ ਛੱਡ ਚੁੱਕੇ ਪ੍ਰਕਾਸ਼ਕਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਹਿੱਸਾ ਲੈਣ ਦਾ ਉਤਸ਼ਾਹ ਦੇਣ। ਇਹ ਪ੍ਰਕਾਸ਼ਕ ਤਜਰਬੇਕਾਰ ਪ੍ਰਕਾਸ਼ਕਾਂ ਨਾਲ ਕੰਮ ਕਰ ਸਕਦੇ ਹਨ।
3 ਸਾਰੀਆਂ ਕਲੀਸਿਯਾਵਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕਿੰਗਡਮ ਨਿਊਜ਼ ਨੰ. 37 ਦੀ ਚੋਖੀ ਸਪਲਾਈ ਭੇਜੀ ਜਾ ਰਹੀ ਹੈ। ਹਰ ਪ੍ਰਕਾਸ਼ਕ ਅਤੇ ਪਾਇਨੀਅਰ ਘੱਟੋ-ਘੱਟ 50 ਟ੍ਰੈਕਟ ਲੈ ਸਕਦਾ ਹੈ। ਜੋ ਲੋਕ ਅਜੇ ਪ੍ਰਕਾਸ਼ਕ ਨਹੀਂ ਹਨ, ਉਹ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਵਾਸਤੇ ਪੰਜ ਕਾਪੀਆਂ ਲੈ ਸਕਦੇ ਹਨ। ਸਾਰਿਆਂ ਨੂੰ ਰਿਕਾਰਡ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੇ ਟ੍ਰੈਕਟ ਵੰਡੇ ਅਤੇ ਆਪਣੀਆਂ ਅਕਤੂਬਰ-ਨਵੰਬਰ ਦੀਆਂ ਰਿਪੋਰਟਾਂ ਦੇ ਪਿੱਛੇ ਇਹ ਗਿਣਤੀ ਲਿਖਣੀ ਚਾਹੀਦੀ ਹੈ। ਮਹੀਨੇ ਦੇ ਅਖ਼ੀਰ ਵਿਚ ਸੈਕਟਰੀ ਕਲੀਸਿਯਾ ਦੁਆਰਾ ਵੰਡੇ ਟ੍ਰੈਕਟਾਂ ਦਾ ਕੁੱਲ ਜੋੜ ਬ੍ਰਾਂਚ ਆਫਿਸ ਨੂੰ ਭੇਜੇਗਾ। ਮੁਹਿੰਮ ਖ਼ਤਮ ਹੋਣ ਤੇ ਕਿੰਗਡਮ ਨਿਊਜ਼ ਦੀਆਂ ਬਾਕੀ ਬਚੀਆਂ ਕਾਪੀਆਂ ਕਿਸੇ ਵੀ ਮੌਕੇ ਤੇ ਗਵਾਹੀ ਦਿੰਦਿਆਂ ਵੰਡੀਆਂ ਜਾ ਸਕਦੀਆਂ ਹਨ।
4 ਤੁਸੀਂ ਕੀ ਕਹੋਗੇ?: ਸੰਖੇਪ ਵਿਚ ਗੱਲ ਕਰੋ। ਇਸ ਤਰ੍ਹਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਸੰਦੇਸ਼ ਪਹੁੰਚਾ ਸਕੋਗੇ। ਤੁਸੀਂ ਕਹਿ ਸਕਦੇ ਹੋ: “ਇਹ ਮਹੱਤਵਪੂਰਣ ਸੰਦੇਸ਼ ਸਾਰੀ ਦੁਨੀਆਂ ਵਿਚ ਦਿੱਤਾ ਜਾ ਰਿਹਾ ਹੈ ਜਿਸ ਤੋਂ ਸਭਨਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ। ਮੈਂ ਤੁਹਾਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਹੈ। ਇਹ ਤੁਹਾਡੇ ਵਾਸਤੇ ਹੈ। ਇਸ ਨੂੰ ਪੜ੍ਹੋ।” ਇਸ ਟ੍ਰੈਕਟ ਵਿਚ ਜ਼ਬਰਦਸਤ ਸੰਦੇਸ਼ ਦਿੱਤਾ ਗਿਆ ਹੈ, ਇਸ ਲਈ ਸਮਝਦਾਰੀ ਤੋਂ ਕੰਮ ਲਓ। ਅਜਿਹੀ ਕੋਈ ਗੱਲ ਨਾ ਕਹੋ ਜਿਸ ਨਾਲ ਵਾਦ-ਵਿਵਾਦ ਸ਼ੁਰੂ ਹੋ ਜਾਵੇ। ਚੰਗਾ ਹੋਵੇਗਾ ਜੇ ਤੁਸੀਂ ਘਰ-ਘਰ ਪ੍ਰਚਾਰ ਕਰਨ ਲਈ ਬੈਗ ਲੈ ਕੇ ਨਾ ਜਾਓ। ਪਰ ਹੋਰ ਜਾਣਨ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਦਾ ਰਿਕਾਰਡ ਜ਼ਰੂਰ ਰੱਖੋ।
5 ਪੂਰੇ ਇਲਾਕੇ ਵਿਚ ਲੋਕਾਂ ਨੂੰ ਟ੍ਰੈਕਟ ਕਿਵੇਂ ਵੰਡੀਏ: ਕਿੰਗਡਮ ਨਿਊਜ਼ ਸੜਕਾਂ ਤੇ ਵੰਡਣ ਦੀ ਬਜਾਇ ਘਰ-ਘਰ ਅਤੇ ਦੁਕਾਨਾਂ ਤੇ ਵੰਡਣ ਨਾਲ ਤੁਸੀਂ ਆਪਣੇ ਇਲਾਕੇ ਦੇ ਜ਼ਿਆਦਾਤਰ ਲੋਕਾਂ ਨੂੰ ਮਿਲ ਸਕੋਗੇ। ਇਲਾਕੇ ਦੇ ਉਨ੍ਹਾਂ ਹਿੱਸਿਆਂ ਵਿਚ ਨਾ ਜਾਓ ਜਿੱਥੇ ਵਾਦ-ਵਿਵਾਦ ਖੜ੍ਹਾ ਹੋਣ ਦਾ ਖਦਸ਼ਾ ਹੈ। ਜਿਨ੍ਹਾਂ ਘਰਾਂ ਵਿਚ ਲੋਕ ਨਹੀਂ ਮਿਲਦੇ, ਉਨ੍ਹਾਂ ਦਾ ਰਿਕਾਰਡ ਰੱਖੋ ਅਤੇ ਕਿਸੇ ਹੋਰ ਸਮੇਂ ਜਾਂ ਦਿਨ ਉੱਥੇ ਜਾਓ। ਸੋਮਵਾਰ 6 ਨਵੰਬਰ ਤੋਂ ਤੁਸੀਂ ਉਨ੍ਹਾਂ ਘਰਾਂ ਵਿਚ ਵੀ ਇਕ-ਇਕ ਕਾਪੀ ਛੱਡ ਸਕਦੇ ਹੋ ਜਿੱਥੇ ਕੋਈ ਨਹੀਂ ਮਿਲਦਾ। ਪਰ ਜੇ ਕਲੀਸਿਯਾ ਦਾ ਇਲਾਕਾ ਇੰਨਾ ਵੱਡਾ ਹੈ ਕਿ ਇਕ ਮਹੀਨੇ ਵਿਚ ਸਾਰੇ ਲੋਕਾਂ ਨੂੰ ਮਿਲਣਾ ਔਖਾ ਹੈ, ਤਾਂ ਬਜ਼ੁਰਗ ਤੈ ਕਰ ਸਕਦੇ ਹਨ ਕਿ ਕਿੰਗਡਮ ਨਿਊਜ਼ ਪੂਰੀ ਮੁਹਿੰਮ ਦੇ ਦੌਰਾਨ ਹਰ ਘਰ ਵਿਚ ਛੱਡਿਆ ਜਾਣਾ ਚਾਹੀਦਾ ਹੈ, ਭਾਵੇਂ ਲੋਕ ਘਰ ਹੋਣ ਜਾਂ ਨਾ ਹੋਣ।
6 ਵੱਡੀ “ਬਾਬੁਲ” ਦਾ ਨਾਸ਼ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਉਸ ਦਾ ਨਾਸ਼ ਹੋਣ ਤੋਂ ਪਹਿਲਾਂ-ਪਹਿਲਾਂ ਲੋਕਾਂ ਨੂੰ ਇਸ ਵਿੱਚੋਂ ਬਾਹਰ ਆਉਣ ਦੀ ਲੋੜ ਹੈ। (ਪਰ. 14:8; 18:8) ਦੁਨੀਆਂ ਭਰ ਵਿਚ ਚਲਾਈ ਜਾਣ ਵਾਲੀ ਇਸ ਮੁਹਿੰਮ ਵਿਚ ਹਿੱਸਾ ਲੈਣ ਦੀਆਂ ਹੁਣ ਤੋਂ ਹੀ ਤਿਆਰੀਆਂ ਕਰੋ ਤਾਂਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਬੁਰੇ ਫਲ ਪੈਦਾ ਕਰਨ ਵਾਲੇ ਧਰਮਾਂ ਉੱਤੇ ਰੱਬੀ ਕਹਿਰ ਟੁੱਟਣ ਹੀ ਵਾਲਾ ਹੈ!