ਹੋਰ ਵਧੀਆ ਪ੍ਰਚਾਰਕ ਬਣੋ—ਦਿਲਚਸਪੀ ਦਿਖਾਉਣ ਵਾਲਿਆਂ ਦਾ ਰਿਕਾਰਡ ਰੱਖੋ
“ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” (1 ਤਿਮੋ. 4:16) ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਤਿਮੋਥਿਉਸ ਨੂੰ ਇਹ ਸਲਾਹ ਦਿੱਤੀ ਸੀ। ਇਸ ਸਲਾਹ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੋਰ ਵਧੀਆ ਪ੍ਰਚਾਰਕ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਭਾਵੇਂ ਅਸੀਂ ਥੋੜ੍ਹੇ ਸਮੇਂ ਤੋਂ ਜਾਂ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਹਾਂ। ਸਾਡੀ ਮਦਦ ਕਰਨ ਲਈ ਸਾਡੀ ਰਾਜ ਸੇਵਕਾਈ ਵਿਚ ਨਵੇਂ ਲੜੀਵਾਰ ਲੇਖ ਛਾਪੇ ਜਾਣਗੇ ਜਿਨ੍ਹਾਂ ਦਾ ਵਿਸ਼ਾ ਹੈ, “ਹੋਰ ਵਧੀਆ ਪ੍ਰਚਾਰਕ ਬਣੋ।” ਹਰ ਲੇਖ ਵਿਚ ਇਕ ਖ਼ਾਸ ਗੱਲ ਬਾਰੇ ਦੱਸਿਆ ਜਾਵੇਗਾ ਅਤੇ ਕੁਝ ਸੁਝਾਅ ਦਿੱਤੇ ਜਾਣਗੇ ਜੋ ਸਾਡੀ ਮਦਦ ਕਰਨਗੇ। ਮਹੀਨੇ ਦੌਰਾਨ ਸਾਰਿਆਂ ਨੂੰ ਉਸ ਗੱਲ ਵੱਲ ਖ਼ਾਸ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ ਜਾਵੇਗੀ। ਮਹੀਨੇ ਦੇ ਅਖ਼ੀਰ ਵਿਚ ਸੇਵਾ ਸਭਾ ਦੇ ਇਕ ਭਾਗ ਵਿਚ ਸਾਡੇ ਕੋਲ ਇਹ ਦੱਸਣ ਦਾ ਮੌਕਾ ਹੋਵੇਗਾ ਕਿ ਸਾਨੂੰ ਉਸ ਗੱਲ ਤੇ ਜ਼ੋਰ ਪਾਉਣ ਤੋਂ ਕੀ ਫ਼ਾਇਦਾ ਹੋਇਆ। ਇਸ ਮਹੀਨੇ ਅਸੀਂ ਇਸ ਗੱਲ ਵੱਲ ਧਿਆਨ ਦੇਵਾਂਗੇ ਕਿ ਅਸੀਂ ਦਿਲਚਸਪੀ ਦਿਖਾਉਣ ਵਾਲਿਆਂ ਦਾ ਰਿਕਾਰਡ ਕਿਵੇਂ ਰੱਖ ਸਕਦੇ ਹਾਂ।
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਾਸਤੇ ਸਾਡੇ ਲਈ ਪ੍ਰਚਾਰ ਕਰਨਾ ਹੀ ਕਾਫ਼ੀ ਨਹੀਂ ਹੈ। ਅਸੀਂ ਸੱਚਾਈ ਦੇ ਜੋ ਬੀ ਬੀਜੇ ਹਨ, ਉਨ੍ਹਾਂ ਨੂੰ ਪਾਣੀ ਦੇਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਦਿਲਚਸਪੀ ਲਈ ਹੈ, ਸਾਨੂੰ ਵਾਪਸ ਜਾ ਕੇ ਉਨ੍ਹਾਂ ਨੂੰ ਸਿਖਾਉਣਾ ਚਾਹੀਦਾ ਹੈ। (ਮੱਤੀ 28:19, 20; 1 ਕੁਰਿੰ. 3:6-9) ਇਸ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲੀਏ, ਉਨ੍ਹਾਂ ਨੂੰ ਜਾਣੀਏ ਅਤੇ ਅਸੀਂ ਜੋ ਪਹਿਲਾਂ ਗੱਲ ਕੀਤੀ ਸੀ, ਉਸ ਤੋਂ ਅੱਗੇ ਗੱਲ ਤੋਰੀਏ। ਇਸ ਲਈ ਜਦੋਂ ਕੋਈ ਦਿਲਚਸਪੀ ਲੈਂਦਾ ਹੈ, ਤਾਂ ਉਸ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ।
ਇਸ ਤਰ੍ਹਾਂ ਕਿਵੇਂ ਕਰੀਏ:
• ਆਪਣੇ ਬੈਗ ਵਿਚ ਲਿਖਣ ਲਈ ਕਾਪੀ ਅਤੇ ਪੈਨ ਵਗੈਰਾ ਰੱਖੋ। ਸਾਰੀਆਂ ਗੱਲਾਂ ਸਾਫ਼-ਸਾਫ਼ ਲਿਖੋ, ਇਸ ਨੂੰ ਸੰਭਾਲ ਕੇ ਰੱਖੋ ਤੇ ਪੂਰੀ ਜਾਣਕਾਰੀ ਲਿਖੋ। ਜਦੋਂ ਹੀ ਤੁਸੀਂ ਕਿਸੇ ਨਾਲ ਗੱਲ ਖ਼ਤਮ ਕਰਦੇ ਹੋ, ਤਾਂ ਛੇਤੀ ਤੋਂ ਛੇਤੀ ਜਾਣਕਾਰੀ ਲਿਖ ਲਓ।
• ਘਰ-ਮਾਲਕ ਦਾ ਨਾਂ, ਪਤਾ, ਟੈਲੀਫ਼ੋਨ ਨੰਬਰ ਜਾਂ ਈ-ਮੇਲ ਐਡਰੈਸ ਲਿਖੋ। ਤੁਸੀਂ ਉਸ ਬਾਰੇ ਜਾਂ ਉਸ ਦੇ ਪਰਿਵਾਰ ਬਾਰੇ ਕਿਹੜੀ ਖ਼ਾਸ ਗੱਲ ਦੇਖੀ ਸੀ?
• ਤੁਸੀਂ ਜੋ ਗੱਲਬਾਤ ਕੀਤੀ ਸੀ, ਉਸ ਬਾਰੇ ਲਿਖੋ। ਤੁਸੀਂ ਕਿਹੜੀਆਂ ਆਇਤਾਂ ਪੜ੍ਹੀਆਂ ਸਨ? ਉਹ ਕੀ ਮੰਨਦਾ ਹੈ? ਤੁਸੀਂ ਉਸ ਨੂੰ ਪੜ੍ਹਨ ਲਈ ਕੀ ਦਿੱਤਾ ਸੀ? ਲਿਖੋ ਕਿ ਤੁਸੀਂ ਉਸ ਨੂੰ ਕਿਹੜੇ ਦਿਨ ਅਤੇ ਕਿੰਨੇ ਵਜੇ ਮਿਲੇ ਸੀ ਤੇ ਉਸ ਦਿਨ ਦੀ ਤਾਰੀਖ਼ ਕੀ ਸੀ।
• ਲਿਖੋ ਕਿ ਅਗਲੀ ਵਾਰ ਤੁਸੀਂ ਕੀ ਕਰੋਗੇ। ਤੁਸੀਂ ਉਸ ਨਾਲ ਕਾਹਦੇ ਬਾਰੇ ਗੱਲ ਕਰੋਗੇ? ਤੁਸੀਂ ਉਸ ਨੂੰ ਦੁਬਾਰਾ ਮਿਲਣ ਦਾ ਕਿਹੜਾ ਸਮਾਂ ਪੱਕਾ ਕੀਤਾ ਸੀ?
• ਹਰ ਵਾਰ ਉਸ ਨੂੰ ਮਿਲਣ ਤੋਂ ਬਾਅਦ ਜਾਣਕਾਰੀ ਲਿਖੋ। ਵਾਧੂ ਜਾਣਕਾਰੀ ਲਿਖਣ ਵਿਚ ਕੋਈ ਹਰਜ਼ ਨਹੀਂ ਹੈ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
• ਜਦੋਂ ਤੁਸੀਂ ਜਾਣਕਾਰੀ ਲਿਖਦੇ ਹੋ, ਤਾਂ ਤੁਸੀਂ ਪ੍ਰਚਾਰ ਵਿਚ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਕੀ ਲਿਖ ਰਹੇ ਹੋ।