ਸਾਡੀ ਮਸੀਹੀ ਜ਼ਿੰਦਗੀ
ਦੁਨੀਆਂ ਭਰ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣ ਦੇ ਫ਼ਾਇਦੇ
ਰਸੂਲਾਂ ਦੇ ਕੰਮ ਦੇ ਅਧਿਆਇ ਪੰਜ ਅਨੁਸਾਰ ਪਹਿਲੀ ਸਦੀ ਦੇ ਮਸੀਹੀ ਖ਼ੁਸ਼ ਖ਼ਬਰੀ ਸੁਣਾਉਣ ਲਈ ਮੰਦਰਾਂ ਤੇ ਜਨਤਕ ਥਾਵਾਂ ʼਤੇ ਗਏ ਜਿੱਥੇ ਉਨ੍ਹਾਂ ਨੂੰ ਬਹੁਤ ਸਾਰੇ ਲੋਕ ਮਿਲ ਸਕਦੇ ਸਨ। (ਰਸੂ 5:19-21, 42) ਅੱਜ ਅਸੀਂ ਜਨਤਕ ਥਾਵਾਂ ʼਤੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣ ਦੇ ਫ਼ਾਇਦੇ ਦੇਖੇ ਹਨ।
ਦੁਨੀਆਂ ਭਰ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣ ਦੇ ਫ਼ਾਇਦੇ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣੀ ਕਦੋਂ ਤੇ ਕਿਵੇਂ ਸ਼ੁਰੂ ਹੋਈ?
ਮੇਜ਼ ʼਤੇ ਪ੍ਰਕਾਸ਼ਨ ਰੱਖਣ ਨਾਲੋਂ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣ ਦੇ ਕੀ ਫ਼ਾਇਦੇ ਹਨ?
ਅਸੀਂ ਮੀ ਯੰਗ ਯੂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?
ਹਕੋਬ ਸਲੋਮੇ ਦੇ ਤਜਰਬੇ ਤੋਂ ਸਾਨੂੰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦੇਣ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ?
ਅਸਰਕਾਰੀ ਤਰੀਕੇ ਨਾਲ ਗਵਾਹੀ ਦੇਣ ਬਾਰੇ ਅਸੀਂ ਐਨੀਜ਼ ਤੇ ਉਸ ਦੇ ਪਤੀ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?