ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp22 ਨੰ. 1 ਸਫ਼ੇ 10-11
  • 3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦੀ ਸਿੱਖਿਆ:
  • ਇਸ ਸਿੱਖਿਆ ਦਾ ਕੀ ਮਤਲਬ ਹੈ?
  • ਤੁਸੀਂ ਕੀ ਕਰ ਸਕਦੇ ਹੋ?
  • ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਤਾਕਤ ਨਾਲ ਭਰਪੂਰ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
  • ਅਸੀਂ ਨਫ਼ਰਤ ਨੂੰ ਜਿੱਤ ਸਕਦੇ ਹਾਂ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
wp22 ਨੰ. 1 ਸਫ਼ੇ 10-11
ਇਕ ਆਦਮੀ ਕਿਸੇ ਹੋਰ ਨਸਲ ਦੇ ਵਿਅਕਤੀ ਨਾਲ ਹੱਥ ਮਿਲਾਉਣ ਬਾਰੇ ਸੋਚਦਾ ਹੋਇਆ। ਉਨ੍ਹਾਂ ਦੇ ਪਰਛਾਵਿਆਂ ਵਿਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਧਰਨੇ ਲਈ ਬੋਰਡ ਫੜੇ ਹੋਏ ਹਨ ਤੇ ਇਕ-ਦੂਜੇ ਨਾਲ ਬਹਿਸ ਕਰ ਰਹੇ ਹਨ।

ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?

3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ

ਬਾਈਬਲ ਦੀ ਸਿੱਖਿਆ:

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।”​—ਰੋਮੀਆਂ 12:2.

ਇਸ ਸਿੱਖਿਆ ਦਾ ਕੀ ਮਤਲਬ ਹੈ?

ਰੱਬ ਲਈ ਸਾਡੀ ਸੋਚ ਬਹੁਤ ਮਾਅਨੇ ਰੱਖਦੀ ਹੈ। (ਯਿਰਮਿਯਾਹ 17:10) ਇਹ ਸੱਚ ਹੈ ਕਿ ਸਾਨੂੰ ਨਫ਼ਰਤ ਭਰੀਆਂ ਗੱਲਾਂ ਜਾਂ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਪਰ ਇੰਨਾ ਕਰਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਫ਼ਰਤ ਦਿਲ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਦਿਲ ਵਿੱਚੋਂ ਨਫ਼ਰਤ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ। ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ‘ਬਦਲ’ ਲਿਆ ਹੈ ਅਤੇ ਨਫ਼ਰਤ ਦੇ ਚੱਕਰ ਨੂੰ ਤੋੜ ਦਿੱਤਾ ਹੈ।

ਤੁਸੀਂ ਕੀ ਕਰ ਸਕਦੇ ਹੋ?

ਧਿਆਨ ਨਾਲ ਆਪਣੀ ਜਾਂਚ ਕਰੋ ਕਿ ਤੁਸੀਂ ਦੂਜਿਆਂ ਬਾਰੇ ਕੀ ਸੋਚਦੇ ਹੋ, ਖ਼ਾਸ ਕਰਕੇ ਉਨ੍ਹਾਂ ਲੋਕਾਂ ਬਾਰੇ ਜੋ ਕਿਸੇ ਹੋਰ ਨਸਲ, ਜਾਤ ਜਾਂ ਕੌਮ ਦੇ ਹਨ। ਆਪਣੇ ਆਪ ਤੋਂ ਪੁੱਛੋ: ‘ਮੈਂ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹਾਂ? ਮੈਂ ਕਿਸ ਆਧਾਰ ʼਤੇ ਉਨ੍ਹਾਂ ਬਾਰੇ ਰਾਇ ਕਾਇਮ ਕਰਦਾ ਹਾਂ? ਕੀ ਮੈਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ? ਜਾਂ ਕੀ ਮੈਂ ਪੱਖਪਾਤ ਕਰਨ ਕਰਕੇ ਉਨ੍ਹਾਂ ਬਾਰੇ ਰਾਇ ਕਾਇਮ ਕਰਦਾ ਹਾਂ?’ ਅਜਿਹੀਆਂ ਫ਼ਿਲਮਾਂ, ਮਨੋਰੰਜਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ ਜਿਸ ਵਿਚ ਨਫ਼ਰਤ ਤੇ ਹਿੰਸਾ ਦਿਖਾਈ ਜਾਂਦੀ ਹੈ।

ਰੱਬ ਦਾ ਬਚਨ ਦਿਲਾਂ ਵਿੱਚੋਂ ਨਫ਼ਰਤ ਕੱਢਣ ਵਿਚ ਸਾਡੀ ਮਦਦ ਕਰ ਸਕਦਾ ਹੈ

ਆਪਣੀਆਂ ਭਾਵਨਾਵਾਂ ਅਤੇ ਸੋਚਾਂ ਦੀ ਸਹੀ-ਸਹੀ ਜਾਂਚ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਪਰ ਰੱਬ ਦਾ ਬਚਨ “ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ” ਜਾਣਨ ਵਿਚ ਸਾਡੀ ਮਦਦ ਕਰ ਸਕਦਾ ਹੈ। (ਇਬਰਾਨੀਆਂ 4:12) ਇਸ ਲਈ ਤੁਸੀਂ ਰੋਜ਼ ਬਾਈਬਲ ਦੀ ਜਾਂਚ ਕਰੋ ਅਤੇ ਦੇਖੋ ਕਿ ਤੁਹਾਡੀ ਸੋਚ ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਹੈ ਜਾਂ ਨਹੀਂ। ਫਿਰ ਆਪਣੀ ਸੋਚ ਨੂੰ ਇਸ ਮੁਤਾਬਕ ਬਦਲਣ ਦੀ ਪੂਰੀ ਕੋਸ਼ਿਸ਼ ਕਰੋ। ਸਾਡੇ ਦਿਲ ਵਿਚ ਨਫ਼ਰਤ ਸ਼ਾਇਦ ‘ਮਜ਼ਬੂਤ ਕਿਲੇ’ ਵਾਂਗ ਹੋਵੇ, ਪਰ ਰੱਬ ਦੇ ਬਚਨ ਦੀ ਮਦਦ ਨਾਲ ਅਸੀਂ ਇਸ ਨੂੰ ਆਪਣੇ ਦਿਲ ਵਿੱਚੋਂ ਕੱਢ ਸਕਦੇ ਹਾਂ।​—2 ਕੁਰਿੰਥੀਆਂ 10:4, 5.

ਤਜਰਬਾ​—ਸਟੀਵਨ

ਉਸ ਨੇ ਆਪਣੀ ਸੋਚ ਬਦਲੀ

Stephen.

ਸਟੀਵਨ ਅਤੇ ਉਸ ਦਾ ਪਰਿਵਾਰ ਗੋਰਿਆਂ ਦੀ ਨਫ਼ਰਤ ਦਾ ਸ਼ਿਕਾਰ ਹੋਏ ਸਨ। ਇਸ ਕਰਕੇ ਉਹ ਇਕ ਸਿਆਸੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਹੋਇਆ ਜੋ ਲੋਕਾਂ ਦੇ ਹੱਕਾਂ ਲਈ ਲੜਦਾ ਸੀ। ਸਮੇਂ ਦੇ ਬੀਤਣ ਨਾਲ, ਉਹ ਖ਼ੁਦ ਜੁਰਮ ਕਰਨ ਲੱਗ ਪਿਆ। ਉਹ ਦੱਸਦਾ ਹੈ: “ਇਕ ਵਾਰ ਮੈਂ ਅਤੇ ਮੇਰੇ ਦੋਸਤ ਥੀਏਟਰ ਵਿਚ ਇਕ ਫ਼ਿਲਮ ਦੇਖਣ ਗਏ ਜਿਸ ਵਿਚ ਦਿਖਾਇਆ ਗਿਆ ਸੀ ਕਿ ਅਮਰੀਕੀਆਂ ਨੇ ਅਫ਼ਰੀਕੀ ਗ਼ੁਲਾਮਾਂ ʼਤੇ ਕਿੰਨੇ ਜ਼ੁਲਮ ਢਾਹੇ। ਇਹ ਦੇਖ ਕੇ ਸਾਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਅਸੀਂ ਉੱਥੇ ਆਏ ਗੋਰੇ ਨੌਜਵਾਨਾਂ ਨੂੰ ਕੁੱਟਣ ਲੱਗ ਪਏ। ਇਸ ਤੋਂ ਬਾਅਦ ਅਸੀਂ ਉਨ੍ਹਾਂ ਮੁਹੱਲਿਆਂ ਵਿਚ ਗਏ ਜਿੱਥੇ ਗੋਰੇ ਲੋਕ ਰਹਿੰਦੇ ਸਨ ਤਾਂਕਿ ਅਸੀਂ ਉਨ੍ਹਾਂ ਨੂੰ ਲੱਭ ਕੇ ਕੁੱਟ ਸਕੀਏ।”

ਜਦੋਂ ਸਟੀਵਨ ਨੇ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਬਾਰੇ ਸਿੱਖਣਾ ਸ਼ੁਰੂ ਕੀਤਾ, ਤਾਂ ਉਸ ਦੀ ਸੋਚ ਪੂਰੀ ਤਰ੍ਹਾਂ ਬਦਲ ਗਈ। ਉਹ ਦੱਸਦਾ ਹੈ: “ਮੈਂ ਜ਼ਿੰਦਗੀ ਵਿਚ ਬਹੁਤ ਪੱਖਪਾਤ ਬਰਦਾਸ਼ਤ ਕੀਤਾ। ਪਰ ਜਦੋਂ ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਨਹੀਂ ਕਰਦੇ, ਤਾਂ ਮੈਂ ਹੈਰਾਨ ਰਹਿ ਗਿਆ। ਮਿਸਾਲ ਲਈ, ਜਦੋਂ ਇਕ ਗੋਰੇ ਭਰਾ ਨੂੰ ਕਿਸੇ ਕੰਮ ਲਈ ਹੋਰ ਦੇਸ਼ ਜਾਣਾ ਪਿਆ, ਤਾਂ ਉਹ ਆਪਣੇ ਬੱਚਿਆਂ ਨੂੰ ਕਾਲੇ ਭੈਣਾਂ-ਭਰਾਵਾਂ ਕੋਲ ਛੱਡ ਗਿਆ। ਇਸ ਤੋਂ ਇਲਾਵਾ, ਇਕ ਗੋਰੇ ਪਰਿਵਾਰ ਨੇ ਆਪਣੇ ਘਰ ਇਕ ਕਾਲੇ ਨੌਜਵਾਨ ਨੂੰ ਰਹਿਣ ਲਈ ਜਗ੍ਹਾ ਦਿੱਤੀ।” ਸਟੀਵਨ ਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹਾਂ ਵਿਚ ਹੀ ਸੱਚਾ ਪਿਆਰ ਹੈ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਸੱਚੇ ਮਸੀਹੀਆਂ ਵਿਚ ਇਹ ਪਿਆਰ ਹੋਵੇਗਾ।​—ਯੂਹੰਨਾ 13:35.

ਕਿਹੜੀ ਗੱਲ ਨੇ ਸਟੀਵਨ ਦੀ ਆਪਣੇ ਦਿਲ ਵਿੱਚੋਂ ਨਫ਼ਰਤ ਕੱਢਣ ਵਿਚ ਮਦਦ ਕੀਤੀ? ਬਾਈਬਲ ਵਿਚ ਰੋਮੀਆਂ 12:2 ਵਿਚ ਦਿੱਤੀ ਸਲਾਹ ਨੇ ਉਸ ਦੀ ਮਦਦ ਕੀਤੀ। ਸਟੀਵਨ ਕਹਿੰਦਾ ਹੈ: “ਬਾਈਬਲ ਤੋਂ ਸਿੱਖ ਕੇ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਤਾਂਕਿ ਮੈਂ ਨਾ ਸਿਰਫ਼ ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖ ਸਕਾਂ, ਸਗੋਂ ਇਕ ਵਧੀਆ ਜ਼ਿੰਦਗੀ ਵੀ ਜੀ ਸਕਾਂ।” 40 ਤੋਂ ਜ਼ਿਆਦਾ ਸਾਲਾਂ ਤੋਂ ਸਟੀਵਨ ਦੀ ਜ਼ਿੰਦਗੀ ਨਫ਼ਰਤ ਨਾਲ ਨਹੀਂ, ਸਗੋਂ ਖ਼ੁਸ਼ੀਆਂ ਨਾਲ ਭਰੀ ਹੋਈ ਹੈ।

jw.org/pa ʼਤੇ “ਸਾਡੇ ਬਾਰੇ” > “ਤਜਰਬੇ” > “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਹੇਠਾਂ ਸਟੀਵਨ ਦੀ ਜੀਵਨੀ ਪੜ੍ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ