ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp23 ਨੰ. 1 ਸਫ਼ੇ 8-9
  • 2 | ਰੱਬ ਦੇ ਬਚਨ ਤੋਂ ਦਿਲਾਸਾ ਪਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2 | ਰੱਬ ਦੇ ਬਚਨ ਤੋਂ ਦਿਲਾਸਾ ਪਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਸ ਆਇਤ ਦਾ ਕੀ ਮਤਲਬ ਹੈ?
  • ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
  • ‘ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ
    ਜਾਗਰੂਕ ਬਣੋ!—2009
  • ਤੁਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • 3 | ਰੱਬ ਦੇ ਬਚਨ ਵਿਚ ਦੱਸੇ ਲੋਕਾਂ ਤੋਂ ਮਦਦ ਪਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • ਡਿਪਰੈਸ਼ਨ
    ਜਾਗਰੂਕ ਬਣੋ!—2013
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
wp23 ਨੰ. 1 ਸਫ਼ੇ 8-9
ਇਕ ਬਜ਼ੁਰਗ ਆਦਮੀ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦਾ ਹੋਇਆ।

2 | ਰੱਬ ਦੇ ਬਚਨ ਤੋਂ ਦਿਲਾਸਾ ਪਾਓ

ਬਾਈਬਲ ਵਿਚ ਲਿਖਿਆ ਹੈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”​—ਰੋਮੀਆਂ 15:4.

ਇਸ ਆਇਤ ਦਾ ਕੀ ਮਤਲਬ ਹੈ?

ਬਾਈਬਲ ਵਿਚ ਦਿਲਾਸਾ ਦੇਣ ਵਾਲੀਆਂ ਗੱਲਾਂ ਦਰਜ ਹਨ ਜਿਨ੍ਹਾਂ ਤੋਂ ਸਾਨੂੰ ਨਿਰਾਸ਼ ਕਰਨ ਵਾਲੀਆਂ ਸੋਚਾਂ ਨਾਲ ਲੜਦੇ ਰਹਿਣ ਦੀ ਤਾਕਤ ਅਤੇ ਹਿੰਮਤ ਮਿਲਦੀ ਹੈ। ਬਾਈਬਲ ਦੇ ਸੰਦੇਸ਼ ਤੋਂ ਸਾਨੂੰ ਉਮੀਦ ਵੀ ਮਿਲਦੀ ਹੈ ਕਿ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਸਾਡੇ ਮਨ ਵਿਚ ਅਜਿਹੇ ਖ਼ਿਆਲ ਨਹੀਂ ਆਉਣਗੇ ਜਿਨ੍ਹਾਂ ਕਰਕੇ ਅਸੀਂ ਨਿਰਾਸ਼ ਅਤੇ ਦੁਖੀ ਹੁੰਦੇ ਹਾਂ।

ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਅਸੀਂ ਸਾਰੇ ਕਦੇ-ਨਾ-ਕਦੇ ਨਿਰਾਸ਼ ਅਤੇ ਪਰੇਸ਼ਾਨ ਹੁੰਦੇ ਹਾਂ। ਪਰ ਜਿਨ੍ਹਾਂ ਨੂੰ ਡਿਪਰੈਸ਼ਨ ਜਾਂ ਚਿੰਤਾ ਰੋਗ ਹੁੰਦਾ ਹੈ, ਉਨ੍ਹਾਂ ਦੇ ਮਨ ਵਿਚ ਹਰ ਵੇਲੇ ਅਜਿਹੇ ਖ਼ਿਆਲ ਚੱਲਦੇ ਰਹਿੰਦੇ ਹਨ ਜਿਨ੍ਹਾਂ ਕਰਕੇ ਉਹ ਨਿਰਾਸ਼ ਅਤੇ ਦੁਖੀ ਰਹਿੰਦੇ ਹਨ। ਬਾਈਬਲ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੀ ਹੈ?

  • ਬਾਈਬਲ ਵਿਚ ਬਹੁਤ ਸਾਰੀਆਂ ਹੌਸਲਾ ਦੇਣ ਵਾਲੀਆਂ ਗੱਲਾਂ ਦਰਜ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਮਨ ਨੂੰ ਦਿਲਾਸਾ ਅਤੇ ਸਕੂਨ ਮਿਲਦਾ ਹੈ। (ਫ਼ਿਲਿੱਪੀਆਂ 4:8) ਇਸ ਕਰਕੇ ਅਸੀਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਦੀ ਬਜਾਇ ਹੌਸਲਾ ਦੇਣ ਵਾਲੀਆਂ ਗੱਲਾਂ ʼਤੇ ਧਿਆਨ ਲਾ ਪਾਉਂਦੇ ਹਾਂ।​—ਜ਼ਬੂਰ 94:18, 19.

  • ਬਾਈਬਲ ਦੀ ਮਦਦ ਨਾਲ ਅਸੀਂ ਆਪਣੇ ਮਨ ਵਿੱਚੋਂ ਇਹ ਗ਼ਲਤ ਵਿਚਾਰ ਕੱਢ ਸਕਦੇ ਹਾਂ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ।​—ਲੂਕਾ 12:6, 7.

  • ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਤੋਂ ਸਾਨੂੰ ਇਹ ਭਰੋਸਾ ਮਿਲਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਕਿਉਂਕਿ ਸਾਡਾ ਰੱਬ ਤੇ ਸ੍ਰਿਸ਼ਟੀਕਰਤਾ ਸਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ।​—ਜ਼ਬੂਰ 34:18; 1 ਯੂਹੰਨਾ 3:19, 20.

  • ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਇਨ੍ਹਾਂ ਬੁਰੀਆਂ ਯਾਦਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:4) ਜਦੋਂ ਡਰ ਤੇ ਨਿਰਾਸ਼ਾ ਵਰਗੀਆਂ ਸੋਚਾਂ ਅਤੇ ਭਾਵਨਾਵਾਂ ਸਾਨੂੰ ਆ ਘੇਰਦੀਆਂ ਹਨ, ਤਾਂ ਬਾਈਬਲ ਦੇ ਇਸ ਵਾਅਦੇ ਤੋਂ ਸਾਨੂੰ ਇਨ੍ਹਾਂ ਨਾਲ ਲੜਦੇ ਰਹਿਣ ਦੀ ਹਿੰਮਤ ਮਿਲ ਸਕਦੀ ਹੈ।

ਜੈਸਿਕਾ ਨੂੰ ਬਾਈਬਲ ਤੋਂ ਮਦਦ ਮਿਲ ਰਹੀ ਹੈ

ਡਿਪਰੈਸ਼ਨ ਦਾ ਮੇਰੇ ʼਤੇ ਅਸਰ

ਜੈਸਿਕਾ ਸੁੱਤੀ ਹੋਈ ਅਤੇ ਉਸ ਦੇ ਹੱਥ ਵਿਚ ਬਾਈਬਲ ਖੁੱਲ੍ਹੀ ਹੋਈ।

“ਜਦੋਂ ਮੈਂ 25 ਸਾਲਾਂ ਦੀ ਸੀ, ਤਾਂ ਮੈਂ ਹਰ ਵੇਲੇ ਚਿੰਤਾ ਤੇ ਨਿਰਾਸ਼ਾ ਵਿਚ ਡੁੱਬੀ ਰਹਿਣ ਲੱਗੀ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਗੰਭੀਰ ਡਿਪਰੈਸ਼ਨ ਹੋ ਗਿਆ ਸੀ। ਬੀਤੇ ਸਮੇਂ ਦੀਆਂ ਬੁਰੀਆਂ ਯਾਦਾਂ ਅਚਾਨਕ ਅਤੇ ਵਾਰ-ਵਾਰ ਮੇਰੇ ਮਨ ʼਤੇ ਹਾਵੀ ਹੋ ਜਾਂਦੀਆਂ ਸਨ। ਡਾਕਟਰਾਂ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਵਿਚ ਜੋ ਬੁਰਾ ਹੋਇਆ ਸੀ, ਉਸ ਬਾਰੇ ਸੋਚਦੇ ਰਹਿਣ ਕਰਕੇ ਮੈਨੂੰ ਡਿਪਰੈਸ਼ਨ ਹੋਇਆ ਸੀ। ਸਹੀ ਦਵਾਈਆਂ ਲੈਣ ਦੇ ਨਾਲ-ਨਾਲ ਮੈਂ ਥੈਰੇਪੀ (ਡਾਕਟਰ ਦੁਆਰਾ ਮਰੀਜ਼ ਦਾ ਗੱਲਬਾਤ ਰਾਹੀਂ ਇਲਾਜ) ਵੀ ਲਈ ਤਾਂਕਿ ਮੈ ਜਾਣ ਸਕਾਂ ਕਿ ਮੈਂ ਕੀ ਗ਼ਲਤ ਸੋਚ ਰਹੀ ਹਾਂ ਤੇ ਇਸ ਤਰ੍ਹਾਂ ਸੋਚਣਾ ਬੰਦ ਕਰ ਸਕਾਂ।”

ਬਾਈਬਲ ਤੋਂ ਮੇਰੀ ਮਦਦ ਕਿਵੇਂ ਹੁੰਦੀ ਹੈ?

“ਇਕ ਸਮਾਂ ਇੱਦਾਂ ਦਾ ਸੀ ਜਦੋਂ ਡਿਪਰੈਸ਼ਨ ਕਰਕੇ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਤੇ ਚਿੰਤਾ ਹੁੰਦੀ ਸੀ ਅਤੇ ਮੈ ਸਾਰੀ-ਸਾਰੀ ਰਾਤ ਸੌਂ ਨਹੀਂ ਪਾਉਂਦੀ ਸੀ। ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸੀ। ਅਕਸਰ ਰਾਤ ਨੂੰ ਮੇਰੇ ਮਨ ਵਿਚ ਇਕ ਤੋਂ ਬਾਅਦ ਇਕ ਬੁਰੇ ਖ਼ਿਆਲ ਆਉਂਦੇ ਰਹਿੰਦੇ ਸਨ ਜਿਨ੍ਹਾਂ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਜ਼ਬੂਰ 94:19 ਵਿਚ ਦੱਸਿਆ ਹੈ ਕਿ ਰੱਬ ਸਾਨੂੰ ਉਦੋਂ ਵੀ ਦਿਲਾਸਾ ਅਤੇ ਸਕੂਨ ਦੇ ਸਕਦਾ ਹੈ ਜਦੋਂ ਸਾਨੂੰ ਚਿੰਤਾਵਾਂ ਘੇਰ ਲੈਂਦੀਆਂ ਹਨ। ਇਸ ਲਈ ਮੈਂ ਹਮੇਸ਼ਾ ਆਪਣੇ ਬੈੱਡ ਦੇ ਨੇੜੇ ਬਾਈਬਲ ਅਤੇ ਇਕ ਡਾਇਰੀ ਰੱਖਦੀ ਸੀ ਜਿਸ ʼਤੇ ਮੈਂ ਹੌਸਲਾ ਦੇਣ ਵਾਲੀਆਂ ਆਇਤਾਂ ਲਿਖੀਆਂ ਸਨ। ਜਦੋਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਤਾਂ ਮੈਂ ਬਾਈਬਲ ਦੀਆਂ ਇਹ ਆਇਤਾਂ ਪੜ੍ਹਦੀ ਸੀ। ਰੱਬ ਦੇ ਬਚਨ ਦੀਆਂ ਗੱਲਾਂ ਪੜ੍ਹ ਕੇ ਮੈਨੂੰ ਸਕੂਨ ਮਿਲ ਜਾਂਦਾ ਸੀ।

“ਬਾਈਬਲ ਤੋਂ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਇੱਦਾਂ ਦੀਆਂ ਗੱਲਾਂ ਬਾਰੇ ਸੋਚਣਾ ਬੰਦ ਕਰ ਦੇਈਏ ਜੋ ਬਾਈਬਲ ਤੋਂ ਬਿਲਕੁਲ ਉਲਟ ਹਨ। ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਕਿਸੇ ਕੰਮ ਦੀ ਨਹੀਂ ਹਾਂ ਤੇ ਕੋਈ ਮੈਨੂੰ ਪਿਆਰ ਨਹੀਂ ਕਰ ਸਕਦਾ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੈਂ ਆਪਣੇ ਬਾਰੇ ਜੋ ਵੀ ਸੋਚਦੀ ਸੀ, ਉਹ ਬਾਈਬਲ ਮੁਤਾਬਕ ਨਹੀਂ ਸੀ। ਉਸ ਵਿਚ ਤਾਂ ਦੱਸਿਆ ਗਿਆ ਹੈ ਕਿ ਰੱਬ ਪਿਆਰ ਕਰਨ ਵਾਲਾ ਤੇ ਦਇਆਵਾਨ ਪਿਤਾ ਹੈ ਅਤੇ ਉਸ ਨੂੰ ਹਰੇਕ ਦੀ ਪਰਵਾਹ ਹੈ। ਸਮੇਂ ਦੇ ਬੀਤਣ ਨਾਲ ਮੈਂ ਪਰੇਸ਼ਾਨ ਕਰਨ ਵਾਲੀਆਂ ਸੋਚਾਂ ʼਤੇ ਕਾਬੂ ਪਾਉਣਾ ਸਿੱਖਿਆ। ਮੈਂ ਖ਼ੁਦ ਨੂੰ ਰੱਬ ਦੀਆਂ ਨਜ਼ਰਾਂ ਤੋਂ ਵੀ ਦੇਖਣਾ ਸਿੱਖਿਆ। ਇਹ ਕਦਮ ਚੁੱਕਣਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਤਰ੍ਹਾਂ ਕਰ ਕੇ ਮੈ ਖ਼ੁਦ ਬਾਰੇ ਆਪਣਾ ਨਜ਼ਰੀਆ ਬਦਲ ਸਕੀ।

“ਮੈਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਜਦੋਂ ਬੁਰੀਆਂ ਯਾਦਾਂ ਤੇ ਸੋਚਾਂ ਮੈਨੂੰ ਫਿਰ ਕਦੀ ਨਹੀਂ ਸਤਾਉਣਗੀਆਂ। ਮੇਰੇ ਮਨ ਵਿਚ ਫਿਰ ਕਦੇ ਵੀ ਬੁਰੇ ਖ਼ਿਆਲ ਨਹੀਂ ਆਉਣਗੇ ਅਤੇ ਮੈਂ ਡਰ, ਨਿਰਾਸ਼ਾ ਤੇ ਚਿੰਤਾਵਾਂ ਨਾਲ ਘਿਰੀ ਨਹੀਂ ਹੋਵਾਂਗੀ। ਇਸ ਉਮੀਦ ਕਰਕੇ ਮੈਨੂੰ ਅੱਜ ਵੀ ਆਪਣੀ ਬੀਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਕ ਦਿਨ ਜ਼ਰੂਰ ਮੇਰੀ ਇਹ ਲੜਾਈ ਖ਼ਤਮ ਹੋ ਜਾਵੇਗੀ।”

ਹੋਰ ਮਦਦ ਲਈ:

jw.org ਉੱਤੇ ਅਕਤੂਬਰ 2009 ਦੇ ਜਾਗਰੂਕ ਬਣੋ! ਵਿੱਚੋਂ “‘ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ” ਨਾਂ ਦਾ ਲੇਖ ਪੜ੍ਹੋ।

jw.org ਉੱਤੇ ਜ਼ਬੂਰਾਂ ਦੀ ਕਿਤਾਬ ਦੀ ਆਡੀਓ ਰਿਕਾਰਡਿੰਗ ਸੁਣੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ