ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਨਵੰਬਰ ਸਫ਼ੇ 28-29
  • ‘ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖੋ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖੋ’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ “ਪੂਰੀ ਕੋਸ਼ਿਸ਼ ਕਰੋ”
  • ਯਹੋਵਾਹ ਆਪਣੇ ਪਰਿਵਾਰ ਨੂੰ ਇਕੱਠਾ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਏਕਤਾ ਬਣਾਈ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸੱਚੇ ਮਸੀਹੀਆਂ ਵਿਚ ਏਕਤਾ ਕਿਉਂ ਹੈ?
    ਸਾਡੀ ਰਾਜ ਸੇਵਕਾਈ—2003
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਨਵੰਬਰ ਸਫ਼ੇ 28-29
ਕੁਝ ਭੈਣ-ਭਰਾ ਕਿਸੇ ਦੇ ਘਰ ਇਕੱਠੇ ਮਿਲ ਕੇ ਖ਼ੁਸ਼ੀ-ਖ਼ੁਸ਼ੀ ਖਾਣਾ ਖਾ ਰਹੇ ਹਨ।

‘ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖੋ’

ਪੌਲੁਸ ਰਸੂਲ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਬੇਨਤੀ ਕੀਤੀ ਸੀ ਕਿ “ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ, ਇਕ-ਦੂਜੇ ਨਾਲ ਸ਼ਾਂਤੀ ਭਰਿਆ ਰਿਸ਼ਤਾ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।”​—ਅਫ਼. 4:2, 3.

ਸਾਡੇ ਵਿਚ ਜੋ ‘ਏਕਤਾ ਦਾ ਬੰਧਨ’ ਹੈ, ਉਹ ਪਰਮੇਸ਼ੁਰ ਦੀ “ਪਵਿੱਤਰ ਸ਼ਕਤੀ” ਕਰਕੇ ਹੈ। ਪਰ ਜਿੱਦਾਂ ਪੌਲੁਸ ਨੇ ਸਮਝਾਇਆ ਕਿ ਇਸ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਲੋੜ ਹੈ। ਇਹ ਜ਼ਿੰਮੇਵਾਰੀ ਕਿਨ੍ਹਾਂ ਦੀ ਹੈ? ਅਸਲ ਵਿਚ ਇਹ ਹਰ ਮਸੀਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ “ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਦੀ ਪੂਰੀ ਕੋਸ਼ਿਸ਼ ਕਰੇ।

ਮੰਨ ਲਓ ਕਿ ਕੋਈ ਤੁਹਾਨੂੰ ਤੋਹਫ਼ੇ ਵਿਚ ਇਕ ਨਵੀਂ ਕਾਰ ਦਿੰਦਾ ਹੈ। ਇਸ ਨੂੰ ਸਹੀ ਹਾਲਤ ਵਿਚ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਸ ਦਾ ਜਵਾਬ ਤੁਹਾਨੂੰ ਪਤਾ ਹੈ। ਜੇ ਤੁਹਾਡੀ ਅਣਗਹਿਲੀ ਕਰਕੇ ਇਹ ਕਾਰ ਖ਼ਰਾਬ ਹੋ ਜਾਂਦੀ ਹੈ, ਤਾਂ ਤੁਸੀਂ ਇਸ ਦਾ ਦੋਸ਼ ਤੋਹਫ਼ਾ ਦੇਣ ਵਾਲੇ ਵਿਅਕਤੀ ʼਤੇ ਨਹੀਂ ਲਾ ਸਕਦੇ।

ਇਸੇ ਤਰ੍ਹਾਂ ਭਾਵੇਂ ਕਿ ਮਸੀਹੀ ਏਕਤਾ ਦਾ ਬੰਧਨ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ, ਪਰ ਇਸ ਬੰਧਨ ਨੂੰ ਪੱਕਾ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਜੇ ਸਾਡਾ ਕਿਸੇ ਭੈਣ ਜਾਂ ਭਰਾ ਨਾਲ ਸ਼ਾਂਤੀ ਭਰਿਆ ਰਿਸ਼ਤਾ ਨਹੀਂ ਹੈ, ਤਾਂ ਸਾਨੂੰ ਖ਼ੁਦ ਨੂੰ ਇਹ ਸਵਾਲ ਪੁੱਛਣ ਦੀ ਲੋੜ ਹੈ, ‘ਕੀ ਮੈਂ ਮਾਮਲੇ ਨੂੰ ਸੁਲਝਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਤਾਂਕਿ ਮੰਡਲੀ ਦੀ ਏਕਤਾ ਬਣੀ ਰਹੇ?’

ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ “ਪੂਰੀ ਕੋਸ਼ਿਸ਼ ਕਰੋ”

ਪੌਲੁਸ ਨੇ ਜੋ ਕਿਹਾ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਾਇਦ ਭੈਣਾਂ-ਭਰਾਵਾਂ ਨਾਲ ਹਮੇਸ਼ਾ ਸ਼ਾਂਤੀ ਬਣਾਈ ਰੱਖਣੀ ਸੌਖੀ ਨਾ ਹੋਵੇ, ਖ਼ਾਸ ਕਰਕੇ ਉਦੋਂ ਜਦੋਂ ਕਿਸੇ ਨੇ ਸਾਨੂੰ ਠੇਸ ਪਹੁੰਚਾਈ ਹੋਵੇ। ਕੀ ਏਕਤਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਠੇਸ ਪਹੁੰਚਾਉਣ ਵਾਲੇ ਨਾਲ ਮਾਮਲੇ ਬਾਰੇ ਗੱਲ ਕਰੀਏ? ਜ਼ਰੂਰੀ ਨਹੀਂ! ਖ਼ੁਦ ਨੂੰ ਪੁੱਛੋ, ‘ਜੇ ਮੈਂ ਗੱਲ ਕਰਾਂਗਾ, ਤਾਂ ਕੀ ਮੈਂ ਏਕਤਾ ਨੂੰ ਵਧਾਵਾਂਗਾ ਜਾਂ ਮਾਮਲਾ ਹੋਰ ਵਿਗਾੜ ਦੇਵਾਂਗਾ?’ ਕਈ ਵਾਰ ਇਹੀ ਵਧੀਆ ਹੁੰਦਾ ਹੈ ਕਿ ਅਸੀਂ ਗੱਲ ʼਤੇ ਮਿੱਟੀ ਪਾ ਦੇਈਏ ਜਾਂ ਉਸ ਵਿਅਕਤੀ ਨੂੰ ਮਾਫ਼ ਕਰ ਦੇਈਏ।​—ਕਹਾ. 19:11; ਮਰ. 11:25.

ਤਸਵੀਰਾਂ: ਇਕ ਭਰਾ ਨੂੰ ਕਿਸੇ ਨੂੰ ਠੇਸ ਪਹੁੰਚਾਈ ਹੈ ਤੇ ਉਹ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨ ਦਾ ਫ਼ੈਸਲਾ ਕਰਦਾ ਹੈ। 1. ਇਕ ਭਰਾ ਉਸ ʼਤੇ ਚਿਲਾ ਰਿਹਾ ਹੈ। 2. ਉਹ ਸੋਚਦਾ ਹੈ ਕਿ ਉਸ ਭਰਾ ਨੇ ਹੁਣੇ-ਹੁਣੇ ਕੀ ਕੀਤਾ। 3. ਉਹ ਬਾਈਬਲ ਪੜ੍ਹ ਕੇ ਸੋਚ-ਵਿਚਾਰ ਕਰ ਰਿਹਾ ਹੈ।

ਖ਼ੁਦ ਨੂੰ ਪੁੱਛੋ, ‘ਜੇ ਮੈਂ ਗੱਲ ਕਰਾਂਗਾ, ਤਾਂ ਕੀ ਮੈਂ ਏਕਤਾ ਨੂੰ ਵਧਾਵਾਂਗਾ ਜਾਂ ਮਾਮਲਾ ਹੋਰ ਵਿਗਾੜ ਦੇਵਾਂਗਾ?’

ਪੌਲੁਸ ਰਸੂਲ ਨੇ ਲਿਖਿਆ ਕਿ ਆਓ ਆਪਾਂ ‘ਪਿਆਰ ਨਾਲ ਇਕ-ਦੂਜੇ ਦੀ ਸਹਿੰਦੇ ਰਹੀਏ।’ (ਅਫ਼. 4:2) ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਸ ਨੂੰ ਇੱਦਾਂ ਵੀ ਕਿਹਾ ਜਾ ਸਕਦਾ ਹੈ: “ਇਕ-ਦੂਜੇ ਨੂੰ ਉੱਦਾਂ ਹੀ ਕਬੂਲ ਕਰੋ ਜਿੱਦਾਂ ਦੇ ਉਹ ਹਨ।” ਇਸ ਦਾ ਮਤਲਬ ਹੈ ਕਿ ਅਸੀਂ ਇਹ ਗੱਲ ਮੰਨੀਏ ਕਿ ਸਾਡੇ ਭੈਣ-ਭਰਾ ਵੀ ਸਾਡੇ ਵਾਂਗ ਹੀ ਗ਼ਲਤੀਆਂ ਕਰਦੇ ਹਨ। ਇਹ ਤਾਂ ਸੱਚ ਹੈ ਕਿ ਅਸੀਂ ਸਾਰੇ ‘ਨਵੇਂ ਸੁਭਾਅ ਨੂੰ ਪਹਿਨਣ’ ਦੀ ਕੋਸ਼ਿਸ਼ ਕਰ ਰਹੇ ਹਾਂ। (ਅਫ਼. 4:23, 24) ਪਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਹੀਂ ਪਹਿਨ ਸਕਦੇ। (ਰੋਮੀ. 3:23) ਜੇ ਅਸੀਂ ਇਹ ਗੱਲ ਮੰਨਦੇ ਹਾਂ, ਤਾਂ ਸਾਡੇ ਲਈ ਧੀਰਜ ਰੱਖਣਾ, ਇਕ-ਦੂਜੇ ਨੂੰ ਮਾਫ਼ ਕਰਨਾ ਅਤੇ ‘ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣਾ’ ਹੋਰ ਵੀ ਸੌਖਾ ਹੋ ਜਾਵੇਗਾ।

ਜੇ ਅਸੀਂ ਠੇਸ ਪਹੁੰਚਾਉਣ ਵਾਲੇ ਵਿਅਕਤੀ ਨਾਲ ਗੱਲ ਕੀਤੇ ਬਿਨਾਂ ਹੀ ਉਸ ਨੂੰ ਦਿਲੋਂ ਮਾਫ਼ ਕਰ ਦੇਵਾਂਗੇ ਅਤੇ ਮਾਮਲੇ ਨੂੰ ਭੁੱਲ ਜਾਵਾਂਗੇ, ਤਾਂ ਸਾਡੇ ਵਿਚ ਹਮੇਸ਼ਾ ਸ਼ਾਂਤੀ ਭਰਿਆ ਰਿਸ਼ਤਾ ਹੋਵੇਗਾ ਅਤੇ ਸਾਡਾ ਏਕਤਾ ਦਾ ਬੰਧਨ ਪੱਕਾ ਰਹੇਗਾ। ਅਫ਼ਸੀਆਂ 4:3 ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ‘ਏਕਤਾ ਦਾ ਬੰਧਨ’ ਕੀਤਾ ਗਿਆ ਹੈ, ਉਸ ਨੂੰ ਕੁਲੁੱਸੀਆਂ 2:19 ਵਿਚ “ਮਾਸ-ਪੇਸ਼ੀਆਂ” ਅਨੁਵਾਦ ਕੀਤਾ ਗਿਆ ਹੈ। ਮਾਸਪੇਸ਼ੀਆਂ ਮਜ਼ਬੂਤ ਟਿਸ਼ੂ (ਤੰਤੂ) ਦੇ ਰੇਸ਼ੇ ਹੁੰਦੀਆਂ ਹਨ ਜੋ ਇਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜ ਕੇ ਰੱਖਦੀਆਂ ਹਨ। ਇਸੇ ਤਰ੍ਹਾਂ ਜੇ ਅਸੀਂ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਬਣਾਉਣੀ ਚਾਹੁੰਦੇ ਹਾਂ, ਤਾਂ ਉਨ੍ਹਾਂ ਨਾਲ ਅਣਬਣ ਹੋਣ ਦੇ ਬਾਵਜੂਦ ਵੀ ਅਸੀਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖ ਸਕਾਂਗੇ।

ਸੋ ਜਦੋਂ ਕੋਈ ਭੈਣ ਜਾਂ ਭਰਾ ਤੁਹਾਨੂੰ ਠੇਸ ਪਹੁੰਚਾਉਂਦਾ ਹੈ, ਨਾਰਾਜ਼ ਕਰਦਾ ਹੈ ਜਾਂ ਖਿੱਝ ਚੜ੍ਹਾਉਂਦਾ ਹੈ, ਤਾਂ ਉਸ ਵਿਚ ਗ਼ਲਤੀਆਂ ਕੱਢਣ ਦੀ ਬਜਾਇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। (ਕੁਲੁ. 3:12) ਸਾਰੇ ਇਨਸਾਨ ਨਾਮੁਕੰਮਲ ਹਨ, ਇਸ ਕਰਕੇ ਕਦੇ-ਨਾ-ਕਦੇ ਤੁਸੀਂ ਵੀ ਜ਼ਰੂਰ ਕਿਸੇ ਨੂੰ ਠੇਸ ਪਹੁੰਚਾਈ ਹੋਣੀ। ਇਹ ਗੱਲ ਯਾਦ ਰੱਖਣ ਨਾਲ “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਵਿਚ ਤੁਹਾਡੀ ਮਦਦ ਹੋਵੇਗੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ