ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 7/8 ਸਫ਼ੇ 3-4
  • ਇੰਟਰਨੈੱਟ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇੰਟਰਨੈੱਟ ਕੀ ਹੈ?
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਕੀ ਹੈ?
  • ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਇੰਟਰਨੈੱਟ—ਕਿਉਂ ਚੌਕਸ ਰਹਿਣਾ ਚਾਹੀਦਾ ਹੈ?
    ਜਾਗਰੂਕ ਬਣੋ!—1997
  • ਕੀ ਤੁਹਾਨੂੰ ਇੰਟਰਨੈੱਟ ਦੀ ਸੱਚ-ਮੁੱਚ ਜ਼ਰੂਰਤ ਹੈ?
    ਜਾਗਰੂਕ ਬਣੋ!—1997
  • ਇੰਟਰਨੈੱਟ ਦੀਆਂ ਸੇਵਾਵਾਂ ਅਤੇ ਸਾਧਨ
    ਜਾਗਰੂਕ ਬਣੋ!—1997
ਹੋਰ ਦੇਖੋ
ਜਾਗਰੂਕ ਬਣੋ!—1997
g97 7/8 ਸਫ਼ੇ 3-4

ਇੰਟਰਨੈੱਟ ਕੀ ਹੈ?

ਸੰਯੁਕਤ ਰਾਜ ਅਮਰੀਕਾ ਵਿਚ, ਡੇਵਿਡ ਨਾਮਕ ਇਕ ਅਧਿਆਪਕ ਨੇ ਇੰਟਰਨੈੱਟ ਇਸਤੇਮਾਲ ਕਰ ਕੇ ਆਪਣੇ ਸਕੂਲ ਦੇ ਕੋਰਸਾਂ ਲਈ ਸਾਮੱਗਰੀ ਪ੍ਰਾਪਤ ਕੀਤੀ। ਇਕ ਕੈਨੇਡੀਆਈ ਪਿਤਾ ਨੇ ਰੂਸ ਵਿਚ ਵਸਦੀ ਆਪਣੀ ਬੇਟੀ ਦੇ ਨਾਲ ਸੰਪਰਕ ਰੱਖਣ ਲਈ ਇਸ ਦਾ ਇਸਤੇਮਾਲ ਕੀਤਾ। ਲੋਮਾ ਨਾਮਕ ਇਕ ਸੁਆਣੀ ਨੇ ਵਿਸ਼ਵ ਦੇ ਆਰੰਭ ਬਾਰੇ ਵਿਗਿਆਨਕ ਖੋਜ ਦੀ ਜਾਂਚ ਕਰਨ ਲਈ ਇਸ ਦਾ ਇਸਤੇਮਾਲ ਕੀਤਾ। ਇਕ ਕਿਸਾਨ ਨੇ ਬਿਜਾਈ ਦੇ ਉਨ੍ਹਾਂ ਨਵੇਂ ਢੰਗਾਂ ਬਾਰੇ ਜੋ ਉਪਗ੍ਰਹਿਆਂ ਦੀ ਵਰਤੋਂ ਕਰਦੇ ਹਨ, ਜਾਣਕਾਰੀ ਭਾਲਣ ਲਈ ਇਸ ਦਾ ਇਸਤੇਮਾਲ ਕੀਤਾ। ਕਾਰਪੋਰੇਸ਼ਨਾਂ ਇਸ ਵੱਲ ਆਕਰਸ਼ਿਤ ਹੁੰਦੀਆਂ ਹਨ ਕਿਉਂਕਿ ਇਹ ਲੱਖਾਂ ਹੀ ਸੰਭਾਵੀ ਖ਼ਰੀਦਾਰਾਂ ਨੂੰ ਉਨ੍ਹਾਂ ਦੇ ਉਤਪਾਦਨਾਂ ਅਤੇ ਸੇਵਾਵਾਂ ਦਾ ਇਸ਼ਤਿਹਾਰ ਦੇਣ ਦੀ ਸਮਰਥਾ ਰੱਖਦਾ ਹੈ। ਇਸ ਦੀਆਂ ਵਿਸ਼ਾਲ ਸਮਾਚਾਰ ਅਤੇ ਸੂਚਨਾ ਸੇਵਾਵਾਂ ਦੇ ਜ਼ਰੀਏ ਲੋਕੀ ਪੂਰੀ ਧਰਤੀ ਭਰ ਵਿਚ ਨਵੀਆਂ-ਤਾਜ਼ੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖ਼ਬਰਾਂ ਨੂੰ ਪੜ੍ਹਦੇ ਹਨ।

ਇਹ ਇੰਟਰਨੈੱਟ, ਜਾਂ ਨੈੱਟ ਸੱਦਿਆ ਜਾਂਦਾ ਕੰਪਿਊਟਰ ਚਮਤਕਾਰ ਕੀ ਹੈ? ਕੀ ਤੁਹਾਨੂੰ ਵਿਅਕਤੀਗਤ ਤੌਰ ਤੇ ਇਸ ਦੀ ਲੋੜ ਹੈ? ਇਸ ਤੋਂ ਪਹਿਲਾਂ ਕਿ ਤੁਸੀਂ ਇੰਟਰਨੈੱਟ ਤੇ “ਪ੍ਰਵੇਸ਼” ਕਰਨ ਦੀ ਸਲਾਹ ਬਣਾਉਂਦੇ ਹੋ, ਤੁਸੀਂ ਇਸ ਦੇ ਬਾਰੇ ਸ਼ਾਇਦ ਕੁਝ ਜਾਣਨਾ ਚਾਹੋਗੇ। ਇਸ ਦੇ ਬਾਰੇ ਬੇਸ਼ੁਮਾਰ ਇਸ਼ਤਿਹਾਰਬਾਜ਼ੀ ਦੇ ਬਾਵਜੂਦ, ਚੌਕਸੀ ਵਰਤਣ ਦੀ ਜ਼ਰੂਰਤ ਹੈ, ਖ਼ਾਸ ਕਰਕੇ ਜੇਕਰ ਘਰ ਵਿਚ ਬੱਚੇ ਹੋਣ।

ਇਹ ਕੀ ਹੈ?

ਮੱਕੜੀਆਂ ਨਾਲ ਭਰੇ ਇਕ ਕਮਰੇ ਦੀ ਕਲਪਨਾ ਕਰੋ, ਜਿਸ ਵਿਚ ਹਰੇਕ ਮੱਕੜੀ ਆਪੋ-ਆਪਣਾ ਜਾਲਾ ਬੁਣ ਰਹੀ ਹੁੰਦੀ ਹੈ। ਜਾਲੇ ਇੰਨੇ ਗੁੰਦੇ ਹੁੰਦੇ ਹਨ ਕਿ ਮੱਕੜੀਆਂ ਆਸਾਨੀ ਨਾਲ ਇਨ੍ਹਾਂ ਭੁੱਲ-ਭੁਲਈਆਂ ਵਿਚ ਚੱਲ-ਫਿਰ ਸਕਦੀਆਂ ਹਨ। ਤੁਹਾਡੇ ਸਾਮ੍ਹਣੇ ਹੁਣ ਇੰਟਰਨੈੱਟ ਦਾ ਇਕ ਸਾਧਾਰਣ ਨਜ਼ਾਰਾ ਪੇਸ਼ ਹੈ—ਅਨੇਕ ਵੱਖੋ-ਵੱਖ ਤਰ੍ਹਾਂ ਦੇ ਕੰਪਿਊਟਰ ਅਤੇ ਕੰਪਿਊਟਰ ਨੈੱਟਵਰਕਾਂ ਦਾ ਇਕ ਵਿਆਪਕ ਜੋੜ ਜਿਨ੍ਹਾਂ ਦਾ ਇਕ ਦੂਜੇ ਨਾਲ ਸੰਪਰਕ ਹੈ। ਜਿਵੇਂ ਤੁਸੀਂ ਇਕ ਟੈਲੀਫ਼ੋਨ ਦੇ ਜ਼ਰੀਏ ਧਰਤੀ ਦੇ ਦੂਜੇ ਪਾਸੇ ਅਜਿਹੇ ਕਿਸੇ ਵਿਅਕਤੀ ਦੇ ਨਾਲ ਗੱਲਾਂ ਕਰ ਸਕਦੇ ਹੋ ਜਿਸ ਦੇ ਕੋਲ ਵੀ ਇਕ ਟੈਲੀਫ਼ੋਨ ਹੁੰਦਾ ਹੈ, ਉਵੇਂ ਹੀ ਇੰਟਰਨੈੱਟ ਇਕ ਵਿਅਕਤੀ ਨੂੰ ਆਪਣੇ ਕੰਪਿਊਟਰ ਦੁਆਰਾ ਸੰਸਾਰ ਦੀ ਕਿਸੇ ਵੀ ਜਗ੍ਹਾ ਵਿਚ ਦੂਜੇ ਕੰਪਿਊਟਰਾਂ ਅਤੇ ਕੰਪਿਊਟਰ ਖਪਤਕਾਰਾਂ ਨਾਲ ਜਾਣਕਾਰੀ ਦਾ ਵਟਾਂਦਰਾ ਕਰਨ ਦੇ ਯੋਗ ਬਣਾਉਂਦਾ ਹੈ।

ਕੁਝ ਵਿਅਕਤੀ ਇੰਟਰਨੈੱਟ ਨੂੰ ਸੂਚਨਾ ਸੁਪਰਹਾਈਵੇ ਵਜੋਂ ਜ਼ਿਕਰ ਕਰਦੇ ਹਨ। ਜਿਵੇਂ ਇਕ ਸੜਕ ਇਕ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਸਫ਼ਰ ਕਰਨਾ ਮੁਮਕਿਨ ਬਣਾਉਂਦੀ ਹੈ, ਇਵੇਂ ਹੀ ਇੰਟਰਨੈੱਟ ਅਨੇਕ ਵੱਖੋ-ਵੱਖਰੇ ਅੰਤਰਸੰਬੰਧਿਤ ਕੰਪਿਊਟਰ ਨੈੱਟਵਰਕਾਂ ਦੇ ਰਾਹੀਂ ਸੂਚਨਾ ਦੀ ਆਵਾਜਾਈ ਨੂੰ ਮੁਮਕਿਨ ਬਣਾਉਂਦਾ ਹੈ। ਸੰਦੇਸ਼ ਦੇ ਸੰਚਾਰ ਦੌਰਾਨ, ਹਰ ਨੈੱਟਵਰਕ ਜਿਸ ਤੇ ਸੰਦੇਸ਼ ਪਹੁੰਚਦਾ ਹੈ, ਵਿਚ ਉਹ ਸੂਚਨਾ ਪਾਈ ਜਾਂਦੀ ਹੈ ਜੋ ਲਾਗਲੇ ਨੈੱਟਵਰਕਾਂ ਨਾਲ ਸੰਪਰਕ ਕਰਨ ਵਿਚ ਮਦਦ ਕਰਦੀ ਹੈ। ਅਖ਼ੀਰਲੀ ਮੰਜ਼ਲ ਸ਼ਾਇਦ ਇਕ ਅਲੱਗ ਸ਼ਹਿਰ ਜਾਂ ਦੇਸ਼ ਹੋਵੇ।

ਹਰ ਨੈੱਟਵਰਕ ਆਪਣੇ ਗੁਆਂਢੀ ਨੈੱਟਵਰਕ ਦੇ ਨਾਲ ਉਨ੍ਹਾਂ ਸਾਂਝੇ ਅਸੂਲਾਂ ਦੇ ਜ਼ਰੀਏ “ਬੋਲ” ਸਕਦਾ ਹੈ ਜੋ ਇੰਟਰਨੈੱਟ ਦੇ ਡੀਜ਼ਾਈਨਕਾਰਾਂ ਨੇ ਬਣਾਏ ਹਨ। ਸੰਸਾਰ ਭਰ ਵਿਚ ਕਿੰਨੇ ਨੈੱਟਵਰਕ ਆਪਸ ਵਿਚ ਜੁੜੇ ਹੋਏ ਹਨ? ਕੁਝ ਅਨੁਮਾਨਾਂ ਦੇ ਅਨੁਸਾਰ 30,000 ਤੋਂ ਵੱਧ ਹਨ। ਹਾਲ ਹੀ ਦੇ ਸਰਵੇਖਣਾਂ ਦੇ ਅਨੁਸਾਰ, ਇਹ ਨੈੱਟਵਰਕ, ਸੰਸਾਰ ਭਰ ਵਿਚ 1,00,00,000 ਤੋਂ ਵੱਧ ਕੰਪਿਊਟਰਾਂ ਅਤੇ ਕੁਝ 3,00,00,000 ਖਪਤਕਾਰਾਂ ਦਾ ਆਪਸ ਵਿਚ ਸੰਪਰਕ ਕਾਇਮ ਕਰਦੇ ਹਨ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਹਰ ਸਾਲ ਇੰਟਰਨੈੱਟ ਦੇ ਨਾਲ ਜੋੜੇ ਜਾਂਦੇ ਕੰਪਿਊਟਰਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ।

ਲੋਕੀ ਇੰਟਰਨੈੱਟ ਤੋਂ ਕਿਸ ਪ੍ਰਕਾਰ ਦੀ ਸੂਚਨਾ ਹਾਸਲ ਕਰ ਸਕਦੇ ਹਨ? ਇਹ ਤੇਜ਼ੀ ਨਾਲ ਵੱਧ ਰਹੀ ਸੂਚਨਾ ਦਾ ਭੰਡਾਰ ਖੋਲ੍ਹਦਾ ਹੈ, ਜਿਸ ਵਿਚ ਡਾਕਟਰੀ ਤੋਂ ਲੈ ਕੇ ਵਿਗਿਆਨ ਅਤੇ ਤਕਨਾਲੋਜੀ ਤਕ ਦੇ ਵਿਸ਼ੇ ਸ਼ਾਮਲ ਹਨ। ਇਹ ਕਲਾਕਾਰੀ ਬਾਰੇ ਪੂਰੀ ਸਾਮੱਗਰੀ ਪੇਸ਼ ਕਰਦਾ ਹੈ, ਨਾਲੇ ਵਿਦਿਆਰਥੀਆਂ ਦੇ ਲਈ ਖੋਜ ਸਾਮੱਗਰੀ ਅਤੇ ਮਨ-ਪਰਚਾਵੇ, ਮਨੋਰੰਜਨ, ਖੇਡਾਂ, ਖ਼ਰੀਦਾਰੀ, ਅਤੇ ਰੁਜ਼ਗਾਰ ਮੌਕਿਆਂ ਦੇ ਬਾਰੇ ਵੀ ਸੂਚਨਾ ਦਿੰਦਾ ਹੈ। ਇੰਟਰਨੈੱਟ ਜੰਤਰੀਆਂ, ਸ਼ਬਦ-ਕੋਸ਼ਾਂ, ਵਿਸ਼ਵ-ਕੋਸ਼ਾਂ, ਅਤੇ ਨਕਸ਼ਿਆਂ ਤਕ ਇਕ ਪਹੁੰਚ-ਵਸੀਲਾ ਹੈ।

ਪਰੰਤੂ, ਕੁਝ ਪਰੇਸ਼ਾਨ ਕਰਨ ਵਾਲੇ ਪਹਿਲੂ ਹਨ ਜਿਨ੍ਹਾਂ ਉੱਤੇ ਗੌਰ ਕਰਨਾ ਚਾਹੀਦਾ ਹੈ। ਕੀ ਇੰਟਰਨੈੱਟ ਉੱਤੇ ਪਾਈ ਜਾਂਦੀ ਸਾਰੀ ਜਾਣਕਾਰੀ ਨੂੰ ਗੁਣਕਾਰੀ ਵਿਚਾਰਿਆ ਜਾ ਸਕਦਾ ਹੈ? ਇੰਟਰਨੈੱਟ ਕਿਹੜੀਆਂ ਸੇਵਾਵਾਂ ਅਤੇ ਕਿਹੜੇ ਸਾਧਨ ਪੇਸ਼ ਕਰਦਾ ਹੈ? ਕਿਹੜੀਆਂ ਸਾਵਧਾਨੀਆਂ ਵਰਤਣੀਆਂ ਢੁਕਵੀਆਂ ਹਨ? ਅਗਲੇ ਲੇਖ ਇਨ੍ਹਾਂ ਸਵਾਲਾਂ ਦੀ ਚਰਚਾ ਕਰਨਗੇ।

[ਸਫ਼ੇ 4 ਉੱਤੇ ਡੱਬੀ/ਤਸਵੀਰ]

ਇੰਟਰਨੈੱਟ ਦਾ ਮੁੱਢ ਅਤੇ ਡੀਜ਼ਾਈਨ

ਇੰਟਰਨੈੱਟ, 1960 ਦੇ ਦਹਾਕੇ ਵਿਚ ਯੂ. ਐੱਸ. ਸੁਰੱਖਿਆ ਵਿਭਾਗ ਦੁਆਰਾ ਇਕ ਤਜਰਬੇ ਵਜੋਂ ਆਰੰਭ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਕਿ ਦੂਰ-ਦੁਰੇਡੇ ਇਲਾਕਿਆਂ ਵਿਚ ਸਥਿਤ ਵਿਗਿਆਨੀਆਂ ਅਤੇ ਖੋਜਕਾਰਾਂ ਦੀ ਮਦਦ ਕਰਨੀ ਤਾਂਕਿ ਉਹ ਕਮ ਅਤੇ ਮਹਿੰਗੇ ਕੰਪਿਊਟਰਾਂ ਅਤੇ ਉਨ੍ਹਾਂ ਦੀਆਂ ਫ਼ਾਈਲਾਂ ਨੂੰ ਸਾਂਝਿਆਂ ਕਰ ਕੇ ਇਕ ਦੂਸਰੇ ਨਾਲ ਕੰਮ ਕਰ ਸਕਣ। ਇਸ ਟੀਚੇ ਲਈ ਆਪਸ ਵਿਚ ਜੁੜੇ ਹੋਏ ਨੈੱਟਵਰਕਾਂ ਦੇ ਇਕ ਸਮੂਹ ਨੂੰ ਰਚਣ ਦੀ ਲੋੜ ਪਈ ਜੋ ਕਿ ਇਕ ਸੰਯੁਕਤ ਇਕਾਈ ਵਜੋਂ ਕੰਮ ਕਰਦਾ।

ਸੀਤ ਯੁੱਧ ਨੇ ਇਕ “ਬੰਬ-ਪਰੂਫ” ਨੈੱਟਵਰਕ ਵਿਚ ਦਿਲਚਸਪੀ ਪੈਦਾ ਕੀਤੀ। ਜੇਕਰ ਨੈੱਟਵਰਕ ਦਾ ਇਕ ਹਿੱਸਾ ਨਾਸ਼ ਹੋ ਜਾਂਦਾ, ਫਿਰ ਵੀ ਬਚੇ ਹੋਏ ਪੁਰਜ਼ਿਆਂ ਦੀ ਮਦਦ ਦੇ ਨਾਲ ਸੂਚਨਾ ਆਪਣੀ ਮੰਜ਼ਲ ਤਕ ਪਹੁੰਚ ਜਾਂਦੀ। ਤਜਰਬਿਆਂ ਤੋਂ ਜਨਮੇ ਇੰਟਰਨੈੱਟ ਵਿਚ, ਸੰਦੇਸ਼ ਭੇਜਣ ਦੀ ਜ਼ਿੰਮੇਵਾਰੀ ਇੱਕੋ ਥਾਂ ਤੇ ਹੋਣ ਦੀ ਬਜਾਇ ਵੱਖ-ਵੱਖ ਥਾਵਾਂ ਤੇ ਸੀ।

ਇੰਟਰਨੈੱਟ, ਜੋ ਹੁਣ ਦੋ ਦਹਾਕਿਆਂ ਤੋਂ ਅਧਿਕ ਪੁਰਾਣਾ ਹੋ ਚੁੱਕਾ ਹੈ, ਦੀ ਲੋਕਪ੍ਰਿਯਤਾ ਜ਼ਿਆਦਾਤਰ ਬਰਾਉਜ਼ਰਾਂ (browsers) ਦੀ ਵਰਤੋਂ ਦੇ ਕਾਰਨ ਹੀ ਵਧੀ ਹੈ। ਬਰਾਉਜ਼ਰ ਇਕ ਅਜਿਹਾ ਕੰਪਿਊਟਰ ਪ੍ਰੋਗ੍ਰਾਮ ਹੈ ਜੋ ਇਕ ਖਪਤਕਾਰ ਲਈ ਇੰਟਰਨੈੱਟ ਤੇ ਵੱਖਰੇ-ਵੱਖਰੇ ਸਥਾਨਾਂ ਦਾ “ਦੌਰਾ” ਕਰਨ ਦੀ ਕਾਰਜ-ਵਿਧੀ ਨੂੰ ਬਹੁਤ ਹੀ ਸਰਲ ਬਣਾ ਦਿੰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ