ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 1/8 ਸਫ਼ਾ 31
  • ਆਪਣੇ ਹੱਥ ਧੋਵੋ ਅਤੇ ਸੁਕਾਓ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਹੱਥ ਧੋਵੋ ਅਤੇ ਸੁਕਾਓ!
  • ਜਾਗਰੂਕ ਬਣੋ!—1999
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੀ ਸਿਹਤ ਸੁਧਾਰਨ ਦੇ ਤਰੀਕੇ
    ਜਾਗਰੂਕ ਬਣੋ!—2015
  • 2. ਸਾਫ਼-ਸਫ਼ਾਈ ਰੱਖੋ
    ਜਾਗਰੂਕ ਬਣੋ!—2012
  • ਛੇ ਤਰੀਕਿਆਂ ਨਾਲ ਆਪਣੀ ਸਿਹਤ ਦੀ ਰਾਖੀ ਕਰੋ
    ਜਾਗਰੂਕ ਬਣੋ!—2003
  • ਸਭ ਤੋਂ ਮਹਾਨ ਮਨੁੱਖ ਇਕ ਨਿਮਰ ਸੇਵਾ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਜਾਗਰੂਕ ਬਣੋ!—1999
g99 1/8 ਸਫ਼ਾ 31

ਆਪਣੇ ਹੱਥ ਧੋਵੋ ਅਤੇ ਸੁਕਾਓ!

ਸਾਨੂੰ ਜ਼ੁਕਾਮ ਅਤੇ ਛੂਤ ਦੀਆਂ ਬੀਮਾਰੀਆਂ ਕਿਵੇਂ ਲੱਗਦੀਆਂ ਹਨ? ਯੂ.ਐੱਸ. ਦੇ ਛੂਤ ਕੰਟ੍ਰੋਲ ਅਤੇ ਮਹਾਂਮਾਰੀ-ਵਿਗਿਆਨ ਦੇ ਮਾਹਰਾਂ ਦੀ ਐਸੋਸੀਏਸ਼ਨ ਅਨੁਸਾਰ, ਘੱਟੋ-ਘੱਟ 80 ਫੀ ਸਦੀ ਅਜਿਹੀਆਂ ਬੀਮਾਰੀਆਂ ਹਵਾ ਰਾਹੀਂ ਨਹੀਂ, ਸਗੋਂ ਸਾਡੇ ਹੱਥਾਂ ਰਾਹੀਂ ਫੈਲਾਈਆਂ ਜਾਂਦੀਆਂ ਹਨ। ਦਰਅਸਲ, ਹੱਥ ਧੋਣੇ ਬੀਮਾਰੀਆਂ ਦਾ ਫੈਲਾਓ ਰੋਕਣ ਲਈ ਆਮ ਤੌਰ ਤੇ ਸਭ ਤੋਂ ਮਹੱਤਵਪੂਰਣ ਤਰੀਕਾ ਸਮਝਿਆ ਗਿਆ ਹੈ। ਪਰ ਕਈ ਲੋਕ ਪਖ਼ਾਨੇ ਜਾਣ ਜਾਂ ਆਪਣਾ ਨੱਕ ਸੁਣਕਣ ਤੋਂ ਬਾਅਦ ਜਾਂ ਖਾਣੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਂਦੇ। ਪਰ ਇਹ ਵੀ ਸੱਚ ਹੈ ਕਿ ਦੂਸਰੇ ਕਈ ਲੋਕ ਇਨ੍ਹਾਂ ਸਮਿਆਂ ਤੇ ਹਮੇਸ਼ਾ ਆਪਣੇ ਹੱਥ ਧੋਂਦੇ ਹਨ। ਪਰ ਹੱਥਾਂ ਨੂੰ ਛੇਤੀ-ਛੇਤੀ ਧੋਣ ਜਾਂ ਮਾੜੇ ਜਿਹੇ ਗਿੱਲੇ ਕਰਨ ਨਾਲ ਛੂਤ ਦੀ ਸੰਭਾਵਨਾ ਖ਼ਤਮ ਨਹੀਂ ਹੋ ਜਾਂਦੀ।

ਹੱਥਾਂ ਨੂੰ ਠੀਕ ਤਰ੍ਹਾਂ ਸੁਕਾਉਣਾ ਵੀ ਉੱਨਾ ਹੀ ਮਹੱਤਵਪੂਰਣ ਹੋ ਸਕਦਾ ਹੈ। ਇੰਗਲੈਂਡ ਵਿਚ ਵੈਸਟਮਿੰਸਟਰ ਦੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਤਾ ਲਗਾਇਆ ਕਿ ਕਈ ਲੋਕ ਆਪਣੇ ਹੱਥ ਧੋ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਉਂਦੇ ਨਹੀਂ, ਖ਼ਾਸ ਕਰਕੇ ਜਦੋਂ ਉਹ ਗਰਮ-ਹਵਾ ਦੀ ਮਸ਼ੀਨ ਇਸਤੇਮਾਲ ਕਰਦੇ ਹਨ। ਮਸ਼ੀਨ ਨਾਲ ਆਪਣੇ ਹੱਥ ਮਾੜੇ-ਮੋਟੇ ਸੁਕਾ ਕੇ ਕਈ ਲੋਕ ਆਪਣੇ ਕੱਪੜਿਆਂ ਨਾਲ ਹੱਥ ਪੂੰਝ ਲੈਂਦੇ ਹਨ। ਇਸ ਤਰ੍ਹਾਂ ਕਰਨਾ ਹੱਥਾਂ ਉੱਤੇ ਰਹੇ ਕਿਸੇ ਵੀ ਤਰ੍ਹਾਂ ਦੇ ਛੋਟੇ-ਛੋਟੇ ਖ਼ਤਰਨਾਕ ਜੀਵਾਣੂਆਂ ਨੂੰ ਫੈਲਾ ਸਕਦਾ ਹੈ। ਖੋਜਕਾਰਾਂ ਦੇ ਅਨੁਸਾਰ, ਚੰਗੀ ਤਰ੍ਹਾਂ ਹੱਥ ਸੁਕਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਰਫ਼ ਇੱਕ ਵਾਰ ਵਰਤੇ ਜਾਣ ਵਾਲੇ ਪੇਪਰ-ਟਾਵਲ ਜਾਂ ਇਕ ਸਾਫ਼ ਤੌਲੀਏ ਨੂੰ ਇਸਤੇਮਾਲ ਕਰਨਾ।

ਯੂ.ਐੱਸ. ਦਾ ਰੋਗ ਨਿਯੰਤ੍ਰਣ ਅਤੇ ਰੋਕ ਕੇਂਦਰ ਹੱਥ ਧੋਣ ਬਾਰੇ ਇਹ ਸਲਾਹ ਦਿੰਦਾ ਹੈ:

• ਹਮੇਸ਼ਾ ਗਰਮ ਵਹਿੰਦੇ ਪਾਣੀ ਅਤੇ ਕੋਮਲ ਸਾਬਣ ਨੂੰ ਵਰਤੋਂ। ਜੇਕਰ ਵਹਿੰਦੇ ਪਾਣੀ ਦੀ ਬਜਾਇ ਪਾਣੀ ਦਾ ਕੋਈ ਭਾਂਡਾ ਭਰ ਕੇ ਵਰਤਣਾ ਪੈਂਦਾ ਹੈ ਤਾਂ ਇਸ ਨੂੰ ਵਰਤਣ ਤੋਂ ਬਾਅਦ ਦਵਾਈ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰੋ।

• ਸਾਬਣ ਦੀ ਝੱਗ ਬਣ ਜਾਣ ਤਕ ਹੱਥਾਂ ਨੂੰ ਚੰਗੀ ਤਰ੍ਹਾਂ ਮਲੋ, ਅਤੇ ਘੱਟੋ-ਘੱਟ 15 ਸਕਿੰਟਾਂ ਲਈ ਮਲਦੇ ਰਹੋ। ਉਂਗਲੀਆਂ ਦੇ ਵਿਚਾਲੇ ਅਤੇ ਨਹੁੰਆਂ ਦੇ ਹੇਠਾਂ ਸਾਫ਼ ਕਰਨ ਦੇ ਨਾਲ-ਨਾਲ ਹੱਥਾਂ ਦਾ ਉਪਰਲਾ ਅਤੇ ਹੇਠਲਾ ਹਿੱਸਾ ਵੀ ਚੰਗੀ ਤਰ੍ਹਾਂ ਮਲੋ।

• ਵਹਿੰਦੇ ਗਰਮ ਪਾਣੀ ਨਾਲ ਹੱਥਾਂ ਤੋਂ ਸਾਬਣ ਧੋਵੋ।

• ਇਕ ਵਾਰ ਵਰਤੇ ਜਾਣ ਵਾਲੇ ਸਾਫ਼ ਪੇਪਰ-ਟਾਵਲ ਜਾਂ ਸਾਫ਼ ਤੌਲੀਏ ਨਾਲ ਹੱਥ ਪੂੰਝੋ, ਅਤੇ ਫਿਰ ਟੂਟੀ ਨੂੰ ਜਾਂ ਤੌਲੀਆ ਟੰਗਣ ਵਾਲੀ ਚੀਜ਼ ਨੂੰ ਹੱਥ ਨਾ ਲਾਓ।

• ਟੂਟੀ ਨੂੰ ਤੌਲੀਏ ਦੇ ਨਾਲ ਬੰਦ ਕਰੋ, ਤਾਂਕਿ ਤੁਹਾਨੂੰ ਉਸ ਨੂੰ ਹੱਥ ਨਾ ਲਾਉਣਾ ਪਵੇ।

• ਬੱਚਿਆਂ ਨੂੰ ਉੱਚੇ ਥਾਂ ਤੇ ਖੜ੍ਹਨਾ ਚਾਹੀਦਾ ਹੈ ਜਿੱਥੋਂ ਉਨ੍ਹਾਂ ਦੇ ਹੱਥ ਵਹਿੰਦੇ ਪਾਣੀ ਦੇ ਹੇਠਾਂ ਚੰਗੀ ਤਰ੍ਹਾਂ ਲਟਕ ਸਕਣ। ਉੱਪਰ ਦਿੱਤੀਆਂ ਗਈਆਂ ਸਲਾਹਾਂ ਅਨੁਸਾਰ ਬੱਚਿਆਂ ਨੂੰ ਆਪਣੇ ਹੱਥ ਧੋਣ ਵਿਚ ਮਦਦ ਦਿਓ ਅਤੇ ਬਾਅਦ ਵਿਚ ਆਪਣੇ ਵੀ ਹੱਥ ਧੋਵੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ