ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 3/13 ਸਫ਼ੇ 12-13
  • ਪਲੈਟੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਲੈਟੋ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤੁਹਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?
  • ਪਲੈਟੋ ਦੀਆਂ ਸਿੱਖਿਆਵਾਂ ਕਿਵੇਂ ਫੈਲੀਆਂ?
  • ਮੌਤ ਤੋਂ ਬਾਅਦ ਜੀਵਨ—ਲੋਕ ਕੀ ਵਿਸ਼ਵਾਸ ਕਰਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪੁਨਰ-ਉਥਾਨ ਵਿਚ ਤੁਹਾਡਾ ਵਿਸ਼ਵਾਸ ਕਿੰਨਾ ਮਜ਼ਬੂਤ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਪ੍ਰਾਣ ਦੇ ਲਈ ਇਕ ਬਿਹਤਰ ਉਮੀਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮਰਨ ਤੋਂ ਬਾਅਦ ਕੀ ਹੁੰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਜਾਗਰੂਕ ਬਣੋ!—2013
g 3/13 ਸਫ਼ੇ 12-13

ਇਤਿਹਾਸ ਦੇ ਝਰੋਖੇ ਵਿੱਚੋਂ

ਪਲੈਟੋ

ਪਲੈਟੋ (ਲਗਭਗ 427-347 ਈ. ਪੂ.) ਝੂਠੇ ਧਰਮ ਨੂੰ ਮੰਨਣ ਵਾਲਾ ਯੂਨਾਨੀ ਫ਼ਿਲਾਸਫ਼ਰ ਸੀ। ਉਹ ਐਥਿਨਜ਼ ਦੇ ਇਕ ਉੱਚੇ ਘਰਾਣੇ ਵਿਚ ਪੈਦਾ ਹੋਇਆ ਅਤੇ ਉਸ ਨੇ ਉੱਚੀ ਸਿੱਖਿਆ ਹਾਸਲ ਕੀਤੀ। ਉਸ ਉੱਤੇ ਪ੍ਰਸਿੱਧ ਫ਼ਿਲਾਸਫ਼ਰ ਸੁਕਰਾਤ ਅਤੇ ਫ਼ਿਲਾਸਫ਼ਰ ਤੇ ਗਣਿਤ-ਸ਼ਾਸਤਰੀ ਪਾਇਥਾਗੋਰਸ ਦੇ ਚੇਲਿਆਂ ਦਾ ਬਹੁਤ ਪ੍ਰਭਾਵ ਪਿਆ।

ਭੂਮੱਧ-ਸਾਗਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦਾ ਸਫ਼ਰ ਕਰਨ ਅਤੇ ਸਿਸਲੀ ਦੇ ਯੂਨਾਨੀ ਸ਼ਹਿਰ ਸੈਰਾਕੁਸ ਦੀ ਰਾਜਨੀਤੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਲੈਟੋ ਐਥਿਨਜ਼ ਵਾਪਸ ਆ ਗਿਆ ਜਿੱਥੇ ਉਸ ਨੇ “ਅਕੈਡਮੀ” ਦੀ ਨੀਂਹ ਰੱਖੀ। ਇਸ ਨੂੰ ਅਕਸਰ ਯੂਰਪ ਦੀ ਪਹਿਲੀ ਯੂਨੀਵਰਸਿਟੀ ਯਾਨੀ ਅਕੈਡਮੀ ਕਿਹਾ ਜਾਂਦਾ ਹੈ ਜੋ ਗਣਿਤ ਅਤੇ ਫ਼ਿਲਾਸਫ਼ੀ ਦੀ ਰਿਸਰਚ ਦਾ ਕੇਂਦਰ ਬਣ ਗਈ।

ਤੁਹਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?

ਪਲੈਟੋ ਦੀਆਂ ਸਿੱਖਿਆਵਾਂ ਦਾ ਲੱਖਾਂ ਹੀ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਉੱਤੇ ਬਹੁਤ ਅਸਰ ਪਿਆ ਜਿਨ੍ਹਾਂ ਵਿਚ ਈਸਾਈ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਲੋਕਾਂ ਨੇ ਗ਼ਲਤੀ ਨਾਲ ਮੰਨ ਲਿਆ ਕਿ ਇਹ ਧਾਰਮਿਕ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ। ਪਲੈਟੋ ਦੀਆਂ ਸਿੱਖਿਆਵਾਂ ਵਿੱਚੋਂ ਇਕ ਮੁੱਖ ਸਿੱਖਿਆ ਹੈ ਕਿ ਇਨਸਾਨਾਂ ਦੇ ਮਰਨ ਤੋਂ ਬਾਅਦ ਆਤਮਾ ਅਮਰ ਹੋ ਜਾਂਦੀ ਹੈ।

“ਅਮਰ ਆਤਮਾ ਪਲੈਟੋ ਦਾ ਮਨ-ਪਸੰਦ ਵਿਸ਼ਾ ਹੈ।”—ਬਾਡੀ ਐਂਡ ਸੋਲ ਇਨ ਏਸ਼ੀਅੰਟ ਫ਼ਿਲਾਸਫ਼ੀ

ਪਲੈਟੋ ਨੂੰ ਮੌਤ ਤੋਂ ਬਾਅਦ ਦੇ ਜੀਵਨ ਵਿਚ ਡੂੰਘੀ ਦਿਲਚਸਪੀ ਸੀ। ਬਾਡੀ ਐਂਡ ਸੋਲ ਇਨ ਏਸ਼ੀਅੰਟ ਫ਼ਿਲਾਸਫ਼ੀ ਨਾਂ ਦੀ ਕਿਤਾਬ ਕਹਿੰਦੀ ਹੈ ਕਿ “ਆਤਮਾ ਦੀ ਅਮਰਤਾ ਪਲੈਟੋ ਦੇ ਮਨ-ਪਸੰਦ ਵਿਸ਼ਿਆਂ ਵਿੱਚੋਂ ਇਕ ਸੀ।” ਉਸ ਨੂੰ ਪੱਕਾ ਯਕੀਨ ਸੀ ਕਿ “ਜਦੋਂ ਸਰੀਰ ਮਰ ਜਾਂਦਾ ਹੈ, ਤਾਂ ਇਨਸਾਨ ਦਾ ਕੁਝ ਹਿੱਸਾ ਜੀਉਂਦਾ ਰਹਿੰਦਾ ਹੈ ਜਿਸ ਨੂੰ ਇਨਾਮ ਜਾਂ ਸਜ਼ਾ ਦਿੱਤੀ ਜਾਂਦੀ ਹੈ।” ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਉਸ ਨੇ ਧਰਤੀ ਉੱਤੇ ਜੀਉਂਦੇ ਹੁੰਦਿਆਂ ਕਿਹੋ ਜਿਹੇ ਕੰਮ ਕੀਤੇ ਸਨ।a

ਪਲੈਟੋ ਦੀਆਂ ਸਿੱਖਿਆਵਾਂ ਕਿਵੇਂ ਫੈਲੀਆਂ?

ਪਲੈਟੋ ਦੀ ਅਕੈਡਮੀ ਨੌਂ ਸਦੀਆਂ ਦੌਰਾਨ (387 ਈ. ਪੂ. ਤੋਂ 529 ਈ. ਤਕ) ਬਹੁਤ ਪ੍ਰਭਾਵਸ਼ਾਲੀ ਰਹੀ। ਪਲੈਟੋ ਦੀਆਂ ਸਿੱਖਿਆਵਾਂ ਯੂਨਾਨ ਅਤੇ ਰੋਮ ਅਧੀਨ ਦੇਸ਼ਾਂ ਵਿਚ ਮਸ਼ਹੂਰ ਹੋ ਗਈਆਂ। ਯਹੂਦੀ ਫ਼ਿਲਾਸਫ਼ਰ ਸਿਕੰਦਰੀਆ ਦੇ ਫੀਲੋ ਨੇ ਪਲੈਟੋ ਦੇ ਵਿਚਾਰਾਂ ਨੂੰ ਅਪਣਾ ਲਿਆ ਜਿਵੇਂ ਈਸਾਈ-ਜਗਤ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਨੇ ਕੀਤਾ। ਨਤੀਜੇ ਵਜੋਂ, ਝੂਠੇ ਧਰਮਾਂ ਨੂੰ ਮੰਨਣ ਵਾਲੇ ਫ਼ਿਲਾਸਫ਼ਰਾਂ ਦੀਆਂ ਸਿੱਖਿਆਵਾਂ, ਜਿਨ੍ਹਾਂ ਵਿਚ ਅਮਰ ਆਤਮਾ ਦੀ ਸਿੱਖਿਆ ਵੀ ਸ਼ਾਮਲ ਹੈ, ਯਹੂਦੀ ਅਤੇ ਈਸਾਈ ਧਰਮ ਵਿਚ ਸਮਾ ਗਈਆਂ।

ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: ‘ਕੁਝ ਹੱਦ ਤਕ ਸਾਰਾ ਈਸਾਈ ਧਰਮ-ਸ਼ਾਸਤਰ ਆਪਣੇ ਜ਼ਮਾਨੇ ਦੇ ਯੂਨਾਨੀ ਫ਼ਲਸਫ਼ੇ, ਮੁੱਖ ਤੌਰ ਤੇ ਪਲੈਟੋ ਦੇ ਫ਼ਲਸਫ਼ੇ ਉੱਤੇ ਆਧਾਰਿਤ ਹੈ, ਇਸ ਲਈ ਕੁਝ ਈਸਾਈ ਦਾਰਸ਼ਨਿਕਾਂ ਨੂੰ ਪਲੈਟੋ ਨੂੰ ਮੰਨਣ ਵਾਲੇ ਕਹਿਣਾ ਸਹੀ ਹੋਵੇਗਾ।’ ਧਿਆਨ ਦਿਓ ਕਿ ਥੱਲੇ ਦੱਸੀਆਂ ਕਿਤਾਬਾਂ ਕੀ ਕਹਿੰਦੀਆਂ ਹਨ।

ਪਲੈਟੋ ਨੇ ਕੀ ਕਿਹਾ: “[ਮੌਤ ਹੋਣ ਤੇ] ਸਾਡੀ ਰੂਹ ਜਿਸ ਨੂੰ ਅਸੀਂ ਅਮਰ ਆਤਮਾ ਕਹਿੰਦੇ ਹਾਂ, ਦੂਜੇ ਦੇਵਤਿਆਂ ਦੀ ਹਜ਼ੂਰੀ ਵਿਚ ਚਲੀ ਜਾਂਦੀ ਹੈ ਜਿੱਥੇ . . . ਇਹ ਲੇਖਾ ਦਿੰਦੀ ਹੈ। ਚੰਗੇ ਲੋਕਾਂ ਦੀ ਆਤਮਾ ਦਲੇਰੀ ਨਾਲ ਉੱਥੇ ਜਾਂਦੀ ਹੈ, ਪਰ ਬੁਰੇ ਲੋਕਾਂ ਦੀ ਆਤਮਾ ਡਰ ਨਾਲ ਥਰ-ਥਰ ਕੰਬਦੀ ਹੈ।”—ਪਲੈਟੋ—ਨਿਯਮ, ਕਿਤਾਬ 12.

ਬਾਈਬਲ ਕੀ ਕਹਿੰਦੀ ਹੈ: ਇਨਸਾਨ ਇਕ ਜਾਨ ਹੈ ਤੇ ਜਾਨਵਰ ਵੀ ਜਾਨਾਂ ਹਨ। ਮੌਤ ਹੋਣ ਤੇ ਇਨਸਾਨ ਦਾ ਕੁਝ ਨਹੀਂ ਬਚਦਾ।b ਥੱਲੇ ਦੱਸੇ ਹਵਾਲਿਆਂ ʼਤੇ ਧਿਆਨ ਦਿਓ:

  • “ਪਹਿਲਾ ਆਦਮ ਜੀਉਂਦਾ ਇਨਸਾਨ ਬਣਿਆ।”—1 ਕੁਰਿੰਥੀਆਂ 15:45.

  • “ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਘਿੱਸਰਨ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ।”—ਉਤਪਤ 1:24.

  • ‘ਮੇਰੀ ਜਾਨ ਮਰੇ।’—ਗਿਣਤੀ 23:10.

  • “ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।”—ਹਿਜ਼ਕੀਏਲ 18:4.

ਇਸ ਤੋਂ ਸਪੱਸ਼ਟ ਹੈ ਕਿ ਬਾਈਬਲ ਨਹੀਂ ਸਿਖਾਉਂਦੀ ਕਿ ਸਰੀਰ ਦੇ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ। ਤਾਂ ਫਿਰ ਆਪਣੇ ਆਪ ਨੂੰ ਪੁੱਛੋ, ‘ਕੀ ਮੇਰੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ ਜਾਂ ਪਲੈਟੋ ਦੇ ਫ਼ਲਸਫ਼ੇ ʼਤੇ?’ (g13 02-E)

a ਭਾਵੇਂ ਪਲੈਟੋ ਨੇ ਅਮਰ ਆਤਮਾ ਦੀ ਸਿੱਖਿਆ ਫੈਲਾਈ, ਪਰ ਉਹ ਪਹਿਲਾ ਇਨਸਾਨ ਨਹੀਂ ਸੀ ਜਿਸ ਨੇ ਇਹ ਸਿੱਖਿਆ ਅਪਣਾਈ ਸੀ। ਇਹ ਸਿੱਖਿਆ ਵੱਖੋ-ਵੱਖਰੇ ਰੂਪਾਂ ਵਿਚ ਮਿਸਰ ਅਤੇ ਬਾਬਲ ਸਮੇਤ ਹੋਰ ਕਈ ਝੂਠੇ ਧਰਮਾਂ ਵਿਚ ਪਹਿਲਾਂ ਤੋਂ ਹੀ ਫੈਲੀ ਹੋਈ ਸੀ।

b ਬਾਈਬਲ ਸਿਖਾਉਂਦੀ ਹੈ ਕਿ ਮਰੇ ਲੋਕ ਮਾਨੋ ਸੁੱਤੇ ਪਏ ਹਨ ਤੇ ਦੁਬਾਰਾ ਜੀਉਂਦੇ ਹੋਣ ਦੀ ਉਡੀਕ ਕਰ ਰਹੇ ਹਨ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 11:11-14; ਰਸੂਲਾਂ ਦੇ ਕੰਮ 24:15) ਸੋ ਜੇ ਲੋਕ ਮਰ ਕੇ ਅਮਰ ਹੋ ਗਏ ਹਨ, ਤਾਂ ਫਿਰ ਉਨ੍ਹਾਂ ਨੂੰ ਮਰਨ ਅਤੇ ਦੁਬਾਰਾ ਜੀਉਂਦੇ ਹੋਣ ਦੀ ਕੋਈ ਲੋੜ ਹੀ ਨਹੀਂ।

“ਇਹ ਸਿੱਖਿਆ ਬਾਈਬਲ ਵਿਚ ਨਹੀਂ ਪਾਈ ਜਾਂਦੀ ਕਿ ਮਰਨ ਤੋਂ ਬਾਅਦ ਆਤਮਾ ਅਮਰ ਹੋ ਜਾਂਦੀ ਹੈ।”—ਨਿਊ ਕੈਥੋਲਿਕ ਐਨਸਾਈਕਲੋਪੀਡੀਆ।

‘ਪੂਰੀ ਬਾਈਬਲ ਲਿਖੀ ਜਾਣ ਤੋਂ ਬਾਅਦ ਅਮਰ ਆਤਮਾ ਦੀ ਸਿੱਖਿਆ ਨੇ ਜੜ੍ਹ ਫੜ ਲਈ ਅਤੇ ਇਹ ਯਹੂਦੀਆਂ ਅਤੇ ਈਸਾਈਆਂ ਦੀ ਮੁੱਖ ਸਿੱਖਿਆ ਬਣ ਗਈ।’—ਐਨਸਾਈਕਲੋਪੀਡੀਆ ਜੁਡੇਈਕਾ।

“ਇਹ ਵਿਸ਼ਵਾਸ ਫ਼ਿਲਾਸਫ਼ਰਾਂ ਜਾਂ ਧਰਮ-ਸ਼ਾਸਤਰੀਆਂ ਦੇ ਅੰਦਾਜ਼ੇ ਦਾ ਨਤੀਜਾ ਹੈ ਕਿ ਆਤਮਾ ਸਰੀਰ ਦੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ, . . . ਅਤੇ ਪਵਿੱਤਰ ਸ਼ਾਸਤਰ ਵਿਚ ਇਸ ਬਾਰੇ ਕਿਤੇ ਵੀ ਨਹੀਂ ਸਿਖਾਇਆ ਗਿਆ।”—ਦ ਜੂਇਸ਼ ਐਨਸਾਈਕਲੋਪੀਡੀਆ।

ਕੁਝ ਤੱਥ

  • ਪੱਛਮੀ ਦੇਸ਼ਾਂ ਦੇ ਇਤਿਹਾਸ ਵਿਚ ਪਲੈਟੋ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਦਾਰਸ਼ਨਿਕ ਮੰਨਿਆ ਜਾਂਦਾ ਹੈ।

  • ਜਵਾਨੀ ਵਿਚ ਉਹ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗ ਪਿਆ, ਪਰ ਉਹ ਰਾਜਨੀਤਿਕ ਮੰਦਹਾਲੀ ਦੇਖ ਕੇ ਨਿਰਾਸ਼ ਹੋ ਗਿਆ।

  • ਬਾਅਦ ਵਿਚ ਉਹ ਅਜਿਹੇ ਵਿਸ਼ਿਆਂ ਬਾਰੇ ਲਿਖਣ ਲੱਗ ਪਿਆ ਜਿਵੇਂ ਨੈਤਿਕ ਸਿਧਾਂਤ, ਇਨਸਾਫ਼, ਗਿਆਨ, ਸੰਜਮ, ਧਾਰਮਿਕ ਸ਼ਰਧਾ, ਆਤਮਾ ਅਤੇ ਬਹਾਦਰੀ।

  • ਪਲੈਟੋ ਦਾ ਸਭ ਤੋਂ ਮੰਨਿਆ-ਪ੍ਰਮੰਨਿਆ ਵਿਦਿਆਰਥੀ ਅਰਸਤੂ ਸੀ ਜੋ ਸਿੱਖਿਅਕ, ਫ਼ਿਲਾਸਫ਼ਰ ਅਤੇ ਵਿਗਿਆਨੀ ਬਣ ਗਿਆ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ