ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 4 ਸਫ਼ੇ 6-7
  • ਬਾਈਬਲ ਕੀ ਕਹਿੰਦੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਕੀ ਕਹਿੰਦੀ ਹੈ?
  • ਜਾਗਰੂਕ ਬਣੋ!—2017
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?
    ਜਾਗਦੇ ਰਹੋ!
  • ਕੀ ਅੰਤ ਨੇੜੇ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਦੁਨੀਆਂ ਦਾ ਅੰਤ
    ਜਾਗਰੂਕ ਬਣੋ!—2016
ਹੋਰ ਦੇਖੋ
ਜਾਗਰੂਕ ਬਣੋ!—2017
g17 ਨੰ. 4 ਸਫ਼ੇ 6-7
ਇਕ ਆਦਮੀ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ

ਕਿਆਮਤ ਦੀ ਘੜੀ ਦੁਆਰਾ ਲਾਏ ਅੰਦਾਜ਼ੇ ਕਦੇ ਪੂਰੇ ਨਹੀਂ ਹੋਣਗੇ ਕਿਉਂਕਿ ਰੱਬ ਨੇ ਇਨਸਾਨਾਂ ਅਤੇ ਧਰਤੀ ਲਈ ਸੁਨਹਿਰੇ ਭਵਿੱਖ ਦਾ ਵਾਅਦਾ ਕੀਤਾ ਹੈ

ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?

ਬਾਈਬਲ ਕੀ ਕਹਿੰਦੀ ਹੈ?

ਬਾਈਬਲ ਵਿਚ ਸਦੀਆਂ ਪਹਿਲਾਂ ਹੀ ਦੁਨੀਆਂ ਦੀ ਇਸ ਮਾੜੀ ਹਾਲਤ ਬਾਰੇ ਦੱਸਿਆ ਗਿਆ ਸੀ। ਨਾਲੇ ਇਨਸਾਨਾਂ ਦੇ ਚੰਗੇ ਭਵਿੱਖ ਬਾਰੇ ਵੀ ਪਹਿਲਾਂ ਹੀ ਇਸ ਵਿਚ ਦੱਸਿਆ ਗਿਆ ਸੀ। ਬਾਈਬਲ ਵਿਚ ਦਰਜ ਬਹੁਤ ਸਾਰੀਆਂ ਭਵਿੱਖਬਾਣੀਆਂ ਐਨ ਉਸੇ ਤਰ੍ਹਾਂ ਪੂਰੀਆਂ ਹੋ ਚੁੱਕੀਆਂ ਹਨ ਜਿਸ ਤਰ੍ਹਾਂ ਲਿਖੀਆਂ ਗਈਆਂ ਸਨ, ਇਸ ਲਈ ਸਾਨੂੰ ਬਾਈਬਲ ਵਿਚ ਦੱਸੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਮਿਸਾਲ ਲਈ, ਹੇਠ ਲਿਖੀਆਂ ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਗੌਰ ਕਰੋ:

  • “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।”​—ਮੱਤੀ 24:7.

  • “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”​—2 ਤਿਮੋਥਿਉਸ 3:1-4.

ਇਨ੍ਹਾਂ ਭਵਿੱਖਬਾਣੀਆਂ ਕਰਕੇ ਕਈ ਲੋਕ ਸ਼ਾਇਦ ਸੋਚਣ ਕਿ ਦੁਨੀਆਂ ਤੇਜ਼ੀ ਨਾਲ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ। ਦਰਅਸਲ, ਇਹ ਇਨਸਾਨਾਂ ਦੇ ਹੱਥ-ਵੱਸ ਨਹੀਂ ਕਿ ਉਹ ਦੁਨੀਆਂ ਨੂੰ ਬਚਾ ਸਕਣ। ਬਾਈਬਲ ਕਹਿੰਦੀ ਹੈ ਕਿ ਇਨਸਾਨਾਂ ਕੋਲ ਨਾ ਤਾਂ ਇੰਨੀ ਬੁੱਧ ਹੈ ਤੇ ਨਾ ਹੀ ਇੰਨੀ ਸ਼ਕਤੀ ਕਿ ਉਹ ਦੁਨੀਆਂ ਦੇ ਹਾਲਾਤ ਪੂਰੀ ਤਰ੍ਹਾਂ ਠੀਕ ਕਰ ਸਕਣ। ਬਾਈਬਲ ਵਿਚ ਥੱਲੇ ਦੱਸੀਆਂ ਆਇਤਾਂ ਵਿਚ ਇਹੀ ਗੱਲ ਦੱਸੀ ਗਈ ਹੈ:

  • “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।”​—ਕਹਾਉਤਾਂ 14:12.

  • “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”​—ਉਪਦੇਸ਼ਕ ਦੀ ਪੋਥੀ 8:9.

  • ‘ਮਨੁੱਖ ਦੇ ਵੱਸ ਨਹੀਂ ਕਿ ਉਹ ਆਪਣੇ ਕਦਮਾਂ ਨੂੰ ਕਾਇਮ ਕਰੇ।’​—ਯਿਰਮਿਯਾਹ 10:23.

ਜੇ ਇਨਸਾਨ ਇਸੇ ਤਰ੍ਹਾਂ ਆਪਣੀ ਮਨ-ਮਰਜ਼ੀ ਕਰਦੇ ਰਹੇ, ਤਾਂ ਛੇਤੀ ਹੀ ਦੁਨੀਆਂ ਤਬਾਹ ਹੋ ਸਕਦੀ ਹੈ। ਪਰ ਇੱਦਾਂ ਨਹੀਂ ਹੋਵੇਗਾ! ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ:

  • ਰੱਬ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।”​—ਜ਼ਬੂਰਾਂ ਦੀ ਪੋਥੀ 104:5.

  • “ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ।”​—ਉਪਦੇਸ਼ਕ ਦੀ ਪੋਥੀ 1:4.

  • “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”​—ਜ਼ਬੂਰਾਂ ਦੀ ਪੋਥੀ 37:29.

  • “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ” ਹੋਵੇਗਾ।​—ਜ਼ਬੂਰਾਂ ਦੀ ਪੋਥੀ 72:16.

ਬਾਈਬਲ ਦੀਆਂ ਇਨ੍ਹਾਂ ਗੱਲਾਂ ਤੋਂ ਸਾਨੂੰ ਸਹੀ-ਸਹੀ ਜਵਾਬ ਮਿਲਦੇ ਹਨ। ਪ੍ਰਦੂਸ਼ਣ, ਖਾਣ-ਪੀਣ ਦੀ ਕਮੀ ਅਤੇ ਮਹਾਂਮਾਰੀ ਕਰਕੇ ਇਨਸਾਨ ਨਹੀਂ ਮਰਨਗੇ। ਪਰਮਾਣੂ ਯੁੱਧਾਂ ਨਾਲ ਦੁਨੀਆਂ ਦਾ ਨਾਸ਼ ਨਹੀਂ ਹੋਵੇਗਾ। ਕਿਉਂ? ਕਿਉਂਕਿ ਧਰਤੀ ਦਾ ਭਵਿੱਖ ਰੱਬ ਦੇ ਹੱਥਾਂ ਵਿਚ ਹੈ। ਮੰਨਿਆ ਕਿ ਰੱਬ ਨੇ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਦੇ ਨਤੀਜੇ ਭੁਗਤਣੇ ਪੈਂਦੇ ਹਨ। (ਗਲਾਤੀਆਂ 6:7) ਦੁਨੀਆਂ ਉਸ ਗੱਡੀ ਵਾਂਗ ਨਹੀਂ ਹੈ ਜਿਸ ਦੀਆਂ ਬ੍ਰੇਕਾਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਜੋ ਤਬਾਹੀ ਵੱਲ ਵੱਧ ਰਹੀ ਹੈ। ਰੱਬ ਇਨਸਾਨ ਨੂੰ ਇਕ ਹੱਦ ਤੋਂ ਜ਼ਿਆਦਾ ਆਪਣਾ ਨੁਕਸਾਨ ਨਹੀਂ ਕਰਨ ਦੇਵੇਗਾ।​—ਜ਼ਬੂਰਾਂ ਦੀ ਪੋਥੀ 83:18; ਇਬਰਾਨੀਆਂ 4:13.

ਇੰਨਾ ਹੀ ਨਹੀਂ, ਉਹ ਧਰਤੀ ʼਤੇ ਭਰਪੂਰ “ਸ਼ਾਤੀ” ਵੀ ਲਿਆਵੇਗਾ। (ਜ਼ਬੂਰਾਂ ਦੀ ਪੋਥੀ 37:11, ERV) ਇਸ ਲੇਖ ਵਿਚ ਦੱਸੀਆਂ ਗੱਲਾਂ ਚੰਗੇ ਭਵਿੱਖ ਦੀ ਸਿਰਫ਼ ਇਕ ਛੋਟੀ ਜਿਹੀ ਹੀ ਝਲਕ ਸਨ। ਲੱਖਾਂ ਹੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦਾ ਅਧਿਐਨ ਕਰ ਕੇ ਸਿੱਖਿਆ ਹੈ ਕਿ ਸਾਡਾ ਭਵਿੱਖ ਸੁਨਹਿਰਾ ਹੋਵੇਗਾ।

ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਹਨ ਜਿਸ ਵਿਚ ਹਰ ਉਮਰ ਅਤੇ ਪਿਛੋਕੜ ਦੇ ਲੋਕ ਸ਼ਾਮਲ ਹਨ। ਉਹ ਸਿਰਫ਼ ਇੱਕੋ-ਇਕ ਸੱਚੇ ਰੱਬ ਦੀ ਭਗਤੀ ਕਰਦੇ ਹਨ ਜਿਸ ਦਾ ਨਾਂ ਬਾਈਬਲ ਵਿਚ ਯਹੋਵਾਹ ਦੱਸਿਆ ਗਿਆ ਹੈ। ਉਹ ਭਵਿੱਖ ਬਾਰੇ ਸੋਚ ਕੇ ਨਹੀਂ ਡਰਦੇ ਕਿਉਂਕਿ ਬਾਈਬਲ ਕਹਿੰਦੀ ਹੈ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,— ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,— ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,— ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।”​—ਯਸਾਯਾਹ 45:18.

ਇਸ ਲੇਖ ਵਿਚ ਇਨਸਾਨਾਂ ਅਤੇ ਧਰਤੀ ਦੇ ਭਵਿੱਖ ਬਾਰੇ ਬਾਈਬਲ ਦੀਆਂ ਕੁਝ ਗੱਲਾਂ ਬਾਰੇ ਦੱਸਿਆ ਗਿਆ ਸੀ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦਾ ਪਾਠ 5 ਦੇਖੋ। ਤੁਸੀਂ ਇਹ ਬਰੋਸ਼ਰ www.jw.org/pa ʼਤੇ ਵੀ ਪੜ੍ਹ ਸਕਦੇ ਹੋ

ਤੁਸੀਂ www.jw.org/pa ʼਤੇ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦਾ ਵੀਡੀਓ ਵੀ ਦੇਖ ਸਕਦੇ ਹੋ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ